Verify Party Member
Header
Header
ਤਾਜਾ ਖਬਰਾਂ

ਬੀਬੀ ਕੁਲਵੰਤ ਕੌਰ ਦੇ ਪਰਿਵਾਰ ਦੀ ਕੌਮੀ ਡੂੰਘੀ ਤੇ ਵੱਡੀ ਸ਼ਹਾਦਤਾਂ ਵਾਲੀ ਦੇਣ ਹੈ, ਕਿਉਂਕਿ ਬੀਬੀ ਕੁਲਵੰਤ ਕੌਰ ਖੁਦ ਸਿੱਖੀ ਰੰਗ ਵਿਚ ਰੰਗੇ ਹੋਏ ਇਨਸਾਨ ਸਨ : ਅੰਮ੍ਰਿਤਸਰ ਦਲ

ਬੀਬੀ ਕੁਲਵੰਤ ਕੌਰ ਦੇ ਪਰਿਵਾਰ ਦੀ ਕੌਮੀ ਡੂੰਘੀ ਤੇ ਵੱਡੀ ਸ਼ਹਾਦਤਾਂ ਵਾਲੀ ਦੇਣ ਹੈ, ਕਿਉਂਕਿ ਬੀਬੀ ਕੁਲਵੰਤ ਕੌਰ ਖੁਦ ਸਿੱਖੀ ਰੰਗ ਵਿਚ ਰੰਗੇ ਹੋਏ ਇਨਸਾਨ ਸਨ : ਅੰਮ੍ਰਿਤਸਰ ਦਲ

ਫ਼ਤਹਿਗੜ੍ਹ ਸਾਹਿਬ, 12 ਮਾਰਚ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਰਹਿੰਦ ਯੂਨਿਟ ਦੇ ਯੂਥ ਵਿੰਗ ਦੇ ਪ੍ਰਧਾਨ ਕਾਕਾ ਅਮਨਿੰਦਰ ਸਿੰਘ ਲਾਡੀ ਜੋ ਲੰਮੇਂ ਸਮੇਂ ਤੋਂ ਨਿਰਸਵਾਰਥ ਹੋ ਕੇ ਪਾਰਟੀ ਦੀ ਸੇਵਾ ਕਰਦੇ ਆ ਰਹੇ ਹਨ ਅਤੇ ਪਾਰਟੀ ਦੇ ਹੁਕਮਾ ਨੂੰ ਹਮੇਸ਼ਾਂ ਤਨਦੇਹੀ ਨਾਲ ਨਿਭਾਉਦੇ ਆ ਰਹੇ ਹਨ । ਉਨ੍ਹਾਂ ਦੀ ਸਤਿਕਾਰਯੋਗ ਮਾਤਾ ਬੀਬੀ ਕੁਲਵੰਤ ਕੌਰ ਜੋ ਬੀਤੇ ਕੁਝ ਦਿਨ ਪਹਿਲੇ ਗੁਰੂ ਚਰਨਾਂ ਵਿਚ ਜਾ ਨਿਵਾਜੇ ਸਨ । ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪਰਿਵਾਰ ਵੱਲੋਂ ਰਖਾਏ ਗਏ ਸ੍ਰੀ ਆਖੰਡ ਪਾਠ ਜੀ ਦੇ ਭੋਗ ਰਸਮ ਅੱਜ ਗੁਰਦੁਆਰਾ ਸ੍ਰੀ ਰੱਥ ਸਾਹਿਬ, ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਪਾਏ ਗਏ । ਜਿਥੇ ਸਮੁੱਚੀ ਰੇਹੜੀ ਯੂਨੀਅਨ ਫ਼ਤਹਿਗੜ੍ਹ ਸਾਹਿਬ, ਬਾਰ ਕੌਸਲ ਦੇ ਵੱਡੀ ਗਿਣਤੀ ਵਿਚ ਵਕੀਲ ਸਾਹਿਬਾਨ ਅਤੇ ਪਾਰਟੀ ਦੀ ਸੀਨੀਅਰ ਲੀਡਰਸਿ਼ਪ ਨੇ ਸਮੂਲੀਅਤ ਕੀਤੀ । ਇਸ ਵਿਚ ਪਾਰਟੀ ਦੇ ਆਗੂਆਂ ਨੇ ਸਰਧਾ ਦੇ ਫੁੱਲ ਭੇਟ ਕਰਦੇ ਹੋਏ ਬੀਬੀ ਕੁਲਵੰਤ ਕੌਰ ਸੰਬੰਧੀ ਬੋਲਦੇ ਹੋਏ ਕਿਹਾ ਕਿ ਇਸ ਬੀਬੀ ਦੇ ਸੰਸਕਾਰ ਪੂਰਨ ਗੁਰਸਿੱਖੀ ਵਾਲੇ, ਮਨੁੱਖਤਾ ਪੱਖੀ ਅਤੇ ਸਮਾਜ ਨੂੰ ਸੇਧ ਦੇਣ ਵਾਲੇ ਸਨ । ਇਹੀ ਵਜਹ ਹੈ ਕਿ ਇਸ ਪਰਿਵਾਰ ਵਿਚੋਂ ਬੀਤੇ ਸਮੇਂ ਦੇ ਸਿੱਖੀ ਸੰਘਰਸ਼ ਦੌਰਾਨ 9 ਮੈਬਰਾਂ ਨੇ ਕੌਮੀ ਜਿੰਮੇਵਾਰੀ ਪੂਰੀ ਕਰਦੇ ਹੋਏ ਸ਼ਹਾਦਤਾਂ ਦਿੱਤੀਆ। ਜਿਨ੍ਹਾਂ ਨੂੰ ਪਾਰਟੀ ਤੇ ਕੌਮ ਯਾਦ ਰੱਖੇਗੀ । ਬੇਸ਼ੱਕ ਅੱਜ ਸਾਡੇ ਵਿਚ ਬੀਬੀ ਕੁਲਵੰਤ ਕੌਰ ਸਰੀਰਕ ਤੌਰ ਤੇ ਨਹੀਂ ਰਹੇ, ਪਰ ਉਨ੍ਹਾਂ ਵੱਲੋਂ ਆਪਣੇ ਬੱਚਿਆਂ, ਸੰਬੰਧੀਆਂ ਅਤੇ ਇਲਾਕੇ ਦੇ ਮਿਲਣ ਵਾਲੇ ਸੱਜਣਾਂ ਨੂੰ ਸਮੇਂ-ਸਮੇਂ ਤੇ ਸਿੱਖ ਸੋਚ ਅਨੁਸਾਰ ਜੋੜਨ ਅਤੇ ਕੌਮ ਲਈ ਕੁਝ ਕਰ ਸਕਣ ਲਈ ਪ੍ਰੇਰਣਾ ਦੇਣ ਦੇ ਅਮਲ ਦੀ ਬਦੌਲਤ ਉਹ ਹਮੇਸ਼ਾਂ ਸਾਡੇ ਵਿਚ ਜਿਊਦਾ ਰਹਿਣਗੇ । ਸਾਨੂੰ ਵੀ ਉਨ੍ਹਾਂ ਦੀ ਸੋਚ ਅਨੁਸਾਰ ਆਪਣੇ ਸਵਾਸਾ ਨੂੰ ਕੌਮ, ਧਰਮ ਅਤੇ ਮਨੁੱਖਤਾ ਦੀ ਸੇਵਾ ਵਿਚ ਲਗਾਕੇ ਰੱਖਣਾ ਚਾਹੀਦਾ ਹੈ, ਕੋਈ ਪਤਾ ਨਹੀਂ ਉਸ ਅਕਾਲ ਪੁਰਖ ਦਾ ਹੁਕਮ ਅਗਲੇ ਚਾਲੇ ਪਾਉਣ ਵਾਸਤੇ ਆ ਜਾਵੇ ।”

ਅੱਜ ਦੇ ਇਸ ਸਰਧਾਜ਼ਲੀ ਸਮਾਗਮ ਵਿਚ ਪਾਰਟੀ ਦੀ ਸੀਨੀਅਰ ਲੀਡਰਸਿ਼ਪ ਪ੍ਰੋ. ਮਹਿੰਦਰਪਾਲ ਸਿੰਘ ਜਰਨਲ ਸਕੱਤਰ, ਸ. ਇਕਬਾਲ ਸਿੰਘ ਟਿਵਾਣਾ, ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਸ. ਹਰਭਜਨ ਸਿੰਘ ਕਸ਼ਮੀਰੀ ਪੀ.ਏ.ਸੀ. ਮੈਬਰ, ਸੁਰਿੰਦਰ ਸਿੰਘ ਬੋਰਾ ਸਦਰ-ਏ-ਖ਼ਾਲਿਸਤਾਨ, ਸ. ਸਿੰਗਾਰਾ ਸਿੰਘ ਬਡਲਾ ਜਿ਼ਲ੍ਹਾ ਪ੍ਰਧਾਨ, ਧਰਮ ਸਿੰਘ ਕਲੌੜ ਨੇ ਪਾਰਟੀ ਤਰਫੋ ਜਿਥੇ ਸਰਧਾ ਦੇ ਫੁੱਲ ਭੇਟ ਕੀਤੇ, ਉਥੇ ਕਾਕਾ ਅਮਨਿੰਦਰ ਸਿੰਘ ਲਾਡੀ ਦੇ ਪਰਿਵਾਰਿਕ ਮੈਬਰਾਂ ਨੂੰ ਪਰਿਵਾਰ ਲਈ ਹਰ ਸਮੇਂ ਹਾਜ਼ਰ ਰਹਿਣ ਅਤੇ ਜਦੋਂ ਕਦੇ ਵੀ ਪਰਿਵਾਰ ਨੂੰ ਲੋੜ ਹੋਵੇ ਪਾਰਟੀ ਆਪਣੇ ਫਰਜ ਪੂਰੇ ਕਰਕੇ ਫਖ਼ਰ ਮਹਿਸੂਸ ਕਰੇਗੀ, ਸਟੇਜ ਦੀ ਸੇਵਾ ਸ. ਧਰਮ ਸਿੰਘ ਕਲੋੜ ਨੇ ਨਿਭਾਈ । ਸ. ਰਣਜੀਤ ਸਿੰਘ ਚੀਮਾਂ ਸਾਬਕਾ ਸਕੱਤਰ ਜਿਨ੍ਹਾਂ ਨੇ ਬੀਬੀ ਕੁਲਵੰਤ ਕੌਰ ਨੂੰ ਆਪਣੀ ਧਰਮ ਭੈਣ ਬਣਾਇਆ ਹੋਇਆ ਸੀ, ਉਨ੍ਹਾਂ ਵੱਲੋਂ ਆਈਆ ਸੰਗਤਾਂ ਦਾ ਅਖੀਰ ਵਿਚ ਧੰਨਵਾਦ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਸ. ਭੁਪਿੰਦਰ ਸਿੰਘ ਫ਼ਤਹਿਪੁਰ, ਕ੍ਰਿਸ਼ਨ ਸਿੰਘ ਸਲਾਣਾ, ਸ. ਦਰਬਾਰਾ ਸਿੰਘ ਮੰਡੋਫਲ, ਮਨਜੀਤ ਸਿੰਘ ਮਹੱਦੀਆ, ਹਰਮਲ ਸਿੰਘ ਲਟੌਰ ਆਦਿ ਵੱਡੀ ਗਿਣਤੀ ਵਿਚ ਆਗੂਆਂ ਨੇ ਸਮੂਲੀਅਤ ਕੀਤੀ । ਗੁਰੂ ਕਾ ਲੰਗਰ ਅਟੁੱਟ ਵਰਤਿਆ ।

About The Author

Related posts

Leave a Reply

Your email address will not be published. Required fields are marked *