ਬਾਦਲ ਪ੍ਰਵਾਰ ਆਪਣੇ ਗੁਨਾਹਾਂ ਤੇ ਪਰਦਾ ਪਾਉਣ ਲਈ ਸਮੁੱਚੇ ਸਿੱਖਾਂ ਨੂੰ ਪੂਰੇ ਵਿੱਸ਼ਵ ਵਿੱਚ ਬਦਾਨਾਮ ਕਰ ਰਿਹਾ ਹੇੈ-ਭਾਈ ਚੱਕ-ਭਾਈ ਗੁਰਿੰਦਰ ਸਿੰਘ ਕੰਗਣੀਵਾਲ
ਸ:ਬਾਦਲ 1999 ਵਿੱਚ ਵਾਜਪਾਈ ਨਾਲ ਪਾਕਿਸਤਾਨ ਦੌਰੇ ਸਮੇ ਭੇਡੂ ਗ਼ਿਫਟ ਲੈ ਕੇ ਆਇਆ ਸੀ
ਮਾਲੇਰਕੋਟਲਾ 21 ਸਤੰਬਰ (ਨਿਜੀ ਪੱਤਰ ਪ੍ਰਰੇਕ)ਪੰਜਾਬ ਵਿੱਚ ਅਕਾਲੀ ਭਾਜਪਾ ਸਰਕਾਰ ਦੌਰਾਨ ਗੁਰੂ ਗ੍ਰੰਥ ਸਾਹਿਬ ਬੇਅਦਵੀ ਦੀਆ ਵਾਪਰੀਆ ਮੰਦਭਾਗੀਆਂ ਘਟਨਾਵਾਂ ਲਈ ਉਸ ਸਮੇ ਦੀ ਸਰਕਾਰ ਅਤੇ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀ ਜਿੰਮੇਵਾਰ ਸੀ ਜਿਸ ਦਾ ਖੁਲਾਸਾਂ ਜਸਟਿਸ ਸ:ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਜ਼ਾਹਰ ਹੋਣ ਤੋ ਬਆਦ ਬਾਦਲ ਪ੍ਰਵਾਰ ਪੂਰੀ ਤਰਾਂ ਬੁਖਲਾਇਆ ਹੋਇਆ ਹੈ ਉਹ ਇਸ ਕਾਂਢ ਦਾ ਇੰਨਸਾਫ਼ ਮੰਗਣ ਵਾਲੇ ਸਿੱਖਾਂ ਉਪਰ ਅਜਿਹੇ ਘੱਟੀਆਂ ਅਤੇ ਬੇਬੁਨਿਆਦ ਦੋਸ਼ ਲਾ ਰਿਹਾ ਹੈ ਜਿਸ ਨਾਲ ਪੂਰੇ ਵਿੱਸ਼ਵ ਵਿੱਚ ਇੰਨਸ਼ਾਫ਼ ਪਸੰਦ ਸਿੱਖਾਂ ਨੂੰ ਬਦਨਾਮੀ ਦਾ ਥੱਬਾਂ ਲੱਗ ਰਿਹਾ ਹੈ।ਇਹਨਾਂ ਸਬਦਾਂ ਦਾ ਪ੍ਰਗਟਾਵਾਂ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਦੁਬਈ ਯੂਨਿਟ ਦੇ ਪ੍ਰਧਾਨ ਭਾਈ ਅਵਤਾਰ ਸਿੰਘ ਚੱਕ ਅਤੇ ਪਾਰਟੀ ਦੇ ਦੁਬਈ ਦੇ ਜਰਨਲ ਸਕੱਤਰ ਭਾਈ ਗੁਰਿੰਦਰ ਸਿੰਘ ਕੰਗਣੀਵਾਲ (ਜਲੰਧਰ) ਨੇ ਦੁਬਈ ਤੋ ਭੇਜੇ ਇਕ ਪ੍ਰੈਸ ਨੋਟ ਰਾਹੀ ਕਹੇ।ਉਹਨਾਂ ਕਿਹਾ ਕੇ ਪੰਜਾਬੀ ਦੀ ਇਕ ਕੁਹਾਵਤ ਹੈ ਇਕ ਲਿਬੜੀ ਹੋਈ ਮੱਝ ਸਾਰਿਆਂ ਨੁੰ ਲਿਵੇੜ ਦਿੰਦੀ ਹੈ ਉਹ ਕੰਮ ਹੁਣ ਇਹਨਾਂ ਅਖੌਤੀ ਪੰਥਕ ਬਾਦਲ ਦਲੀਆਂ ਦਾ ਹੈ ਜੋ ਆਪ ਤਾ ਬੇਅਦਵੀ ਦੇ ਦੋਸ਼ੀ ਹੈ ਹੀ ਨੇ ਹੁਣ ਉਹਨਾਂ ਦੋਸ਼ਾਂ ਤੋ ਬਚਣ ਲਈ ਇੰਨਸ਼ਾਫ਼ ਮੰਗਣ ਵਾਲੇ ਕੋਮੀ ਜਥੇਦਾਰਾ ਨੂੰ ਜੋ 3 ਮਹੀਨੇ 23 ਦਿਨ ਤੋ 2015 ਵਿੱਚ ਹੋਈ ਇਸ ਬੇਅਦਵੀ ਦਾ ਬਰਗਾੜੀ ਦੀ ਦਾਣਾ ਮੰਡੀ ਵਿੱਚ ਸਾਂਤਮਈ ਤਰੀਕੇ ਮੋਰਚਾ ਲਾ ਕੇ ਇੰਨਸਾਫ਼ ਮੰਗ ਰਹੇ ਹਨ ਉਹਨਾਂ ਨੂੰ ਅਤੇ ਸਾਥ ਦੇ ਰਹੇ ਸਿੱਖਾਂ ਨੂੰ ਆਈ.ਐਸ.ਆਈ ਨਾਲ ਜੋੜ ਰਹੇ ਹਨ ਜਿਸ ਨਾਲ ਪੂਰੇ ਵਿੱਸ਼ਵ ਅੰਦਰ ਸਿੱਖਾਂ ਦੀ ਬਦਾਨਮੀ ਹੋ ਰਹੀ ਹੈ।ਉਹਨਾਂ ਬਾਦਲ ਪ੍ਰਵਾਰ ਨੂੰ ਮਾਜੂਦਾ ਸਮੇ ਦਾ ਸਿੱਖਾਂ ਵਿੱਚੋ ਸਭ ਤੋ ਵੱਡਾ ਗ਼ਦਾਰ ਪ੍ਰਵਾਰ ਦਾ ਖਿਤਾਬ ਦਿੰਦਿਆ ਕਿਹਾ ਕੇ ਇਸ ਪ੍ਰਵਾਰ ਦਾ ਸਮੁੱਚੇ ਸਿੱਖ ਅਜੇ ਵੀ ਬਾਈਕਾਟ ਕਰ ਦੇਣ ਨਹੀ ਤਾ ਇਹ ਸਿੱਖ ਕੋਮ ਦੀ ਰਹਿੰਦੀ ਸਾਖ ਵੀ ਪੂਰੇ ਵਿੱਸ਼ਵ ਵਿੱਚ ਖਰਾਬ ਕਰ ਦੇਵੇਗਾ।ਉਹਨਾਂ ਕਿਹਾ ਕੇ ਪਾਕਿਸਤਾਨ ਸਥਿਤ ਗੁਰਦੁਆਰਾ ਨਣਕਾਣਾ ਸਾਹਿਬ ਦੇ ਦਰਸ਼ਨਾ ਲਈ ਪੰਜਾਬ ਦੇ ਕੈਬਨਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋ ਆਪਣੇ ਕ੍ਰਿਕਟ ਦੇ ਸਮੇ ਦੋਸਤ ਰਹੇ ਅਤੇ ਹੁਣ ਪਾਕਿਸਤਾਨ ਦੇ ਨਵੇ ਬਣੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਫੋਜ ਦੇ ਮੁੱਖੀ ਤੋ ਜੇ ਗੁਦੁਆਰਾ ਨਣਕਾਣਾਂ ਸਾਹਿਬ ਦੇ ਖੁਲ੍ਹੇ ਦਰਸ਼ਨ ਦਿਦਾਰੇ ਦਾ ਪੈਗਾਮ ਲਿਆਦਾ ਹੈ ਤਾ ਬਾਦਲ ਪ੍ਰਵਾਰ ਦੀ ਨੂਹ ਬੀਬੀ ਹਰਸਿਮਰਤ ਕੋਰ ਬਾਦਲ ਜੋ ਭਾਰਤੀ ਸਰਕਾਰ ਵਿੱਚ ਇਕ ਮੰਤਰੀ ਹੈ ਵਲੋ ਬੇਬੁਨਿਆਦੀ ਇਲਜਾਮ ਲਾ ਕੇ ਕੀਤੇ ਜਾ ਰਿਹੇ ਵਿਰੋਧ ਨੂੰ ਗੈਰ ਇਖ਼ਲਾਕੀ ਕੰਮ ਦਸਦੇ ਹੋਏ ਕਿਹਾ ਕੇ ਬੀਬੀ ਬਾਦਲ ਆਪਣੇ ਪ੍ਰਵਾਰ ਤੇ ਆਉਣ ਵਾਲੇ ਸਮੇ ਵਿੱਚ ਲੱਗਣ ਵਾਲੇ ਦੋਸ਼ਾ ਦਾ ਵਿਚਾਅ ਕਰ ਰਹੀ ਹੈ ਕਿਉਕੇ ਪੰਜ ਵਾਰ ਮੁੱਖ ਮੰਤਰੀ ਅਤੇ ਤਿੰਨ ਵਾਰ ਸੈਟਰ ਵਿੱਚ ਵਜੀਆਂ ਦਾ ਅਨੰਦ ਲੈਣ ਵਾਲਾ ਇਹ ਪ੍ਰਵਾਰ ਜੋ ਕੰਮ ਅੱਜ ਤੱਕ ਪੰਥ ਦਾ ਬੁਰਕਾ ਪਾ ਕੇ ਨਹੀ ਕਰਵਾ ਸਕਿਆ ਉਹ ਕੰਮ ਸਿੱਖਾਂ ਦੀ ਦੁਸ਼ਮਣ ਜਮਾਤ ਵਜੋ ਜਾਣੀ ਜਾਦੀ ਕਾਂਗਰਸ ਪਾਰਟੀ ਦਾ ਪਹਿਲੀ ਵਾਰ ਬਣਿਆ ਇਕ ਮੰਤਰੀ ਨੇ ਕਰ ਵਿਖਾਇਆ ਹੈ।ਉਹਨਾ ਬੀਬੀ ਬਾਦਲ ਨੂੰ ਯਾਦ ਕਰਵਾਉਦਿਆ ਕਿਹਾ ਕੇ ਤੁਹਾਡਾ ਸੋਹੁਰਾਂ ਸ:ਪ੍ਰਕਾਸ ਸਿੰਘ ਬਾਦਲ ਸਾਹਿਬ 1999 ਵਿੱਚ ਵਾਜਪਾਈ ਨਾਲ ਪਾਕਿਸਤਾਨ ਦੇ ਦੌਰੇ ਤੇ ਜਾ ਕੇ ਉਥੋ ਗਿਫ਼ਟ ਦੇ ਤੋਰ ਤੇ ਭੇਡੂ ਲੈ ਕੇ ਆਇਆ ਦੀ ਜਦੋ ਕੇ ਇਹ ਸਿੱਧੂ ਖੁਲ੍ਹੇ ਦਰਸ਼ਨ ਦਿਦਾਰਿਆ ਦੀ ਆਫ਼ਰ ਲੈ ਕੇ ਆਇਆ ਹੈ।ਉਹਨਾਂ ਕਿਹਾ ਭਾਵੇ ਅਸੀ ਸਿੱਧੂ ਦੇ ਪ੍ਰਸੰਸ਼ਕ ਜਾ ਸਮਰੱਥਕ ਨਹੀ ਪਰ ਜੋ ਇਹ ਕੰਮ ਉਹ ਕਰ ਰਿਹਾ ਉਹ ਕਾਬਲੇ ਤਰੀਫ਼ ਹੈ।
Webmaster,
Lakhvir Singh,
Shiromani Akali Dal (Amritsar)
9781222567