Verify Party Member
Header
Header
ਤਾਜਾ ਖਬਰਾਂ

‘ਬਾਰਡਰ ਖੁਲਵਾਓ, ਕਿਸਾਨ ਬਚਾਓ’ ਰੈਲੀ ‘ਚ ਪੰਜਾਬ ਵਾਸੀ 10 ਨਵੰਬਰ ਨੂੰ ਹੁਸੈਨੀਵਾਲਾ ਬਾਰਡਰ ‘ਤੇ ਵੱਧ ਚੜ੍ਹਕੇ ਪਹੁੰਚਣ : ਮਾਨ

‘ਬਾਰਡਰ ਖੁਲਵਾਓ, ਕਿਸਾਨ ਬਚਾਓ’ ਰੈਲੀ ‘ਚ ਪੰਜਾਬ ਵਾਸੀ 10 ਨਵੰਬਰ ਨੂੰ ਹੁਸੈਨੀਵਾਲਾ ਬਾਰਡਰ ‘ਤੇ ਵੱਧ ਚੜ੍ਹਕੇ ਪਹੁੰਚਣ : ਮਾਨ

ਫ਼ਤਹਿਗੜ੍ਹ ਸਾਹਿਬ, 09 ਨਵੰਬਰ ( ) “ਪੰਜਾਬ ਦੇ ਕਿਸਾਨਾਂ ਅਤੇ ਕਾਰੋਬਾਰੀ ਵਪਾਰੀਆਂ ਨੂੰ ਆਪਣੇ ਉਤਪਾਦਾਂ ਅਤੇ ਵਸਤਾਂ ਨੂੰ ਸਹੀ ਕੀਮਤ ਤੇ ਵੇਚਣ ਅਤੇ ਉਨ੍ਹਾਂ ਦੀ ਖੁੱਲ੍ਹੀ ਮੰਡੀ ਸੰਬੰਧੀ ਦਰਪੇਸ਼ ਆ ਰਹੀਆ ਮੁਸ਼ਕਿਲਾਂ ਨੂੰ ਉਸ ਸਮੇਂ ਤੱਕ ਹੱਲ ਨਹੀਂ ਕੀਤਾ ਜਾ ਸਕਦਾ, ਜਦੋਂ ਤੱਕ ਹੁਸੈਨੀਵਾਲਾ, ਵਾਹਗਾ, ਸੁਲੇਮਾਨਕੀ ਬਾਰਡਰ ਨੂੰ ਕਿਸਾਨੀ ਤੇ ਵਪਾਰੀ ਫ਼ਸਲਾਂ ਦੀ ਖਰੀਦੋ-ਫਰੋਖਤ ਲਈ ਪੂਰਨ ਰੂਪ ਵਿਚ ਖੋਲ੍ਹ ਨਹੀਂ ਦਿੱਤਾ ਜਾਂਦਾ । ਜੋ ਕਿਸਾਨ ਯੂਨੀਅਨਾਂ ਸਿਆਸੀ ਆਗੂਆਂ ਅਤੇ ਪਾਰਟੀਆਂ ਕਿਸਾਨਾਂ ਤੋਂ ਦੂਰ ਰਹਿਣ ਜਾਂ ਇਨ੍ਹਾਂ ਕਿਸਾਨੀ ਮਸਲਿਆ ਜਾਂ ਅੰਦੋਲਨਾਂ ਵਿਚ ਸਾਮਿਲ ਨਾ ਕਰਨ ਦੀ ਗੱਲ ਕਰ ਰਹੇ ਹਨ, ਉਨ੍ਹਾਂ ਨੂੰ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ ਹੈ ਕਿ ਜੋ ਸਾਡੀ ਬਾਸਮਤੀ ਇਥੇ 1800 ਰੁਪਏ ਪ੍ਰਤੀ ਕੁਇੰਟਲ ਵਿਕਦੀ ਹੈ, ਉਹ ਅੱਜ ਇਰਾਨ, ਇਰਾਕ, ਅਰਬ ਮੁਲਕਾਂ ਆਦਿ ਵਿਚ 5000-6000 ਰੁਪਏ ਪ੍ਰਤੀ ਕੁਇੰਟਲ ਵਿਕ ਰਹੀ ਹੈ । ਜਦੋਂ ਇਹ ਸਰਹੱਦਾਂ ਵਪਾਰ ਲਈ ਖੁੱਲ੍ਹ ਜਾਣਗੀਆਂ ਤਾਂ ਕਿਸਾਨੀ ਤੇ ਵਪਾਰੀ ਫ਼ਸਲਾਂ ਦਾ ਅਦਾਨ-ਪ੍ਰਦਾਨ ਖੁੱਲ੍ਹੇ ਰੂਪ ਵਿਚ ਸੁਰੂ ਹੋ ਜਾਵੇਗਾ । ਖੇਤੀ ਉਤਪਾਦਾਂ ਦੀ ਢੋਆ-ਢੁਆਈ ਲਈ ਟਰਾਸਪੋਰਟ ਕਿੱਤਾ ਵੀ ਪ੍ਰਫੁੱਲਿਤ ਹੋਵੇਗਾ । ਇਨ੍ਹਾਂ ਦੋਵੇ ਕਿੱਤਿਆ ਵਿਚ ਪੰਜਾਬ ਦੀ ਬਹੁਤ ਵੱਡੀ ਬੇਰੁਜਗਾਰੀ ਦੀ ਸਮੱਸਿਆ ਵੀ ਹੱਲ ਹੋ ਜਾਵੇਗੀ । ਹੁਸੈਨੀਵਾਲਾ ਬਾਰਡਰ, ਫਿਰੋਜ਼ਪੁਰ ਵਿਖੇ 10 ਨਵੰਬਰ ਨੂੰ ‘ਬਾਰਡਰ ਖੁਲਵਾਓ, ਕਿਸਾਨ ਬਚਾਓ’ ਰੈਲੀ ਕੀਤੀ ਜਾ ਰਹੀ ਹੈ । ਜਿਸ ਵਿਚ ਪੰਜਾਬ ਦਾ ਹਰ ਵਰਗ ਕਿਸਾਨ, ਖੇਤ-ਮਜ਼ਦੂਰ, ਵਪਾਰੀ, ਦੁਕਾਨਦਾਰ, ਟਰਾਸਪੋਰਟ ਕਾਰੋਬਾਰੀ ਅਤੇ ਨੌਜ਼ਵਾਨ ਵਰਗ ਵੱਡੀ ਗਿਣਤੀ ਵਿਚ ਸਾਮਿਲ ਹੋਣਗੇ। ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜੇਕਰ ਇਹ ਬਾਰਡਰ ਖੁੱਲ੍ਹਦੇ ਹਨ ਤਾਂ ਪੰਜਾਬ ਦੇ ਕਿਸਾਨ ਆਪਣੀ ਫ਼ਸਲ ਨੂੰ ਪਾਕਿਸਤਾਨ ਜਾ ਕੇ ਵੇਚ ਸਕਣਗੇ, ਜਿਸ ਨਾਲ ਪੰਜਾਬ ਦੇ ਕਿਸਾਨ ਨੂੰ ਆਪਣੀ ਫ਼ਸਲ ਦਾ ਪੂਰਾ ਮੁੱਲ ਮਿਲੇਗਾ ਅਤੇ ਉਸ ਨੂੰ ਵੱਡਾ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਲੰਮੇਂ ਸਮੇਂ ਤੋਂ ਬਾਰਡਰ ਖੁੱਲ੍ਹਵਾਉਣ ਦੀ ਮੰਗ ਕਰਦੇ ਆ ਰਹੇ ਹਾਂ ਤਾਂ ਜੋ ਬਾਰਡਰ ਖੁੱਲ੍ਹਣ ਨਾਲ ਪੰਜਾਬ ਦਾ ਕਿਸਾਨ ਜਿਹੜਾ ਕਿ ਅੱਜ ਨਿੱਤ-ਦਿਹਾੜੇ ਖੁਦਕਸੀਆਂ ਕਰ ਰਿਹਾ ਹੈ, ਉਹ ਰੁਕ ਸਕਣ । ਫ਼ਸਲਾਂ ਦਾ ਪੂਰਾ ਮੁੱਲ ਮਿਲਣ ਨਾਲ ਪੰਜਾਬ ਦਾ ਕਿਸਾਨ ਆਰਥਿਕ ਪੱਖੋ ਮਜਬੂਤ ਅਤੇ ਖੁਸ਼ਹਾਲ ਹੋਵੇਗਾ । ਉਥੇ ਪੰਜਾਬ ਦਾ ਵਪਾਰ ਵੀ ਹੋਰ ਵੱਧੇ-ਫੁੱਲੇਗਾ ।”

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਧੱਕੇ ਨਾਲ ਕਿਸਾਨ ਮਾਰੂ ਤਿੰਨ ਕਾਨੂੰਨ ਪਾਸ ਕਰਕੇ ਪੰਜਾਬ ਦੀ ਹੋਂਦ ਨੂੰ ਖ਼ਤਰੇ ਵਿਚ ਪਾ ਦਿੱਤਾ ਹੈ । ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੋਣ ਕਰਕੇ ਇਥੇ ਕੋਈ ਖਾਸ ਇੰਡਸਟਰੀ ਨਹੀਂ ਹੈ, ਨਾ ਹੀ ਇਥੇ ਕੋਈ ਖਣਿਜ ਪਦਾਰਥ ਨਿਕਲਦੇ ਹਨ, ਨਾ ਹੀ ਪੰਜਾਬ ਦੀ ਆਰਥਿਕਤਾ ਵਿਚ ਸੈਰ-ਸਪਾਟੇ ਦਾ ਕੋਈ ਵੱਡਾ ਯੋਗਦਾਨ ਹੈ । ਸਿਰਫ਼ ਖੇਤੀ ਹੀ ਇਸ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ । ਜੇਕਰ ਇਨ੍ਹਾਂ ਕਿਸਾਨ ਮਾਰੂ ਕਾਨੂੰਨਾਂ ਕਾਰਨ ਸਰਕਾਰੀ ਮੰਡੀਕਰਨ ਖਤਮ ਹੋ ਜਾਵੇਗਾ ਅਤੇ ਕਿਸਾਨ ਆਪਣੀ ਫਸਲ ਨਿੱਜੀ ਅਦਾਰਿਆ ਕੋਲ ਕੋਡੀਆ ਦੇ ਭਾਅ ਵੇਚਣ ਲਈ ਮਜਬੂਰ ਹੋਵੇਗਾ ਇਸਦਾ ਹੁਣ ਇਕੋ-ਇਕ ਹੱਲ ਰਹਿ ਜਾਂਦਾ ਹੈ ਕਿ ਅੰਤਰਰਾਸਟਰੀ ਦਬਾਅ ਬਣਾਕੇ ਹੁਸੈਨੀਵਾਲਾ, ਵਾਹਗਾ ਅਤੇ ਸੁਲੇਮਾਨਕੀ ਬਾਰਡਰ ਖੁੱਲਵਾਏ ਜਾਣ ਤਾਂ ਕਿ ਪੰਜਾਬ ਦਾ ਕਿਸਾਨ ਆਪਣੀ ਫਸਲ ਪਾਕਿਸਤਾਨ ਅਤੇ ਹੋਰ ਅਰਬ ਮੁਲਕਾਂ ਵਿਚ ਚੰਗੇ ਮੁੱਲ ਤੇ ਵੇਚ ਸਕੇ । ਜੇਕਰ ਖੇਤੀ ਵੀ ਖਤਮ ਹੋ ਗਈ ਤਾਂ ਪੰਜਾਬ ਦੀ ਹੋਂਦ ਖਤਮ ਹੋ ਜਾਵੇਗੀ । ਅਜਿਹੇ ਹਾਲਾਤਾਂ ਵਿਚ ਪੰਜਾਬ ਦੇ ਪਾਕਿਸਤਾਨ ਨਾਲ ਲੱਗਦੇ ਸਾਰੇ ਬਾਰਡਰ ਵਪਾਰ ਲਈ ਖੋਲ੍ਹਣੇ ਬਹੁਤ ਜ਼ਰੂਰੀ ਹਨ । ਇਸ ਲਈ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਧੜੇਬੰਦੀ ਅਤੇ ਫਿਰਕਾਪ੍ਰਸਤੀ ਤੋਂ ਉਪਰ ਉੱਠਕੇ ਇਸ ਰੈਲੀ ਵਿਚ ਹੁੰਮ-ਹੁੰਮਾਕੇ ਸਾਮਿਲ ਹੋਣਾ ਚਾਹੀਦਾ ਹੈ । ਉਨ੍ਹਾਂ ਬਿਆਨ ਦੇ ਆਖੀਰ ‘ਚ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਹੁਸੈਨੀਵਾਲਾ ਬਾਰਡਰ, ਫਿਰੋਜ਼ਪੁਰ ਵਿਖੇ ‘ਬਾਰਡਰ ਖੁਲ੍ਹਵਾਓ, ਕਿਸਾਨ ਬਚਾਓ’ ਸੰਬੰਧੀ 10 ਨਵੰਬਰ ਨੂੰ ਹੋ ਰਹੀ ਰੈਲੀ ‘ਚ ਵੱਧ ਚੜ੍ਹਕੇ ਸਾਮਿਲ ਹੋਣ ਤਾਂ ਕਿ ਬਾਰਡਰ ਖੋਲ੍ਹਣ ਲਈ ਇੰਡੀਆਂ ਅਤੇ ਪਾਕਿਸਤਾਨ ਸਰਕਾਰਾਂ ਮਜ਼ਬੂਰ ਹੋ ਸਕਣ ।

About The Author

Related posts

Leave a Reply

Your email address will not be published. Required fields are marked *