Verify Party Member
Header
Header
ਤਾਜਾ ਖਬਰਾਂ

ਬੀਜੇਪੀ-ਆਰ.ਐਸ.ਐਸ. ਨੇ ਜੋ ਲੜਾਈ ਸੁਰੂ ਕੀਤੀ ਹੈ, ਇਹ ਸਮਾਜਿਕ ਜਾਂ ਧਾਰਮਿਕ ਨਹੀਂ ਬਲਕਿ ਹਿੰਦ ਅਤੇ ਪੰਜਾਬ ਦੀ ਲੜਾਈ ਹੈ ਜੋ ਕਰੋ ਜਾਂ ਮਰੋ ਤੇ ਹੀ ਨਿਬੜੇਗੀ : ਮਾਨ

ਬੀਜੇਪੀ-ਆਰ.ਐਸ.ਐਸ. ਨੇ ਜੋ ਲੜਾਈ ਸੁਰੂ ਕੀਤੀ ਹੈ, ਇਹ ਸਮਾਜਿਕ ਜਾਂ ਧਾਰਮਿਕ ਨਹੀਂ ਬਲਕਿ ਹਿੰਦ ਅਤੇ ਪੰਜਾਬ ਦੀ ਲੜਾਈ ਹੈ ਜੋ ਕਰੋ ਜਾਂ ਮਰੋ ਤੇ ਹੀ ਨਿਬੜੇਗੀ : ਮਾਨ

ਫ਼ਤਹਿਗੜ੍ਹ ਸਾਹਿਬ, 31 ਅਕਤੂਬਰ ( ) “ਜੇਕਰ ਸੈਂਟਰ ਦੀਆਂ ਹੁਣ ਤੱਕ ਦੀਆਂ ਹਕੂਮਤਾਂ ਅਤੇ ਪੰਜਾਬ ਸੂਬੇ ਨਾਲ ਕੀਤੇ ਜਾ ਰਹੇ ਵਰਤਾਰੇ ਅਤੇ ਵਿਤਕਰੇ ਭਰੇ ਅਮਲਾਂ ਦਾ ਨਿਰਪੱਖਤਾ ਨਾਲ ਨਿਰੀਖਣ ਕੀਤਾ ਜਾਵੇ, ਤਾਂ ਇਹ ਗੱਲ ਪ੍ਰਤੱਖ ਰੂਪ ਵਿਚ ਸਾਹਮਣੇ ਆ ਜਾਂਦੀ ਹੈ ਕਿ ਸੈਂਟਰ ਵਿਚ ਹਕੂਮਤ ਕਿਸੇ ਵੀ ਜਮਾਤ, ਸਰਕਾਰ ਦੀ ਹੋਵੇ, ਉਸਨੇ ਅੱਜ ਤੱਕ ਪੰਜਾਬ, ਪੰਜਾਬੀਆਂ, ਸਿੱਖ ਕੌਮ ਨੂੰ ਮਿਲੇ ਵਿਧਾਨਿਕ ਹੱਕ ਨਹੀਂ ਦਿੱਤੇ ਅਤੇ ਨਾ ਹੀ ਹੋਣ ਵਾਲੇ ਹਰ ਖੇਤਰ ਦੇ ਵਿਤਕਰਿਆ ਪ੍ਰਤੀ ਇਨਸਾਫ਼ ਦੇਣ ਦਾ ਅਮਲ ਕੀਤਾ ਹੈ । ਇਹੀ ਵਜਹ ਹੈ ਕਿ ਸੈਂਟਰ ਦੇ ਹੁਕਮਰਾਨਾਂ ਦੇ ਪੰਜਾਬ ਸੂਬੇ ਅਤੇ ਸਿੱਖ ਕੌਮ ਨਾਲ ਨਿਰੰਤਰ ਕੀਤੇ ਜਾਂਦੇ ਆ ਰਹੇ ਜ਼ਬਰਾਂ ਦੀ ਬਦੌਲਤ ਇਹ ਦੂਰੀ ਵੱਧਦੀ ਹੀ ਜਾ ਰਹੀ ਹੈ ਅਤੇ ਹੁਣ ‘ਕਰੋ ਜਾਂ ਮਰੋ’ ਤੇ ਹੀ ਨਿਬੜੇਗੀ । ਕਿਉਂਕਿ ਬੀਜੇਪੀ-ਆਰ.ਐਸ.ਐਸ. ਦੀ ਲੜਾਈ ਕਿਸੇ ਮੁੱਦੇ ਉਤੇ ਨਹੀਂ ਬਲਕਿ ਹਿੰਦ ਅਤੇ ਪੰਜਾਬ ਦੀ ਲੜਾਈ ਹੋ ਨਿਬੜੀ ਹੈ । ਜਿਸ ਨੂੰ ਸਮੁੱਚੇ ਪੰਜਾਬੀ ਅਤੇ ਸਿੱਖ ਕੌਮ ਹੁਣ ਫੈਸਲੇ ਤੇ ਲਿਜਾਣ ਲਈ ਦ੍ਰਿੜ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਸੈਂਟਰ ਦੀ ਬੀਜੇਪੀ-ਆਰ.ਐਸ.ਐਸ. ਹਕੂਮਤ ਵੱਲੋਂ ਪੰਜਾਬ ਸੂਬੇ, ਕਿਸਾਨ, ਮਜਦੂਰ ਵਰਗ ਅਤੇ ਸਿੱਖ ਕੌਮ ਨਾਲ ਵਿੱਢੀ ਮੰਦਭਾਵਨਾ ਭਰੀ ਲੜਾਈ ਤੋਂ ਸਮੁੱਚੇ ਮੁਲਕਾਂ ਨੂੰ ਅਤੇ ਸਮੁੱਚੀਆਂ ਕੌਮਾਂ ਤੇ ਧਰਮਾਂ ਨੂੰ ਜਾਣੂ ਕਰਵਾਉਦੇ ਹੋਏ ਅਤੇ ਇਸ ਲੜਾਈ ਨੂੰ ‘ਹਿੰਦ ਅਤੇ ਪੰਜਾਬ’ ਦੀ ਲੜਾਈ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਨੇ ਹਕੂਮਤ ਤੇ ਬੈਠਦਿਆ ਹੀ ਅਜਿਹੇ ਅਮਲ ਸੁਰੂ ਕਰ ਦਿੱਤੇ ਜਿਸ ਨਾਲ ਹੁਕਮਰਾਨ ਸ਼ਹਿਰੀਆਂ ਦੇ ਹੱਕ ਵਿਚ ਭੁਗਤੇ ਅਤੇ ਦਿਹਾਤੀਆਂ ਦੇ ਵਿਰੁੱਧ ਭੁਗਤੇ। ਜੇਕਰ ਇਸ ਲੜਾਈ ਨੂੰ ਦਿਹਾਤੀਆ ਅਤੇ ਸ਼ਹਿਰੀਆ ਵਿਚਕਾਰ ਐਲਾਨ ਦਿੱਤਾ ਜਾਵੇ, ਤਾਂ ਇਸ ਵਿਚ ਇਸ ਲਈ ਕੋਈ ਅਤਕਥਨੀ ਨਹੀਂ ਹੋਵੇਗੀ ਕਿਉਂਕਿ ਸ੍ਰੀ ਮੋਦੀ ਨੇ ਸ਼ਹਿਰਾਂ ਵਿਚ ਰਹਿਣ ਵਾਲੇ ਵੱਡੇ-ਵੱਡੇ ਅਡਾਨੀ, ਅੰਬਾਨੀ ਵਰਗੇ ਧਨਾਢਾਂ ਅਤੇ ਕਾਰਪੋਰੇਟ ਘਰਾਣਿਆ ਦੀ ਸਰਪ੍ਰਸਤੀ ਪ੍ਰਾਪਤ ਕੀਤੀ ਹੋਈ ਹੈ ਅਤੇ ਜੋ ਵੱਡੀ ਗਿਣਤੀ ਵਿਚ ਦਿਹਾਤ ਵਿਚ ਲੋਕ ਵੱਸਦੇ ਹਨ ਅਤੇ ਜਿਨ੍ਹਾਂ ਨੂੰ ਅਕਸਰ ਹੀ ਮਾਲੀ, ਸਮਾਜਿਕ, ਇਖਲਾਕੀ, ਭੂਗੋਲਿਕ, ਧਾਰਮਿਕ ਵੱਡੀਆ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਦਾ ਹੈ, ਉਨ੍ਹਾਂ ਵੱਲ ਇਨ੍ਹਾਂ ਹੁਕਮਰਾਨਾਂ ਦਾ ਕੋਈ ਧਿਆਨ ਨਹੀਂ ਅਤੇ ਨਾ ਹੀ ਉਨ੍ਹਾਂ ਪ੍ਰਤੀ ਇਹ ਹੁਕਮਰਾਨ ਸੰਜ਼ੀਦਾ ਹਨ । ਉਨ੍ਹਾਂ ਵੇਰਵਾ ਦਿੰਦੇ ਹੋਏ ਕਿਹਾ ਕਿ ਹੁਕਮਰਾਨਾਂ ਵੱਲੋਂ ਕਸ਼ਮੀਰ ਵਿਚ ਆਰਟੀਕਲ 370 ਅਤੇ ਧਾਰਾ 35ਏ ਨੂੰ ਖਤਮ ਕਰਨਾ, 27 ਕਰੋੜ ਮੁਸਲਮਾਨਾਂ ਦੀਆਂ ਭਾਵਨਾਵਾਂ ਕੁੱਚਲਕੇ ਅਯੁੱਧਿਆ ਵਿਖੇ ਜ਼ਬਰੀ ਰਾਮ ਮੰਦਰ ਸਥਾਪਿਤ ਕਰਨ ਦੇ ਅਮਲ, ਬਿਹਾਰ, ਝਾਰਖੰਡ, ਮੱਧ ਪ੍ਰਦੇਸ਼, ਛੱਤਸੀਗੜ੍ਹ, ਮਹਾਰਾਸਟਰਾਂ ਆਦਿ ਸੂਬਿਆਂ ਵਿਚ ਵੱਸਣ ਵਾਲੇ ਕਬੀਲੇ, ਆਦਿਵਾਸੀ, ਰੰਘਰੇਟੇ ਜੋ ਜੰਗਲਾਂ ਵਿਚ ਰਹਿੰਦੇ ਹਨ । ਜਿਨ੍ਹਾਂ ਦੀ ਜ਼ਮੀਨ ਵਿਚ ਖਣਿਜ ਪਦਾਰਥ ਲੋਹਾਂ, ਸੋਨਾ, ਕੋਲਾ, ਕੀਮਤੀ ਲੱਕੜ ਆਦਿ ਸਾਧਨਾਂ ਨੂੰ ਇਨ੍ਹਾਂ ਸ਼ਹਿਰੀ ਕਾਰਪੋਰੇਟ ਘਰਾਣਿਆ ਵੱਲੋਂ ਜ਼ਬਰੀ ਲੁੱਟਿਆ ਜਾ ਰਿਹਾ ਹੈ। ਅਜਿਹੇ ਅਮਲ ਗੈਰ ਵਿਧਾਨਿਕ ਹੀ ਨਹੀਂ ਬਲਕਿ ਗੈਰ ਇਨਸਾਨੀ ਵੀ ਹਨ । ਇਥੇ ਹੀ ਬਸ ਨਹੀਂ ਮੁਸਲਮਾਨ ਕੌਮ ਨੂੰ ਗੁਲਾਮ ਬਣਾਉਣ ਲਈ ਉਨ੍ਹਾਂ ਉਤੇ ਜ਼ਬਰ-ਜੁਲਮ ਕੀਤੇ ਜਾ ਰਹੇ ਹਨ । ਇਸ ਸੋਚ ਅਧੀਨ ਹੀ 19 ਲੱਖ 60 ਹਜ਼ਾਰ ਮੁਸਲਮਾਨਾਂ ਨੂੰ ਅਸਾਮ ਦੇ ਤਸੱਦਦ ਕੈਪਾਂ ਵਿਚ ਬੰਦੀ ਬਣਾਇਆ ਹੋਇਆ ਹੈ । ਜਿਸ ਨਾਲ ਇਥੋਂ ਦੇ ਹਾਲਾਤ ਅਤਿ ਬਦਤਰ ਅਤੇ ਵਿਸਫੋਟਕ ਬਣਦੇ ਜਾ ਰਹੇ ਹਨ ।

ਇਹ ਹੋਰ ਵੀ ਦੁੱਖਦਾਇਕ ਅਤੇ ਸ਼ਰਮਨਾਕ ਵਰਤਾਰਾ ਹੈ ਕਿ ਇਕ ਤਾਂ ਹੁਕਮਰਾਨ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਅਤੇ ਦਿਹਾਤੀਆ ਨਾਲ ਘੋਰ ਵਿਤਕਰੇ ਤੇ ਜੁਲਮ ਕਰ ਰਹੇ ਹਨ । ਦੂਸਰਾ ਅਜਿਹੇ ਕੀਤੇ ਜਾ ਰਹੇ ਦੁੱਖਦਾਇਕ ਅਮਲਾਂ ਨੂੰ ਇਹ ਹੁਕਮਰਾਨ ਆਪਣਾ ਕਸੂਰ ਤੇ ਦੋਸ਼ ਵੀ ਨਹੀਂ ਮੰਨਦੇ । 1962 ਵਿਚ ਚੀਨ ਨੇ ਲਦਾਂਖ ਵਿਚ ਇੰਡੀਆਂ ਦਾ 39 ਹਜ਼ਾਰ ਸਕੇਅਰ ਵਰਗ ਕਿਲੋਮੀਟਰ ਇਲਾਕਾ ਕਬਜਾ ਕਰ ਲਿਆ ਸੀ । ਇਹ ਉਹ ਇਲਾਕਾ ਹੈ ਜਿਸ ਨੂੰ 1834 ਵਿਚ ਲਾਹੌਰ ਖ਼ਾਲਸਾ ਦਰਬਾਰ ਦੀਆਂ ਫ਼ੌਜਾਂ ਨੇ ਫ਼ਤਹਿ ਕਰਕੇ ਆਪਣੇ ਖ਼ਾਲਸਾ ਰਾਜ ਦਰਬਾਰ ਵਿਚ ਸਾਮਿਲ ਕੀਤਾ ਸੀ ਅਤੇ ਹੁਣ ਅਪ੍ਰੈਲ ਅਤੇ ਜੂਨ 2020 ਵਿਚ ਹੋਰ ਸੈਕੜੇ ਵਰਗ ਕਿਲੋਮੀਟਰ ਇਲਾਕਾ ਚੀਨ ਨੇ ਕਬਜਾ ਕਰ ਲਿਆ ਹੈ । ਸਿੱਖ ਕੌਮ ਦੀ ਇਹ ਡੂੰਘੀ ਭਾਵਨਾ ਹੈ ਕਿ ਜਦੋਂ ਵੀ ਉਪਰੋਕਤ 39 ਹਜ਼ਾਰ ਸਕੇਅਰ ਵਰਗ ਕਿਲੋਮੀਟਰ ਦੇ ਖ਼ਾਲਸਾ ਰਾਜ ਦਰਬਾਰ ਦੇ ਇਲਾਕੇ ਬਾਰੇ ਕੌਮਾਂਤਰੀ ਪੱਧਰ ਤੇ ਗੱਲਬਾਤ ਹੋਵੇ, ਤਾਂ ਚੀਨ ਨੂੰ ਚਾਹੀਦਾ ਹੈ ਉਸ ਵਿਚ ਸਿੱਖ ਕੌਮ ਦੇ ਵਫ਼ਦ ਨੂੰ ਬੁਲਾਕੇ ਸਮੂਲੀਅਤ ਕਰਵਾਈ ਜਾਵੇ । ਚੀਨ ਨੇ 1948 ਤੋਂ ਪਹਿਲੇ ਇਹ ਫੈਸਲੇ ਕਰ ਲਏ ਸੀ ਕਿ ਜਿਹੜੇ ਯੂਰਪ ਨੇ ਕਲੋਨੀਆ ਬਣਾਈਆ ਹਨ, ਉਸ ਨੂੰ ਚੀਨ ਪ੍ਰਵਾਨ ਨਹੀਂ ਕਰਦਾ । ਇਸੇ ਤਰ੍ਹਾਂ ਸਿੱਖ ਕੌਮ ਜੋ ਸਟੇਟਲੈਸ ਕੌਮ ਹੈ, ਉਹ ਆਜ਼ਾਦ ਨਹੀਂ ਹੈ । ਇਹੀ ਵਜਹ ਹੈ ਕਿ ਇੰਡੀਆ ਦਾ ਵਿਧਾਨ ਬਣਦੇ ਸਮੇਂ ਜੋ ਵਿਧਾਨਘਾੜਤਾ ਕਮੇਟੀ ਵਿਚ ਦੋ ਸਿੱਖ ਨੁਮਾਇੰਦੇ ਸ. ਭੁਪਿੰਦਰ ਸਿੰਘ ਮਾਨ ਅਤੇ ਸ. ਹੁਕਮ ਸਿੰਘ ਸਨ, ਉਨ੍ਹਾਂ ਨੇ ਇਸ ਵਿਧਾਨ ਉਤੇ ਇਸ ਕਰਕੇ ਹੀ ਦਸਤਖਤ ਨਹੀਂ ਸਨ ਕੀਤੇ ਕਿਉਂਕਿ ਇਹ ਵਿਧਾਨ ਨਾ ਤਾਂ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਗੱਲ ਕਰਦਾ ਸੀ ਅਤੇ ਨਾ ਹੀ ਹਿੰਦੂਤਵ ਹੁਕਮਰਾਨਾਂ ਵੱਲੋਂ ਸਿੱਖ ਕੌਮ ਨਾਲ ਆਜ਼ਾਦੀ ਤੋਂ ਪਹਿਲੇ ਕੀਤੇ ਗਏ ਬਚਨ ਇਸ ਵਿਧਾਨ ਰਾਹੀ ਪੂਰੇ ਹੁੰਦੇ ਸਨ । 1950 ਵਿਚ ਹੀ ਸਿੱਖ ਕੌਮ ਨੇ ਇੰਡੀਆ ਵਿਧਾਨ ਨੂੰ ਬਿਲਕੁਲ ਰੱਦ ਕਰ ਦਿੱਤਾ ਸੀ । ਜੋ ਬਰਤਾਨੀਆ ਨੇ ਰੈਡਕਲਿਫ ਲਾਇਨ ਅਤੇ ਹੋਰ ਸਰਹੱਦਾਂ ਬਣਾਈਆ ਹਨ, ਅਸੀਂ ਉਨ੍ਹਾਂ ਨੂੰ ਵੀ ਬਿਲਕੁਲ ਪ੍ਰਵਾਨ ਨਹੀਂ ਕਰਦੇ ।

ਇਸੇ ਸੋਚ ਤੇ ਅਧਾਰਿਤ ਇੰਡੀਅਨ ਹੁਕਮਰਾਨਾਂ ਨੇ ਇੰਡੀਆ ਦੇ ਚਾਰ ਵੱਡੇ ਵਿਭਾਗ ਰੱਖਿਆ, ਵਿੱਤ, ਵਿਦੇਸ਼ ਅਤੇ ਗ੍ਰਹਿ ਜਿਨ੍ਹਾਂ ਵਿਚ ਅਕਸਰ ਹੀ ਰਵਾਇਤ ਦੇ ਮੁਤਾਬਿਕ ਇਕ ਵਿਭਾਗ ਸਿੱਖਾਂ ਨੂੰ ਦਿੱਤਾ ਜਾਂਦਾ ਸੀ, ਉਸ ਰਵਾਇਤ ਨੂੰ ਖ਼ਤਮ ਕਰਕੇ ਫਿਰਕੂ ਹੁਕਮਰਾਨਾਂ ਨੇ ਸਿੱਖ ਕੌਮ ਨਾਲ ਬਹੁਤ ਵੱਡਾ ਧ੍ਰੋਹ ਕੀਤਾ ਹੈ ਅਤੇ ਬੇਇਨਸਾਫ਼ੀ ਕਮਾਈ ਹੈ । ਇਸੇ ਤਰ੍ਹਾਂ ਫ਼ੌਜ ਦੇ ਮੁੱਖ ਜਰਨੈਲ ਜਿਨ੍ਹਾਂ ਵਿਚ ਅੱਜ ਤੱਕ ਕਈ ਵਾਰੀ ਸਿੱਖ ਜਰਨੈਲਾਂ ਦੀ ਸਨਿਆਰਤਾ ਬਣਦੀ ਸੀ, ਇਹ ਉੱਚ ਪਦਵੀ ਸਿੱਖਾਂ ਨੂੰ ਨਾ ਦੇ ਕੇ ਵੀ ਹੁਕਮਰਾਨ ਸਿੱਖ ਕੌਮ ਨਾਲ ਵੱਡਾ ਵਿਤਕਰਾ ਕਰਦੇ ਆ ਰਹੇ ਹਨ । ਜੋ ਦਿੱਲੀ ਵਿਖੇ ਅਮਰੀਕਾ ਦੇ ਰੱਖਿਆ ਵਜ਼ੀਰ, ਵਿਦੇਸ਼ ਵਜ਼ੀਰ ਨਾਲ ਇੰਡੀਆ ਦੀ ਮੀਟਿੰਗ ਹੋਈ ਹੈ, ਉਸ ਵਿਚ ਵੀ ਕਿਸੇ ਵੀ ਸਿੱਖ ਕਾਬਲ ਅਫ਼ਸਰ ਨੂੰ ਸਾਮਿਲ ਨਾ ਕਰਨਾ ਇਨ੍ਹਾਂ ਦੀ ਸਿੱਖ ਕੌਮ ਪ੍ਰਤੀ ਮੰਦਭਾਵਨਾ ਨੂੰ ਜਾਹਰ ਕਰਦੀ ਹੈ । ਜੋ ਹੁਣੇ ਹੀ ਸ੍ਰੀ ਮੋਦੀ ਨੇ ਤਿੰਨ ਕਿਸਾਨ ਮਾਰੂ ਕਾਨੂੰਨ ਬਣਾਏ ਹਨ, ਉਨ੍ਹਾਂ ਨੂੰ ਪੰਜਾਬ ਵਿਚ ਲਾਗੂ ਕਰਨ ਲਈ ਸਖਤੀ ਤੋਂ ਕੰਮ ਲੈ ਰਹੇ ਹਨ । ਜਦੋਂਕਿ ਪੰਜਾਬ ਦਾ ਕਿਸਾਨ, ਮਜਦੂਰ ਵਰਗ ਇਨ੍ਹਾਂ ਕਾਨੂੰਨਾਂ ਨੂੰ ਬਿਲਕੁਲ ਪ੍ਰਵਾਨ ਨਹੀਂ ਕਰ ਰਿਹਾ । ਅਜਿਹੇ ਅਮਲ ਦਿਹਾਤੀ ਅਤੇ ਸ਼ਹਿਰੀਆ ਵਿਚਕਾਰ ਇਕ ਵੱਡੀ ਦੀਵਾਰ ਖੜ੍ਹੇ ਕਰਨ ਵਾਲੇ ਹਨ । ਇਹੀ ਵਜਹ ਹੈ ਕਿ ਪੰਜਾਬ ਦੇ ਕਿਸਾਨ ਵਰਗ ਨੂੰ ਮਾਲੀ ਤੌਰ ਤੇ ਕੰਮਜੋਰ ਕਰਨ ਹਿੱਤ ਅਤੇ ਇਥੋਂ ਦੇ ਕਾਰੋਬਾਰ ਨੂੰ ਸੱਟ ਮਾਰਨ ਦੀ ਮੰਦਭਾਵਨਾ ਅਧੀਨ ਹੀ ਪੰਜਾਬ ਵਿਚ ਕੋਲੇ ਅਤੇ ਹੋਰ ਜਰੂਰੀ ਵਸਤਾਂ ਦੀਆਂ ਗੱਡੀਆਂ ਨਹੀਂ ਭੇਜੀਆ ਜਾ ਰਹੀਆ । ਇਸੇ ਸੋਚ ਅਧੀਨ ਪੰਜਾਬ ਦੀਆਂ ਹੁਸੈਨੀਵਾਲਾ, ਵਾਹਗਾ, ਸੁਲੇਮਾਨਕੀ ਸਰਹੱਦਾਂ ਨੂੰ ਨਹੀਂ ਖੋਲਿਆ ਜਾ ਰਿਹਾ ਤਾਂ ਕਿ ਕਿਸਾਨ ਆਪਣੇ ਉਤਪਾਦ ਇਰਾਨ, ਇਰਾਕ, ਸਾਉਦੀ ਅਰਬੀਆ, ਦੁਬੱਈ, ਅਰਬ ਮੁਲਕਾਂ ਤੇ ਮੱਧ ਏਸੀਆ ਵਿਚ ਨਾ ਭੇਜ ਸਕੇ ਅਤੇ ਮਾਲੀ ਤੌਰ ਤੇ ਮਜਬੂਤ ਨਾ ਹੋ ਸਕੇ ।

ਇਹ ਹੋਰ ਵੀ ਅਤਿ ਦੁੱਖ ਵਾਲੇ ਅਤੇ ਸਰਮਨਾਕ ਅਮਲ ਹਨ ਕਿ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਦਲੀਏ ਜਿਨ੍ਹਾਂ ਨੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਹਿੱਤ ਮਜਬੂਰਨ ਵੱਸ ਸੈਂਟਰ ਵਿਚੋਂ ਆਪਣੀ ਵਜ਼ੀਰੀ ਤਾਂ ਛੱਡ ਦਿੱਤੀ ਹੈ । ਲੇਕਿਨ ਬੀਜੇਪੀ-ਆਰ.ਐਸ.ਐਸ. ਨਾਲ ਇਨ੍ਹਾਂ ਦੀ ਸਾਂਝ ਉਸੇ ਤਰ੍ਹਾਂ ਕਾਇਮ ਹੈ ਜਿਸ ਨੂੰ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਵਿਦੇਸ਼ੀ ਕਮੇਟੀ ਵਿਚ ਸਾਮਿਲ ਕਰਨ ਤੋਂ ਪ੍ਰਤੱਖ ਹੋ ਜਾਂਦੀ ਹੈ । ਇਨ੍ਹਾਂ ਵੱਲੋਂ ਪੰਜਾਬ ਦੇ ਕਿਸਾਨ, ਖੇਤ-ਮਜਦੂਰ, ਟਰਾਸਪੋਰਟਰ, ਬੇਰੁਜਗਾਰਾਂ, ਛੋਟੇ ਵਪਾਰੀਆ ਦੇ ਮਸਲੇ ਆਪਣੀ ਭਾਈਵਾਲ ਮੋਦੀ ਹਕੂਮਤ ਤੋਂ ਹੱਲ ਨਾ ਕਰਵਾਉਣ ਦੀ ਕਾਰਵਾਈ ਪ੍ਰਤੱਖ ਕਰਦੀ ਹੈ ਕਿ ਇਹ ਬਾਦਲ ਦਲੀਏ ਕੇਵਲ ਆਪਣੇ ਮਾਲੀ ਅਤੇ ਸਿਆਸੀ ਸਵਾਰਥਾਂ ਦੀ ਪੂਰਤੀ ਅਧੀਨ ਹੀ ਅਮਲ ਕਰ ਰਹੇ ਹਨ ਅਤੇ ਇਨ੍ਹਾਂ ਨੂੰ ਪੰਜਾਬ ਦੇ ਨਿਵਾਸੀਆ ਅਤੇ ਸਿੱਖ ਕੌਮ ਨੂੰ ਦਰਪੇਸ਼ ਆ ਰਹੇ ਗੰਭੀਰ ਮਸਲਿਆ ਨੂੰ ਹੱਲ ਕਰਵਾਉਣ ਵਿਚ ਕੋਈ ਦਿਲਚਸਪੀ ਨਹੀਂ । ਜੇਕਰ ਇਹ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਪ੍ਰਤੀ ਸੁਹਿਰਦ ਹੁੰਦੇ ਤਾਂ ਹੁਣ ਤੱਕ ਕਿਸਾਨਾਂ, ਮਜਦੂਰਾਂ, ਪੰਜਾਬੀਆਂ ਤੇ ਸਿੱਖ ਕੌਮ ਦੇ ਸਭ ਮਸਲੇ ਸਹੀ ਦਿਸ਼ਾ ਵੱਲ ਹੱਲ ਹੋ ਗਏ ਹੁੰਦੇ । ਉਨ੍ਹਾਂ ਸੈਂਟਰ ਦੀ ਮੋਦੀ ਹਕੂਮਤ ਅਤੇ ਬਾਦਲ ਦਲੀਆ ਨੂੰ ਚੁਣੋਤੀ ਦਿੰਦੇ ਹੋਏ ਕਿਹਾ ਕਿ ਜਾਬਰ ਕਾਨੂੰਨਾਂ, ਫ਼ੌਜ ਅਤੇ ਅਰਧ ਸੈਨਿਕ ਬਲਾਂ ਦੀ ਸਿਆਸੀ ਸ਼ਕਤੀ ਦੀ ਦੁਰਵਰਤੋਂ ਕਰਕੇ ਉਹ ਪੰਜਾਬੀਆਂ ਤੇ ਸਿੱਖ ਕੌਮ, ਕਿਸਾਨ ਅਤੇ ਮਜਦੂਰਾਂ ਦੇ ਚੱਲ ਰਹੇ ਸੰਘਰਸ਼ ਨੂੰ ਨਹੀਂ ਦਬਾਅ ਸਕਣਗੇ । ਕਿਉਂਕਿ ਇਹ ਲੜਾਈ ਕਿਸੇ ਇਕ ਛੋਟੇ-ਮੋਟੇ ਮੁੱਦੇ ਤੇ ਨਹੀਂ ਹੈ, ਬਲਕਿ ਪੰਜਾਬੀਆਂ, ਸਿੱਖ ਕੌਮ ਦੀ ਅਣਖ ਗੈਰਤ ਨੂੰ ਕਾਇਮ ਰੱਖਣ ਸੈਂਟਰ ਅਤੇ ਪੰਜਾਬ ਵਿਚਕਾਰ ਹੈ । ਜੋ ਦਿਹਾਤੀਆ ਤੇ ਸ਼ਹਿਰੀਆ ਦੀ ਲੜਾਈ ਦਾ ਰੂਪ ਧਾਰ ਚੁੱਕੀ ਹੈ ਜਿਸਦਾ ਅੰਤ ਅਵੱਸ ਹੋਵੇਗਾ ।

About The Author

Related posts

Leave a Reply

Your email address will not be published. Required fields are marked *