Verify Party Member
Header
Header
ਤਾਜਾ ਖਬਰਾਂ

ਬਾਮਸੇਫ ਵਲੋਂ ਕੀਤੇ ਜਾ ਰਹੇ ਸੰਮੇਲਨ ਵਿੱਚ ਸਿੱਖ ਕੌਮ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰੇ: ਮਾਨ

ਬਾਮਸੇਫ ਵਲੋਂ ਕੀਤੇ ਜਾ ਰਹੇ ਸੰਮੇਲਨ ਵਿੱਚ ਸਿੱਖ ਕੌਮ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰੇ: ਮਾਨ

 

ਬਾਮਸੇਫ ਅਤੇ ਰਾਸ਼ਟਰੀ ਮੂਲ ਨਿਵਾਸੀ ਸੰਘ ਸਾਂਝੇ ਤੌਰ ਤੇ 34ਵੇਂ ਰਾਸ਼ਟਰੀ ਸੰਮੇਲਨ ਜੋ ਸ਼੍ਰੀ ਅੰਮ੍ਰਿਤਸਰ ਦੇ ਨੇੜਲੇ ਪਿੰਡ ਰਾਮਪੁਰਾ, ਫਤਹਿਗੜ੍ਹ ਚੂੜੀਆਂ ਰੋੜ ਤੇ 18 ਤੋ 22 ਨਵੰਬਰ 2017 ਚਲ ਰਿਹਾ ਹੈ। ਇਸ ਸੰਮੇਲਨ ਵਿੱਚ ਭਾਰਤ ਦੇ ਵੱਖ ਵੱਖ ਸੂਬਿਆਂ ਤੋਂ ਹਜਾਰਾਂ ਦੀ ਤਦਾਦ ਵਿੱਚ ਪਾਰਟੀ ਵਰਕਰ ਸ਼ਮੂਲੀਅਤ ਕਰ ਰਹੇ ਹਨ। ਇਸ ਸੰਮੇਲਨ ਵਿੱਚ ਸੰਸਾਰ ਦੇ ਵੱਖ ਵੱਖ ਮੁਲਕਾਂ ਵਿਚੋਂ ਵੀ ਬਹੁਤ ਸਾਰੇ ਡੈਲੀਗੇਟ ਪਹੁੰਚੇ ਹੋਏ ਹਨ, ਪਰ ਦੇਸ਼ ਦੀ ਸ਼ਾਤਰ ਹਕੂਮਤ ਨੇ ਇਸ ਸੰਮੇਲਨ ਨੂੰ ਫੇਲ੍ਹ ਕਰਨ ਲਈ ਰਾਜਧਾਨੀ ਦਿੱਲੀ ਅਤੇ ਹੋਰਨਾਂ ਸੂਬਿਆਂ ਤੋਂ ਸ਼੍ਰੀ ਅੰਮ੍ਰਿਤਸਰ ਆਉਣ ਵਾਲੀਆਂ ਰੇਲਾਂ ਰੱਦ ਕਰਕੇ ਆਪਣਾ ਬ੍ਰਾਹਮਣਵਾਦੀ ਚੇਹਰਾ ਨੰਗਾ ਕਰ ਲਿਆ ਹੈ।

 

ਸ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜੋ ਪਿਛਲੇ ਦੋ ਦਿਨਾਂ ਵਿੱਚ ਇਸ ਸੰਮੇਲਨ ਨੂੰ ਕਾਮਯਾਬ ਕਰਨ ਲਈ ਆਪਣੇ ਸਾਥੀਆਂ, ਆਗੂਆਂ ਅਤੇ ਵਰਕਰਾਂ ਸਮੇਤ ਡੇਰੇ ਲਾ ਕੇ ਬੈਠੇ ਹੋਏ ਹਨ। ਉਨ੍ਹਾਂ ਨੇ ਭਾਰਤ ਸਰਕਾਰ ਦੀ ਇਸ ਘਿਨਾਉਣੀ ਕਾਰਵਾਈ ਦਾ ਸਖਤ ਵਿਰੋਧ ਕਰਦਿਆਂ ਸਿੱਖ ਕੌਮ ਨੂੰ ਸੱਦਾ ਦਿੱਤਾ ਕਿ ਉਹ ਵੱਡੀ ਗਿਣਤੀ ਵਿੱਚ ਪਹੁੰਚੇ ਕਿਉਂਕਿ ਇਹਨਾਂ ਮੂਲ ਨਿਵਾਸੀਆਂ, ਜਿਸ ਵਿੱਚ ਸਮੁੱਚੀਆ ਘੱਟ ਗਿਣਤੀਆਂ ਸਮੇਤ ਓ ਬੀ ਸੀ, ਐਸ ਸੀ ਤੇ ਐਸ ਟੀ ਆਦਿ ਆਉਂਦੇ ਹਨ ਇਸ ਲਈ ਸੰਮੇਲਨ ਨੂੰ ਕਾਮਯਾਬ ਕਰਨਾ ਜਰੂਰੀ ਹੈ। ਸ ਮਾਨ ਨੇ ਅੱਗੇ ਕਿਹਾ ਕਿ ਇਸ ਸੰਮੇਲਨ ਨੂੰ ਮੀਡੀਆ ਵਲੋਂ ਅੱਖੋਂ ਪਰੋਖੇ ਕਰਕੇ ਬ੍ਰਾਹਮਣਵਾਦੀ ਸੋਚ ਦੇ ਹੱਕ ਵਿੱਚ ਭੁਗਤਨ ਦੀ ਗਹਿਰੀ ਚਾਲ ਮਲਕ ਭਾਗੋਆਂ ਦੇ ਹੱਕ ਵਿੱਚ ਭੁਗਤਣ ਦੇ ਤੁੱਲ ਹੈ, ਪਰ ਬ੍ਰਾਹਮਣਵਾਦੀ ਮੀਡੀਆ ਵਲੋਂ ਚਲੀਆਂ ਜਾ ਰਹੀਆਂ ਚਾਲਾਂ ਭਾਈ ਲਾਲੋ ਦੇ ਵਾਰਸਾਂ ਨੂੰ ਆਪਣੇ ਮਿਸ਼ਨ ਤੋਂ ਨਹੀਂ ਛਿੜਕਾਅ ਸਕਦੀਆਂ।

About The Author

Related posts

Leave a Reply

Your email address will not be published. Required fields are marked *