Verify Party Member
Header
Header
ਤਾਜਾ ਖਬਰਾਂ

ਬੀਬੀ ਹਰਮੰਦਰ ਕੌਰ ਮਾਤਾ ਸ. ਮਨਪ੍ਰੀਤ ਸਿੰਘ ਬਾਦਲ ਦੇ ਅਕਾਲ ਚਲਾਣੇ ‘ਤੇ ਸ. ਮਾਨ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ

ਬੀਬੀ ਹਰਮੰਦਰ ਕੌਰ ਮਾਤਾ ਸ. ਮਨਪ੍ਰੀਤ ਸਿੰਘ ਬਾਦਲ ਦੇ ਅਕਾਲ ਚਲਾਣੇ ‘ਤੇ ਸ. ਮਾਨ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ 
 
ਫ਼ਤਹਿਗੜ੍ਹ ਸਾਹਿਬ, 20 ਮਾਰਚ ( ) “ਉਸ ਅਕਾਲ ਪੁਰਖ ਨੇ ਹਰ ਇਨਸਾਨ ਦੇ ਜਨਮ ਅਤੇ ਮੌਤ ਦਾ ਫੈਸਲਾ ਆਪਣੇ ਹੱਥ ਰੱਖਿਆ ਹੋਇਆ ਹੈ । ਇਸ ਲਈ ਸਾਨੂੰ ਆਪਣੇ ਮਨੁੱਖੀ ਜੀਵਨ ਦੇ ਮਿਲੇ ਸਵਾਸਾ ਨੂੰ ਇਸ ਕਦਰ ਸਮਾਜ ਅਤੇ ਲੋਕਾਈ ਦੀ ਬਿਹਤਰੀ ਵਿਚ ਲਗਾਉਣਾ ਚਾਹੀਦਾ ਹੈ ਤਾਂ ਕਿ ਜਾਂਦੇ ਸਮੇਂ ਸਾਡੀ ਆਤਮਾ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਬੋਝ ਜਾਂ ਨਿਰਾਸਾ ਨਾ ਹੋਵੇ । ਬੀਤੇ ਦਿਨੀ ਸ. ਮਨਪ੍ਰੀਤ ਸਿੰਘ ਬਾਦਲ ਦੇ ਸਤਿਕਾਰਯੋਗ ਮਾਤਾ ਬੀਬੀ ਹਰਮੰਦਰ ਕੌਰ ਜੀ ਆਪਣੇ ਸਵਾਸਾ ਦੀ ਪੂੰਜੀ ਪੂਰਨ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਜਿਸ ਨਾਲ ਸਮੁੱਚੇ ਬਾਦਲ ਪਰਿਵਾਰ ਨੂੰ ਗਹਿਰਾ ਸਦਮਾ ਪਹੁੰਚਿਆ ਹੈ । ਇਸ ਦੁੱਖ ਦੀ ਘੜੀ ਵਿਚ ਅਸੀਂ ਬਾਦਲ ਪਰਿਵਾਰ ਦੇ ਇਸ ਡੂੰਘੇ ਦੁੱਖ ਵਿਚ ਹਰ ਪੱਖੋ ਸਰੀਕ ਹੁੰਦੇ ਹੋਏ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕਰਦੇ ਹਾਂ ਕਿ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸਣ, ਬਾਦਲ ਪਰਿਵਾਰ, ਸੰਬੰਧੀਆਂ ਅਤੇ ਸਾਨੂੰ ਸਭਨਾਂ ਨੂੰ ਗੁਰੂ ਦੇ ਭਾਣੇ ਵਿਚ ਰਹਿਣ ਦੀ ਸ਼ਕਤੀ ਬਖਸਣ ।”
 
ਇਸ ਦੁੱਖ ਦਾ ਪ੍ਰਗਟਾਵਾ ਅੱਜ ਇਥੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਗੁਰਦਾਸ ਸਿੰਘ ਬਾਦਲ, ਸ. ਮਨਪ੍ਰੀਤ ਸਿੰਘ ਬਾਦਲ ਅਤੇ ਸਮੁੱਚੇ ਬਾਦਲ ਪਰਿਵਾਰ ਨਾਲ ਬੀਬੀ ਹਰਮੰਦਰ ਕੌਰ ਦੇ ਹੋਏ ਅਕਾਲ ਚਲਾਣੇ ਉਤੇ ਡੂੰਘਾ ਦੁੱਖ ਅਤੇ ਹਮਦਰਦੀ ਜ਼ਾਹਰ ਕਰਦੇ ਹੋਏ ਕੀਤਾ । ਉਨ੍ਹਾਂ ਇਸ ਸਮੇਂ ਇਸ ਗੱਲ ਨੂੰ ਵੀ ਮਹਿਸੂਸ ਕੀਤਾ ਕਿ ਇਹ ਪਰਿਵਾਰ ਬੇਸ਼ੱਕ ਸਿੱਖ ਪਰਿਵਾਰ ਹੈ, ਪਰ ਇਨ੍ਹਾਂ ਦੇ ਖੁਸ਼ੀਆਂ-ਗਮੀਆਂ ਸਮੇਂ ਅਕਸਰ ਹੀ ਦੂਸਰੇ ਧਰਮ ਵਾਲੇ ਅਮਲ ਕੀਤੇ ਜਾਂਦੇ ਹਨ ਜਿਸ ਨਾਲ ਸਮੁੱਚੀ ਸਿੱਖ ਕੌਮ ਨੂੰ ਵੀ ਦੁੱਖ ਹੁੰਦਾ ਹੈ । ਸਾਡੀ ਜਿਥੇ ਬੀਬੀ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਜਾਂਦੀ ਹੈ, ਉਥੇ ਇਹ ਵੀ ਅਰਦਾਸ ਕਰਦੇ ਹਾਂ ਕਿ ਇਸ ਬਾਦਲ ਪਰਿਵਾਰ ਨੂੰ ਅਮਲੀ ਰੂਪ ਵਿਚ ਸਿੱਖੀ ਨੂੰ ਪ੍ਰਣਾਉਣ ਅਤੇ ਸਿੱਖੀ ਮਰਿਯਾਦਾਵਾਂ ਉਤੇ ਪਹਿਰਾ ਦੇਣ ਦੀ ਸ਼ਕਤੀ ਤੇ ਬਲ ਬਖਸਣ ।
Webmaster
Lakhvir Singh
Shiromani Akali Dal (Amritsar)
9781-222-567

About The Author

Related posts

Leave a Reply

Your email address will not be published. Required fields are marked *