Verify Party Member
Header
Header
ਤਾਜਾ ਖਬਰਾਂ

ਬੀਬੀ ਜਰਨੈਲ ਕੌਰ ਭੈਣ ਪਹਿਲਵਾਨ ਕੁਲਦੀਪ ਸਿੰਘ ਮਾਜਰੀ ਸੋਢੀਆ ਦੇ ਹੋਏ ਅਕਾਲ ਚਲਾਣੇ ‘ਤੇ ਸ. ਮਾਨ ਅਤੇ ਪਾਰਟੀ ਨੇ ਗਹਿਰੇ ਦੁੱਖ ਦਾ ਇਜਹਾਰ ਕੀਤਾ

ਬੀਬੀ ਜਰਨੈਲ ਕੌਰ ਭੈਣ ਪਹਿਲਵਾਨ ਕੁਲਦੀਪ ਸਿੰਘ ਮਾਜਰੀ ਸੋਢੀਆ ਦੇ ਹੋਏ ਅਕਾਲ ਚਲਾਣੇ ‘ਤੇ ਸ. ਮਾਨ ਅਤੇ ਪਾਰਟੀ ਨੇ ਗਹਿਰੇ ਦੁੱਖ ਦਾ ਇਜਹਾਰ ਕੀਤਾ 

ਫ਼ਤਹਿਗੜ੍ਹ ਸਾਹਿਬ, 03 ਅਕਤੂਬਰ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਫ਼ਤਿਹਗੜ੍ਹ ਸਾਹਿਬ ਹਲਕੇ ਦੇ ਇੰਨਚਾਰਜ ਸ. ਕੁਲਦੀਪ ਸਿੰਘ ਪਹਿਲਵਾਨ ਮਾਜਰੀ ਸੋਢੀਆ ਦੇ ਸਤਿਕਾਰਯੋਗ ਭੈਣ ਬੀਬੀ ਜਰਨੈਲ ਕੌਰ ਸਪਤਨੀ ਸ. ਚਮਕੌਰ ਸਿੰਘ ਨਿਵਾਸੀ ਪਿੰਡ ਦੌਲਾ, ਨਜਦੀਕ ਧੂਰੀ ਜਿ਼ਲ੍ਹਾ ਸੰਗਰੂਰ ਬੀਤੇ ਦਿਨੀਂ ਆਪਣੇ ਸਵਾਸਾਂ ਦੀ ਪੂੰਜੀ ਪੂਰਨ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਜਿਨ੍ਹਾਂ ਦੇ ਚਲੇ ਜਾਣ ਨਾਲ ਜਿਥੇ ਸਮੁੱਚੇ ਪਰਿਵਾਰ, ਸੰਬੰਧੀਆਂ ਨੂੰ ਇਕ ਅਸਹਿ ਤੇ ਅਕਹਿ ਘਾਟਾ ਪਿਆ ਹੈ, ਉਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਮੁੱਚੀ ਪਾਰਟੀ ਨੂੰ ਇਸ ਹੋਏ ਅਚਾਨਕ ਅਕਾਲ ਚਲਾਣੇ ਤੇ ਡੂੰਘਾਂ ਦੁੱਖ ਹੋਇਆ ਹੈ । ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਪਾਰਟੀ ਪਹਿਲਵਾਨ ਕੁਲਦੀਪ ਸਿੰਘ ਤੇ ਸ. ਚਮਕੌਰ ਸਿੰਘ ਨਾਲ ਤਹਿ ਦਿਲੋਂ ਡੂੰਘੀ ਹਮਦਰਦੀ ਪ੍ਰਗਟ ਕਰਦੀ ਹੋਈ ਇਸ ਹੋਏ ਵਿਛੋੜੇ ਦੇ ਦੁੱਖ ਵਿਚ ਸਾਮਿਲ ਹੁੰਦੀ ਹੋਈ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕਰਦੇ ਹਾਂ ਕਿ ਸਾਡੇ ਤੋਂ ਵਿਛੜੀ ਪਵਿੱਤਰ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸਣ ਅਤੇ ਸਾਨੂੰ ਸਭਨਾਂ ਨੂੰ ਗੁਰੂ ਦੇ ਭਾਣੇ ਵਿਚ ਰਹਿਣ ਦੀ ਤਾਕਤ ਦੀ ਬਖਸਿ਼ਸ਼ ਕਰਨ ।”

ਇਸ ਦੁੱਖ ਦਾ ਪ੍ਰਗਟਾਵਾ ਅੱਜ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਬਿਨ੍ਹਾਂ ਤੇ ਪਾਰਟੀ ਦੇ ਸ. ਲਖਵੀਰ ਸਿੰਘ ਮਹੇਸ਼ਪੁਰੀਆ ਮੁੱਖ ਦਫ਼ਤਰ ਸਕੱਤਰ ਵੱਲੋਂ ਜਾਰੀ ਕੀਤੇ ਗਏ ਇਕ ਸੋਕ ਸੁਨੇਹੇ ਵਿਚ ਕੀਤਾ ਗਿਆ । ਸ. ਮਹੇਸ਼ਪੁਰੀਆਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਵਿਛੜੀ ਪਵਿੱਤਰ ਆਤਮਾ ਦੀ ਸ਼ਾਂਤੀ ਲਈ ਰਖਵਾਏ ਗਏ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਸ. ਚਮਕੌਰ ਸਿੰਘ ਦੇ ਗ੍ਰਹਿ ਪਿੰਡ ਦੌਲਾ, ਤਹਿਸੀਲ ਧੂਰੀ, ਸੰਗਰੂਰ ਵਿਖੇ ਮਿਤੀ 7 ਅਕਤੂਬਰ 2020 ਨੂੰ ਦਿਨ ਬੁੱਧਵਾਰ ਨੂੰ 1 ਤੋਂ 2 ਵਜੇ ਤੱਕ ਗੁਰੂਘਰ ਵਿਚ ਸਮਾਗਮ ਹੋਣਗੇ । ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸਿ਼ਪ ਅਤੇ ਅਹੁਦੇਦਾਰਾਂ ਨੂੰ ਇਸ ਭੋਗ ਰਸਮ ਵਿਚ ਪਹੁੰਚਣ ਦੀ ਵੀ ਪਾਰਟੀ ਵੱਲੋਂ ਅਪੀਲ ਕੀਤੀ ਗਈ । ਅੱਜ ਦੇ ਇਸ ਸੋਕ ਸੁਨੇਹਾ ਦੇਣ ਵਾਲਿਆ ਵਿਚ ਸ. ਮਾਨ ਤੋਂ ਇਲਾਵਾ ਸ. ਇਕਬਾਲ ਸਿੰਘ ਟਿਵਾਣਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ. ਮਹਿੰਦਰਪਾਲ ਸਿੰਘ, ਮਾਸਟਰ ਕਰਨੈਲ ਸਿੰਘ ਨਾਰੀਕੇ, ਕੁਸਲਪਾਲ ਸਿੰਘ ਮਾਨ, ਗੁਰਜੰਟ ਸਿੰਘ ਕੱਟੂ, ਲਖਵੀਰ ਸਿੰਘ ਮਹੇਸ਼ਪੁਰੀਆ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ, ਗੁਰਸੇਵਕ ਸਿੰਘ ਜਵਾਹਰਕੇ, ਸਿੰਗਾਰਾ ਸਿੰਘ ਬਡਲਾ, ਲਖਵੀਰ ਸਿੰਘ ਸੌਟੀ, ਲਖਵੀਰ ਸਿੰਘ ਕੋਟਲਾ, ਸੁਰਿੰਦਰ ਸਿੰਘ ਬੋਰਾ, ਜੋਗਿੰਦਰ ਸਿੰਘ ਸੈਪਲਾ, ਸਵਰਨ ਸਿੰਘ ਫਾਟਕ ਮਾਜਰੀ, ਸੁਰਿੰਦਰ ਸਿੰਘ ਬਰਕਤਪੁਰ ਆਦਿ ਆਗੂਆਂ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ।

About The Author

Related posts

Leave a Reply

Your email address will not be published. Required fields are marked *