Verify Party Member
Header
Header
ਤਾਜਾ ਖਬਰਾਂ

ਬੀਤੇ ਸਮੇਂ ਤੋਂ ਵੱਖ-ਵੱਖ ਸਥਾਨਾਂ ‘ਤੇ ਗੁਰਬਾਣੀ ਦੇ ਹੋ ਰਹੇ ਅਪਮਾਨ ਦੀ ਸੱ਼ਕ ਦੀ ਸੂਈ ਸਿੱਧੀ ਆਮ ਆਦਮੀ ਪਾਰਟੀ ਅਤੇ ਦਸਮ ਗ੍ਰੰਥ ਨੂੰ ਨਾ ਮੰਨਣ ਵਾਲਿਆਂ ਵੱਲ ਜਾਂਦੀ ਹੈ : ਮਾਨ

ਬੀਤੇ ਸਮੇਂ ਤੋਂ ਵੱਖ-ਵੱਖ ਸਥਾਨਾਂ ‘ਤੇ ਗੁਰਬਾਣੀ ਦੇ ਹੋ ਰਹੇ ਅਪਮਾਨ ਦੀ ਸੱ਼ਕ ਦੀ ਸੂਈ ਸਿੱਧੀ ਆਮ ਆਦਮੀ ਪਾਰਟੀ ਅਤੇ ਦਸਮ ਗ੍ਰੰਥ ਨੂੰ ਨਾ ਮੰਨਣ ਵਾਲਿਆਂ ਵੱਲ ਜਾਂਦੀ ਹੈ : ਮਾਨ

ਫ਼ਤਹਿਗੜ੍ਹ ਸਾਹਿਬ, 18 ਮਾਰਚ ( ) “ਜੋ ਬੀਤੇ ਦਿਨੀਂ ਸੋਹਾਣਾ ਵਿਖੇ ਡਿਸਪੋਜਲ ਪਲੇਟਾਂ ਨੂੰ ਗੁਰਬਾਣੀ ਦੇ ਪੱਤਰਿਆ ਨਾਲ ਬਣਾਕੇ ਗੁਰਬਾਣੀ ਦਾ ਅਪਮਾਨ ਕਰਨ ਦੀ ਗੱਲ ਸਾਹਮਣੇ ਆਈ ਹੈ, ਅਜਿਹੀਆ ਕਾਰਵਾਈਆ ਦੀ ਕੜੀ ਬੀਤੇ ਸਮੇਂ ਵਿਚ ਮਲੇਰਕੋਟਲਾ ਵਿਖੇ ਸ੍ਰੀ ਕੁਰਾਨ ਸ਼ਰੀਫ ਦੇ ਕੀਤੇ ਗਏ ਅਪਮਾਨ ਅਤੇ ਬੁਰਜ ਜਵਾਹਰ ਸਿੰਘ ਵਾਲਾ ਤੋਂ ਲੈਕੇ ਕੋਈ 80 ਦੇ ਕਰੀਬ ਵੱਖ-ਵੱਖ ਸਥਾਨਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਦੀਆਂ ਹੋਈਆ ਕਰਵਾਈਆ ਨਾਲ ਜੁੜਦੀ ਨਜ਼ਰ ਆਉਦੀ ਹੈ । ਅਜਿਹੀਆ ਕਾਰਵਾਈਆ ਵਿਚ ਜਦੋਂ ਮਲੇਰਕੋਟਲਾ ਦੀ ਦੁਰਘਟਨਾ ਹੋਈ ਸੀ ਤਾਂ ਆਮ ਆਦਮੀ ਪਾਰਟੀ ਦੇ ਐਮ.ਐਲ.ਏ. ਨਿਰੇਸ਼ ਯਾਦਵ ਉਤੇ ਦੋਸ਼ ਆਇਆ ਸੀ ਅਤੇ ਉਸ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ । ਲੇਕਿਨ ਉਸਦੀ ਤਫ਼ਤੀਸ ਅਤੇ ਤਹਿਕੀਕਾਤ ਸਹੀ ਰੂਪ ਵਿਚ ਨਹੀਂ ਹੋਈ ਅਤੇ ਦੋਸ਼ੀਆਂ ਨੂੰ ਸਾਹਮਣੇ ਲਿਆਉਣ ਵਿਚ ਪੰਜਾਬ ਦੀ ਬਾਦਲ-ਬੀਜੇਪੀ ਅਤੇ ਪੁਲਿਸ ਨੇ ਜਿੰਮੇਵਾਰੀ ਨਹੀਂ ਨਿਭਾਈ । ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅਜਿਹੀਆ ਦੁੱਖਦਾਇਕ ਕਾਰਵਾਈਆ ਕਰਵਾਉਣ ਵਿਚ, ਉਹ ਲੋਕ ਵੀ ਸਾਮਿਲ ਹੋ ਸਕਦੇ ਹਨ ਜਿਨ੍ਹਾਂ ਨੇ ਬੀਤੀਆ ਹੋਈਆ ਪੰਜਾਬ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਸ਼ਰੇਆਮ ਮਦਦ ਕੀਤੀ ਹੈ ਅਤੇ ਜੋ ਦਸਪ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਨੂੰ ਨਹੀਂ ਮੰਨਦੇ । ਕਿਉਂਕਿ ਆਮ ਆਦਮੀ ਪਾਰਟੀ ਤੇ ਅਜਿਹੇ ਲੋਕ ਅਜਿਹੀਆ ਕਾਰਵਾਈਆ ਕਰਕੇ ਪੰਜਾਬ ਵਿਚ ਬਦਅਮਨੀ ਅਤੇ ਅਰਾਜਕਤਾ ਫੈਲਾਕੇ ਆਪਣੇ ਸਿਆਸੀ ਮਨੋਰਥਾਂ ਨੂੰ ਪੂਰਨ ਕਰਨ ਦੀ ਤਾਕ ਵਿਚ ਹਨ । ਜਿਸਦੀ ਨਿਰਪੱਖਤਾ ਨਾਲ ਛਾਣਬੀਨ ਹੋਣੀ ਅਤਿ ਜ਼ਰੂਰੀ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੁਰਜ ਜਵਾਹਰ ਸਿੰਘ ਵਾਲਾ ਤੋਂ ਲੈਕੇ ਸੋਹਾਣਾ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੋਏ ਅਪਮਾਨ ਦੀਆਂ ਦੁੱਖਦਾਇਕ ਕਾਰਵਾਈਆ ਦੀ ਹੋਦ ਵਿਚ ਆਈ ਨਹੀਂ ਕੈਪਟਨ ਸਰਕਾਰ ਤੋਂ ਮੰਗ ਕਰਦੇ ਹੋਏ ਅਤੇ ਇਸ ਦੇ ਦੋਸ਼ੀਆਂ ਨੂੰ ਸਾਹਮਣੇ ਲਿਆਕੇ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਮਨ-ਚੈਨ ਅਤੇ ਜਮਹੂਰੀਅਤ ਕਦਰਾ-ਕੀਮਤਾ ਦਾ ਹਾਮੀ ਹੈ । ਬੇਸ਼ੱਕ ਅਸੀਂ ਆਪਣੇ ਕੌਮੀ ਮਿਸ਼ਨ ਵੱਖਰੇ ਮੁਲਕ ਖ਼ਾਲਿਸਤਾਨ ਨੂੰ ਹੋਂਦ ਵਿਚ ਲਿਆਉਣ ਲਈ ਜਮਹੂਰੀਅਤ ਅਤੇ ਅਮਨਮਈ ਤਰੀਕੇ ਸੰਘਰਸ਼ ਕਰ ਰਹੇ ਹਾਂ । ਪਰ ਪੰਜਾਬ ਜਾਂ ਕਿਸੇ ਹੋਰ ਸਥਾਂਨ ਤੇ ਕਿਸੇ ਵੀ ਅਣਸੁਖਾਵੀ ਘਟਨਾ, ਕਾਨੂੰਨੀ ਵਿਵਸਥਾਂ ਨੂੰ ਨੁਕਸਾਨ ਪਹੁੰਚਾਉਣ ਜਾਂ ਕੋਈ ਹੋਰ ਗੈਰ-ਸਮਾਜਿਕ ਅਮਲਾਂ ਵਿਚ ਬਿਲਕੁਲ ਵਿਸ਼ਵਾਸ ਨਹੀਂ ਰੱਖਦੇ । ਇਸ ਲਈ ਮੁਤੱਸਵੀ ਸੋਚ ਵਾਲੇ ਹੁਕਮਰਾਨ, ਜਰਨਲਿਸਟ ਜਾਂ ਖ਼ਾਲਸਾ ਪੰਥ ਵਿਰੋਧੀ ਤਾਕਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਹੋਏ ਅਪਮਾਨ ਸੰਬੰਧੀ ਫਿਰ ਤੋਂ ਸਾਜ਼ਸੀ ਢੰਗ ਨਾਲ ਸਿੱਖ ਕੌਮ ਨੂੰ ਬਦਨਾਮ ਨਾ ਕਰ ਸਕਣ, ਉਸ ਲਈ ਜ਼ਰੂਰੀ ਹੈ ਕਿ ਇਸ ਗੰਭੀਰ ਵਿਸ਼ੇ ਉਤੇ ਨਿਰਪੱਖ ਸੋਚ ਰੱਖਣ ਵਾਲੇ, ਇਮਾਨਦਾਰ, ਰਿਟਾਇਰਡ ਜੱਜਾਂ ਜਾਂ ਸਖਸ਼ੀਅਤਾਂ ਤੇ ਅਧਾਰਿਤ ਪੂਰਨ ਅਧਿਕਾਰ ਦੇ ਕੇ ਕਮਿਸ਼ਨ ਬਣਾਇਆ ਜਾਵੇ ਅਤੇ ਉਸ ਕਮਿਸ਼ਨ ਨੂੰ ਸੀਮਤ ਸਮੇਂ ਵਿਚ ਸਬੂਤਾਂ ਸਮੇਤ ਆਪਣੀ ਰਿਪੋਰਟ ਪੇਸ਼ ਕਰਨ ਅਤੇ ਉਸ ਰਿਪੋਰਟ ਵਿਚ ਦੋਸ਼ੀ ਪਾਏ ਗਏ ਅਪਰਾਧੀਆਂ ਨੂੰ ਕਾਨੂੰਨ ਅਨੁਸਾਰ ਸਖ਼ਤ ਸਜ਼ਾ ਦੇਣ ਦਾ ਪ੍ਰਬੰਧ ਕੀਤਾ ਜਾਵੇ । ਅਜਿਹਾ ਅਮਲ ਕਰਕੇ ਹੀ ਪੰਜਾਬ ਦੀ ਨਵੀਂ ਬਣੀ ਕੈਪਟਨ ਹਕੂਮਤ ਜਾਂ ਸੈਟਰ ਦੀ ਮੋਦੀ ਹਕੂਮਤ ਅਜਿਹੇ ਦੋਸ਼ੀਆਂ ਨੂੰ ਸਾਹਮਣੇ ਵੀ ਲਿਆ ਸਕੇਗੀ ਅਤੇ ਅੱਗੋ ਲਈ ਅਜਿਹੀਆ ਕਾਰਵਾਈਆ ਨਾ ਹੋਣ ਉਸਦਾ ਪ੍ਰਮੁੱਖਤਾ ਨਾਲ ਸਹੀ ਦਿਸ਼ਾ ਵੱਲ ਪ੍ਰਬੰਧ ਵੀ ਕਰ ਸਕੇਗੀ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਇਸ ਮਿਸ਼ਨ ਦੀ ਪ੍ਰਾਪਤੀ ਲਈ ਕੇਵਲ ਪੰਜਾਬ ਅਤੇ ਸੈਟਰ ਦੀ ਹਕੂਮਤ ਹੀ ਜਿੰਮੇਵਾਰੀ ਨਾਲ ਅਮਲ ਨਹੀਂ ਕਰੇਗੀ, ਬਲਕਿ ਸਭ ਧਰਮਾਂ ਤੇ ਕੌਮਾਂ ਨਾਲ ਸੰਬੰਧਤ ਸਖਸ਼ੀਅਤਾਂ ਇਮਾਨਦਾਰੀ ਨਾਲ ਇਸ ਮਿਸ਼ਨ ਵਿਚ ਅਤੇ ਪੰਜਾਬ ਦੇ ਮਾਹੌਲ ਨੂੰ ਜਮਹੂਰੀਅਤ ਅਤੇ ਅਮਨਮਈ ਰੱਖਣ ਵਿਚ ਮੁਹਰੇ ਹੋ ਕੇ ਯੋਗਦਾਨ ਪਾਉਣਗੀਆ ।

About The Author

Related posts

Leave a Reply

Your email address will not be published. Required fields are marked *