Verify Party Member
Header
Header
ਤਾਜਾ ਖਬਰਾਂ

ਬੀਬੀ ਹਰਸਿਮਰਤ ਕੌਰ ਦੇ ਅਸਤੀਫੇ ਤੋਂ ਬਾਅਦ ਹੁਣ ਸੈਂਟਰ ਦੀ ਬੀਜੇਪੀ-ਆਰ.ਐਸ.ਐਸ. ਵਿਜਾਰਤ ਵਿਚ ਕੋਈ ਵੀ ਸਿੱਖ ਨੁਮਾਇੰਦਾ ਨਹੀਂ ਰਿਹਾ, ਹੁਣ ਪੂਰਨ ਤੌਰ ਤੇ ਕੱਟੜਵਾਦੀ ਹਿੰਦੂ ਰਾਸਟਰ ਦੀ ਵਿਜਾਰਤ ਹੈ : ਮਾਨ

ਬੀਬੀ ਹਰਸਿਮਰਤ ਕੌਰ ਦੇ ਅਸਤੀਫੇ ਤੋਂ ਬਾਅਦ ਹੁਣ ਸੈਂਟਰ ਦੀ ਬੀਜੇਪੀ-ਆਰ.ਐਸ.ਐਸ. ਵਿਜਾਰਤ ਵਿਚ ਕੋਈ ਵੀ ਸਿੱਖ ਨੁਮਾਇੰਦਾ ਨਹੀਂ ਰਿਹਾ, ਹੁਣ ਪੂਰਨ ਤੌਰ ਤੇ ਕੱਟੜਵਾਦੀ ਹਿੰਦੂ ਰਾਸਟਰ ਦੀ ਵਿਜਾਰਤ ਹੈ : ਮਾਨ

ਫ਼ਤਹਿਗੜ੍ਹ ਸਾਹਿਬ, 18 ਸਤੰਬਰ ( ) “ਬਾਦਲ ਪਰਿਵਾਰ ਨੇ ਸਿੱਖ ਹਿੱਤਾ ਅਤੇ ਕੌਮੀਅਤ ਨੂੰ ਅਣਡਿੱਠ ਕਰਕੇ ਸੈਂਟਰ ਹਕੂਮਤ ਤੋਂ ਵਜ਼ੀਰੀਆਂ ਦਾ ਆਨੰਦ ਮਾਣਿਆ। ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਕੇਦਰੀ ਮੰਤਰੀ ਮੰਡਲ ਦੇ ਅਹੁਦੇ ਤੋਂ ਦਿੱਤੇ ਅਸਤੀਫੇ ਨੂੰ ਮਜ਼ਬੂਰੀ ਕਰਾਰ ਦਿੰਦਿਆ ਕਿਹਾ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਹਾ ਕਿ ਬਾਦਲ ਦਲ ਵਿਚ ਸਾਰੀ ਜਿੰਦਗੀ ਆਪਣਾ ਜੀਵਨ ਲਗਾਉਣ ਵਾਲੇ ਸ. ਰਣਜੀਤ ਸਿੰਘ ਬ੍ਰਹਮਪੁਰਾ, ਸ. ਸੁਖਦੇਵ ਸਿੰਘ ਢੀਂਡਸਾ, ਸ. ਬਲਵਿੰਦਰ ਸਿੰਘ ਭੂੰਦੜ ਆਦਿ ਸੀਨੀਅਰ ਲੀਡਰਾਂ ਨੂੰ ਛੱਡਕੇ ਬਾਦਲ ਪਰਿਵਾਰ ਦੀ ਜੂਨੀਅਰ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਮੰਤਰੀ ਪਦ ਦਾ ਅਹੁਦਾ ਦਿਵਾਇਆ ਗਿਆ । ਇਹ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਖੇਤੀਬਾੜੀ ਦਾ ਅਹੁਦਾ ਤੋੜਕੇ ਉਨ੍ਹਾਂ ਨੂੰ ਇਕ ਛੋਟੇ ਜਿਹੇ ਮਹਿਕਮੇ ਫੂਡ ਪ੍ਰੌਸੈਸਿੰਗ ਦੀ ਹਰਸਿਮਰਤ ਕੌਰ ਬਾਦਲ ਨੂੰ ਵਜ਼ੀਰ ਬਣਾਕੇ ਮੋਦੀ ਨੇ ਇਸ ਪਰਿਵਾਰ ਨੂੰ ਆਪਣੇ ਹੱਥ ਵਿਚ ਕਰ ਲਿਆ । ਬਾਦਲ ਦਲ ਦੇ ਚੁਣੇ ਗਏ ਅੱਜ ਤੱਕ ਦੇ ਪਾਰਲੀਮੈਟ ਮੈਬਰਾਂ ਨੇ ਕਦੇ ਵੀ ਸਿੱਖ ਮਸਲਿਆ ਨੂੰ ਨਹੀਂ ਉਠਾਇਆ । ਰੀਪੇਰੀਅਨ ਕਾਨੂੰਨ ਤਹਿਤ ਦਰਿਆਈ ਪਾਣੀਆਂ ਦਾ ਮਾਮਲਾ, ਪੰਜਾਬੀ ਬੋਲਦੇ ਇਲਾਕਿਆ ਦਾ ਮਸਲਾ, ਪੰਜਾਬ ਦੇ ਹੈੱਡਵਰਕਸ ਦਾ ਮਾਮਲਾ, ਰਾਜਧਾਨੀ ਚੰਡੀਗੜ੍ਹ ਦਾ ਮਾਮਲਾ, ਕਸ਼ਮੀਰ ਵਿਚ ਪੰਜਾਬੀ ਬੋਲੀ ਨੂੰ ਤੋੜਨ ਦਾ ਮਾਮਲਾ, ਪੰਜਾਬ ਨੂੰ ਵਾਧੂ ਅਧਿਕਾਰ ਦੇਣ ਦੀ ਗੱਲ, ਸਿੱਖਾਂ ਦੀ ਬਲੈਕ ਲਿਸਟ ਆਦਿ ਅਨੇਕਾ ਮਸਲਿਆ ਅਤੇ ਸਮੱਸਿਆਵਾਂ ਨੂੰ ਪਾਰਲੀਮੈਂਟ ਵਿਚ ਨਹੀਂ ਚੁੱਕਿਆ ਗਿਆ । ਸ. ਮਾਨ ਨੇ ਅੱਗੇ ਕਿਹਾ ਕਿ ਬੀਬੀ ਹਰਸਿਮਰਤ ਕੌਰ ਬਾਦਲ ਵੱਲੋ ਅਸਤੀਫ਼ਾ ਦੇਣ ਦੀ ਗੱਲ ਸਿਰਫ ਇਕ ਸਿਆਸੀ ਮਜ਼ਬੂਰੀ ਹੈ । ਬੀਜੇਪੀ ਮੋਦੀ ਹਕੂਮਤ ਨੇ ਜ਼ਬਰੀ ਇਹ ਅਸਤੀਫ਼ਾ ਇਨ੍ਹਾਂ ਤੋਂ ਲਿਆ ਹੈ । ਜੋ ਹੁਣ ਗੱਲਾਂ ਕਰ ਰਹੇ ਹਨ ਕਿ ਅਸੀਂ ਅਸਤੀਫ਼ਾ ਆਪ ਦਿੱਤਾ ਹੈ, ਇਹ ਸਿੱਖ ਕੌਮ ਦੀਆਂ ਅੱਖਾਂ ਵਿਚ ਘੱਟਾ ਪਾਉਣ ਵਾਲਾ ਕੰਮ ਕਰ ਰਹੇ ਹਨ । ਕੈਬਨਿਟ ਦੀ ਸਕਿਊਰਟੀ ਕਮੇਟੀ ਦਾ ਮੈਂਬਰ ਵੀ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਨਹੀਂ ਲਿਆ ਗਿਆ । ਇਸੇ ਤਰ੍ਹਾਂ ਵਿਦੇਸ਼ੀ ਮਾਮਲੇ ਅਤੇ ਸੁਰੱਖਿਆ ਨਾਲ ਸੰਬੰਧਤ ਕਿਸੇ ਵੀ ਕਮੇਟੀਆ ਵਿਚ ਅੱਜ ਵੀ ਸਿੱਖ ਕੌਮ ਦਾ ਕੋਈ ਨੁਮਾਇੰਦਾ ਨਹੀਂ ਹੈ । ਜੋ ਕਿ ਇਨ੍ਹਾਂ ਮਹਿਕਮਿਆ ਵਿਚ ਸਿੱਖ ਨੁਮਾਇੰਦਾ ਹੋਣਾ ਜ਼ਰੂਰੀ ਸੀ । ਬੀਬੀ ਹਰਸਿਮਰਤ ਕੌਰ ਬਾਦਲ ਦੇ ਅਸਤੀਫਾ ਦੇਣ ਤੋਂ ਬਾਅਦ ਸੈਂਟਰ ਦੀ ਬੀਜੇਪੀ-ਆਰ.ਐਸ.ਐਸ. ਵਿਜਾਰਤ ਵਿਚ ਕੋਈ ਵੀ ਸਿੱਖ ਨੁਮਾਇੰਦਾ ਨਾ ਹੋਣ ਕਾਰਨ, ਹੁਣ ਪੂਰਨ ਤੌਰ ਤੇ ਕੱਟੜਵਾਦੀ ਹਿੰਦੂ ਰਾਸ਼ਟਰ ਦੀ ਵਿਜਾਰਤ ਬਣਕੇ ਰਹਿ ਗਈ ਹੈ ।”

ਸ. ਮਾਨ ਨੇ ਕਿਹਾ ਕਿ ਬਾਦਲ ਦਲ ਨੇ ਜਿਥੇ ਰਾਜਸੀ ਪੱਧਰ ਤੇ ਸਿੱਖ ਕੌਮ ਨੂੰ ਉੱਪਰ ਨਹੀ ਉੱਠਣ ਦਿੱਤਾ, ਉਥੇ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਨੂੰ ਵੀ ਭ੍ਰਿਸ਼ਟ ਕਰਕੇ ਰੱਖ ਦਿੱਤਾ ਹੈ । ਸ੍ਰ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਜਿਹੇ ਅਧਿਕਾਰੀ ਬਣਾਏ ਗਏ ਜੋ ਸਿੱਖ ਸਿਧਾਤਾਂ, ਮਾਣ-ਮਰਿਯਾਦਾ ਨੂੰ ਛਿੱਕੇ ਟੰਗਕੇ ਮੰਨਮਾਨੀਆ ਵਾਲਾ ਮਾਹੌਲ ਸਿਰਜਿਆ ਹੈ, ਜਿਸਦੀ ਬਦੌਲਤ ਸ੍ਰ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਜਾਨੇ ਵਿਚੋਂ ਅਰਬਾਂ-ਖਰਬਾਂ ਰੁਪਏ ਆਪਣੇ ਨਿੱਜੀ ਹਿੱਤਾਂ ਲਈ ਬਰਬਾਦ ਕਰ ਦਿੱਤੇ ਹਨ । ਐਸ.ਜੀ.ਪੀ.ਸੀ. ਵੱਲੋਂ ਗੁਰੂ ਸਾਹਿਬ ਦਾ ਸਵਾਂਗ ਰਚਾਉਣ ਵਾਲੇ ਸੌਦਾ ਸਾਧ ਨੂੰ ਦਿੱਤੀ ਮੁਆਫ਼ੀ ਨੂੰ ਜਾਇਜ ਠਹਿਰਾਉਣ ਲਈ ਅਖ਼ਬਾਰਾਂ ਵਿਚ ਇਸਤਿਹਾਰਬਾਜੀ ਲਈ 95 ਲੱਖ ਐਸ.ਜੀ.ਪੀ.ਸੀ. ਦੇ ਖਜਾਨੇ ਵਿਚੋਂ ਲੁਟਾਏ ਗਏ । ਬਾਦਲ ਦਲ ਨੇ ਸੌਦਾ ਸਾਧ ਨਾਲ ਮਿਲਕੇ ਗੁਰੂ ਗ੍ਰੰਥ ਸਾਹਿਬ ਨੂੰ ਗਲੀਆ-ਨਾਲੀਆ ਵਿਚ ਵੀ ਰੋਲਿਆ ਅਤੇ ਬਰਗਾੜੀ, ਬੁਰਜ ਜਵਾਹਰ ਸਿੰਘ ਵਾਲਾ, ਕੋਟਕਪੂਰਾ ਆਦਿ ਵਿਖੇ ਬੇਅਦਬੀਆਂ ਕਰਵਾਈਆ ਗਈਆ । ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਰੋਸ ਪ੍ਰਗਟ ਕਰ ਰਹੇ ਨਿਹੱਥੇ ਸਿੱਖਾਂ ਉਤੇ ਗੋਲੀਆਂ ਚਲਾਕੇ ਦੋ ਨਿਰਦੋਸ਼ ਸਿੱਖਾਂ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ, ਸ਼ਹੀਦ ਭਾਈ ਗੁਰਜੀਤ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ ਅਤੇ ਅਨੇਕਾ ਸਿੱਖਾਂ ਨੂੰ ਜਖ਼ਮੀ ਕਰ ਦਿੱਤਾ ਗਿਆ । ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰ ਰਹੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ, ਸੁਮੇਧ ਸੈਣੀ ਨੂੰ ਨਾਮਜਦ ਕੀਤਾ ਹੈ । ਆਪਣਾ ਸਿਆਸੀ ਅਸਰ-ਰਸੂਖ ਰੱਖਣ ਕਾਰਨ ਐਨਾ ਵੱਡਾ ਅਪਰਾਧ ਕਰਨ ਵਾਲੇ ਦੋਸ਼ੀਆਂ ਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ । ਹੁਣ ਜਦੋਂ ਬੀਬਾ ਹਰਸਿਮਰਤ ਕੌਰ ਬਾਦਲ ਸੈਂਟਰ ਦੇ ਵਜ਼ੀਰ ਨਹੀਂ ਰਹੇ ਤਾਂ ਇਨ੍ਹਾਂ ਦੁਆਰਾ ਆਪਣੇ ਪਿਛਲੇ 10 ਸਾਲ ਦੇ ਕਾਰਜਕਾਲ ਦੌਰਾਨ ਕੀਤੇ ਗਏ ਚਿੱਟੇ ਅਤੇ ਹੈਰੋਇੰਨ ਦੇ ਧੰਦੇ, ਪਠਾਨਕੋਟ ਏਅਰਬੇਸ਼ ਹਮਲਾ ਦੀ ਜਾਂਚ, ਨਸ਼ੇ ਦੀ ਸਮਗਲਿੰਗ ਆਦਿ ਦੇ ਘਪਲਿਆ ਸੰਬੰਧੀ ਪੰਜਾਬ ਦੀ ਕੈਪਟਨ ਹਕੂਮਤ ਇਨ੍ਹਾਂ ਖਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕਰੇਗੀ ।

2017 ਦੀ ਅਸੈਬਲੀ ਚੋਣ ਦੌਰਾਨ ਬਾਦਲਾਂ ਵੱਲੋਂ ਮੌੜ ਬੰਬ ਕਾਂਡ ਸਿਰਸਾ ਸਾਧ ਨਾਲ ਮਿਲਕੇ ਕਰਵਾਇਆ ਗਿਆ। ਇਸ ਕਾਂਡ ਦੀ ਜਾਂਚ ਨੂੰ ਨੇਪਰੇ ਨਾ ਚਾੜਨ ਲਈ ਅਤੇ ਉਸ ਕਾਂਡ ਵਿਚ ਮਰਨ ਵਾਲੇ ਅਤੇ ਜਖ਼ਮੀ ਹੋਣ ਵਾਲੇ ਪਰਿਵਾਰਾਂ ਨੂੰ ਇਨਸਾਫ਼ ਦੇਣ ਵਿਚ ਵੀ ਵੱਡੀਆ ਰੁਕਾਵਟਾਂ ਖੜੀਆ ਕੀਤੀਆ ਗਈਆ । ਇਸ ਕਾਂਡ ਵਿਚ ਵੀ ਸਿੱਧੇ ਤੌਰ ਤੇ ਬਾਦਲ ਪਰਿਵਾਰ ਤੇ ਸੁਮੇਧ ਸੈਣੀ ਸਾਮਿਲ ਹਨ । ਸੁਮੇਧ ਸੈਣੀ ਵੱਲੋਂ ਡੀਜੀਪੀ ਪੰਜਾਬ ਹੁੰਦਿਆ ਹੋਇਆ ਜੋ ਐਨਾ ਜਿਆਦਾ ਸਿੱਖ ਕੌਮ ਦਾ ਕਤਲੇਆਮ ਅਤੇ ਧੱਕੇਸ਼ਾਹੀ ਕੀਤੀ ਗਈ ਹੈ, ਉਸ ਤੋਂ ਬਾਅਦ ਵੀ ਸੁਪਰੀਮ ਕੋਰਟ ਦੇ ਤਿੰਨ ਬੈਚ ਦੇ ਜੱਜਾਂ ਸ੍ਰੀ ਅਸੋਕ ਭੂਸਨ, ਆਰ. ਸੁਭਾਸ ਰੈਡੀ ਅਤੇ ਐਮ.ਆਰ. ਸ਼ਾਹ ਵੱਲੋਂ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੇ ਰੋਕ ਲਗਾਉਣ ਨਾਲ ਸਿੱਖ ਕੌਮ ਨਾਲ ਬਹੁਤ ਵੱਡਾ ਵਿਤਕਰਾ ਅਤੇ ਧ੍ਰੋਹ ਕਮਾਇਆ ਗਿਆ ਹੈ, ਜਿਸ ਨੂੰ ਆਉਣ ਵਾਲੇ ਸਮੇਂ ਵਿਚ ਸਿੱਖ ਕੌਮ ਕਦੇ ਵੀ ਬਰਦਾਸਤ ਨਹੀਂ ਕਰੇਗੀ ਅਤੇ ਇਸਦਾ ਵਿਰੋਧ ਜਾਰੀ ਰੱਖੇਗੀ ।

ਸ. ਮਾਨ ਨੇ ਇਕ ਵੱਖਰੇ ਬਿਆਨ ਵਿਚ ਕਿਹਾ ਕਿ ਏ.ਡੀ.ਜੀ.ਪੀ. ਸ. ਅਰਸਇੰਦਰ ਸਿੰਘ ਚਾਵਲਾ ਜਿਸਨੂੰ ਆਜ਼ਾਦੀ ਦਿਹਾੜੇ ਤੇ ਪ੍ਰੈਜੀਡੈਟ ਵੱਲੋਂ ਪੁਲਿਸ ਵਿਚ ਵਧੀਆ ਸੇਵਾਵਾਂ ਨਿਭਾਉਣ ਦੀ ਬਦੌਲਤ ਮੈਡਲ ਨਾਲ ਸਨਮਾਨ ਕੀਤਾ ਗਿਆ ਹੋਏ ਉਸ ਨੂੰ ਮੁਤੱਸਵੀ ਹੋਮ ਮਨਿਸਟਰ ਸ੍ਰੀ ਅਨਿਲ ਵਿੱਜ ਵੱਲੋਂ ਉਸਦੀਆਂ ਸੇਵਾਵਾਂ ਖ਼ਤਮ ਕਰਨ ਤੋਂ ਸਪੱਸਟ ਹੁੰਦਾ ਹੈ ਕਿ ਸਿੱਖ ਕੌਮ ਨਾਲ ਬੀਜੇਪੀ-ਆਰ.ਐਸ.ਐਸ. ਸ਼ਰੇਆਮ ਧੱਕਾ ਕਰਨ ਦੇ ਨਾਲ-ਨਾਲ ਜ਼ਲੀਲ ਕਰ ਰਹੀ ਹੈ । ਸ. ਮਾਨ ਨੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਨੂੰ ਅਪੀਲ ਕਰਦਿਆ ਕਿਹਾ ਕਿ ਸ੍ਰੀ ਅਨਿਲ ਵਿੱਜ ਵੱਲੋਂ ਕਾਫ਼ੀ ਲੰਮੇਂ ਸਮੇਂ ਤੋਂ ਸਿੱਖ ਕੌਮ ਖਿਲਾਫ਼ ਅਜਿਹਾ ਜ਼ਹਿਰ ਉਗਲਿਆ ਜਾ ਰਿਹਾ ਹੈ, ਜਿਸ ਨੂੰ ਤੁਰੰਤ ਆਪਣੀ ਪਾਰਟੀ ਅਤੇ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਹੈ । ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਦੀ ਹਰਿਆਣੇ ਵਿਚ ਬੀਜੇਪੀ ਸਰਕਾਰ ਆਈ ਹੈ ਉਸ ਸਮੇਂ ਤੋਂ ਸਿੱਖ ਕੌਮ ਦੀ ਪੁਲਿਸ ਅਤੇ ਹੋਰ ਮਹਕਮਿਆ ਵਿਚ ਭਰਤੀ ਕਿੰਨੇ ਪ੍ਰਤੀਸ਼ਤ ਹੋਈ ਹੈ, ਇਸਦਾ ਵੀ ਸਿੱਖ ਕੌਮ ਨੂੰ ਹਰਿਆਣਾ ਸਰਕਾਰ ਜੁਆਬ ਦੇਵੇ । ਹਰਿਆਣੇ ਵਿਚ ਸਭ ਤੋਂ ਵਧੀਆ ਬਾਸਮਤੀ ਹੁੰਦੀ ਹੈ, ਜਿਸਦਾ ਭਾਅ ਡਿੱਗਣ ਕਾਰਨ ਬੀਜੇਪੀ-ਆਰ.ਐਸ.ਐਸ. ਸਾਨੂੰ ਕੀ ਜੁਆਬ ਦੇਵੇਗੀ । ਕਿਉਂਕਿ ਇਹ ਸਾਰੇ ਖੇਤੀਬਾੜੀ ਵਾਲੇ ਪੰਜਾਬੀ ਅਤੇ ਸਿੱਖ ਕੌਮ ਵਿਚੋਂ ਹਨ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *