Select your Top Menu from wp menus
Header
Header
ਤਾਜਾ ਖਬਰਾਂ

ਬੀਬੀ ਕਲਸੂਮ ਨਵਾਜ ਨੂੰ ਅੱਲ੍ਹਾ-ਤਾਲਾ, ਵਾਹਿਗੁਰੂ ਜਲਦੀ ਤੰਦਰੁਸਤੀ ਬਖ਼ਸਣ, ਤਾਂ ਕਿ ਇਸ ਸਰੀਫ਼ ਪਰਿਵਾਰ ਸਿੱਖ ਤੇ ਮੁਸਲਮਾਨਾਂ ਦੇ ਪੁਰਾਤਨ ਸੰਬੰਧਾਂ ਨੂੰ ਹੋਰ ਮਜ਼ਬੂਤ ਕਰ ਸਕਣ ਅਤੇ ਸਿੱਖ ਵਸੋਂ ਵਾਲੇ ਇਲਾਕੇ ਨੂੰ ਜੰਗ ਤੋਂ ਦੂਰ ਰੱਖਿਆ ਜਾ ਸਕੇ : ਮਾਨ

ਬੀਬੀ ਕਲਸੂਮ ਨਵਾਜ ਨੂੰ ਅੱਲ੍ਹਾ-ਤਾਲਾ, ਵਾਹਿਗੁਰੂ ਜਲਦੀ ਤੰਦਰੁਸਤੀ ਬਖ਼ਸਣ, ਤਾਂ ਕਿ ਇਸ ਸਰੀਫ਼ ਪਰਿਵਾਰ ਸਿੱਖ ਤੇ ਮੁਸਲਮਾਨਾਂ ਦੇ ਪੁਰਾਤਨ ਸੰਬੰਧਾਂ ਨੂੰ ਹੋਰ ਮਜ਼ਬੂਤ ਕਰ ਸਕਣ ਅਤੇ ਸਿੱਖ ਵਸੋਂ ਵਾਲੇ ਇਲਾਕੇ ਨੂੰ ਜੰਗ ਤੋਂ ਦੂਰ ਰੱਖਿਆ ਜਾ ਸਕੇ : ਮਾਨ

ਫ਼ਤਹਿਗੜ੍ਹ ਸਾਹਿਬ, 3 ਸਤੰਬਰ ( ) “ਸਿੱਖ ਕੌਮ ਵੱਲੋਂ ਸ੍ਰੀ ਨਵਾਜ ਸਰੀਫ਼ ਸਾਬਕਾ ਵਜ਼ੀਰ-ਏ-ਆਜ਼ਮ ਪਾਕਿਸਤਾਨ ਦੇ ਅੰਮ੍ਰਿਤਸਰ ਜਿ਼ਲ੍ਹੇ ਦੇ ਜੱਦੀ ਪਿੰਡ ਜਾਤੀ ਉਮਰਾਂ ਵਿਖੇ ਜੋ ਬੀਬੀ ਕਲਸੂਮ ਨਵਾਜ ਦੀ ਅੱਛੀ ਸਿਹਤਯਾਬੀ ਲਈ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਰਸਮ ਅਤੇ ਅਰਦਾਸ ਸਮੇਂ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਿਥੇ ਉਸ ਅੱਲ੍ਹਾ-ਤਾਲਾ, ਵਾਹਿਗੁਰੂ ਦੇ ਚਰਨਾਂ ਵਿਚ ਬੀਬੀ ਕਲਸੂਮ ਨਵਾਜ ਦੀ ਅੱਛੀ ਸਿਹਤਯਾਬੀ ਲਈ ਸਮੁੱਚੀ ਸੰਗਤ ਨਾਲ ਸਮੂਹਿਕ ਤੌਰ ਤੇ ਅਰਦਾਸ ਕੀਤੀ, ਉਥੇ ਉਨ੍ਹਾਂ ਨੇ ਸ੍ਰੀ ਨਵਾਜ ਸਰੀਫ਼ ਪਰਿਵਾਰ ਵੱਲੋਂ ਬੀਤੇ ਸਮੇਂ ਵਿਚ ਸਿੱਖ ਕੌਮ ਨਾਲ ਆਪਣੇ ਅੱਛੇ ਸੰਬੰਧਾਂ ਦਾ ਵੀ ਖੁੱਲ੍ਹਕੇ ਜਿਕਰ ਕੀਤਾ । ਉਨ੍ਹਾਂ ਕਿਹਾ ਕਿ ਜਿੰਨਾਂ ਸਮਾਂ ਸ੍ਰੀ ਨਵਾਜ ਸਰੀਫ਼ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਰਹੇ, ਉਨ੍ਹਾਂ ਨੇ ਪਾਕਿਸਤਾਨ-ਹਿੰਦੂਸਤਾਨ ਨੂੰ ਆਪਸੀ ਜੰਗ ਤੋਂ ਦੂਰ ਰੱਖਣ, ਭਾਰਤ-ਪਾਕਿਸਤਾਨ ਦੇ ਸੰਬੰਧਾਂ ਨੂੰ ਪ੍ਰਫੁੱਲਿਤ ਕਰਨ ਅਤੇ ਸਿੱਖ ਕੌਮ ਦੀ ਪਾਕਿਸਤਾਨ ਤੇ ਭਾਰਤ ਵਿਚ ਹਮੇਸ਼ਾਂ ਚੜ੍ਹਦੀ ਕਲਾਂ ਦੀ ਕਾਮਨਾ ਕੀਤੀ । ਅੱਜ ਜਦੋਂ ਸ੍ਰੀ ਨਵਾਜ ਸਰੀਫ਼ ਪਰਿਵਾਰ ਦੀ ਬੀਬੀ ਕਲਸੂਮ ਨਵਾਜ ਕੈਸਰ ਦੀ ਬਿਮਾਰੀ ਤੋਂ ਪੀੜਤ ਹਨ, ਤਾਂ ਸਮੁੱਚੀ ਸਿੱਖ ਕੌਮ ਸ੍ਰੀ ਨਵਾਜ ਸਰੀਫ਼ ਪਰਿਵਾਰ ਦੀ ਇਸ ਦੁੱਖ ਦੀ ਘੜ੍ਹੀ ਵਿਚ ਹਰ ਤਰ੍ਹਾਂ ਸਾਂਝੀ ਹੁੰਦੀ ਹੋਈ ਉਨ੍ਹਾਂ ਦੀ ਤੰਦਰੁਸਤੀ ਲਈ ਅਰਦਾਸ ਕਰਦੀ ਹੈ ਅਤੇ ਸਾਨੂੰ ਪੂਰਾ ਭਰੋਸਾ ਹੈ ਕਿ ਬੀਬੀ ਕਲਸੂਮ ਨਵਾਜ ਹਸਪਤਾਲ ਤੋਂ ਸਹੀ ਹੋ ਕੇ ਜਲਦੀ ਹੀ ਸ੍ਰੀ ਸਰੀਫ਼ ਦੀ ਤਰ੍ਹਾਂ ਲੋਕਾਈ ਦੀ ਸੇਵਾ ਕਰਨ ਵਿਚ ਜੁਟ ਜਾਣਗੇ ।”

ਸ. ਮਾਨ ਨੇ ਕਿਹਾ ਕਿ ਮੁਲਕ ਦੀ ਵੰਡ ਸਮੇਂ ਤਿੰਨ ਧਿਰਾ ਬਰਾਬਰਤਾ ਦੇ ਆਧਾਰ ਤੇ ਆਪਣਾ ਹੱਕ ਅਤੇ ਆਪਣੇ ਆਜ਼ਾਦ ਮੁਲਕ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਸਨ । ਪਰ ਹਿੰਦੂ ਆਗੂਆਂ ਗਾਂਧੀ, ਨਹਿਰੂ, ਪਟੇਲ ਨੇ ਚਲਾਕੀ ਤੇ ਬੇਈਮਾਨੀ ਨਾਲ ਸਿੱਖ ਕੌਮ ਵੱਲੋਂ ਆਜ਼ਾਦੀ ਲਈ ਦਿੱਤੀਆ ਕੁਰਬਾਨੀਆਂ ਦੀ ਦੁਰਵਰਤੋਂ ਕਰਕੇ ਆਪਣਾ ਭਾਰਤ ਮੁਲਕ ਬਣਾ ਲਿਆ ਅਤੇ ਮੁਸਲਿਮ ਆਗੂ ਸ੍ਰੀ ਜਿਨਾਹ ਨੇ ਆਪਣਾ ਪਾਕਿਸਤਾਨ ਮੁਲਕ ਬਣਾ ਲਿਆ । ਜੋ ਤੀਜੀ ਮੁੱਖ ਧਿਰ ਸਿੱਖ ਕੌਮ ਸੀ, ਜਿਸ ਨੇ ਇਸ ਸੰਘਰਸ਼ ਵਿਚ ਹਰ ਪੱਖੋ ਮੋਹਰੀ ਹੋ ਕੇ ਅਗਵਾਈ ਕੀਤੀ, ਕੁਰਬਾਨੀਆਂ ਦਿੱਤੀਆ ਉਸ ਨਾਲ ਉਪਰੋਕਤ ਹਿੰਦੂ ਤੇ ਮੁਸਲਿਮ ਆਗੂਆਂ ਨੇ ਤਾਂ ਧੋਖਾ ਕੀਤਾ ਹੀ, ਲੇਕਿਨ ਹੁਕਮਰਾਨ ਅੰਗਰੇਜ਼ ਨੇ ਵੀ ਸਿੱਖ ਕੌਮ ਨਾਲ ਧੋਖਾ ਤੇ ਫਰਬੇ ਕੀਤਾ । ਜਦੋਂਕਿ ਮੁਸਲਿਮ ਕੌਮ ਅਤੇ ਹਿੰਦੂ ਕੌਮ ਦੀ ਬਹੁਤ ਪੁਰਾਤਨ ਦੁਸ਼ਮਣੀ ਚੱਲੀ ਆ ਰਹੀ ਹੈ । ਸਾਡੀ ਸਿੱਖ ਕੌਮ ਦਾ ਤਾਂ ਨਾ ਹਿੰਦੂ ਨਾਲ ਕੋਈ ਵੈਰ-ਵਿਰੋਧ ਹੈ ਅਤੇ ਨਾ ਹੀ ਮੁਸਲਿਮ ਕੌਮ ਨਾਲ । ਪਰ ਹਿੰਦੂਤਵ ਹੁਕਮਰਾਨ ਗੁਆਢੀ ਮੁਲਕ ਪਾਕਿਸਤਾਨ ਨਾਲ ਅਕਸਰ ਹੀ ਜੰਗਾਂ-ਯੁੱਧਾਂ ਦੀਆਂ ਖ਼ਤਰਨਾਕ ਬਾਤਾਂ ਪਾਉਣ ਦੇ ਆਦੀ ਬਣ ਗਏ ਹਨ । ਜੰਗ ਲੱਗਣ ਦੀ ਸੂਰਤ ਵਿਚ ਸਿੱਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ, ਗੁਜਰਾਤ ਦੇ ਕੱਛ ਨੂੰ ਮੈਦਾਨ-ਏ-ਜੰਗ ਬਣਨਗੇ ਅਤੇ ਜਿਸ ਸਿੱਖ ਕੌਮ ਦਾ ਕਿਸੇ ਵੀ ਮੁਲਕ ਨਾਲ ਦੁਸ਼ਮਣੀ ਨਹੀਂ ਅਤੇ ਨਾ ਹੀ ਵੈਰ-ਵਿਰੋਧ ਹੈ, ਉਸਦਾ ਤਾਂ ਬੀਜ਼ ਨਾਸ ਹੋ ਕੇ ਰਹਿ ਜਾਵੇਗਾ । ਇਹ ਵੀ ਸਪੱਸਟ ਹੈ ਕਿ ਗੁਰੂ ਨਾਨਕ ਸਾਹਿਬ ਨੇ ਸਦੀਆਂ ਪਹਿਲੇ ਆਪਣੇ ਮੁਖਾਰਬਿੰਦ ਤੋਂ ਇਹ ਉਚਾਰਨ ਕਰਕੇ ਕਿ ‘ਨਾ ਅਸੀਂ ਹਿੰਦੂ, ਨਾ ਮੁਸਲਮਾਨ’, ਸਿੱਖ ਕੌਮ ਨੂੰ ਹਰ ਪੱਖੋਂ ਵੱਖਰੀ ਕੌਮ ਵੱਜੋ ਪ੍ਰਵਾਨਗੀ ਦੇ ਦਿੱਤੀ ਸੀ ਅਤੇ ਸਿੱਖ ਧਰਮ ਦੀ ਨੀਂਹ ਰੱਖਕੇ ਨਿਵੇਕਲੇ ਅਤੇ ਸਮੇਂ ਦੇ ਹਾਣ ਤੇ ਲੋੜਾਂ ਮੁਤਾਬਿਕ ਸਿੱਖ ਧਰਮ ਦੀ ਮਨੁੱਖਤਾ ਪੱਖੀ ਸੋਚ ਤੇ ਅਧਾਰਿਤ ਨੀਂਹ ਰੱਖ ਦਿੱਤੀ ਸੀ । ਅਸੀਂ ਇਹ ਚਾਹੁੰਦੇ ਹਾਂ ਕਿ ਹਿੰਦੂਸਤਾਨ ਆਪਣੇ ਤੌਰ ਤੇ ਆਜ਼ਾਦ ਤੇ ਅਮਨ ਪੂਰਵਕ ਰਹੇ ਅਤੇ ਪਾਕਿਸਤਾਨ ਤੇ ਮੁਸਲਿਮ ਕੌਮ ਆਪਣੇ ਮੁਲਕ ਵਿਚ ਆਜ਼ਾਦ ਅਤੇ ਅਮਨ-ਚੈਨ ਢੰਗ ਨਾਲ ਜਿਊਂਣ । ਇਸੇ ਤਰ੍ਹਾਂ ਸਿੱਖ ਕੌਮ ਵੀ ਆਪਣੇ ਸਿੱਖ ਵਸੋਂ ਵਾਲੇ ਇਲਾਕੇ ਵਿਚ ਆਪਣੀ ਕੌਮੀ ਸਰਬੱਤ ਦੇ ਭਲੇ ਦੀ ਸੋਚ ਉਤੇ ਪਹਿਰਾ ਦਿੰਦੀ ਹੋਈ, ਜਿਥੇ ਮਨੁੱਖਤਾ ਦੀ ਬਿਹਤਰੀ ਕਰਦੀ ਰਹੇ, ਉਥੇ ਉਹ ਵੀ ਦੁਨੀਆਂ ਵਿਚ ਅਮਨ-ਚੈਨ ਤੇ ਜਮਹੂਰੀਅਤ ਢੰਗ ਨਾਲ ਬਿਨ੍ਹਾਂ ਕਿਸੇ ਡਰ-ਭੈ ਤੇ ਜਿੰਦਗੀ ਜਿਊਂਣ । ਅਜਿਹਾ ਤਦ ਹੀ ਹੋ ਸਕੇਗਾ, ਜੇਕਰ ਸਮੁੱਚੀ ਸਿੱਖ ਕੌਮ ਗੁਰੂ ਸਾਹਿਬਾਨ ਜੀ ਦੇ ਬਚਨਾਂ ਉਤੇ ਪਹਿਰਾ ਦਿੰਦੀ ਹੋਈ, ਬਿਨ੍ਹਾਂ ਕਿਸੇ ਖੂਨ ਦਾ ਕਤਰਾ ਵਹਾਏ ਅਮਨ-ਚੈਨ ਅਤੇ ਜਮਹੂਰੀਅਤ ਢੰਗਾਂ ਨਾਲ ਆਪਣੀ ਆਜ਼ਾਦ ਬਾਦਸ਼ਾਹੀ ਸਿੱਖ ਰਾਜ ਕਾਇਮ ਕਰੇ ਅਤੇ ਸਾਨੂੰ ਇਹ ਉਮੀਦ ਹੈ ਕਿ ਸਾਡੇ ਸਿੱਖ ਕੌਮ ਨਾਲ ਅੱਛੇ ਸੰਬੰਧਾਂ ਦੀ ਬਦੌਲਤ ਪਾਕਿਸਤਾਨ ਹਕੂਮਤ ਅਤੇ ਸ੍ਰੀ ਨਵਾਜ ਸਰੀਫ਼ ਪਰਿਵਾਰ ਸਿੱਖ ਕੌਮ ਦੀ ਆਜ਼ਾਦੀ ਦੇ ਮਿਸ਼ਨ ਨੂੰ ਕੌਮਾਂਤਰੀ ਪੱਧਰ ਤੇ ਸਹਿਯੋਗ ਵੀ ਕਰਨਗੇ ਅਤੇ ਆਪਣੇ ਸੰਬੰਧਾਂ ਨੂੰ ਹੋਰ ਬਲ ਦੇਣਗੇ ।

ਸ. ਮਾਨ ਨੇ ਮਹਾਰਾਜਾ ਰਣਜੀਤ ਸਿੰਘ ਦੇ ਖ਼ਾਲਸਾ ਰਾਜ ਜੋ 1799-1849 ਦੀ ਗੱਲ ਕਰਦੇ ਹੋਏ ਕਿਹਾ ਕਿ ਸਿੱਖ ਕੌਮ ਕਿਸੇ ਮਨੁੱਖ ਦੀ ਜਾਨ ਲੈਣ ਦੇ ਬਿਲਕੁਲ ਹੱਕ ਵਿਚ ਨਹੀਂ ਅਤੇ ਨਾ ਹੀ ਸਾਨੂੰ ਉਸ ਅਕਾਲ ਪੁਰਖ ਵੱਲੋਂ ਅਜਿਹਾ ਅਧਿਕਾਰ ਹੈ । ਇਸ ਲਈ ਹੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਕਿਸੇ ਇਕ ਵੀ ਇਨਸਾਨ ਨੂੰ ਫ਼ਾਂਸੀ ਨਹੀਂ ਦਿੱਤੀ ਗਈ । ਅਸੀਂ ਫ਼ਾਂਸੀ ਦੀ ਸਜ਼ਾ ਦੇ ਸਖ਼ਤ ਵਿਰੁੱਧ ਹਾਂ । ਜੋ ਭਾਰਤੀ ਜਾਸੂਸ ਕੁਲਭੂਸਨ ਜਾਧਵ ਦੇ ਸੰਬੰਧ ਵਿਚ, ਪਾਕਿਸਤਾਨ ਫ਼ੌਜ ਦੇ ਜਰਨੈਲ ਜਰਨਲ ਬਾਜਵਾ ਨੂੰ ਇਸ ਸੰਬੰਧੀ ਫੈਸਲਾ ਕਰਨ ਦੇ ਅਧਿਕਾਰ ਪ੍ਰਾਪਤ ਹਨ, ਅਸੀਂ ਜਰਨਲ ਬਾਜਵਾ ਨੂੰ ਆਪਣੇ ਪੁਰਾਤਨ ਪਰਿਵਾਰਿਕ ਸੰਬੰਧਾਂ ਅਤੇ ਕੌਮੀ ਸੰਬੰਧਾਂ ਦੇ ਬਿਨ੍ਹਾਂ ਤੇ ਇਹ ਸੰਜ਼ੀਦਾ ਅਪੀਲ ਕਰਨੀ ਚਾਹਵਾਂਗੇ ਕਿ ਉਹ ਕੁਲਭੂਸਨ ਜਾਧਵ ਨੂੰ ਫ਼ਾਂਸੀ ਨਾ ਦੇਣ ਦੇ ਹੁਕਮ ਕਰਕੇ ਸਿੱਖ ਕੌਮ ਦੀ ਅਪੀਲ ਨੂੰ ਪ੍ਰਵਾਨਗੀ ਦੇਣ ਅਤੇ ਅੱਗੋ ਲਈ ਭਾਰਤ-ਪਾਕਿਸਤਾਨ ਦੇ ਆਪਸੀ ਸੰਬੰਧਾਂ ਵਿਚ ਪੈਦਾ ਹੋਈ ਕੁੜੱਤਣ ਨੂੰ ਖ਼ਤਮ ਕਰਕੇ ਸਿੱਖ ਵਸੋਂ ਵਾਲੇ ਇਲਾਕੇ ਨੂੰ ਸਦਾ ਲਈ ਜੰਗਾਂ-ਯੁੱਧਾਂ ਤੋਂ ਦੂਰ ਰੱਖਣ ਦਾ ਉਦਮ ਕਰਨ । ਉਨ੍ਹਾਂ ਦੇ ਅਜਿਹੇ ਮਨੁੱਖਤਾ ਪੱਖੀ ਉਦਮ ਜਿਥੇ ਭਾਰਤ-ਪਾਕਿਸਤਾਨ ਦੇ ਸੰਬੰਧਾਂ ਵਿਚ ਪ੍ਰਫੁੱਲਿਤਾਂ ਲਿਆਉਣਗੇ, ਉਥੇ ਸਿੱਖ ਕੌਮ ਦੀ ਡੂੰਘੀ ਸਾਂਝ ਹੋਰ ਵਧੇਰੇ ਪ੍ਰਫੁੱਲਿਤ ਹੋਵੇਗੀ । ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਸਿੱਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ, ਗੁਜਰਾਤ ਦੇ ਕੱਛ ਨੂੰ ਪਾਕਿਸਤਾਨ ਅਤੇ ਹੋਰ ਵੱਡੇ ਮੁਲਕ ਕੌਮਾਂਤਰੀ ਪੱਧਰ ਤੇ ਕੌਮਾਂਤਰੀ ਕਾਨੂੰਨਾਂ ਅਧੀਨ ਫੈਸਲਾ ਕਰਕੇ ਨੋ ਫਲਾਈ ਜੋਨ ਐਲਾਨਣ । ਜਿਥੇ ਕਿਸੇ ਵੀ ਮੁਲਕ ਦੇ ਜੰਗੀ ਹਵਾਈ ਜ਼ਹਾਜ, ਜੰਗੀ ਉਪਕਰਨ ਆਦਿ ਬਿਲਕੁਲ ਵੀ ਉਡਾਨ ਨਾ ਭਰ ਸਕਣ ਅਤੇ ਸਮੁੱਚੇ ਏਸੀਏ ਖਿੱਤੇ ਵਿਚ ਅਮਨ-ਚੈਨ ਸਥਾਂਈ ਤੌਰ ਤੇ ਬਰਕਰਾਰ ਰਹਿ ਸਕੇ । ਅੱਜ ਦੀ ਅਰਦਾਸ ਜਿਥੇ ਬੀਬੀ ਕਲਸੂਮ ਨਵਾਜ ਦੀ ਅੱਛੀ ਸਿਹਤਯਾਬੀ ਦੀ ਕਾਮਨਾ ਕਰਦੀ ਹੈ, ਉਥੇ ਗੁਆਢੀ ਮੁਲਕਾਂ ਪਾਕਿਸਤਾਨ, ਚੀਨ ਅਤੇ ਏਸੀਆ ਦੇ ਹੋਰ ਮੁਲਕ ਕੌਮਾਂਤਰੀ ਦੋਸਤਾਨਾਂ ਸੰਬੰਧਾਂ ਨੂੰ ਹੋਰ ਵੱਡੇਰਾ ਕਰਦੇ ਹੋਏ ਇਨ੍ਹਾਂ ਮੁਲਕਾਂ ਨਾਲ ਪੰਜਾਬ ਦੀਆਂ ਲੱਗਦੀਆਂ ਸਰਹੱਦਾਂ ਨੂੰ ਫੌਰੀ ਖੋਲਕੇ ਜਿੰਮੀਦਾਰ ਅਤੇ ਵਪਾਰੀ ਵਸਤਾਂ ਦੀ ਖਰੀਦੋ-ਫਰੋਖਤ ਨੂੰ ਖੁੱਲ੍ਹੀ ਮੰਡੀ ਰਾਹੀ ਅੱਗੇ ਵਧਾਉਣ । ਅਜਿਹਾ ਉਦਮ ਕਰਨ ਨਾਲ ਪਾਕਿਸਤਾਨ-ਭਾਰਤ, ਚੀਨ, ਅਫ਼ਗਾਨੀਸਤਾਨ ਅਤੇ ਹੋਰ ਅਰਬ ਮੁਲਕਾਂ ਦੀ ਜਿਥੇ ਮਾਲੀ ਹਾਲਤ ਹੋਰ ਚੰਗੇਰੀ ਹੋਵੇਗੀ, ਉਥੇ ਸਮਾਜਿਕ ਅਤੇ ਧਾਰਮਿਕ ਸੰਬੰਧਾਂ ਨੂੰ ਵੀ ਬਲ ਮਿਲੇਗਾ ।

About The Author

Related posts

Leave a Reply

Your email address will not be published. Required fields are marked *