Verify Party Member
Header
Header
ਤਾਜਾ ਖਬਰਾਂ

ਬਾਬੂ ਕਾਂਸੀ ਰਾਮ ਜੀ ਦਾ ਜਨਮ ਦਿਹਾੜਾ, ਭਾਰਤੀ ਮੁਕਤੀ ਮੋਰਚਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਾਂਝੇ ਤੌਰ ‘ਤੇ 18 ਮਾਰਚ ਨੂੰ ਹੁਸਿਆਰਪੁਰ ਵਿਖੇ ਮਨਾਇਆ ਜਾਵੇਗਾ : ਮਾਨ

ਬਾਬੂ ਕਾਂਸੀ ਰਾਮ ਜੀ ਦਾ ਜਨਮ ਦਿਹਾੜਾ, ਭਾਰਤੀ ਮੁਕਤੀ ਮੋਰਚਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਾਂਝੇ ਤੌਰ ‘ਤੇ 18 ਮਾਰਚ ਨੂੰ ਹੁਸਿਆਰਪੁਰ ਵਿਖੇ ਮਨਾਇਆ ਜਾਵੇਗਾ : ਮਾਨ
 
ਫ਼ਤਹਿਗੜ੍ਹ ਸਾਹਿਬ, 13 ਮਾਰਚ ( ) “ਸਵ: ਬਾਬੂ ਕਾਂਸੀ ਰਾਮ ਜੀ ਜਿਨ੍ਹਾਂ ਨੇ ਆਪਣੇ ਜੀਵਨ ਦੇ ਹਰ ਸਵਾਸ ਨੂੰ ਬਹੁਤ ਹੀ ਸਿੱਦਤ, ਇਮਾਨਦਾਰੀ ਅਤੇ ਦ੍ਰਿੜਤਾ ਨਾਲ ਸਮੁੱਚੀ ਮਨੁੱਖਤਾ ਉਚੇਚੇ ਤੌਰ ‘ਤੇ ਦਲਿਤਾਂ, ਪੱਛੜੇ ਵਰਗਾਂ, ਮਜ਼ਲੂਮਾਂ, ਲਤਾੜੇ ਵਰਗਾਂ ਅਤੇ ਮਿਹਨਤਕਸਾਂ ਦੇ ਜੀਵਨ ਪੱਧਰ ਨੂੰ ਹਰ ਪੱਖੋਂ ਬਿਹਤਰ ਬਣਾਉਣ ਲਈ ਅਤੇ ਇਨ੍ਹਾਂ ਵਰਗਾਂ ਨੂੰ ਬਰਾਬਰਤਾ ਦੇ ਹੱਕ-ਅਧਿਕਾਰ, ਮਾਣ-ਸਨਮਾਨ ਦਿਵਾਉਣ ਲਈ ਅਰਪਿਤ ਕਰਦੇ ਹੋਏ ਸਰਗਰਮੀਆਂ ਕੀਤੀਆ, ਉਨ੍ਹਾਂ ਦਾ ਜਨਮ ਦਿਹਾੜਾ 18 ਮਾਰਚ 2018 ਨੂੰ ਸਿਰਾਜ਼ ਪੈਲੇਸ ਨਜ਼ਦੀਕ ਬੱਸ ਸਟੈਂਡ, ਹੁਸਿਆਰਪੁਰ ਵਿਖੇ ਸਵੇਰੇ 11 ਵਜੇ ਭਾਰਤੀ ਮੁਕਤੀ ਮੋਰਚਾਂ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀਆਂ ਦੋਵੇ ਜਥੇਬੰਦੀਆਂ ਵੱਲੋਂ ਬਹੁਤ ਹੀ ਸਰਧਾ ਤੇ ਸਤਿਕਾਰ ਨਾਲ ਮਨਾਇਆ ਜਾਵੇਗਾ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਜਦੋਂ ਸ੍ਰੀ ਕਾਂਸੀ ਰਾਮ ਨੂੰ ਪਾਰਲੀਮੈਂਟ ਵਿਚ ਪੁੱਛਿਆ ਗਿਆ ਕਿ ਉਨ੍ਹਾਂ ਦਾ ਕੀ ਏਜੰਡਾ ਹੈ ਅਤੇ ਉਹ ਕੀ ਕਰਨਾ ਚਾਹੁੰਦੇ ਹਨ, ਤਾਂ ਬਾਬੂ ਕਾਂਸੀ ਰਾਮ ਜੀ ਦਾ ਜੁਆਬ ਸੀ ਮੇਰਾ ਇਕੋ-ਇਕ ਏਜੰਡਾ ਤੇ ਨਿਸ਼ਾਨਾਂ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਨੁੱਖਤਾ ਪੱਖੀ ਸੋਚ ਤੇ ਅਧਾਰਿਤ ਸਮਾਜ ਵਿਚ ਹਰ ਤਰ੍ਹਾਂ ਦੇ ਜਾਤ-ਪਾਤ, ਊਚ-ਨੀਚ ਦੇ ਵਿਤਕਰਿਆ ਨੂੰ ਖ਼ਤਮ ਕਰਕੇ ਸਭਨਾਂ ਲਈ ਬਰਾਬਰਤਾ ਦੇ ਅਧਿਕਾਰ ਤੇ ਹੱਕ ਪ੍ਰਦਾਨ ਕਰਨ ਵਾਲਾ ‘ਬੇਗਮਪੁਰਾ’ ਦੀ ਸੋਚ ਤੇ ਸਰਬ ਸਾਂਝਾ ਸਾਫ਼-ਸੁਥਰਾ ਨਿਜ਼ਾਮ ਕਾਇਮ ਕਰਨਾ ਹੈ ਅਤੇ ਸਮੁੱਚੇ ਸੰਸਾਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਦੇਸ਼ਾਂ ਨੂੰ ਅਮਲੀ ਰੂਪ ਵਿਚ ਲਾਗੂ ਕਰਨਾ ਹੈ ।”
ਇਹ ਜਾਣਕਾਰੀ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਬਾਬੂ ਕਾਂਸੀ ਰਾਮ ਜੀ ਦੇ ਜਨਮ ਦਿਨ ਨੂੰ ਵੱਡੇ ਪੱਧਰ ਤੇ ਮਨਾਉਣ ਅਤੇ ਸਮੁੱਚੇ ਦਲਿਤਾਂ, ਪੱਛੜੇ ਵਰਗਾਂ, ਰੰਘਰੇਟਿਆਂ, ਸਿੱਖ ਕੌਮ ਅਤੇ ਮਿਹਨਤਕਸਾਂ ਨੂੰ ਬਾਬੂ ਕਾਂਸੀ ਰਾਮ ਜੀ ਦੇ ਜਨਮ ਦਿਹਾੜੇ ਉਤੇ ਹੁਸਿਆਰਪੁਰ ਵਿਖੇ ਹੁੰਮ-ਹੁਮਾਕੇ ਪਹੁੰਚਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੀ । ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਸਮਾਗਮ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਉਚੇਚੇ ਤੌਰ ਤੇ ਪਹੁੰਚ ਰਹੇ ਹਨ । ਉਨ੍ਹਾਂ ਤੋਂ ਇਲਾਵਾ ਭਾਰਤੀ ਮੁਕਤੀ ਮੋਰਚਾਂ ਦੇ ਮੁੱਖ ਸੇਵਾਦਾਰ ਸ੍ਰੀ ਮਹੇਸਰਾਮ ਅਤੇ ਭਾਰਤੀ ਮੁਕਤੀ ਮੋਰਚਾਂ ਦੀ ਸੀਨੀਅਰ ਲੀਡਰਸਿ਼ਪ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਮੁੱਚੀ ਲੀਡਰਸਿ਼ਪ ਦੀ ਵੀ ਇਸ ਮਹਾਨ ਮੌਕੇ ‘ਤੇ ਪਹੁੰਚ ਰਹੀ ਹੈ । ਸ. ਮਾਨ ਨੇ ਬਾਬੂ ਕਾਂਸੀ ਰਾਮ ਜੀ ਦੀ ਸਖਸ਼ੀਅਤ ਦੀ ਗੱਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਉਤੇ ਅਧਾਰਿਤ ਸਭ ਕੌਮਾਂ, ਧਰਮਾਂ, ਫਿਰਕਿਆ ਅਤੇ ਜਾਤ-ਪਾਤ ਦੇ ਵਲਗਣਾ ਤੋਂ ਉਪਰ ਉੱਠਕੇ ਮਨੁੱਖਤਾ ਪੱਖੀ ਸਰਬ ਸਾਂਝਾ ਸਮਾਜ ਸਿਰਜਣ ਅਤੇ ਇਥੋਂ ਦੇ ਨਿਵਾਸੀਆਂ ਨੂੰ ਸਭ ਅੱਛੀਆ ਗੱਲਾਂ ਤੇ ਪ੍ਰਬੰਧ ਨਾਲ ਭਰਪੂਰ ਰਾਜ ਪ੍ਰਬੰਧ ਦੇਣ ਦਾ ਮਿਸ਼ਨ ਸੀ ਅਤੇ ਜਿਸ ਲਈ ਉਨ੍ਹਾਂ ਨੇ ਆਖਰੀ ਸਵਾਸ ਤੱਕ ਦ੍ਰਿੜਤਾ ਤੇ ਇਮਾਨਦਾਰੀ ਨਾਲ ਘਾਲਣਾ ਘਾਲੀਆ, ਉਨ੍ਹਾਂ ਦੇ ਇਸ ਇਨਸਾਨੀਅਤ ਤੇ ਮਨੁੱਖਤਾ ਪੱਖੀ ਮਿਸ਼ਨ ਨੂੰ ਪੂਰਨ ਕਰਨ ਲਈ ਭਾਰਤੀ ਮੁਕਤੀ ਮੋਰਚਾਂ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀਆਂ ਜਥੇਬੰਦੀਆਂ ਸਾਂਝੇ ਤੌਰ ਤੇ ਸੰਘਰਸ਼ ਕਰਦੀਆ ਹੋਈਆ ਹਰ ਕੀਮਤ ਤੇ ਪੂਰਨ ਕਰਨਗੀਆ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਨੂੰ ਅਮਲੀ ਰੂਪ ਵਿਚ ਸੰਸਾਰ ਦੇ ਹਰ ਕੋਨੇ, ਧਰਮ, ਕੌਮ ਅਤੇ ਮੁਲਕਾਂ ਵਿਚ ਪਹੁੰਚਾਉਦੇ ਹੋਏ ਮਨੁੱਖਤਾ ਦੀ ਹਰ ਪੱਖੋ ਬਿਹਤਰੀ ਕਰਨ ਵਿਚ ਜਿੰਮੇਵਾਰੀਆ ਪੂਰੀਆ ਕੀਤੀਆ ਜਾਣਗੀਆ । ਉਨ੍ਹਾਂ ਸਭਨਾਂ ਨੂੰ ਸ੍ਰੀ ਕਾਂਸੀ ਰਾਮ ਜੀ ਦੇ ਜਨਮ ਦਿਹਾੜੇ ਦੇ ਖੁਸ਼ੀ ਦੇ ਮੌਕੇ ਉਤੇ ਪਹੁੰਚਕੇ ਉਨ੍ਹਾਂ ਦੇ ਮਿਸ਼ਨ ਨੂੰ ਪੂਰਨ ਕਰਨ ਲਈ ਪ੍ਰਣ ਕਰਨ ਦੀ ਜੋਰਦਾਰ ਅਪੀਲ ਕੀਤੀ ।

About The Author

Related posts

Leave a Reply

Your email address will not be published. Required fields are marked *