Verify Party Member
Header
Header
ਤਾਜਾ ਖਬਰਾਂ

ਬਾਬਰੀ ਮਸਜਿਦ ਨੂੰ ਜ਼ਬਰੀ ਗਿਰਾਕੇ ਉਥੇ ਰਾਮ ਮੰਦਰ ਬਣਾਕੇ ਮੁਤੱਸਵੀ ਆਗੂਆਂ ਨੇ ਆਪਣੀ ਅਕਲ ਦਾ ਜਨਾਜ਼ਾਂ ਕੱਢਣ ਦੇ ਨਾਲ ਸਥਿਤੀ ਨੂੰ ਵੀ ਵਿਸਫੋਟਕ ਬਣਾਇਆ : ਮਾਨ

ਬਾਬਰੀ ਮਸਜਿਦ ਨੂੰ ਜ਼ਬਰੀ ਗਿਰਾਕੇ ਉਥੇ ਰਾਮ ਮੰਦਰ ਬਣਾਕੇ ਮੁਤੱਸਵੀ ਆਗੂਆਂ ਨੇ ਆਪਣੀ ਅਕਲ ਦਾ ਜਨਾਜ਼ਾਂ ਕੱਢਣ ਦੇ ਨਾਲ ਸਥਿਤੀ ਨੂੰ ਵੀ ਵਿਸਫੋਟਕ ਬਣਾਇਆ : ਮਾਨ

ਫ਼ਤਹਿਗੜ੍ਹ ਸਾਹਿਬ, 07 ਅਗਸਤ ( ) “ਅਯੁੱਧਿਆ ਵਿਖੇ ਧਰਮੀ ਕੱਟੜਵਾਦੀ ਦੁਖਾਂਤ ਹੋਣ ਤੇ ਇਹ ਗੱਲ ਪ੍ਰਤੱਖ ਰੂਪ ਵਿਚ ਸਾਹਮਣੇ ਆ ਗਈ ਹੈ ਕਿ ਇਥੇ ਵੱਸਣ ਵਾਲੀ ਮੁਸਲਿਮ, ਬੋਧੀ, ਜੈਨੀ, ਇਸਾਈ, ਸਿੱਖ, ਰੰਘਰੇਟੇ, ਆਦਿਵਾਸੀ, ਕਬੀਲਿਆ ਵਿਚ ਇੰਡੀਆਂ ਦੇ ਹੁਕਮਰਾਨਾਂ ਵਿਰੁੱਧ ਕੇਵਲ ਵੱਡਾ ਰੋਹ ਹੀ ਉਤਪੰਨ ਨਹੀਂ ਹੋਇਆ, ਬਲਕਿ ਇੰਡੀਆਂ ਦੇ ਨਿਵਾਸੀਆ ਦੇ ਅਮਨਮਈ ਜੀਵਨ ਉਤੇ ਵੀ ਵੱਡਾ ਪ੍ਰਸ਼ਨ ਚਿੰਨ੍ਹ ਖੜ੍ਹਾ ਕਰ ਦਿੱਤਾ ਹੈ । ਕਿਉਂਕਿ ਸ੍ਰੀ ਨਰਿੰਦਰ ਮੋਦੀ ਵੱਲੋਂ ਇਸੇ ਘੱਟ ਗਿਣਤੀ ਕੌਮਾਂ ਵਿਰੋਧੀ ਮੰਦਭਾਵਨਾ ਨੂੰ ਪੂਰਨ ਕਰਨ ਹਿੱਤ ਸੀ.ਏ.ਏ. ਐਨ.ਪੀ.ਆਰ. ਐਨ.ਆਰ.ਸੀ. ਅਫਸਪਾ ਅਤੇ ਯੂ.ਏ.ਪੀ.ਏ. ਵਰਗੇ ਕਾਲੇ ਕਾਨੂੰਨਾਂ ਦੀ ਦੁਰਵਰਤੋਂ ਕਰਦੇ ਹੋਏ ਅਸਾਮ ਵਿਚ 19 ਲੱਖ 60 ਹਜ਼ਾਰ ਮੁਸਲਮਾਨਾਂ ਨੂੰ ਤਸੱਦਦ ਕੈਪਾਂ ਵਿਚ ਬੰਦੀ ਬਣਾਕੇ ਉਨ੍ਹਾਂ ਦੀ ਇੰਡੀਅਨ ਨਾਗਰਿਕਤਾ ਜ਼ਬਰੀ ਖੋਹਣ ਦੇ ਦੁੱਖਦਾਇਕ ਅਮਲ ਹੋ ਰਹੇ ਹਨ । ਜਿਨ੍ਹਾਂ ਮੇਰੇ ਵਰਗੇ ਵੱਡੀ ਗਿਣਤੀ ਵਿਚ ਸਿੱਖ ਪੱਛਮੀ ਪਾਕਿਸਤਾਨ ਤੋਂ ਨਸ਼ਲੀ ਸਫ਼ਾਈ ਅਧੀਨ ਇਥੇ ਆਏ ਹਨ, ਉਹ ਆਪਣੀ ਨਾਗਰਿਕਤਾ ਦਾ ਸਬੂਤ ਕਿਵੇਂ ਦੇ ਸਕਦੇ ਹਨ ? ਫਿਰ ਰਫਿਊਜੀ ਸੋਚ ਅਧੀਨ ਹੁਕਮਰਾਨ ਜਦੋਂ ਚਾਹੁੰਣ ਸਾਡੀ ਨਾਗਰਿਕਤਾ ਵੀ ਖ਼ਤਮ ਕਰ ਸਕਦੇ ਹਨ । ਜਿਵੇਂ ਜਰਮਨਾਂ ਨੇ 60 ਯਹੂਦੀਆਂ ਨੂੰ ਗੈਸ ਚੈਬਰਾਂ ਵਿਚ ਪਾ ਕੇ ਅਤੇ 11 ਲੱਖ ਗੈਰ-ਯਹੂਦੀਆਂ ਨੂੰ ਸਾੜ ਦਿੱਤਾ ਸੀ, ਉਹੋ ਜਿਹੇ ਮਨੁੱਖਤਾ ਵਿਰੋਧੀ ਅਮਲ ਇਹ ਹੁਕਮਰਾਨ ਕਰਨ ਜਾ ਰਹੇ ਹਨ । ਜੋ ਕੌਮਾਂਤਰੀ ਮਨੁੱਖੀ ਅਧਿਕਾਰਾਂ ਨਾਲ ਸੰਬੰਧਤ ਕਾਨੂੰਨਾਂ ਅਤੇ ਨਿਯਮਾਂ ਦੀ ਘੋਰ ਉਲੰਘਣਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਯੁੱਧਿਆ ਵਿਖੇ ਕੱਟੜਤਾ ਵਾਲੀ ਹਿੰਦੂ ਸੋਚ ਅਧੀਨ ਜਬਰੀ ਬਾਬਰੀ ਮਸਜਿਦ ਨੂੰ ਗਿਰਾਕੇ ਉਥੇ ਮੁਸਲਿਮ ਕੌਮ ਦੀਆਂ ਭਾਵਨਾਵਾਂ ਨੂੰ ਸੱਟ ਮਾਰਦੇ ਹੋਏ ਸ੍ਰੀ ਰਾਮ ਮੰਦਰ ਦੇ 5 ਅਗਸਤ ਨੂੰ ਹੋਏ ਉਦਘਾਟਨੀ ਸਮਾਰੋਹ ਦਾ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਸਮਾਗਮ ਵਿਚ ਇੰਡੀਆਂ ਦੇ ਕਈ ਹਿੱਸਿਆ ਵਿਚੋਂ ਨਿਵਾਸੀ ਆਏ । ਲੇਕਿਨ ਦੁੱਖ ਅਤੇ ਅਫ਼ਸੋਸ ਹੈ ਕਿ ਇਸ ਭੀੜ ਵਿਚ ਕੁਝ ਸਿੱਖ ਆਗੂ ਅਤੇ ਸਖਸ਼ੀਅਤਾਂ ਵੀ ਵੇਖੀਆ ਗਈਆ ਜਿਨ੍ਹਾਂ ਵਿਚ ਹਰਨਾਮ ਸਿੰਘ ਧੂੰਮਾ ਮੁੱਖੀ ਦਮਦਮੀ ਟਕਸਾਲ, ਸਾਬਕਾ ਜਥੇਦਾਰ ਤਖਤ ਸ੍ਰੀ ਪਟਨਾ ਸਾਹਿਬ ਇਕਬਾਲ ਸਿੰਘ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਭਾਵਨਾਵਾਂ ਨੂੰ ਨਜ਼ਰ ਅੰਦਾਜ ਕਰਕੇ ਵਧਾਈਆ ਵੀ ਦਿੱਤੀਆ । ਅਸੀਂ ਅਜਿਹੇ ਸਿੱਖਾਂ ਤੋਂ ਪੁੱਛਣਾ ਚਾਹਵਾਂਗੇ ਕਿ ਜਿਨ੍ਹਾਂ ਹਮਲਾਵਰ ਪਾਰਟੀਆਂ ਅਤੇ ਹਿੰਦੂ ਆਗੂਆਂ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਸੋਵੀਅਤ ਰੂਸ, ਬਰਤਾਨੀਆ ਤੇ ਇੰਡੀਆ ਫ਼ੌਜ ਨਾਲ ਮਿਲਕੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕੀਤਾ ਅਤੇ 26 ਹਜ਼ਾਰ ਨਿਰਦੋਸ਼ ਨਿਹੱਥੇ ਸਰਧਾਲੂ ਸਿੱਖਾਂ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਹੀਦ ਕੀਤਾ। 1992 ਵਿਚ ਜਿਨ੍ਹਾਂ ਨੇ ਮੁਸਲਿਮ ਕੌਮ ਦੀ ਬਾਬਰੀ ਮਸਜਿਦ ਨੂੰ ਢਹਿ-ਢੇਰੀ ਕੀਤਾ ਅਤੇ ਹੁਣ ਜ਼ਬਰੀ ਉਥੇ ਰਾਮ ਮੰਦਰ ਉਸਾਰ ਰਹੇ ਹਨ । 1999 ਵਿਚ ਉੜੀਸਾ, ਕਰਨਾਟਕਾ, ਕੇਰਲਾ ਅਤੇ ਦੱਖਣੀ ਸੂਬਿਆਂ ਵਿਚ ਚਰਚਾਂ ਅਤੇ ਨਨਜ਼ਾਂ ਉਤੇ ਹਮਲੇ ਕੀਤੇ, ਆਦਿਵਾਸੀਆ ਅਤੇ ਕਬੀਲਿਆ ਦੇ ਸਭ ਕੁਦਰਤੀ ਸੋਮਿਆ ਨੂੰ ਲੁੱਟਕੇ ਕਾਰਪੋਰੇਟ ਘਰਾਣਿਆ ਦੇ ਕਾਰੋਬਾਰ ਵਧਾਏ ਅਤੇ ਉਨ੍ਹਾਂ ਉਤੇ ਜੁਲਮ ਕੀਤੇ । ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲੇ ਸਮੇਂ ਲੱਡੂ ਵੰਡੇ ਅਤੇ ਸ਼ਰਾਬਾਂ ਪੀਤੀਆ, ਭੰਗੜੇ ਪਾਏ, ਉਨ੍ਹਾਂ ਹਿੰਦੂਤਵ ਸੋਚ ਵਾਲਿਆ ਵੱਲੋਂ ਕੀਤੇ ਗਏ ਮੰਦਰ ਦੇ ਉਦਘਾਟਨ ਸਮੇਂ ਵਧਾਈਆ ਦੇਣ ਜਾਂ ਉਥੇ ਸਮੂਲੀਅਤ ਕਰਨ ਲਈ ਕੋਈ ਇਖਲਾਕੀ ਦਲੀਲ ਹੈ ? ਉਨ੍ਹਾਂ ਨਾਲ ਸਿੱਖ ਕੌਮ ਦਾ ਕੀ ਸੰਬੰਧ ਹੈ ? ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਜਿਨ੍ਹਾਂ ਯਹੂਦੀਆਂ ਨੇ ਜਰਮਨਾਂ ਨਾਲ ਸਾਂਝ ਰੱਖੀ, ਉਨ੍ਹਾਂ ਨੂੰ ਜੁਡੇਨਰੇਟਸ ਅਤੇ ਸੋਡਰਕੋਮਨਡੋ ਦੇ ਨਾਮ ਦਿੱਤੇ ਗਏ ਸਨ । ਉਸੇ ਤਰ੍ਹਾਂ ਅਯੁੱਧਿਆ ਵਿਖੇ ਜਾਣ ਵਾਲੇ ਸਿੱਖਾਂ ਅਤੇ ਵਧਾਈ ਦੇਣ ਵਾਲੇ ਸਿੱਖਾਂ ਜਿਨ੍ਹਾਂ ਨੂੰ ਸਿੱਖ ਇਤਿਹਾਸ ‘ਮਸੰਦ’ ਦੇ ਨਾਮ ਨਾਲ ਪੁਕਾਰਦਾ ਹੈ, ਇਨ੍ਹਾਂ ਸਿੱਖਾਂ ਨੇ ਵੀ ਮਸੰਦਾਂ ਅਤੇ ਬਾਬਾ ਰਾਮ ਰਾਏ ਦੀ ਤਰ੍ਹਾਂ ਜਿਵੇਂ ਔਰੰਗਜੇਬ ਦੀ ਕਚਹਿਰੀ ਵਿਚ ਗੁਰੂ ਸਾਹਿਬਾਨ ਦੀ ਬਾਣੀ ਨੂੰ ਗਲਤ ਢੰਗ ਨਾਲ ਉਚਾਰਿਆ ਸੀ ਅਤੇ ਇਨ੍ਹਾਂ ਨੂੰ ਸਿੱਖ ਕੌਮ ਵਿਚੋਂ ਕੱਢ ਦਿੱਤਾ ਗਿਆ ਸੀ, ਉਸੇ ਤਰ੍ਹਾਂ ਵਧਾਈ ਦੇਣ ਵਾਲੇ ਅਤੇ ਜਾਣ ਵਾਲੇ ਸਿੱਖਾਂ ਨੂੰ ਖ਼ਾਲਸਾ ਪੰਥ ਵਿਚੋਂ ਬਾਹਰ ਕੱਢਣਾ ਬਣਦਾ ਹੈ ।

ਉਨ੍ਹਾਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸ੍ਰੀ ਰਵਿੰਦਰਨਾਥ ਟੈਗੋਰ ਵੱਲੋਂ ਲਿਖੀ ਕਵਿਤਾ ‘ਦੀਨੋ-ਦਾਨ’ ਲਿਖਤ ਵਿਚ ਇਕ ਸੰਤ ਦੀ ਬਾਦਸ਼ਾਹ ਨਾਲ ਗੱਲ ਦਾ ਵੇਰਵਾ ਦਿੰਦੇ ਹੋਏ ਕਿਹਾ ਸੀ ਕਿ ਮੰਦਰ ਵਿਚ ਕੋਈ ਰੱਬ ਨਹੀਂ । ਜਿਹੜੇ ਮੰਦਰ ਦੀ ਮੂਰਤੀ ਦੇ ਸਿਰ ਵਿਚ ਹੀਰੇ, ਜਵਾਹਰਾਤ, ਮੋਤੀ, ਸੋਨਾਂ ਹੁੰਦਾ ਸੀ, ਇਹ ਕੇਵਲ ਘਮੰਡ ਦਾ ਪ੍ਰਤੀਕ ਹੈ । ਤੁਸੀਂ ਬਾਦਸ਼ਾਹ ਅੱਗੇ ਤਾਂ ਝੁਕਦੇ ਹੋ, ਲੇਕਿਨ ਉਸ ਦੁਨੀਆਂ ਦੇ ਰਚਨਹਾਰੇ ਅੱਗੇ ਨਹੀਂ । ਰਾਜਾ ਇਹ ਗੱਲ ਸੁਣਕੇ ਗੁੱਸੇ ਵਿਚ ਆਇਆ ਅਤੇ ਕਿਹਾ ਕਿ ਤੁਸੀਂ ਇਕ ਨਾਸਤਿਕ ਵਾਂਗ ਨਹੀਂ ਬੋਲ ਰਹੇ ? ਅੱਗੋ ਜੁਆਬ ਦਿੱਤਾ ਕਿ ਹੇ ਰਾਜਾ ਤੁਸੀਂ ਦੁਨੀਆਂ ਦੇ ਰੱਬ ਨਹੀਂ, ਰਾਜਾ ਭੜਕਿਆ ਅਤੇ ਉਸ ਵੱਲੋਂ 20 ਲੱਖ ਸੋਨੇ ਦੇ ਸਿੱਕੇ ਉਸ ਮੰਦਰ ਦੀ ਇਮਾਰਤ ਉਤੇ ਵਰਖਾ ਕੀਤੀ ਗਈ । ਜੋ ਆਸਮਾਨ ਨੂੰ ਛੂਹਦੀ ਸੀ ਅਤੇ ਕਿਹਾ ਮੈਂ ਇਹ ਸਾਰੀਆ ਰਸਮਾਂ ਨਿਭਾਉਣ ਤੋਂ ਬਾਅਦ ਇਨ੍ਹਾਂ ਦੇਵਤਾਵਾਂ ਨੂੰ ਭੇਟ ਕੀਤਾ ਅਤੇ ਤੁਸੀਂ ਦਾਅਵਾ ਕਰਦੇ ਹੋ ਕਿ ਇਸ ਵਿਸਾਲ ਮੰਦਰ ਵਿਚ ਰੱਬ ਦੀ ਕੋਈ ਮੌਜੂਦਗੀ ਨਹੀਂ । ਸੰਤ ਨੇ ਪੂਰੀ ਨਿਮਰਤਾ ਤੇ ਨਿਰਮਾਨਤਾ ਨਾਲ ਜੁਆਬ ਦਿੱਤਾ ਕਿ ਤੁਹਾਡੇ 20 ਲੱਖ ਲੋਕਾਂ ਨੂੰ ਬਿਨ੍ਹਾਂ ਕਿਸੇ ਭੋਜਨ ਅਤੇ ਆਸਰੇ ਦੇ ਮਾਰਿਆ ਹੈ । ਇਹ ਲੋਕ ਭੀਖ ਮੰਗਦੇ, ਮਦਦ ਦੀ ਦੁਹਾਈ ਦਿੰਦੇ ਮੁੜਨ ਲਈ ਮਜਬੂਰ ਸਨ । ਉਨ੍ਹਾਂ ਭਿਖਾਰੀਆ ਨੂੰ ਜੰਗਲਾਂ, ਗੁਫਾਵਾਂ, ਸੜਕ ਦੇ ਕਿਨਾਰਿਆ ਅਤੇ ਪੁਰਾਣੇ ਮੰਦਰਾਂ ਵਿਚ ਸਰਨ ਲੈਣ ਲਈ ਮਜਬੂਰ ਕੀਤਾ ਗਿਆ ਅਤੇ ਉਸੇ ਸਾਲ ਵਿਚ ਜਦੋਂਕਿ ਤੁਸੀਂ ਆਪਣੇ ਰੱਬ ਦੇ ਮਹਾਨ ਮੰਦਰ ਨੂੰ ਬਣਾਉਣ ਲਈ 20 ਲੱਖ ਸੋਨੇ ਦੀਆਂ ਮੋਹਰਾਂ ਖਰਚ ਕੀਤੀਆ । ਇਹ ਉਹ ਦਿਨ ਸੀ ਜਦੋਂ ਪਰਮਾਤਮਾ ਨੇ ਐਲਾਨ ਕੀਤਾ ਸੀ ਕਿ ਮੇਰਾ ਸਦੀਵੀ ਘਰ ਅਤੇ ਸਦੀਵੀ ਦੀਵੇ ਜਗ ਰਹੇ ਹਨ । ਅਜੀਰ ਆਸਮਾਨ ਦੇ ਵਿਚਕਾਰ ਮੇਰੇ ਘਰ ਵਿਚ ਬੁਨਿਆਦ ਕਦਰਾ-ਕੀਮਤਾ ਨਾਲ ਬਣੀਆ ਹਨ ਜਿਹੜੀਆ ਕਿ :- ਸੱਚ, ਸ਼ਾਂਤੀ, ਰਹਿਮ ਅਤੇ ਪਿਆਰ ਦਾ। ਜੋ ਆਪਣੇ ਬੇਘਰ ਨਾਗਰਿਕਾਂ ਨੂੰ ਪਨਾਹ ਨਹੀਂ ਦੇ ਸਕਿਆ ਕੀ ਉਹ ਸੱਚਮੁੱਚ ਮੈਨੂੰ ਘਰ ਦੇਣ ਦੀ ਇੱਛਾ ਰੱਖਦਾ ਹੈ ?

ਇਹ ਉਹ ਦਿਨ ਹੈ ਜਦੋਂ ਪਰਮੇਸਵਰ ਨੇ ਤੁਹਾਡਾ ਮੰਦਰ ਛੱਡਿਆ ਅਤੇ ਰੁੱਖਾਂ ਦੇ ਹੇਠਾਂ, ਸੜਕਾਂ ਦੇ ਕਿਨਾਰੇ ਗਰੀਬਾਂ ਵਿਚ ਸਾਮਲ ਹੋ ਗਏ ਸਨ ਅਤੇ ਤੁਹਾਡਾ ਦੁਨਿਆਵੀ ਮੰਦਰ ਓਨਾ ਹੀ ਖਾਲੀ ਹੈ ਜਿਵੇਂ ਕੇਵਲ ਦੌਲਤ ਤੇ ਹੰਕਾਰ ਦਾ ਬੁਲਬੁਲਾ । ਗੁੱਸੇ ਵਿਚ ਆਇਆ ਰਾਜਾ ਚੀਕਿਆ ‘ਮੇਰਾ ਰਾਜ ਇਸੇ ਵਕਤ ਛੱਡ ਦਿਓ’ । ਸੰਤ ਨੇ ਸ਼ਾਂਤੀ ਨਾਲ ਜੁਆਬ ਦਿੱਤਾ ਕਿ ਇਹ ਉਹ ਜਗ੍ਹਾ ਹੈ ਜਿਥੇ ਤੁਸੀਂ ਬ੍ਰਹਮ ਨੂੰ ਨਤਮਸਤਕ ਹੋਏ ਹੋ । ਕਿਰਪਾ ਕਰਕੇ ਸਰਧਾਲੂਆਂ ਨੂੰ ਵੀ ਨਤਮਸਤਕ ਹੋਵੋ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *