Select your Top Menu from wp menus
Header
Header
ਤਾਜਾ ਖਬਰਾਂ

ਬੀਜੇਪੀ ਵੱਲੋਂ ਦਿੱਲੀ ਚੋਣਾਂ ਵਿਚ ਸਿੱਖਾਂ ਨੂੰ ਕੋਈ ਸੀਟ ਨਾ ਦੇ ਕੇ ਜੋ ਠਿੱਠ ਕੀਤਾ ਹੈ, ਹੁਣ ਬਾਦਲ ਦਲੀਆ ਨੂੰ ਚਾਹੀਦਾ ਹੈ ਕਿ ‘ਹਿੰਦੂ ਰਾਸ਼ਟਰ’ ਦੇ ਵਿਰੁੱਧ 25 ਜਨਵਰੀ ਪੰਜਾਬ ਬੰਦ ਨੂੰ ਕਾਮਯਾਬ ਕਰਨ : ਮਾਨ

ਬੀਜੇਪੀ ਵੱਲੋਂ ਦਿੱਲੀ ਚੋਣਾਂ ਵਿਚ ਸਿੱਖਾਂ ਨੂੰ ਕੋਈ ਸੀਟ ਨਾ ਦੇ ਕੇ ਜੋ ਠਿੱਠ ਕੀਤਾ ਹੈ, ਹੁਣ ਬਾਦਲ ਦਲੀਆ ਨੂੰ ਚਾਹੀਦਾ ਹੈ ਕਿ ‘ਹਿੰਦੂ ਰਾਸ਼ਟਰ’ ਦੇ ਵਿਰੁੱਧ 25 ਜਨਵਰੀ ਪੰਜਾਬ ਬੰਦ ਨੂੰ ਕਾਮਯਾਬ ਕਰਨ : ਮਾਨ
 
ਫ਼ਤਹਿਗੜ੍ਹ ਸਾਹਿਬ, 21 ਜਨਵਰੀ ( ) “ਬੇਸ਼ੱਕ ਬਾਦਲ ਦਲੀਏ ਬੀਜੇਪੀ-ਆਰ.ਐਸ.ਐਸ. ਨੂੰ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਵਿਰੁੱਧ ਜਾ ਕੇ ਮਦਦ ਕਰਦੇ ਰਹੇ ਹਨ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਬਾਦਲ ਨੂੰ ਮੋਗੇ ਦੀ ਕਾਨਫਰੰਸ ਵਿਚ ਪੰਜਾਬੀ ਪਾਰਟੀ ਬਣਾਕੇ ਸਿੱਖ ਕੌਮ ਦੀ ਵੱਖਰੀ ਤੇ ਅਣਖ਼ੀਲੀ ਪਹਿਚਾਣ ਨੂੰ ਖ਼ਤਮ ਕਰ ਦਿੱਤਾ ਸੀ, ਉਹ ਇਨ੍ਹਾਂ ਦੀ ਹਿੰਦੂਤਵ ਰਾਸਟਰ ਦੇ ਹੱਕ ਵਿਚ ਜਾਣ ਅਤੇ ਕੌਮ ਦੇ ਵਿਰੁੱਧ ਜਾਣ ਦੀ ਵੱਡੀ ਗੁਸਤਾਖੀ ਕੀਤੀ ਗਈ ਸੀ। ਇਹੀ ਵਜਹ ਹੈ ਕਿ ਅੱਜ ਇਹ ਉਪਰੋਕਤ ਹਿੰਦੂਤਵ ਜਮਾਤਾਂ ਬਾਦਲ ਦਲੀਆ ਦੇ ਨਾਲ-ਨਾਲ ਸਿੱਖ ਕੌਮ ਨਾਲ ਵੀ ਧ੍ਰੋਹ ਕਮਾਕੇ ਉਸਦੀ ਆਨ-ਸ਼ਾਨ ਦੀ ਤੋਹੀਨ ਕਰਨ ਵੱਲ ਵੱਧ ਰਹੀਆ ਹਨ । ਹੁਣ ਜਦੋਂ ਸਥਿਤੀ ਐਨੀ ਗੁੰਝਲਦਾਰ ਬਣ ਗਈ ਹੈ ਬੀਜੇਪੀ-ਆਰ.ਐਸ.ਐਸ. ਵੱਲੋਂ ਸੀ.ਏ.ਏ, ਐਨ.ਆਰ.ਸੀ ਅਤੇ ਐਨ.ਪੀ.ਆਰ. ਬਣਾਕੇ ਘੱਟ ਗਿਣਤੀਆ ਨੂੰ ਹਿੰਦੂ ਕਰਾਰ ਦੇਣ ਅਤੇ ਹਿੰਦੂ ਪ੍ਰੋਗਰਾਮ ਠੋਸਣ ਦੇ ਜ਼ਬਰੀ ਅਮਲ ਹੋ ਰਹੇ ਹਨ, ਤਾਂ ਬਾਦਲ ਦਲੀਆ ਨੂੰ ਚਾਹੀਦਾ ਹੈ ਕਿ ਪੰਜਾਬ ਸੂਬੇ, ਸਿੱਖ ਮਸਲਿਆ ਤੇ ਘੱਟ ਗਿਣਤੀ ਕੌਮਾਂ ਵਿਰੁੱਧ ਅਮਲ ਕਰਨ ਵਾਲੀ ਸੈਂਟਰ ਬੀਜੇਪੀ-ਆਰ.ਐਸ.ਐਸ ਦੀ ਹਕੂਮਤ ਵਿਰੁੱਧ ਜੋ 25 ਜਨਵਰੀ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ, ਉਸ ਨੂੰ ਕਾਮਯਾਬ ਕਰਕੇ ਬੀਜੇਪੀ-ਆਰ.ਐਸ.ਐਸ. ਫਿਰਕੂ ਜਮਾਤਾਂ ਦੇ ਮੂੰਹ ਉਤੇ ਕਰਾਰੀ ਚਪੇੜ ਮਾਰਨ ਵਿਚ ਯੋਗਦਾਨ ਪਾਉਣ ਦੀ ਸੰਜ਼ੀਦਗੀ ਨਾਲ ਜਿ਼ੰਮੇਵਾਰੀ ਨਿਭਾਉਣ ।”
 
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦਿੱਲੀ ਦੀ ਅਸੈਬਲੀ ਦੀਆਂ ਚੋਣਾਂ ਵਿਚ ਬੀਜੇਪੀ ਵੱਲੋਂ ਬਾਦਲ ਦਲੀਆ ਅਤੇ ਸਿੱਖਾਂ ਨੂੰ ਇਕ ਵੀ ਸੀਟ ਨਾ ਦੇਣ ਦੀ ਸਿੱਖ ਕੌਮ ਵਿਰੋਧੀ ਕਾਰਵਾਈ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਬਾਦਲ ਦਲੀਆ ਤੇ ਹੋਰਨਾਂ ਨੂੰ 25 ਜਨਵਰੀ ਨੂੰ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਦ੍ਰਿੜਤਾ ਤੇ ਸੰਜ਼ੀਦਗੀ ਨਾਲ ਕਾਮਯਾਬ ਕਰਨ ਦੀ ਜਿ਼ੰਮੇਵਾਰੀ ਨਿਭਾਉਣ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੀਜੇਪੀ-ਆਰ.ਐਸ.ਐਸ. ਨੇ ਸਮੁੱਚੇ ਇੰਡੀਆ ਵਿਚ ਘੱਟ ਗਿਣਤੀ ਕੌਮਾਂ ਨੂੰ ਨਿਸ਼ਾਨਾਂ ਬਣਾਕੇ ਅਤੇ ਹਿੰਦੂਤਵ ਪ੍ਰੋਗਰਾਮਾਂ ਨੂੰ ਇਨ੍ਹਾਂ ਘੱਟ ਗਿਣਤੀ ਕੌਮਾਂ ਉਤੇ ਜ਼ਬਰੀ ਠੋਸਣ ਦੇ ਅਮਲ ਕਰਕੇ ਅਰਾਜਕਤਾ ਵੱਲ ਧਕੇਲ ਦਿੱਤਾ ਹੈ । ਹਮੇਸ਼ਾਂ ਇਹ ਫਿਰਕੂ ਆਗੂ ਗੁਆਂਢੀ ਮੁਲਕ ਪਾਕਿਸਤਾਨ ਨਾਲ ਜੰਗ ਲਗਾਉਣ ਅਤੇ ਭੜਕਾਊ ਕਾਰਵਾਈਆ ਕਰਕੇ ਸਿੱਖ ਵਸੋਂ ਵਾਲੇ ਇਲਾਕਿਆ ਵਿਚ ਇਨਸਾਨੀਅਤ ਦਾ ਕਤਲੇਆਮ ਕਰਨ ਦੇ ਮੰਦਭਾਵਨਾ ਭਰੇ ਮਨਸੂਬੇ ਬਣਾਉਣ ਵਿਚ ਲੱਗੇ ਹੋਏ ਹਨ । ਜਦੋਂਕਿ ਸਭ ਦੁਨੀਆਂ ਨੂੰ ਪਤਾ ਹੈ ਕਿ ਜੰਗ ਲੱਗਣ ਦੀ ਸੂਰਤ ਵਿਚ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਂਨ, ਚੰਡੀਗੜ੍ਹ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦਾ ਕੱਛ ਇਲਾਕੇ ਵਿਚ ਵੱਸਣ ਵਾਲੀ ਸਿੱਖ ਕੌਮ ਜੋ ਸਿੱਖ ਹੋਮਲੈਂਡ ਹੈ, ਉਸ ਵਿਚ ਵੱਸਣ ਵਾਲਿਆ ਦਾ ਤਾਂ ਬੀਜ਼ ਨਾਸ ਹੋ ਕੇ ਰਹਿ ਜਾਵੇਗਾ । ਅਜਿਹੀ ਸਿੱਖ ਅਤੇ ਇਨਸਾਨੀਅਤ ਵਿਰੋਧੀ ਕਿਸੇ ਵੀ ਸਾਜਿ਼ਸ ਨੂੰ ਕਿਸੇ ਵੀ ਸਿੱਖ ਪਾਰਟੀ ਨੂੰ ਜਾਂ ਪੰਜਾਬ ਸੂਬੇ ਨਾਲ ਸੰਬੰਧਤ ਪਾਰਟੀ ਨੂੰ ਕਦਾਚਿਤ ਹਮਾਇਤ ਨਹੀਂ ਦੇਣੀ ਚਾਹੀਦੀ। ਹਿੰਦੂਤਵ ਹਕੂਮਤ ਸਾਡੀ ਸਰਜਮੀਨ ਨੂੰ ਜ਼ਬਰੀ ਜੰਗ ਵੱਲ ਧੱਕੇ ਉਸ ਤੋਂ ਪਹਿਲੇ ਪੰਜਾਬ ਸੂਬੇ ਨਾਲ ਸੰਬੰਧਤ ਸਿਆਸੀ ਪਾਰਟੀਆ ਆਪਣੇ ਸੂਬੇ ਪ੍ਰਤੀ ਅਤੇ ਆਪਣੇ ਇਥੋਂ ਦੇ ਨਿਵਾਸੀਆ ਪ੍ਰਤੀ ਜਿ਼ੰਮੇਵਾਰੀਆ ਨੂੰ ਸਮਝਦੇ ਹੋਏ ਅਤੇ ਉਨ੍ਹਾਂ ਦੀਆਂ ਜਿੰਦਗਾਨੀਆ ਨੂੰ ਸੁਰੱਖਿਅਤ ਕਰਨ ਲਈ ਹੋ ਰਹੇ ਜ਼ਬਰ-ਜੁਲਮ ਵਿਰੁੱਧ ਜੋਰਦਾਰ ਰੋਸ ਪ੍ਰਗਟ ਕਰਨ ਲਈ ਉਪਰੋਕਤ 25 ਦੇ ਪ੍ਰੋਗਰਾਮ ਦਾ ਸਾਥ ਦੇਣ ਵਿਚ ਕਿਸੇ ਤਰ੍ਹਾਂ ਦੀ ਕਸਰ ਨਹੀਂ ਛੱਡਣੀ ਚਾਹੀਦੀ । ਉਨ੍ਹਾਂ ਇਹ ਵੀ ਕਿਹਾ ਕਿ ਇਥੋਂ ਦਾ ਜਿ਼ੰਮੀਦਾਰ, ਖੇਤ-ਮਜ਼ਦੂਰ ਸੈਂਟਰ ਦੀਆਂ ਮਾਰੂ ਨੀਤੀਆ ਦੀ ਬਦੌਲਤ ਖੁਦਕਸੀਆ ਕਰਨ ਲਈ ਮਜਬੂਰ ਹੈ । ਅਜਿਹੀਆ ਸਾਜਿ਼ਸਾਂ ਰਚੀਆ ਜਾ ਰਹੀਆ ਹਨ ਜਿਸ ਨਾਲ ਇਥੋਂ ਦੇ ਜਿ਼ੰਮੀਦਾਰ ਨੂੰ ਉਸਦੀ ਫ਼ਸਲ ਦੀ ਲਾਗਤ ਕੀਮਤ ਵੀ ਪੂਰੀ ਨਹੀਂ ਹੁੰਦੀ ਅਤੇ ਨਾ ਹੀ ਉਸਦੀਆ ਫ਼ਸਲਾਂ ਦੀ ਕੀਮਤ ਮੁਲਕ ਦੇ ਕੀਮਤ ਸੂਚਕ ਅੰਕ ਨਾਲ ਜੋੜੀ ਜਾ ਰਹੀ ਹੈ ਅਤੇ ਨਾ ਹੀ ਸਵਾਮੀਨਾਥਨ ਰਿਪੋਰਟ ਲਾਗੂ ਕੀਤੀ ਜਾ ਰਹੀ ਹੈ । ਜਿਸਦੀ ਬਦੌਲਤ ਕਿਸਾਨ ਤੇ ਖੇਤ-ਮਜ਼ਦੂਰ ਲਈ ਇਥੇ ਜਿੰਦਗੀ ਬਸਰ ਕਰਨ ਅਤੇ ਅਣਖ਼ ਨਾਲ ਜਿਊਂਣਾ ਔਖਾਂ ਹੋ ਗਿਆ ਹੈ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਅਸੀਂ ਬੀਤੇ ਕੱਲ੍ਹ ਬਰਨਾਲਾ ਵਿਖੇ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਜੋ ਧਰਨਾਂ ਦਿੱਤਾ ਜਾ ਰਿਹਾ ਸੀ, ਉਸ ਵਿਚ ਪਹੁੰਚਕੇ ਸਮੁੱਚੇ ਕਿਸਾਨ ਤੇ ਖੇਤ-ਮਜ਼ਦੂਰ ਵਰਗ ਨਾਲ ਹੋ ਰਹੀਆ ਬੇਇਨਸਾਫ਼ੀਆਂ ਤੇ ਕਾਲੇ ਕਾਨੂੰਨਾਂ ਵਿਰੁੱਧ ਦਿੱਤੇ ਗਏ 25 ਜਨਵਰੀ ਦੇ ਪੰਜਾਬ ਬੰਦ ਦੇ ਸੱਦੇ ਲਈ ਹਮਾਇਤ ਮੰਗੀ ਤਾਂ ਜੈਕਾਰਿਆ ਦੀ ਗੂੰਜ ਵਿਚ ਉਪਰੋਕਤ ਕਿਸਾਨ ਯੂਨੀਅਨਾਂ ਨੇ ਪੰਜਾਬ ਬੰਦ ਨੂੰ ਕਾਮਯਾਬ ਕਰਨ ਦਾ ਵਿਸ਼ਵਾਸ ਦਿਵਾਇਆ । ਉਨ੍ਹਾਂ ਕਿਹਾ ਕਿ ਹਿੰਦੂਤਵ ਪ੍ਰੋਗਰਾਮਾਂ ਅਧੀਨ ਹੁਣ ਅੰਮ੍ਰਿਤਸਰ ਰੇਲਵੇ ਸਟੇਸਨ ਨੂੰ ਬੀਜੇਪੀ ਦੇ ਚੋਣ ਨਿਸ਼ਾਨ ਕਮਲ ਦੇ ਫੁੱਲ ਦਾ ਰੂਪ ਦੇ ਕੇ ਹਿੰਦੂਤਵ ਕਰਨ ਦੀਆਂ ਸਾਜਿ਼ਸਾਂ ਹੋ ਰਹੀਆ ਹਨ ਜਿਸ ਨੂੰ ਸਿੱਖ ਕੌਮ ਤੇ ਪੰਜਾਬੀ ਕਿਸੇ ਵੀ ਕੀਮਤ ਤੇ ਬਰਦਾਸਤ ਨਹੀਂ ਕਰਨਗੇ । ਇਨ੍ਹਾਂ ਸਭ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੋਧੀ ਅਮਲਾਂ ਵਿਰੁੱਧ ਸਮੁੱਚੇ ਵਰਗਾਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਉਹ ਸਭ ਜਥੇਬੰਦੀਆ ਵੱਲੋਂ ਸਾਂਝੇ ਤੌਰ ਤੇ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਪਿੰਡ-ਪਿੰਡ, ਸ਼ਹਿਰ-ਸ਼ਹਿਰ, ਗਲੀ-ਗਲੀ ਜਿ਼ੰਮੇਵਾਰੀ ਦੇ ਕੇ ਕਾਮਯਾਬ ਕਰਨ ਅਤੇ ਸੈਂਟਰ ਦੇ ਹੁਕਮਰਾਨਾਂ ਦੇ ਬੋਲੇ ਕੰਨਾਂ ਤੱਕ ਆਪਣੇ ਰੋਸ ਨੂੰ ਪਹੁੰਚਾਉਣ ਵਿਚ ਮੁੱਖ ਭੂਮਿਕਾ ਨਿਭਾਉਣ । 
 
ਸ. ਮਾਨ ਨੇ ਪੰਜਾਬ ਸੂਬੇ ਅਤੇ ਇਥੋਂ ਦੇ ਨਿਵਾਸੀਆ ਦੀ ਆਰਥਿਕਤਾ ਨੂੰ ਵੱਡਾ ਬਲ ਦੇਣ ਹਿੱਤ ਇਹ ਕਿਹਾ ਕਿ ਪਾਕਿਸਤਾਨ ਨਾਲ ਲੱਗਦੀਆ ਸਰਹੱਦਾਂ ਨੂੰ ਤੁਰੰਤ ਖੋਲ੍ਹ ਦੇਣਾ ਚਾਹੀਦਾ ਹੈ ਤਾਂ ਕਿ ਸਾਡੇ ਜਿ਼ੰਮੀਦਾਰਾਂ ਦੀਆਂ ਫ਼ਸਲਾਂ ਅਰਬ ਮੁਲਕਾਂ ਤੱਕ ਜਾ ਸਕਣ ਅਤੇ ਸਾਡੇ ਜਿ਼ੰਮੀਦਾਰ, ਖੇਤ-ਮਜ਼ਦੂਰ, ਟਰਾਸਪੋਰਟਰ ਅਤੇ ਵਪਾਰੀ ਵਰਗ ਨੂੰ ਮਾਲੀ ਤੌਰ ਤੇ ਫਾਇਦਾ ਹੋ ਸਕੇ । ਸ. ਮਾਨ ਨੇ ਲੁਟੇਰਾ ਸੋਚ ਵਾਲੇ ਟ੍ਰੈਵਲ ਏਜੰਟਾ ਬਾਰੇ ਕਿਹਾ ਕਿ ਸੈਂਟਰ ਤੇ ਪੰਜਾਬ ਦੀਆਂ ਹਕੂਮਤਾਂ ਨੂੰ ਅਜਿਹੇ ਟ੍ਰੈਵਲ ਏਜੰਟਾਂ ਵਿਰੁੱਧ ਤੁਰੰਤ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਜੋ ਨਸ਼ੇ ਦੇ ਸੌਦਾਗਰ ਪੰਜਾਬ ਵਿਚ ਨਸ਼ੀਲੀਆਂ ਵਸਤਾਂ ਦਾ ਵਪਾਰ ਕਰਕੇ ਨੌਜ਼ਵਾਨੀ ਨੂੰ ਇਸ ਦਲਦਲ ਵਿਚ ਧਕੇਲ ਰਹੇ ਹਨ, ਉਨ੍ਹਾਂ ਦੀ ਵੀ ਤੁਰੰਤ ਨਕੇਲ ਕੱਸਕੇ ਪੰਜਾਬ ਨੂੰ ਨਸ਼ਾਂ ਰਹਿਤ ਸੂਬਾ ਬਣਾਉਣ ਵਿਚ ਜਿ਼ੰਮੇਵਾਰੀ ਨਿਭਾਉਣੀ ਚਾਹੀਦੀ ਹੈ ।
Webmaster
Lakhvir Singh
Shiromani Akali Dal (Amritsar)
9781-222-567

About The Author

Related posts

Leave a Reply

Your email address will not be published. Required fields are marked *