Select your Top Menu from wp menus
Header
Header
ਤਾਜਾ ਖਬਰਾਂ

ਬੀਬੀ ਸਬਨਮ ਢਿੱਲੋਂ ਸਪਤਨੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਮੁੱਖ ਰਾਧਾ ਸੁਆਮੀ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ : ਮਾਨ

ਬੀਬੀ ਸਬਨਮ ਢਿੱਲੋਂ ਸਪਤਨੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਮੁੱਖ ਰਾਧਾ ਸੁਆਮੀ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ : ਮਾਨ

ਫ਼ਤਹਿਗੜ੍ਹ ਸਾਹਿਬ, 28 ਨਵੰਬਰ ( ) “ਸਾਨੂੰ ਇਹ ਜਾਣਕੇ ਗਹਿਰਾ ਦੁੱਖ ਅਤੇ ਅਫ਼ਸੋਸ ਹੋਇਆ ਹੈ ਕਿ ਰਾਧਾ ਸੁਆਮੀ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਦੇ ਸਤਿਕਾਰਯੋਗ ਸਪਤਨੀ ਬੀਬੀ ਸਬਨਮ ਢਿੱਲੋਂ ਬੀਤੇ ਦਿਨੀਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਜਿਸ ਨਾਲ ਬਾਬਾ ਜੀ ਨੂੰ ਪਿਆਰ ਕਰਨ ਵਾਲੀਆ ਸੰਗਤਾਂ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਗਹਿਰਾ ਦੁੱਖ ਪਹੁੰਚਿਆ ਹੈ । ਬੀਬੀ ਸਬਨਮ ਢਿੱਲੋਂ ਇਕ ਬਹੁਤ ਹੀ ਨੇਕ, ਮਨੁੱਖਤਾ ਨੂੰ ਪਿਆਰ ਕਰਨ ਵਾਲੀ ਇਖ਼ਲਾਕੀ, ਇਨਸਾਨੀ ਕਦਰਾ-ਕੀਮਤਾ ਨਾਲ ਭਰਪੂਰ ਅਤਿ ਧਾਰਮਿਕ ਤੇ ਇਨਸਾਨੀ ਪੱਖੀ ਖਿਆਲਾਤਾਂ ਦੇ ਮਾਲਕ ਸਨ । ਕਿਉਂਕਿ ਉਨ੍ਹਾਂ ਨੂੰ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਰਗੀ ਸਖਸ਼ੀਅਤ ਦਾ ਜਿੰਦਗੀ ਵਿਚ ਅਹਿਮ ਸਾਥ ਮਿਲਿਆ ਅਤੇ ਬੀਬੀ ਜੀ ਵੀ ਧਾਰਮਿਕ, ਨੇਕ ਇਨਸਾਨੀ ਗੁਣਾਂ ਨਾਲ ਭਰਪੂਰ ਖਜਾਨੇ ਦੇ ਮਾਲਕ ਸਨ । ਉਨ੍ਹਾਂ ਦੇ ਚਲੇ ਜਾਣ ਨਾਲ ਜਿਥੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਨ੍ਹਾਂ ਦੇ ਸੰਬੰਧੀਆਂ ਅਤੇ ਲੱਖਾਂ ਹੀ ਸਰਧਾਲੂਆਂ ਦੇ ਮਨ-ਆਤਮਾ ਨੂੰ ਦੁੱਖ ਪਹੁੰਚਿਆ ਹੈ, ਉਥੇ ਸਾਨੂੰ ਵੀ ਇਸ ਲਈ ਗਹਿਰਾ ਦੁੱਖ ਪਹੁੰਚਿਆ ਹੈ ਕਿ ਸਾਨੂੰ ਵੀ ਉਨ੍ਹਾਂ ਨਾਲ ਵਿਚਾਰ-ਵਟਾਦਰਾ ਕਰਨ ਅਤੇ ਉਨ੍ਹਾਂ ਦੇ ਨੇਕ ਖਿਆਲਾਤਾਂ ਨੂੰ ਜਾਨਣ ਦਾ ਬੀਤੇ ਸਮੇਂ ਵਿਚ ਸੁਭਾਗ ਪ੍ਰਾਪਤ ਹੁੰਦਾ ਰਿਹਾ ਹੈ । ਬੀਬੀ ਜੀ ਅਤੇ ਬਾਬਾ ਜੀ ਮੇਰੇ ਗ੍ਰਹਿ ਵਿਖੇ ਵੀ ਸਤਿਕਾਰ ਸਹਿਤ ਆਉਦੇ ਰਹੇ ਹਨ । ਜਿਨ੍ਹਾਂ ਨਾਲ ਸਾਡੀ ਵੀ ਇਕ ਅਧਿਆਤਮਿਕ ਤੌਰ ਤੇ ਡੂੰਘੀ ਸਾਂਝ ਬਣ ਚੁੱਕੀ ਸੀ । ਉਨ੍ਹਾਂ ਦੇ ਚਲੇ ਜਾਣ ਨਾਲ ਸਰਧਾਲੂਆਂ ਅਤੇ ਸਾਡੇ ਕੋਲੋ ਇਕ ਨੇਕ ਪਵਿੱਤਰ ਆਤਮਾ ਖੁਸ ਗਈ ਹੈ । ਜੋ ਇਕ ਅਸਹਿ ਘਾਟਾ ਪਿਆ ਹੈ ।”

ਇਸ ਦੁੱਖ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਮੁੱਖ ਦਫ਼ਤਰ ਤੋਂ ਇਕ ਸੋ਼ਕ ਸੰਦੇਸ਼ ਭੇਜਦੇ ਹੋਏ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਜਿਥੇ ਪ੍ਰਗਟ ਕੀਤੇ, ਉਥੇ ਉਨ੍ਹਾਂ ਨੇ ਵਿਛੜੀ ਪਵਿੱਤਰ ਨੇਕ ਆਤਮਾ ਦੀ ਸ਼ਾਂਤੀ ਲਈ ਗੁਰੂ ਸਾਹਿਬ ਜੀ ਦੇ ਚਰਨਾਂ ਵਿਚ ਅਰਦਾਸ ਵੀ ਕੀਤੀ ਅਤੇ ਸਮੁੱਚੇ ਸਰਧਾਲੂਆਂ ਤੇ ਉਨ੍ਹਾਂ ਨੂੰ ਪਿਆਰ ਕਰਨ ਵਾਲੀਆ ਆਤਮਾਵਾ ਨੂੰ ਭਾਣੇ ਵਿਚ ਰਹਿਣ ਦੀ ਵੀ ਅਰਜੋਈ ਕੀਤੀ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *