Select your Top Menu from wp menus
Header
Header
ਤਾਜਾ ਖਬਰਾਂ

ਬੀਬੀ ਮਨਜੀਤ ਕੌਰ (ਸਪਤਨੀ ਭਾਈ ਗਜਿੰਦਰ ਸਿੰਘ ਦਲ ਖ਼ਾਲਸਾ) ਦੇ ਅਕਾਲ ਚਲਾਣੇ ‘ਤੇ ਸਮੁੱਚੀ ਕੌਮ ਨੂੰ ਡੂੰਘਾ ਸਦਮਾ ਪਹੁੰਚਿਆ : ਮਾਨ

ਬੀਬੀ ਮਨਜੀਤ ਕੌਰ (ਸਪਤਨੀ ਭਾਈ ਗਜਿੰਦਰ ਸਿੰਘ ਦਲ ਖ਼ਾਲਸਾ) ਦੇ ਅਕਾਲ ਚਲਾਣੇ ‘ਤੇ ਸਮੁੱਚੀ ਕੌਮ ਨੂੰ ਡੂੰਘਾ ਸਦਮਾ ਪਹੁੰਚਿਆ : ਮਾਨ

ਫ਼ਤਹਿਗੜ੍ਹ ਸਾਹਿਬ, 23 ਜਨਵਰੀ ( ) “ਸਾਨੂੰ ਇਹ ਜਾਣਕੇ ਅਤਿ ਗਹਿਰਾ ਸਦਮਾ ਤੇ ਦੁੱਖ ਪਹੁੰਚਿਆ ਹੈ ਕਿ ਸਿੱਖ ਕੌਮ ਦੀ ਅਤਿ ਸਤਿਕਾਰਿਤ ਸਖ਼ਸੀਅਤ, ਕੁਰਬਾਨੀ ਅਤੇ ਤਿਆਗ ਨਾਲ ਲਿਬਰੇਜ ਖਿਆਲਾ ਦੇ ਧਾਰਨੀ ਬੀਬੀ ਮਨਜੀਤ ਕੌਰ ਸਪਤਨੀ ਭਾਈ ਗਜਿੰਦਰ ਸਿੰਘ ਦਲ ਖ਼ਾਲਸਾ ਅੱਜ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਜਿਸ ਨਾਲ ਕੇਵਲ ਭਾਈ ਗਜਿੰਦਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਹੀ ਡੂੰਘਾ ਸਦਮਾ ਨਹੀਂ ਪਹੁੰਚਿਆ, ਬਲਕਿ ਅੱਜ ਸਮੁੱਚੀ ਸਿੱਖ ਕੌਮ ਡੂੰਘੇ ਸਦਮੇ ਵਿਚ ਹੈ । ਕਿਉਂਕਿ ਜਿਥੇ ਭਾਈ ਗਜਿੰਦਰ ਸਿੰਘ ਦਲ ਖ਼ਾਲਸਾ ਨੇ ਆਪਣੀ ਇਸ ਮਨੁੱਖਤਾ ਪੱਖੀ ਕੀਮਤੀ ਜਿੰਦਗੀ ਦੇ ਬੀਤੇ ਸਮੇਂ ਦੇ ਅਤੇ ਅਜੋਕੇ ਸਮੇਂ ਦੇ ਪਲਾਂ ਨੂੰ ਕੌਮ ਤੇ ਮਨੁੱਖਤਾ ਦੀ ਸੇਵਾ ਵਿਚ ਲਗਾਕੇ ਗੁਜਾਰਿਆ ਹੈ ਅਤੇ ਅੱਜ ਵੀ ਸਭ ਦੁੱਖਾਂ, ਤਕਲੀਫ਼ਾ ਨੂੰ ਭਾਣੇ ਵਿਚ ਰਹਿੰਦੇ ਹੋਏ ਸਹਿੰਦੇ ਹੋਏ ਕੌਮ ਦੀ ਸੇਵਾ ਵਿਚ ਹਾਜ਼ਰ ਹਨ, ਊਸੇ ਤਰ੍ਹਾਂ ਸਤਿਕਾਰਯੋਗ ਬੀਬੀ ਮਨਜੀਤ ਕੌਰ ਨੇ ਵੀ ਕੌਮੀ ਦਰਦ ਅਤੇ ਆਪਣੇ ਪਤੀ ਤੋਂ ਲੰਮਾਂ ਸਮਾਂ ਦੂਰ ਰਹਿਕੇ ਵੀ ਉਸੇ ਸੋਚ ਨੂੰ ਪ੍ਰਣਾਏ ਹੋਏ ਨਿਰੰਤਰ ਸੇਵਾ ਕਰਦੇ ਰਹੇ ਹਨ । ਉਨ੍ਹਾਂ ਵਿਚ ਵੀ ਭਾਈ ਗਜਿੰਦਰ ਸਿੰਘ ਜੀ ਦੀ ਤਰ੍ਹਾਂ ਕੌਮੀਅਤ ਦਰਦ ਅਤੇ ਮਨੁੱਖੀ ਸੇਵਾ ਭਾਵਨਾ ਭਰੀ ਹੋਈ ਸੀ । ਸ. ਗਜਿੰਦਰ ਸਿੰਘ ਆਪਣੀਆ ਜਿੰਮੇਵਾਰੀਆ ਪੂਰੀਆ ਕਰਦੇ ਹੋਏ ਕਿਸੇ ਹੋਰ ਸਥਾਂਨ ਤੇ ਰਹੇ ਅਤੇ ਬੀਬੀ ਮਨਜੀਤ ਕੌਰ ਬਾਹਰਲੇ ਮੁਲਕਾਂ ਵਿਚ ਰਹੇ । ਪਰ ਇਨ੍ਹਾਂ ਦੋਵਾਂ ਰੂਹਾਂ ਤੇ ਆਤਮਾਵਾਂ ਨੇ ਆਪਣੇ ਕੌਮੀ ਦਰਦ ਨੂੰ ਡੂੰਘੀ ਤਰ੍ਹਾਂ ਸਮਝਦੇ ਹੋਏ ਸਿੱਖ ਕੌਮ ਦੀ ਮਨੁੱਖਤਾ ਦੀ ਸੇਵਾ ਵਿਚ ਹਾਜ਼ਰ ਕੀਤਾ ਹੋਇਆ ਸੀ ਅਤੇ ਕਦੀ ਵੀ ਦੂਰੀ ਦੀ ਭਾਵਨਾ ਨੂੰ ਜਾਂ ਦੁੱਖ ਨੂੰ ਇਨ੍ਹਾਂ ਨੇ ਨੇੜੇ ਨਹੀਂ ਫੜਕਣ ਦਿੱਤਾ ਅਤੇ ਅਡੋਲ ਸੇਵਾ ਸਿਮਰਨ ਨੂੰ ਸਮਰਪਿਤ ਰਹੇ ।”

ਇਸ ਦੁੱਖ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਮੁੱਚੀ ਜਥੇਬੰਦੀ ਨੇ ਸਤਿਕਾਰਯੋਗ ਭਾਈ ਗਜਿੰਦਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਤੇ ਸੰਬੰਧੀਆਂ ਨਾਲ ਸਾਂਝਾ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਅਜਿਹੀਆ ਰੂਹਾਂ ਦੀ ਹਰ ਕੌਮ, ਧਰਮ ਤੇ ਸਮਾਜ ਨੂੰ ਹਮੇਸ਼ਾਂ ਲੋੜ ਹੁੰਦੀ ਹੈ । ਬੀਬੀ ਮਨਜੀਤ ਕੌਰ ਦੇ ਚਲੇ ਜਾਣ ਨਾਲ ਬੇਸ਼ੱਕ ਸਮੁੱਚੀ ਮਨੁੱਖਤਾ ਨੂੰ ਵੱਡਾ ਘਾਟਾ ਪਿਆ ਹੈ, ਪਰ ਸਿੱਖ ਕੌਮ ਲਈ ਇਹ ਸਦਮਾ ਤੇ ਘਾਟਾ ਅਸਹਿ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬੀਬੀ ਮਨਜੀਤ ਕੌਰ ਜੀ ਦੀ ਆਤਮਾ ਦੀ ਸ਼ਾਂਤੀ ਲਈ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਜਿਥੇ ਅਰਦਾਸ ਕਰਦਾ ਹੈ, ਉਥੇ ਸਮੁੱਚੀ ਸਿੱਖ ਕੌਮ ਜੋ ਆਪਣੀ ਕੌਮੀ ਆਜ਼ਾਦੀ ਦੀ ਲੜਾਈ ਵਿਚ ਮਸਰੂਫ ਹੈ, ਉਸਨੂੰ ਸਵਰਗਵਾਸੀ ਬੀਬੀ ਮਨਜੀਤ ਕੌਰ ਦੇ ਵੱਡਮੁੱਲੇ ਜੀਵਨ ਤੋਂ ਅਗਵਾਈ ਪ੍ਰਾਪਤ ਕਰਨ ਦੀ ਜੋਰਦਾਰ ਅਪੀਲ ਕਰਦਾ ਹੈ । ਵਿਸ਼ੇਸ਼ ਤੌਰ ਤੇ ਸਿੱਖ ਕੌਮ ਦੀਆਂ ਬੀਬੀਆਂ ਜੋ ਆਉਣ ਵਾਲੇ ਸਿੱਖ ਸਮਾਜ ਨੂੰ ਸਿਰਜਣ ਵਿਚ ਮੁੱਖ ਹਨ, ਉਹ ਬੀਬੀ ਮਨਜੀਤ ਕੌਰ ਜੀ ਦੇ ਕੌਮੀ ਦਰਦ ਵਾਲੇ, ਸਾਦਾ ਅਤੇ ਗੁਰੂ ਦੇ ਭਾਣੇ ਵਿਚ ਹਰ ਸਮੇਂ ਵਿਚਰਣ ਵਾਲੇ ਗੁਣਾਂ ਤੋਂ ਪ੍ਰੇਰਣਾ ਲੈਕੇ ਵਿਚਰਣ ਅਤੇ ਆਉਣ ਵਾਲੀ ਸਿੱਖ ਪਨੀਰੀ ਨੂੰ ਗੁਰੂ ਸਾਹਿਬਾਨ ਦੀ ਵੱਡਮੁੱਲੀ ਸੋਚ ਅਤੇ ਕੌਮੀ ਆਜ਼ਾਦੀ ਵਾਲੀ ਸੋਚ ਤੇ ਪਹਿਰਾ ਦੇਣ ਲਈ ਅਗਵਾਈ ਦੇਣ ।

Webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *