Verify Party Member
Header
Header
ਤਾਜਾ ਖਬਰਾਂ

‘ਬਾਮਸੇਫ’ ਦੀ ਰੰਘਰੇਟਿਆ ਅਤੇ ਦਲਿਤਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਾਲੀ ਭਾਰਤ ਪੱਧਰ ਦੀ ਜਥੇਬੰਦੀ ਵੱਲੋਂ ਅੰਮ੍ਰਿਤਸਰ ਵਿਖੇ ਹੋ ਰਹੇ ਸੰਮੇਲਨ ਵਿਚ ਹੁੰਮ-ਹੁਮਾਕੇ ਪਹੁੰਚਿਆ ਜਾਵੇ : ਟਿਵਾਣਾ

‘ਬਾਮਸੇਫ’ ਦੀ ਰੰਘਰੇਟਿਆ ਅਤੇ ਦਲਿਤਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਾਲੀ ਭਾਰਤ ਪੱਧਰ ਦੀ ਜਥੇਬੰਦੀ ਵੱਲੋਂ ਅੰਮ੍ਰਿਤਸਰ ਵਿਖੇ ਹੋ ਰਹੇ ਸੰਮੇਲਨ ਵਿਚ ਹੁੰਮ-ਹੁਮਾਕੇ ਪਹੁੰਚਿਆ ਜਾਵੇ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 13 ਨਵੰਬਰ ( ) “ਬਾਮਸੇਫ ਦੀ ਜੋ ਭਾਰਤ ਪੱਧਰ ਦੀ ਜਥੇਬੰਦੀ ਹੈ, ਉਹ ਬਹੁਤ ਹੀ ਯੋਜਨਾਬੰਧ ਢੰਗ ਨਾਲ ਮਜ਼ਲੂਮਾਂ, ਲਤਾੜੇ ਵਰਗਾਂ, ਗਰੀਬਾਂ, ਰੰਘਰੇਟਿਆ ਅਤੇ ਦਲਿਤਾਂ ਦੇ ਜੀਵਨ ਪੱਧਰ ਨੂੰ ਉਪਰ ਚੁੱਕਣ ਦੇ ਨਾਲ-ਨਾਲ ਉਨ੍ਹਾਂ ਨੂੰ ਵਿਧਾਨਿਕ ਤੌਰ ਤੇ ਬਰਾਬਰਤਾ ਦੇ ਹੱਕ ਤੇ ਸਤਿਕਾਰ ਦਿਵਾਉਣ ਅਤੇ ਹੋਰ ਘੱਟ ਗਿਣਤੀ ਕੌਮਾਂ ਨਾਲ ਹੁਕਮਰਾਨਾਂ ਵੱਲੋ ਕੀਤੀਆ ਜਾ ਰਹੀਆ ਬੇਇਨਸਾਫ਼ੀਆਂ ਨੂੰ ਦੂਰ ਕਰਵਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ । ਇਸ ਜਥੇਬੰਦੀ ਵੱਲੋਂ 18 ਨਵੰਬਰ ਤੋਂ ਲੈਕੇ 21 ਨਵੰਬਰ ਤੱਕ ਅੰਮ੍ਰਿਤਸਰ ਵਿਖੇ ਅੰਮ੍ਰਿਤਸਰ-ਫਤਹਿਗੜ੍ਹ ਚੂੜੀਆ ਰੋਡ ਉਤੇ ਪੈਦੇ ਪਿੰਡ ਰਾਮਪੁਰਾ ਵਿਖੇ ਵੱਡੇ ਪੱਧਰ ਤੇ ਸੰਮਲੇਨ ਕੀਤਾ ਜਾ ਰਿਹਾ ਹੈ, ਜਿਸ ਵਿਚ ਭਾਰਤ ਦੇ ਵੱਖ-ਵੱਖ ਸੂਬਿਆਂ ਤੇ ਹਜ਼ਾਰਾਂ, ਲੱਖਾਂ ਦੀ ਗਿਣਤੀ ਵਿਚ ਉਪਰੋਕਤ ਵਰਗ ਪਹੁੰਚਕੇ ਇਨ੍ਹਾਂ ਵਰਗਾਂ ਨਾਲ ਹੋ ਰਹੀਆ ਬੇਇਨਸਾਫ਼ੀਆਂ ਨੂੰ ਦੂਰ ਕਰਵਾਉਣ ਲਈ ਹੁਕਮਰਾਨਾਂ ਵਿਰੁੱਧ ਫੈਸਲਾਕੁੰਨ ਸੰਘਰਸ਼ ਕਰਨ ਦਾ ਪ੍ਰੋਗਰਾਮ ਉਲੀਕ ਰਹੇ ਹਨ, ਇਨ੍ਹਾਂ ਦੇ ਸਮੁੱਚੇ ਸਤਿਕਾਰਯੋਗ ਆਗੂਆਂ ਵੱਲੋ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਇਨ੍ਹਾਂ ਚਾਰੇ ਦਿਨਾਂ ਵਿਚ ਉਚੇਚੇ ਤੌਰ ਤੇ ਮੁੱਖ ਮਹਿਮਾਨ ਵੱਜੋ ਤਕਰੀਰ ਕਰਨ ਅਤੇ ਸਮੁੱਚੇ ਵਰਗਾਂ ਨੂੰ ਸੰਦੇਸ਼ ਦੇਣ ਦਾ ਸੱਦਾ-ਪੱਤਰ ਸਾਨੂੰ ਭੇਜਿਆ ਗਿਆ ਹੈ । ਇਸ ਲਈ ਅਸੀਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਮੁੱਚੀ ਕੌਮੀ ਜਥੇਬੰਦੀ ਦੀ ਸੀਨੀਅਰ ਲੀਡਰਸਿ਼ਪ, ਜਿ਼ਲ੍ਹਾ ਜਥੇਦਾਰ ਸਾਹਿਬਾਨ, ਵਰਕਿੰਗ ਕਮੇਟੀ ਮੈਬਰਾਨ, ਹਮਦਰਦਾਂ ਤੇ ਸਮਰਥਕਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਉਹ ਇਨ੍ਹਾਂ ਚਾਰ ਦਿਨਾਂ ਦੇ ਪ੍ਰਮੁੱਖ ਸੰਮੇਲਨ ਵਿਚ ਆਪਣੇ ਸਾਥੀਆਂ ਨੂੰ ਨਾਲ ਲੈਕੇ ਜਿਥੇ ਸਮੂਲੀਅਤ ਕਰਨ, ਉਥੇ ਅੱਗੋ ਉਲੀਕੇ ਜਾਣ ਵਾਲੇ ਪ੍ਰੋਗਰਾਮ ਵਿਚ ਯੋਗਦਾਨ ਪਾਉਣ ।”
ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ, ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਪਾਰਟੀ ਦੇ ਮੁੱਖ ਦਫ਼ਤਰ ਤੋਂ ਬਾਮਸੇਫ ਦੀ ਸਮੁੱਚੀ ਜਥੇਬੰਦੀ ਦੇ ਆਗੂਆਂ ਦਾ ਉਚੇਚੇ ਤੌਰ ਤੇ ਧੰਨਵਾਦ ਕਰਦੇ ਹੋਏ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਅਤੇ ਸਮੁੱਚੀ ਸਿੱਖ ਕੌਮ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਮਨੁੱਖਤਾ ਪੱਖੀ ਸੋਚ ਅਤੇ ਪ੍ਰੋਗਰਾਮਾਂ ਉਤੇ ਪਹਿਰਾ ਦਿੰਦੀ ਆ ਰਹੀ ਹੈ, ਜਿਸਦਾ ਮਿਸ਼ਨ ‘ਸਰਬੱਤ ਦਾ ਭਲਾ’ ਹੈ, ਉਸ ਨੂੰ ਜੋਰਦਾਰ ਇਸ ਸੰਮੇਲਨ ਵਿਚ ਪਹੁੰਚਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਜੋ ‘ਖ਼ਾਲਿਸਤਾਨ’ ਦੇ ਕੌਮੀ ਮਿਸ਼ਨ ਲਈ ਸੰਘਰਸ਼ ਚਲਾਇਆ ਜਾ ਰਿਹਾ ਹੈ, ਉਹ ਉਪਰੋਕਤ ਮਨੁੱਖਤਾ ਪੱਖੀ ਮਕਸਦਾਂ ਨੂੰ ਲੈਕੇ ਹੀ ਚੱਲ ਰਿਹਾ ਹੈ ਅਤੇ ਬਾਮਸੇਫ ਦੇ ਸਮੁੱਚੇ ਆਗੂਆਂ ਅਤੇ ਜਥੇਬੰਦੀ ਨੇ ਇਸੇ ਲਈ ਹੀ ਸਾਨੂੰ ਸਤਿਕਾਰ ਸਹਿਤ ਸੱਦਾ ਭੇਜਿਆ ਹੈ । ਇਹ ਸੰਮੇਲਨ ਜਿਥੇ ਉਪਰੋਕਤ ਲਤਾੜੇ ਤੇ ਮਜਲੂਮ ਵਰਗਾਂ ਲਈ ਵਰਦਾਨ ਸਾਬਤ ਹੋਵੇਗਾ, ਉਥੇ ਸਿੱਖ ਕੌਮ ਨੂੰ ਆਪਣੀ ਕੌਮੀ ਮੰਜਿ਼ਲ ਵੱਲ ਵੱਧਣ ਲਈ ਵੀ ਵੱਡੀ ਤਾਕਤ ਤੇ ਸ਼ਕਤੀ ਬਖੇਸਗਾ ਕਿਉਂਕਿ ਇਹ ਸਾਰਾ ਪ੍ਰੋਗਰਾਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਤੇ ਅਧਾਰਿਤ ਹੈ ਅਤੇ ਮਨੁੱਖਤਾ ਦੀ ਬਿਹਤਰੀ ਲਈ ਹੈ ।

About The Author

Related posts

Leave a Reply

Your email address will not be published. Required fields are marked *