Select your Top Menu from wp menus
Header
Header
ਤਾਜਾ ਖਬਰਾਂ

ਬਿਜਲਈ ਵੋਟਿੰਗ ਮਸ਼ੀਨਾਂ ਦੀ ਪ੍ਰਕਿਰਿਆ ਦੋਸ਼ਪੂਰਨ, ਸਮੁੱਚੇ ਮੁਲਕ ਨਿਵਾਸੀਆਂ ਵੱਲੋਂ ਬਾਬੂ ਵਾਮਨ ਮੇਸਰਮ ਦੇ ਲੋਕ ਪੱਖੀ ਮਿਸ਼ਨ ਨੂੰ ਸਹਿਯੋਗ ਦਿੱਤਾ ਜਾਵੇ : ਟਿਵਾਣਾ

ਬਿਜਲਈ ਵੋਟਿੰਗ ਮਸ਼ੀਨਾਂ ਦੀ ਪ੍ਰਕਿਰਿਆ ਦੋਸ਼ਪੂਰਨ, ਸਮੁੱਚੇ ਮੁਲਕ ਨਿਵਾਸੀਆਂ ਵੱਲੋਂ ਬਾਬੂ ਵਾਮਨ ਮੇਸਰਮ ਦੇ ਲੋਕ ਪੱਖੀ ਮਿਸ਼ਨ ਨੂੰ ਸਹਿਯੋਗ ਦਿੱਤਾ ਜਾਵੇ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 8 ਜੁਲਾਈ ( ) “ਬਹੁਜਨ ਕ੍ਰਾਂਤੀ ਮੋਰਚਾ ਅਤੇ ਬਾਮਸੇਫ਼ ਦੇ ਕੌਮੀ ਪ੍ਰਧਾਨ ਬਾਬੂ ਵਾਮਨ ਮੇਸਰਮ ਨੇ ਜੋ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਸਮੁੱਚੇ ਇੰਡੀਆਂ ਦੇ ਲੋਕ ਸਭਾ ਹਲਕਿਆ ਵਿਚ ਦੌਰਾ ਕਰਦੇ ਹੋਏ ਉਥੋਂ ਦੇ ਵੋਟਰਾਂ ਤੇ ਨਿਵਾਸੀਆਂ ਨੂੰ ਬਿਜਲਈ ਵੋਟਿੰਗ ਮਸ਼ੀਨਾਂ ਦੇ ਦੋਸ਼ਪੂਰਨ ਦੁਰਵਰਤੋਂ ਬਾਰੇ ਜਾਣਕਾਰੀ ਦੇਣ ਅਤੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਪ੍ਰੋਗਰਾਮ ਕੀਤੇ ਜਾ ਰਹੇ ਹਨ, ਇਹ ਉਦਮ ਉਥੇ ਸਥਾਈ ਤੌਰ ਤੇ ਜਮਹੂਰੀਅਤ, ਅਮਨ-ਚੈਨ ਅਤੇ ਇਨਸਾਨੀ ਕਦਰਾ-ਕੀਮਤਾ ਨੂੰ ਕਾਇਮ ਕਰਨ ਲਈ ਸਮਾਜ ਤੇ ਮਨੁੱਖਤਾ ਪੱਖੀ ਵੱਡੇ ਉਦਮ ਕੀਤੇ ਜਾ ਰਹੇ ਹਨ ਤਾਂ ਕਿ ਇਥੋਂ ਦੇ ਨਿਜਾਮੀ ਤੇ ਸਿਆਸੀ ਪਾਰਟੀਆਂ ਦੇ ਕਹਿਣੀ ਅਤੇ ਕਰਨੀ ਵਿਚ ਵੱਡੀਆ ਖਾਮੀਆ ਆ ਚੁੱਕੀਆ ਹਨ । ਉਨ੍ਹਾਂ ਨੂੰ ਸਹੀ ਢੰਗ ਨਾਲ ਦੂਰ ਕਰਕੇ ਲੋਕਾਈ ਦੀ ਸੋਚ ਅਨੁਸਾਰ ਸਾਫ਼-ਸੁਥਰਾ ਇਨਸਾਫ਼ ਵਾਲਾ ਅਤੇ ਬਰਾਬਰਤਾ ਵਾਲਾ ਪ੍ਰਬੰਧ ਕਾਇਮ ਹੋ ਸਕੇ । ਇਸ ਲਈ ਹਰ ਨਾਗਰਿਕ ਭਾਵੇ ਉਹ ਕਿਸੇ ਵੀ ਕੌਮ, ਧਰਮ, ਫਿਰਕੇ ਆਦਿ ਨਾਲ ਸੰਬੰਧਤ ਕਿਉਂ ਨਾ ਹੋਵੇ, ਉਹ ਇਨਸਾਨੀ ਗੁਣਾਂ ਦੀ ਮਜ਼ਬੂਤੀ ਕਰਨ ਵਾਲੇ ਬਾਬੂ ਮੇਸਰਮ ਦੇ ਮਿਸ਼ਨ ਵਿਚ ਸੰਜ਼ੀਦਗੀ ਨਾਲ ਸਹਿਯੋਗ ਕਰਨ ਤਾਂ ਕਿ ਇਹ ਮਨੁੱਖਤਾ ਪੱਖੀ ਮਿਸ਼ਨ ਆਪਣੀ ਮੰਜਿ਼ਲ ਤੇ ਪਹੁੰਚ ਸਕੇ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਹੁਜਨ ਕ੍ਰਾਂਤੀ ਮੋਰਚਾ, ਬਾਮਸੇਫ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਕੌਮੀ ਪੱਧਰ ਦੇ ਅਨੁਸੂਚਿਤ ਜਾਤੀਆ, ਪੱਛੜੇ ਵਰਗਾਂ, ਕਬੀਲਿਆ ਵੱਲੋਂ ਬਾਬੂ ਮੇਸਰਮ ਦੀ ਅਗਵਾਈ ਵਿਚ ਦੂਰਅੰਦੇਸ਼ੀ ਦੀ ਸੋਚ ਨੂੰ ਮੁੱਖ ਰੱਖਕੇ ਵਿੱਢੇ ਗਏ ਈ.ਵੀ.ਐਮ. ਮਸ਼ੀਨ ਭਾਂਡਾ ਫੋੜ ਪ੍ਰੋਗਰਾਮ ਦੀ ਸਿੱਖ ਕੌਮ ਤੇ ਪੰਜਾਬੀਆਂ ਵੱਲੋਂ ਪੂਰਨ ਹਮਾਇਤ ਕਰਦੇ ਹੋਏ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਕੀਤੇ ਗਏ ਇਕ ਬਿਆਨ ਵਿਚ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਆਪੋ-ਆਪਣੇ ਪਰਿਵਾਰਾਂ, ਕਬੀਲਿਆ, ਗੋਤਾਂ, ਜਾਤਾਂ ਆਦਿ ਲਈ ਤਾਂ ਸਭ ਕੁਝ ਕੀਤਾ ਜਾਂਦਾ ਹੈ । ਇਥੋਂ ਤੱਕ ਆਪੋ-ਆਪਣੇ ਪਰਿਵਾਰ-ਕਬੀਲਿਆ ਨੂੰ ਪਾਲਣ ਲਈ ਕਈ ਵਾਰ ਤਾਂ ਨਾਂਹਵਾਚਕ ਅਮਲ ਕਰਨ ਤੋਂ ਵੀ ਨਹੀਂ ਝਿਜਕਿਆ ਜਾਂਦਾ । ਪਰ ਜਦੋਂ ਕੋਈ ਸਖਸ਼ੀਅਤ ਆਪਣੇ ਪਰਿਵਾਰ, ਕੌਮ, ਕਬੀਲੇ ਆਦਿ ਦੀ ਨਿੱਜੀ ਲਾਲਸਾਵਾਂ ਅਤੇ ਸਵਾਰਥਾਂ, ਸੁਖ-ਆਰਾਮ ਨੂੰ ਤਿਆਗਕੇ ਸਮੁੱਚੀ ਲੋਕਾਈ ਦੀ ਬਿਹਤਰੀ ਲਈ ਸਰਗਰਮ ਰਹੇ ਅਤੇ ਜਿਸ ਨੂੰ ਸੌਣਾ-ਜਾਗਣਾ, ਖਾਣਾ-ਪੀਣਾ ਵੀ ਭੁੱਲ ਜਾਵੇ, ਅਜਿਹੇ ਇਨਸਾਨ ਤੇ ਸਖਸ਼ੀਅਤਾਂ ਹੀ ਕਿਸੇ ਸਮਾਜ ਪੱਖੀ ਮਿਸ਼ਨ ਦੀ ਦ੍ਰਿੜਤਾ ਨਾਲ ਪੂਰਤੀ ਕਰਨ ਦੀ ਸਮਰੱਥਾਂ ਰੱਖ ਸਕਦੀਆ ਹਨ । ਉਨ੍ਹਾਂ ਵਿਚੋਂ ਬਾਬੂ ਮੇਸਰਮ ਜੀ ਵੀ ਇਕ ਇਨਸਾਨੀਅਤ ਤੇ ਇਨਸਾਫ਼ ਪੱਖੀ ਸਖਸ਼ੀਅਤ ਹਨ । ਜਿਨ੍ਹਾਂ ਨੇ ਆਪਣਾ ਸਭ ਕੁਝ ਤਿਆਗਕੇ ਇਸ ਮੁਲਕ ਵਿਚ ਲੰਮੇਂ ਸਮੇਂ ਤੋਂ ਨਿਜਾਮੀ, ਇਨਸਾਫ਼ ਆਦਿ ਦੇ ਮਾਮਲੇ ਵਿਚ ਆਈਆ ਵੱਡੀਆ ਗਿਰਾਵਟਾ ਅਤੇ ਹੁਕਮਰਾਨਾਂ ਦੀਆਂ ਤਾਨਾਸ਼ਾਹੀ ਨੀਤੀਆ ਤੇ ਅਮਲਾਂ ਦਾ ਅੰਤ ਕਰਨ ਲਈ ਇਹ ਬਹੁਤ ਵੱਡੀ ਜਿ਼ੰਮੇਵਾਰੀ ਦਿੱਤੀ ਹੈ । ਇਸ ਜਿ਼ੰਮੇਵਾਰੀ ਨੂੰ ਪੂਰੀ ਕਰਦੇ ਹੋਏ ਬਾਬੂ ਵਾਮਨ ਮੇਸਰਮ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ 180 ਐਮ.ਪੀ. ਹਲਕਿਆ ਅਤੇ 17 ਸੂਬਿਆ ਦਾ ਦੌਰਾ ਕੀਤਾ ਜਾ ਚੁੱਕਾ ਹੈ ਅਤੇ ਆਪਣੇ ਮਿਸ਼ਨ ਵੱਲ ਨਿਰੰਤਰ ਹਰ ਤਰ੍ਹਾਂ ਦੀਆਂ ਮੁਸ਼ਕਿਲਾਂ ਤੇ ਔਕੜਾ ਦੇ ਬਾਵਜੂਦ ਵੀ ਅਡੋਲ ਵੱਧਦੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਵਿਚ ਇਕ ਬਿਰਤਾਤ ਆਉਦਾ ਹੈ ਕਿ ਜਦੋਂ ਭਾਈ ਕਪੂਰ ਸਿੰਘ ਗੁਰੂਘਰ ਦੇ ਜੋ ਅਨਿਨ ਸੇਵਕ ਹੋਏ ਹਨ ਅਤੇ ਜੋ ਘੋੜਿਆ ਦੀ ਲਿੱਦ ਇਕੱਤਰ ਕਰਨ, ਸਾਫ਼ ਕਰਨ ਅਤੇ ਤਬੇਲਿਆ ਦਾ ਪ੍ਰਬੰਧ ਕਰਨ ਦੀ ਸੇਵਾ ਕਰਦੇ ਸਨ, ਜਦੋਂ ਉਨ੍ਹਾਂ ਨੂੰ ਨਵਾਬੀ ਦੀ ਬਖਸਿ਼ਸ਼ ਹੋਈ ਤਾਂ ਉਨ੍ਹਾਂ ਨੇ ‘ਹਮਕੋ ਲੋੜ ਨਵਾਬੀ ਨਾਹਿ’ ਉਚਾਰਕੇ ਆਪਣੀ ਸੇਵਾਭਾਵਨਾ ਤੇ ਮਿਸ਼ਨ ਨੂੰ ਉਜਾਗਰ ਕਰਦੇ ਹੋਏ ਨਵਾਬੀਆ ਨੂੰ ਵੀ ਠੋਕਰ ਮਾਰ ਦਿੱਤੀ ਸੀ ਜੋ ਸਿੱਖ ਇਤਿਹਾਸ ਵਿਚ ਅੱਜ ਵੀ ਨਵਾਬ ਕਪੂਰ ਸਿੰਘ ਜੀ ਦੇ ਨਾਮ ਨਾਲ ਸਤਿਕਾਰ ਸਹਿਤ ਯਾਦ ਤੇ ਸਤਿਕਾਰੇ ਜਾਂਦੇ ਹਨ । ਇਸ ਲਈ ਇਹ ਬਿਰਤਾਤ ਸਾਨੂੰ ਪ੍ਰਤੱਖ ਕਰਦਾ ਹੈ ਕਿ ਜਦੋਂ ਆਪਣੀਆ ਦੁਨਿਆਵੀ ਇਛਾਵਾ ਦਾ ਖਾਤਮਾ ਕਰਕੇ ਕੋਈ ਇਨਸਾਨ ਕਿਸੇ ਧਰਮੀ ਜਾਂ ਇਨਸਾਨੀ ਮਿਸ਼ਨ ਵਿਚ ਜੁੱਟ ਜਾਵੇ ਤਾਂ ਉਸ ਨੂੰ ਆਪਣੀ ਮੰਜਿ਼ਲ ਉਤੇ ਪਹੁੰਚਣ ਤੇ ਨਾ ਤਾਂ ਕੋਈ ਦੁਨੀਆ ਦੀ ਤਾਕਤ ਰੋਕ ਸਕਦੀ ਹੈ ਤੇ ਉਸਦੇ ਨਾਲ ਹੀ ਸੂਰਜ ਤੋਂ ਹੋਣ ਵਾਲੀ ਰੌਸ਼ਨੀ ਨੂੰ ਪ੍ਰਵਾਨ ਕਰਨ ਤੋਂ ਵੀ ਕੋਈ ਇਨਕਾਰ ਨਹੀਂ ਕਰ ਸਕਦਾ । ਇਸ ਲਈ ਬਾਬੂ ਮੇਸਰਮ ਜੀ ਜੋ ਡਾ. ਅੰਬੇਦਕਰ ਅਤੇ ਸਵਰਗੀਆ ਬਾਬੂ ਕਾਂਸੀ ਰਾਮ ਜੀ ਦੇ ਮਿਸ਼ਨ ਅਤੇ ਸੋਚ ਨੂੰ ਲੈਕੇ ਤੁਰੇ ਹੋਏ ਹਨ, ਉਹ ਇਕ ਦਿਨ ਅਵੱਸ ਇਸ ਸਮਾਜ ਪੱਖੀ ਮਿਸ਼ਨ ਦੀ ਸਫ਼ਲਤਾ ਨੂੰ ਵੀ ਪ੍ਰਾਪਤ ਕਰਨਗੇ ਅਤੇ ਉਸ ਸਖਸ਼ੀਅਤ ਦੇ ਇਨ੍ਹਾਂ ਉਦਮਾਂ ਸਦਕਾ ਸਮੁੱਚੇ ਵਰਗਾਂ, ਕੌਮਾਂ, ਧਰਮਾਂ ਵਿਚ ਆਉਣ ਵਾਲੇ ਸਮੇਂ ਵਿਚ ਬਤੌਰ ਸਖਸ਼ੀਅਤ ਅਵੱਸ ਸਤਿਕਾਰੇ ਜਾਣਗੇ ।

Webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *