Verify Party Member
Header
Header
ਤਾਜਾ ਖਬਰਾਂ

ਬੀਬੀ ਕਲਸੂਮ ਨਵਾਜ ਜੋ ਕੈਂਸਰ ਤੋਂ ਪੀੜਤ ਹਨ, ਉਨ੍ਹਾਂ ਨੂੰ ਅੱਲ੍ਹਾ-ਤਾਲਾ, ਵਾਹਿਗੁਰੂ ਜਲਦੀ ਤੰਦਰੁਸਤੀ ਬਖ਼ਸਣ : ਮਾਨ

ਬੀਬੀ ਕਲਸੂਮ ਨਵਾਜ ਜੋ ਕੈਂਸਰ ਤੋਂ ਪੀੜਤ ਹਨ, ਉਨ੍ਹਾਂ ਨੂੰ ਅੱਲ੍ਹਾ-ਤਾਲਾ, ਵਾਹਿਗੁਰੂ ਜਲਦੀ ਤੰਦਰੁਸਤੀ ਬਖ਼ਸਣ : ਮਾਨ

ਫ਼ਤਹਿਗੜ੍ਹ ਸਾਹਿਬ, 29 ਸਤੰਬਰ ( ) “ਸ੍ਰੀ ਨਵਾਜ ਸਰੀਫ਼ ਜੋ ਪਾਕਿਸਤਾਨ ਦੇ 3 ਵਾਰੀ ਵਜ਼ੀਰ-ਏ-ਆਜ਼ਮ ਰਹਿ ਚੁੱਕੇ ਹਨ ਅਤੇ ਪਾਕਿਸਤਾਨ ਅਵਾਮ ਵਿਚ ਹਰਮਨ-ਪਿਆਰੇ ਹਨ, ਉਨ੍ਹਾਂ ਦੀ ਪਤਨੀ ਬੀਬੀ ਕਲਸੂਮ ਨਵਾਜ ਇਨ੍ਹੀ ਦਿਨੀ ਕੈਂਸਰ ਦੀ ਬਿਮਾਰੀ ਤੋ ਡੂੰਘੇ ਪੀੜਤ ਹੋਣ ਕਰਕੇ ਲੰਡਨ ਵਿਖੇ ਜੇਰੇ ਇਲਾਜ ਅਧੀਨ ਹਨ । ਸਮੁੱਚਾ ਨਵਾਜ ਸਰੀਫ਼ ਪਰਿਵਾਰ ਜਿਥੇ ਪਰਿਵਾਰਿਕ ਤੌਰ ਤੇ ਉਨ੍ਹਾਂ ਦੀ ਬਿਮਾਰੀ ਦੀ ਬਦੌਲਤ ਮੁਸਕਲਾਤਾਂ ਵਿਚੋਂ ਗੁਜਰ ਰਿਹਾ ਹੈ, ਦੂਸਰਾ ਇਨ੍ਹੀਂ ਦਿਨੀ ਸਿਆਸੀ ਤੌਰ ਤੇ ਵੀ ਸਰੀਫ਼ ਪਰਿਵਾਰ ਨੂੰ ਮੁਸਕਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਅਸੀਂ ਬੀਬੀ ਕਲਸੂਮ ਨਵਾਜ ਦੀ ਜਿਥੇ ਤੰਦਰੁਸਤੀ ਅਤੇ ਅੱਛੀ ਸਿਹਤਯਾਬੀ ਲਈ ਉਸ ਅੱਲ੍ਹਾ-ਤਾਲਾ ਤੇ ਵਾਹਿਗੁਰੂ ਦੇ ਚਰਨਾਂ ਵਿਚ ਅਰਦਾਸ ਕਰਦੇ ਹਾਂ, ਉਥੇ ਅਸੀਂ ਬਰਤਾਨੀਆ ਅਤੇ ਫ਼ਰਾਂਸ ਵਿਚ ਸਾਡੀ ਪਾਰਟੀ ਦੀਆਂ ਸੇਵਾਵਾਂ ਨਿਭਾਉਣ ਵਾਲੇ ਸ. ਗੁਰਦਿਆਲ ਸਿੰਘ ਅਟਵਾਲ, ਸ. ਜਸਪਾਲ ਸਿੰਘ ਬੈਂਸ, ਸ. ਜਗਵਿੰਦਰ ਸਿੰਘ ਲੈਸਟਰ ਅਤੇ ਫ਼ਰਾਂਸ ਦੇ ਪ੍ਰਧਾਨ ਸ. ਚੈਨ ਸਿੰਘ ਅਤੇ ਸੋਹਣ ਸਿੰਘ ਕੰਗ ਆਦਿ ਆਗੂਆਂ ਨੂੰ ਇਹ ਜੋਰਦਾਰ ਗੁਜਾਰਿਸ਼ ਕਰਦੇ ਹਾਂ ਕਿ ਉਹ ਜਿਥੇ ਬੀਬੀ ਕਲਸੂਮ ਨਵਾਜ ਦਾਖਲ ਹਨ, ਉਥੇ ਉਨ੍ਹਾਂ ਕੋਲ ਪਹੁੰਚਕੇ ਜਿਥੇ ਉਨ੍ਹਾਂ ਦੀ ਖ਼ਬਰ ਲੈਣ, ਉਥੇ ਸਮੁੱਚੀ ਸਿੱਖ ਕੌਮ ਵੱਲੋਂ ਆਪੋ-ਆਪਣੇ ਗੁਰੂਘਰਾਂ ਅਤੇ ਗ੍ਰਹਿ ਵਿਖੇ ਉਨ੍ਹਾਂ ਦੀ ਅੱਛੀ ਸਿਹਤਯਾਬੀ ਲਈ ਅਰਦਾਸਾਂ ਵੀ ਕਰਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਬੀ ਕਲਸੂਮ ਨਵਾਜ ਜੋ ਕੈਸਰ ਦੀ ਬਿਮਾਰੀ ਤੋ ਡੂੰਘੇ ਪੀੜਤ ਹਨ, ਉਨ੍ਹਾਂ ਦੀ ਅੱਛੀ ਸਿਹਤਯਾਬੀ ਲਈ ਗੁਰੂ ਸਾਹਿਬ ਜੀ ਦੇ ਚਰਨਾਂ ਵਿਚ ਅਰਦਾਸ ਕਰਦੇ ਹੋਏ ਅਤੇ ਸਮੁੱਚੀ ਸਿੱਖ ਕੌ ਵੱਲੌਂ ਉਨ੍ਹਾਂ ਨਾਲ ਹਮਦਰਦੀ ਪ੍ਰਗਟਾਉਦੇ ਹੋਏ ਕਾਮਨਾ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਬਰਤਾਨੀਆ ਦੀ ਹਕੂਮਤ ਤੇ ਪੁਲਿਸ ਨੂੰ ਵੀ ਸੰਜ਼ੀਦਗੀ ਭਰੀ ਅਪੀਲ ਕਰਦੇ ਹੋਏ ਕਿਹਾ ਕਿ ਸਾਡੇ ਉਪਰੋਕਤ ਅਹੁਦੇਦਾਰ ਤੇ ਸਿੱਖਾਂ ਨੂੰ ਬੀਬੀ ਕਲਸੂਮ ਨਵਾਜ ਨੂੰ ਮਿਲਣ ਲਈ ਕਿਸੇ ਤਰ੍ਹਾਂ ਦੀ ਰੁਕਾਵਟ ਜਾਂ ਪ੍ਰੇਸ਼ਾਨੀ ਨਾ ਪਾਈ ਜਾਵੇ ਤਾਂ ਕਿ ਸਿੱਖ ਕੌਮ ਅਤੇ ਸਿੱਖ ਆਗੂ ਆਪਣੇ ਇਨਸਾਨੀ ਫਰਜਾਂ ਦੀ ਪੂਰਤੀ ਕਰਦੇ ਹੋਏ ਸਰੀਫ਼ ਪਰਿਵਾਰ ਦੇ ਮੁਸਕਲਾਤ ਸਮੇਂ ਵਿਚ ਉਨ੍ਹਾਂ ਦੀ ਖ਼ਬਰਸਾਰ ਲੈ ਸਕੇ ਅਤੇ ਉਨ੍ਹਾਂ ਦੀ ਚੜ੍ਹਦੀ ਕਲਾਂ ਦੀ ਅਰਦਾਸ ਕਰਦੇ ਹੋਏ ਉਨ੍ਹਾਂ ਨੂੰ ਮਿਲਕੇ ਆਪਣੀ ਹਮਦਰਦੀ ਦਾ ਇਜ਼ਹਾਰ ਕਰ ਸਕੇ ।

About The Author

Related posts

Leave a Reply

Your email address will not be published. Required fields are marked *