Verify Party Member
Header
Header
ਤਾਜਾ ਖਬਰਾਂ

ਬੀਜੇਪੀ-ਆਰ.ਐਸ.ਐਸ. ਫਿਰਕੂ ਸੰਗਠਨ ਲੱਖਾ ਸਿਧਾਣਾ ਬਾਰੇ ਗੁੰਮਰਾਹਕੁੰਨ ਪ੍ਰਚਾਰ ਕਰਕੇ ਪੰਜਾਬ ਵਿਚ ਫਿਰ ਤੋਂ ਲਹੂ-ਲੁਹਾਣ ਕਰਵਾਉਣ ਦੀ ਸਾਜਿ਼ਸ : ਮਾਨ

ਬੀਜੇਪੀ-ਆਰ.ਐਸ.ਐਸ. ਫਿਰਕੂ ਸੰਗਠਨ ਲੱਖਾ ਸਿਧਾਣਾ ਬਾਰੇ ਗੁੰਮਰਾਹਕੁੰਨ ਪ੍ਰਚਾਰ ਕਰਕੇ ਪੰਜਾਬ ਵਿਚ ਫਿਰ ਤੋਂ ਲਹੂ-ਲੁਹਾਣ ਕਰਵਾਉਣ ਦੀ ਸਾਜਿ਼ਸ : ਮਾਨ

ਹਕੂਮਤੀ ਖੂਫੀਆ ਏਜੰਸੀਆਂ ਅਤੇ ਦਿੱਲੀ ਪੁਲਿਸ ਨੂੰ ਕੋਈ ਵੀ ਪੰਜਾਬੀ ਜਾਂ ਸਿੱਖ ਗ੍ਰਿਫ਼ਤਾਰੀ ਨਾ ਦੇਵੇ

ਫ਼ਤਹਿਗ੍ਹੜ ਸਾਹਿਬ, 24 ਫਰਵਰੀ ( ) “ਬੀਤੇ ਕੱਲ੍ਹ ਜਦੋਂ ਨੌਜ਼ਵਾਨ ਆਗੂ ਲੱਖਾ ਸਿਧਾਣਾ ਵੱਲੋਂ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੀ ਹੋਂਦ ਦੇ ਮੁੱਦੇ ਨੂੰ ਲੈਕੇ ਵੱਡਾ ਇਕੱਠ ਰੱਖਿਆ ਗਿਆ ਸੀ, ਜਿਸ ਵਿਚ ਫ਼ਸਲਾਂ ਦੇ ਨਾਲ-ਨਾਲ ਨਸ਼ਲਾਂ ਦੀ ਵੀ ਸਦੀਵੀ ਰੱਖਿਆ ਦੀ ਗੱਲ ਉੱਭਰੀ ਹੈ, ਉਸ ਸਮੇਂ ਹੁਕਮਰਾਨ ਬੀਜੇਪੀ-ਆਰ.ਐਸ.ਐਸ. ਵਰਗੇ ਫਿਰਕੂ ਸੰਗਠਨਾਂ ਤੇ ਆਗੂਆਂ ਵੱਲੋਂ ਦਿੱਲੀ ਪੁਲਿਸ, ਖੂਫੀਆ ਏਜੰਸੀਆਂ ਆਦਿ ਨੂੰ ਲੱਖਾ ਸਿਧਾਣਾ ਨੂੰ ਗ੍ਰਿਫ਼ਤਾਰ ਕਰਨ ਦੀਆਂ ਆਵਾਜ਼ਾਂ ਕੱਸੀਆ ਗਈਆ । ਅਜਿਹਾ ਗੁੰਮਰਾਹਕੁੰਨ ਤੇ ਭੜਕਾਊ ਪ੍ਰਚਾਰ ਇਸ ਲਈ ਕੀਤਾ ਗਿਆ ਕਿਉਂਕਿ ਇਹ ਹੁਕਮਰਾਨ ਫਿਰਕੂ ਜਮਾਤ ਦੇ ਸੈਂਟਰ ਅਤੇ ਪੰਜਾਬ ਦੇ ਆਗੂ ਪੰਜਾਬ ਵਿਚ ਲਹੂ-ਲੁਹਾਣ ਕਰਵਾਉਣ ਦੀਆਂ ਸਾਜਿ਼ਸਾਂ ਉਤੇ ਅਮਲ ਕਰ ਰਹੇ ਹਨ ਜੋ ਕਿ ਅਤਿ ਦੁੱਖਦਾਇਕ, ਗੈਰ-ਜਿ਼ੰਮੇਵਰਾਨਾਂ ਅਤੇ ਹਕੂਮਤੀ ਪੱਧਰ ਤੇ ਪੰਜਾਬ ਵਿਚ ਅਰਾਜਕਤਾ ਫੈਲਾਉਣ ਵਾਲਾ ਨਿੰਦਣਯੋਗ ਵਰਤਾਰਾ ਹੈ । ਇਹ ਕਿਵੇਂ ਹੋ ਸਕਦਾ ਹੈ ਕਿ ਲੱਖਾਂ ਦੇ ਇਕੱਠ ਵਿਚ ਲੋਕਾਂ ਅਤੇ ਨੌਜ਼ਵਾਨਾਂ ਦੇ ਮਨ-ਆਤਮਾਵਾ ਦੇ ਕਿਸੇ ਨਾਇਕ ਨੂੰ ਇਥੋਂ ਦੀਆਂ ਖੂਫੀਆ ਏਜੰਸੀਆਂ ਜਾਂ ਪੁਲਿਸ ਗ੍ਰਿਫ਼ਤਾਰ ਕਰ ਲਵੇ । ਅਜਿਹੇ ਅਮਲਾਂ ਤੋਂ ਪ੍ਰਤੱਖ ਰੂਪ ਵਿਚ ਜਾਹਰ ਹੋ ਰਿਹਾ ਹੈ ਕਿ ਇਨ੍ਹਾਂ ਫਿਰਕੂ ਆਗੂਆਂ ਤੇ ਜਮਾਤਾਂ ਦਾ ਇਕੋ ਇਕ ਮਕਸਦ ਹੈ ਕਿ ਪੰਜਾਬ ਵਿਚ ਪੰਜਾਬੀਆਂ ਅਤੇ ਸਿੱਖ ਕੌਮ ਉਤੇ ਜ਼ਬਰ ਢਾਹਕੇ ਉਨ੍ਹਾਂ ਨੂੰ ਦਬਾਇਆ ਜਾ ਸਕੇ ਅਤੇ ਉਨ੍ਹਾਂ ਦੇ ਹੱਕ-ਸੱਚ ਦੀ ਉੱਠ ਰਹੀ ਆਵਾਜ਼ ਨੂੰ ਖ਼ਤਮ ਕੀਤਾ ਜਾ ਸਕੇ । ਜੋ ਕਿ ਅੱਜ ਤੱਕ ਦੇ ਇਤਿਹਾਸ ਵਿਚ ਅਜਿਹਾ ਕਦੀ ਨਹੀਂ ਹੋਇਆ ਕਿ ਪੰਜਾਬ ਦੀ ਪਵਿੱਤਰ ਧਰਤੀ ਤੋਂ ਇਨਸਾਫ਼ ਪ੍ਰਾਪਤੀ ਲਈ ਉੱਠੀ ਕੋਈ ਆਵਾਜ਼ ਜਾਂ ਲਹਿਰ ਨੂੰ ਇਹ ਹੁਕਮਰਾਨ ਅਤੇ ਉਨ੍ਹਾਂ ਦੀਆਂ ਏਜੰਸੀਆ ਜੋਰ-ਜ਼ਬਰ ਨਾਲ ਦਬਾਅ ਸਕਣ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਜੇਪੀ-ਆਰ.ਐਸ.ਐਸ. ਅਤੇ ਇਨ੍ਹਾਂ ਦੀਆਂ ਸਹਿਯੋਗੀ ਫਿਰਕੂ ਜਥੇਬੰਦੀਆਂ ਵੱਲੋਂ ਲੱਖਾ ਸਿਧਾਣਾ ਨਾਮ ਦੇ ਨੌਜ਼ਵਾਨ ਜਿਸ ਉਤੇ ਕੋਈ ਕਿਸੇ ਤਰ੍ਹਾਂ ਦਾ ਕੇਸ ਬਣਦਾ ਹੀ ਨਹੀਂ ਅਤੇ ਜਿਸਨੇ 26 ਜਨਵਰੀ ਜਾਂ ਹੋਰ ਕਿਸੇ ਦਿਨ ਗੈਰ ਕਾਨੂੰਨੀ ਅਮਲ ਕੀਤਾ ਹੀ ਨਹੀਂ, ਉਸ ਨੂੰ ਲੱਖਾਂ ਦੇ ਇਕੱਠ ਵਿਚ ਗ੍ਰਿਫ਼ਤਾਰ ਕਰਨ ਦੀਆਂ ਗੱਲਾਂ ਕਰਨ ਵਾਲਿਆ ਦੇ ਮੰਦਭਾਵਨਾ ਭਰੇ ਮਨਸੂਬਿਆ ਤੋਂ ਸਮੁੱਚੇ ਪੰਜਾਬੀਆਂ, ਸਿੱਖ ਕੌਮ ਨੂੰ ਸੁਚੇਤ ਕਰਦੇ ਹੋਏ ਅਤੇ ਮੋਦੀ ਹਕੂਮਤ ਨੂੰ ਅਜਿਹੀ ਗੁਸਤਾਖੀ ਨਾ ਕਰਨ ਦੀ ਨੇਕ ਰਾਏ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਸ ਸਮਾਜ ਪੱਖੀ ਅਤੇ ਮਨੁੱਖਤਾ ਪੱਖੀ ਮਕਸਦ ਦੀ ਪ੍ਰਾਪਤੀ ਲਈ ਕੋਈ ਲੋਕਾਂ ਦਾ ਆਗੂ ਲੋਕ ਭਾਵਨਾਵਾ ਅਨੁਸਾਰ ਕੋਈ ਸਮੂਹਿਕ ਤੌਰ ਤੇ ਅਮਲ ਕਰੇ ਅਤੇ ਜਿਸ ਮਕਸਦ ਲਈ ਲੱਖਾਂ ਦੀ ਗਿਣਤੀ ਵਿਚ ਲੋਕ ਆਤਮਿਕ ਤੌਰ ਤੇ ਜੁੜ ਜਾਣ ਤਾਂ ਅਜਿਹੀ ਲਹਿਰ ਨੂੰ ਹੁਕਮਰਾਨ ਕਦੀ ਵੀ ਸਾਜ਼ਸੀ ਢੰਗਾਂ ਰਾਹੀ ਜਾਂ ਅਣਮਨੁੱਖੀ ਅਮਲ ਕਰਕੇ ਨਹੀਂ ਦਬਾਅ ਸਕਦਾ ਅਤੇ ਨਾ ਹੀ ਅਜਿਹੇ ਕਿਸੇ ਲੋਕਾਂ ਦੇ ਆਗੂ ਨੂੰ ਗ੍ਰਿਫ਼ਤਾਰ ਕਰਨ ਵਿਚ ਉਹ ਕਦੀ ਕਾਮਯਾਬ ਹੋ ਸਕਦਾ ਹੈ । ਇਹ ਤਾਂ ਕੇਵਲ ਕਿਸੇ ਲਹਿਰ ਨੂੰ ਬਦਨਾਮ ਕਰਨ ਜਾਂ ਜਮਹੂਰੀਅਤ ਢੰਗ ਨਾਲ ਚੱਲ ਰਹੇ ਅੰਦੋਲਨ ਵਿਚ ਹਕੂਮਤੀ ਵਿਘਨ ਪਾਉਣ ਦੇ ਮੰਦਭਾਵਨਾ ਭਰੇ ਅਮਲ ਹੀ ਕਹੇ ਜਾ ਸਕਦੇ ਹਨ । ਜਿਸ ਨੂੰ ਕਦੇ ਵੀ ਅਵਾਮ ਤੋਂ ਸਹਿਯੋਗ ਨਹੀਂ ਮਿਲ ਸਕਦਾ । ਉਨ੍ਹਾਂ ਕਿਹਾ ਕਿ ਇਸੇ ਮੰਦਭਾਵਨਾ ਨੂੰ ਲੈਕੇ ਹੁਕਮਰਾਨ ਪਹਿਲੇ ਛੱਤੀਸਗੜ੍ਹ, ਮਹਾਰਾਸਟਰਾਂ, ਆਧਰਾ ਪ੍ਰਦੇਸ਼, ਬਿਹਾਰ, ਬੰਗਾਲ, ਉੜੀਸਾ, ਮਿਜੋਰਮ, ਤ੍ਰਿਪੁਰਾ, ਜੰਮੂ-ਕਸ਼ਮੀਰ ਵਿਚ ਕਦੇ ਮਾਓਵਾਦੀ, ਕਦੀ ਨਕਸਲਾਈਟ, ਕਦੀ ਆਦਿਵਾਸੀਆ, ਕਦੀ ਰੰਘਰੇਟਿਆ, ਕਦੀ ਨਾਗਿਆ ਉਤੇ ਜ਼ਬਰ-ਜੁਲਮ ਢਾਹੁੰਦਾ ਰਿਹਾ ਹੈ । ਜਿਸ ਨੂੰ ਇੰਡੀਆ ਦੇ ਅਤੇ ਕੌਮਾਂਤਰੀ ਮਨੁੱਖੀ ਅਧਿਕਾਰ ਸੰਗਠਨਾਂ ਅਤੇ ਕੌਮਾਂਤਰੀ ਕਾਨੂੰਨਾਂ ਤੇ ਨਿਯਮਾਂ ਨੇ ਅੱਜ ਤੱਕ ਪ੍ਰਵਾਨਗੀ ਹੀ ਨਹੀਂ ਦਿੱਤੀ । ਜਿਸ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ ਹੁਕਮਰਾਨ ਅਜਿਹੇ ਅਮਲ ਅਣਮਨੁੱਖੀ ਅਤੇ ਗੈਰ ਕਾਨੂੰਨੀ ਢੰਗ ਨਾਲ ਕਰਦਾ ਹੈ । ਜਿਸਦੀ ਅਕਸਰ ਉਸ ਨੂੰ ਮੂੰਹ ਦੀ ਖਾਣੀ ਪੈਦੀ ਰਹੀ ਹੈ । ਜੇਕਰ ਪੰਜਾਬ ਵਿਚ ਇਸ ਜ਼ਬਰ ਜੁਲਮ ਦੀ ਲਾਗੂ ਕੀਤੀ ਗਈ ਨੀਤੀ ਨੂੰ ਹੁਕਮਰਾਨਾਂ ਨੇ ਤੁਰੰਤ ਬੰਦ ਨਾ ਕੀਤਾ ਤਾਂ ਇਸਦੇ ਨਤੀਜੇ ਹੁਕਮਰਾਨਾਂ ਲਈ ਅਤੇ ਇਥੋਂ ਦੇ ਅਮਨ ਚੈਨ ਲਈ ਖ਼ਤਰਨਾਕ ਹੋ ਸਕਦੇ ਹਨ । ਜਿਸਦੀ ਜਿ਼ੰਮੇਵਾਰੀ ਇਨ੍ਹਾਂ ਦੀਆਂ ਗਲਤ ਨੀਤੀਆ ਅਤੇ ਅਮਲਾਂ ਦੀ ਬਦੌਲਤ ਹੋਵੇਗੀ । ਜੋ ਹੁਕਮਰਾਨ ਕਿਸੇ ਇਕ ਸਖਸ਼ੀਅਤ, ਨੌਜ਼ਵਾਨ ਨੂੰ ਨਿਸ਼ਾਨਾਂ ਬਣਾਕੇ ਇਹ ਪ੍ਰਚਾਰ ਕਰ ਰਹੇ ਹਨ ਕਿ ਇਹ ਹਕੂਮਤ ਵਿਰੁੱਧ ਸਾਜਿ਼ਸ ਕਰ ਰਿਹਾ ਹੈ ਜਾਂ ਚੁਣੋਤੀ ਦੇ ਰਿਹਾ ਹੈ, ਭਲਾ ਇਕ ਸਟੇਟਲੈਸ ਸਿੱਖ ਕੌਮ ਦਾ ਇਕ ਨਿਵਾਸੀ ਜਾਂ ਇਕ ਸਖਸ਼ੀਅਤ ਜਿਸਦੇ ਕੋਲ ਕੋਈ ਫ਼ੌਜੀ, ਮਾਲੀ ਸਾਧਨ ਹੀ ਨਹੀਂ ਹਨ, ਉਹ ਇਕ ਸਟੇਟ ਵਿਰੁੱਧ ਕਿਵੇਂ ਸਾਜਿ਼ਸ ਕਰ ਸਕਦਾ ਹੈ ਜਾਂ ਕਿਵੇਂ ਚੁਣੋਤੀ ਬਣ ਸਕਦਾ ਹੈ ? ਇਹ ਤਾਂ ਕੇਵਲ ਇਨਸਾਫ਼ ਦੀ ਆਵਾਜ਼ ਨੂੰ ਦਬਾਉਣ ਲਈ ਦੇਸ਼ਧ੍ਰੋਹੀ, ਬ਼ਗਾਵਤ ਵਰਗੇ ਸੰਗੀਨ ਜੁਰਮਾਂ ਦੇ ਬਹਾਨੇ ਬਣਾਕੇ ਆਪਣੇ ਹੀ ਨਿਵਾਸੀਆ ਨੂੰ ਆਪਣੀ ਹੀ ਧਰਤੀ ਤੇ ਬੈਗਾਨੇਪਣ ਦਾ ਖ਼ਤਰਨਾਕ ਅਹਿਸਾਸ ਕਰਵਾਇਆ ਜਾ ਰਿਹਾ ਹੈ । ਜੋ ਕਿਸੇ ਵੀ ਸਟੇਟ ਜਾਂ ਸਮਾਜ ਲਈ ਲਾਹੇਵੰਦ ਨਹੀਂ ਹੋ ਸਕਦਾ ।

ਸ. ਮਾਨ ਨੇ ਕਿਹਾ ਕਿ ਮਜ਼ਦੂਰਾਂ ਦੇ ਹੱਕਾਂ ਲਈ ਸੰਘਰਸ਼ ਕਰਨ ਵਾਲੀ ਬੀਬੀ ਨੌਦੀਪ ਕੌਰ ਵਾਤਾਵਰਨ ਉਤੇ ਕੰਮ ਕਰਨ ਵਾਲੀਆ ਕੌਮਾਂਤਰੀ ਬੀਬੀ ਗ੍ਰੇਟਾ ਥਾਨਬਰਗ, ਦਿਸ਼ਾ ਰਵੀ, ਮੁਲਕ ਸਾਤਨੂੰ, ਦੀਪ ਸਿੱਧੂ, ਕਥਾਵਾਚਕ ਇਕਬਾਲ ਸਿੰਘ, ਮਹਿੰਦਰ ਸਿੰਘ ਜੰਮੂ, ਮਨਦੀਪ ਸਿੰਘ ਜੰਮੂ ਉਤੇ ਸਭ ਬਣਾਏ ਗਏ ਝੂਠੇ ਕੇਸ ਇਸੇ ਮਨੁੱਖਤਾ ਵਿਰੋਧੀ ਸੋਚ ਨੂੰ ਲੈਕੇ ਦਰਜ ਕੀਤੇ ਗਏ ਹਨ । ਜਿਸ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਬਿਲਕੁਲ ਸਹਿਣ ਨਹੀਂ ਕਰੇਗੀ । ਹਕੂਮਤੀ ਜ਼ਬਰ ਜੁਲਮ ਦਾ ਟਾਕਰਾ ਅਸੀਂ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਨਿਰੰਤਰ ਕਰਦੇ ਰਹਾਂਗੇ ਅਤੇ ਆਪਣੇ ਪੰਜਾਬ ਦੀ ਨੌਜ਼ਵਾਨੀ, ਕਿਸਾਨ-ਮਜ਼ਦੂਰ, ਨਾਲ ਹਕੂਮਤੀ ਖੂਫੀਆ ਏਜੰਸੀਆ ਅਤੇ ਦਿੱਲੀ ਪੁਲਿਸ ਵੱਲੋਂ ਛਾਪੇ ਮਾਰਕੇ ਪਾਈ ਜਾ ਰਹੀ ਦਹਿਸਤ ਅਤੇ ਕੀਤੀਆ ਜਾ ਰਹੀਆ ਗ੍ਰਿਫ਼ਤਾਰੀਆਂ ਨੂੰ ਬਿਲਕੁਲ ਸਹਿਣ ਨਹੀਂ ਕਰਾਂਗੇ । ਸ. ਮਾਨ ਨੇ ਸਮੁੱਚੇ ਪੰਜਾਬੀਆ ਤੇ ਸਿੱਖ ਕੌਮ, ਪੰਥ ਦਾ ਦਰਦ ਰੱਖਣ ਵਾਲੀਆ ਸਖਸ਼ੀਅਤਾਂ ਨੂੰ ਇਹ ਜੋਰਦਾਰ ਅਪੀਲ ਕੀਤੀ ਕਿ ਜਦੋਂ ਵੀ ਸੈਂਟਰ ਦੀਆਂ ਏਜੰਸੀਆ ਜਾਂ ਦਿੱਲੀ ਪੁਲਿਸ ਪੰਜਾਬ ਦੇ ਕਿਸੇ ਪਿੰਡ, ਸ਼ਹਿਰ, ਕਸਬੇ ਵਿਚ ਅਜਿਹੇ ਅਣਮਨੁੱਖੀ ਕਾਰਵਾਈਆ ਨੂੰ ਅਮਲੀ ਰੂਪ ਦੇਣ ਤਾਂ ਕੋਈ ਵੀ ਨੌਜ਼ਵਾਨ, ਕਿਸਾਨ-ਮਜਦੂਰ ਬਿਲਕੁਲ ਗ੍ਰਿਫ਼ਤਾਰੀ ਨਾ ਦੇਵੇ ਬਲਕਿ ਪਿੰਡ ਤੇ ਇਲਾਕੇ ਦੇ ਨਿਵਾਸੀ ਇਕ-ਰੂਪ ਵਿਚ ਇਕੱਠੇ ਹੋ ਕੇ ਇਨ੍ਹਾਂ ਖੂਫੀਆ ਏਜੰਸੀਆ ਦੇ ਗੈਰ ਵਿਧਾਨਿਕ ਅਮਲਾਂ ਦੀ ਵਿਰੋਧਤਾ ਕਰਨ । ਅਜਿਹੇ ਅਮਲ ਹੀ ਹੁਕਮਰਾਨਾਂ ਦੇ ਮੰਦਭਾਵਨਾ ਭਰੇ ਪੰਜਾਬ ਅਤੇ ਸਿੱਖ ਕੌਮ ਵਿਰੋਧੀ ਮਨਸੂਬਿਆਂ ਨੂੰ ਅਸਫਲ ਬਣਾਉਣ ਵਿਚ ਜਿਥੇ ਮੁੱਖ ਭੂਮਿਕਾ ਨਿਭਾਉਣਗੇ, ਉਥੇ ਅਸੀਂ ਸਮੂਹਿਕ ਤੌਰ ਤੇ ਅਜਿਹੇ ਅਮਲ ਕਰਦੇ ਹੋਏ ਆਪਣੀਆ ਫ਼ਸਲਾਂ, ਨਸ਼ਲਾਂ ਆਪਣੀ ਸਿੱਖੀ ਵਿਰਸੇ-ਵਿਰਾਸਤ ਅਤੇ ਹੋਂਦ ਨੂੰ ਬਰਕਰਾਰ ਰੱਖਣ ਵਿਚ ਅਵੱਸ ਕਾਮਯਾਬ ਹੋਵਾਂਗੇ ।

About The Author

Related posts

Leave a Reply

Your email address will not be published. Required fields are marked *