ਬਾਦਲ ਪਰਿਵਾਰ ਅਤੇ ਕੈਪਟਨ ਅਮਰਿੰਦਰ ਸਿੰਘ ਜੋ ਕਾਤਲ ਪੁਲਿਸ ਅਫ਼ਸਰਾਂ ਨੂੰ ਬਚਾਉਦੇ ਆ ਰਹੇ ਹਨ, ਉਹ ਸਿੱਖ ਕੌਮ ਦੇ ਇਨ੍ਹਾਂ ਕਾਤਲਾਂ ਤੋਂ ਵੀ ਵੱਡੇ ਕਾਤਲ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 13 ਮਈ ( ) “ਰੀਬੇਰੋ, ਕੇ.ਪੀ.ਐਸ. ਗਿੱਲ, ਸੁਮੇਧ ਸੈਣੀ, ਇਜਹਾਰ ਆਲਮ, ਉਮਰਾਨੰਗਲ ਆਦਿ ਹੋਰ ਸੈਕੜਿਆ ਦੀ ਗਿਣਤੀ ਵਿਚ ਉਹ ਜਾਲਮ ਪੁਲਿਸ ਅਫ਼ਸਰ ਅਤੇ ਮੁਲਾਜ਼ਮ ਜਿਨ੍ਹਾਂ ਨੇ ਬੀਤੇ ਸਮੇਂ ਵਿਚ ਸਿੱਖ ਨੌਜ਼ਵਾਨਾਂ ਨੂੰ ਅਣਮਨੁੱਖੀ ਤਸੱਦਦ ਕਰਕੇ ਝੂਠੇ ਪੁਲਿਸ ਮੁਕਾਬਲਿਆ ਵਿਚ ਸ਼ਹੀਦ ਕੀਤਾ, ਸਾਡੀਆਂ ਧੀਆਂ-ਭੈਣਾਂ ਨਾਲ ਜ਼ਬਰ-ਜਿਨਾਹ ਕੀਤੇ, 25 ਹਜ਼ਾਰ ਦੇ ਕਰੀਬ ਸਿੱਖਾਂ ਦੀਆਂ ਅਣਪਛਾਤੀਆ ਲਾਸਾਂ ਗਰਦਾਨਕੇ ਦਰਿਆਵਾ ਤੇ ਨਹਿਰਾਂ ਵਿਚ ਰੋੜ੍ਹੀਆ ਗਈਆ, ਜ਼ਬਰੀ ਸੰਸਕਾਰ ਕੀਤੇ ਗਏ, ਉਨ੍ਹਾਂ ਦੀਆਂ ਜ਼ਮੀਨਾਂ-ਜ਼ਾਇਦਾਦਾਂ ਨੂੰ ਖੁਰਦ-ਬੁਰਦ ਕਰਕੇ ਉਨ੍ਹਾਂ ਦੇ ਪਰਿਵਾਰਿਕ ਮੈਬਰਾਂ ਅਤੇ ਘਰਾਂ ਨੂੰ ਅੱਗਾਂ ਲਗਾਕੇ ਕਹਿਰ ਢਾਹਿਆ ਗਿਆ, ਉਹ ਤਾਂ ਸਿੱਖ ਕੌਮ ਦੇ ਕਾਤਲ ਹਨ ਹੀ । ਲੇਕਿਨ ਉਨ੍ਹਾਂ ਕਾਤਲ ਪੁਲਿਸ ਅਫ਼ਸਰਾਂ ਨੂੰ ਤਰੱਕੀਆ, ਸਰਕਾਰੀ ਸੁਰੱਖਿਆ ਅਤੇ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰਕੇ ਉਨ੍ਹਾਂ ਨੂੰ ਕਾਨੂੰਨੀ ਮਾਰ ਤੋਂ ਬਚਾਉਣ ਲਈ ਕਾਨੂੰਨੀ ਛੱਤਰੀਆ ਮੁਹੱਈਆ ਕਰਨ ਵਾਲੇ ਸ. ਪ੍ਰਕਾਸ਼ ਸਿੰਘ ਬਾਦਲ, ਬਾਦਲ ਪਰਿਵਾਰ, ਕੈਪਟਨ ਅਮਰਿੰਦਰ ਸਿੰਘ ਅਤੇ ਇਨ੍ਹਾਂ ਦੀ ਸਰਪ੍ਰਸਤੀ ਕਰਨ ਵਾਲੀਆ ਸੈਂਟਰ ਦੀਆਂ ਕਾਂਗਰਸ ਤੇ ਬੀਜੇਪੀ ਸਰਕਾਰਾਂ ਸਾਡੀ ਕੌਮ ਦੇ ਉਨ੍ਹਾਂ ਤੋਂ ਵੀ ਵੱਡੇ ਕਾਤਲ ਹਨ । ਜੋ ਸਿੱਖ ਕੌਮ ਨੂੰ ਅੱਜ ਤੱਕ ਇਨਸਾਫ਼ ਦੇਣ ਵਿਚ ਵੱਡੀਆ ਰੁਕਾਵਟਾਂ ਬਣਦੇ ਆ ਰਹੇ ਹਨ ।” ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਥੋਂ ਦੇ ਕਾਨੂੰਨ ਅਨੁਸਾਰ ਕਾਤਲ ਪੁਲਿਸ ਅਫ਼ਸਰਾਂ ਨੂੰ ਬਣਦੀਆ ਸਜ਼ਾਵਾਂ ਦੇਣ ਵਿਚ ਰੁਕਾਵਟਾਂ ਖੜ੍ਹੀਆਂ ਕਰਨ ਵਾਲੇ ਅਤੇ ਇਨ੍ਹਾਂ ਕਾਤਲ ਅਫ਼ਸਰਾਂ ਦੀ ਸਰਪ੍ਰਸਤੀ ਕਰਨ ਵਾਲੇ ਸ. ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਸੈਂਟਰ ਦੀ ਕਾਂਗਰਸ ਤੇ ਬੀਜੇਪੀ ਦੀਆਂ ਸਰਕਾਰਾਂ ਨੂੰ ਇਨ੍ਹਾਂ ਕਾਤਲਾਂ ਤੋਂ ਵੀ ਵੱਡੇ ਕਾਤਲ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਕਿਸੇ ਬੁਰਾਈ ਨੂੰ ਖਤਮ ਕਰਨਾ ਹੋਵੇ, ਤਾਂ ਉਸ ਬੁਰਾਈ ਨੂੰ ਜਨਮ ਦੇਣ ਵਾਲੀ ਮਾਂ ਨੂੰ ਖ਼ਤਮ ਕਰਨਾ ਅਤਿ ਜ਼ਰੂਰੀ ਹੁੰਦਾ ਹੈ । ਸ. ਬਾਦਲ, ਕੈਪਟਨ ਅਮਰਿੰਦਰ ਸਿੰਘ ਵਰਗੇ ਗਲਤ ਢੰਗਾਂ ਰਾਹੀ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਕਰਨ ਵਾਲੇ ਬੁਰਾਈਆ ਨੂੰ ਜਨਮ ਦੇਣ ਵਾਲੀਆ ਉਹ ਮਾਵਾਂ ਹਨ, ਜੋ ਸੈਂਟਰ ਦੇ ਹੁਕਮਰਾਨਾਂ ਦੀਆਂ ‘ਰਖੇਲਾ’ ਬਣਕੇ ਹੀ ਨਿਰੰਤਰ ਵਿਚਰਦੀਆ ਆ ਰਹੀਆ ਹਨ । ਇਨ੍ਹਾਂ ਦੇ ਢਿੱਡੋ ਹੀ ਹੁਕਮਰਾਨ, ਬੁਰਾਈ ਰੂਪੀ ਔਲਾਦ ਪੈਦਾ ਕਰਦੇ ਆ ਰਹੇ ਹਨ । ਕੇ.ਪੀ.ਐਸ. ਗਿੱਲ, ਰੀਬੇਰੋ, ਇਜਹਾਰ ਆਲਮ, ਸੁਮੇਧ ਸੈਣੀ ਦੀਆਂ ਗੰਦੀਆਂ ਤੇ ਗੈਰ-ਇਖਲਾਕੀ ਸਿਆਸੀ ਔਲਾਦਾਂ ਬਾਦਲਾਂ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਿਆਸਤ ਰੂਪੀ ਕੁੱਖੋ ਨਜ਼ਾਇਜ ਪੈਦਾਇਸਾਂ ਹਨ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਜਿਨ੍ਹਾਂ ਕਾਤਲ ਪੁਲਿਸ ਅਫ਼ਸਰਾਂ ਨੂੰ ਸੀ.ਬੀ.ਆਈ. ਨੇ 10-10 ਸਾਲ ਦੀ ਸਜ਼ਾ ਦਿੱਤੀ ਹੈ, ਉਨ੍ਹਾਂ ਕਾਤਲ ਪੁਲਿਸ ਅਫ਼ਸਰਾਂ ਦੀਆਂ ਸਜ਼ਾਵਾਂ ਮੁਆਫ਼ ਕਰਵਾਉਣ ਵਾਲੇ, ਆਪਣੇ ਹੱਥ ਵਿਚ ਗੁਟਕਾ ਸਾਹਿਬ ਫੜ੍ਹਕੇ ਸਾਹਿਬ ਸ੍ਰੀ ਗੁਰੂ ਗੰ੍ਰਥ ਸਾਹਿਬ ਦੇ ਅਪਮਾਨਿਤ ਦੋਸ਼ੀਆਂ ਅਤੇ ਸਿੱਖਾਂ ਦੇ ਕਾਤਲਾਂ ਨੂੰ ਸਜ਼ਾਵਾਂ ਦੇਣ ਦਾ ਝੂਠਾ ਬਚਨ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਹੀ ਹਨ । ਜਦੋਂਕਿ ਇਨ੍ਹਾਂ ਨੇ ਜੇਲ੍ਹਾਂ ਵਿਚ ਬੰਦੀ ਸਿੱਖਾਂ ਦੀ ਰਿਹਾਈ ਦਾ ਵੀ ਬਚਨ ਕੀਤਾ ਸੀ, ਉਸਨੂੰ ਤਾਂ ਪੂਰਨ ਨਹੀਂ ਕਰ ਸਕੇ । ਪਰ ਕੌਮੀ ਕਾਤਲਾਂ ਨੂੰ ਰਿਹਾਅ ਕਰਵਾਉਣ ਵਿਚ ਭੂਮਿਕਾ ਨਿਭਾਉਦੇ ਨਜ਼ਰ ਆ ਰਹੇ ਹਨ । ਜਿਸ ਕੇ.ਪੀ.ਐਸ. ਗਿੱਲ, ਰੀਬੇਰੋ, ਸੁਮੇਧ ਸੈਣੀ ਵਰਗੀ ਇਨ੍ਹਾਂ ਦੀ ਗੰਦੀ ਔਲਾਦ ਨੇ ਪੰਜਾਬ ਦੀ ਸਿੱਖ ਨੌਜ਼ਵਾਨੀ ਦੇ ਖੂਨ ਨਾਲ ਹੋਲੀ ਖੇਡੀ ਹੈ, ਅਜਿਹੇ ਕਾਤਲਾਂ ਨੂੰ ਕਾਨੂੰਨ, ਹੁਕਮਰਾਨਾਂ ਅਤੇ ਸੈਂਟਰ ਦੀਆਂ ਸਰਕਾਰਾਂ ਆਪਣੀ ਸਿਆਸੀ ਲੁੱਕਣ-ਮਿੱਟੀ ਦੀ ਖੇਡ ਰਾਹੀ ਸਿੱਖ ਕੌਮ ਤੇ ਪੰਜਾਬੀਆਂ ਨੂੰ ਗੁੰਮਰਾਹ ਵੀ ਕੀਤਾ ਜਾਂਦਾ ਆ ਰਿਹਾ ਹੈ ਅਤੇ ਇਹ ਸੈਂਟਰ ਦੇ ਹੱਥਠੋਕੇ ਬਣੇ ਆਪੋ-ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਵੀ ਕਰਦੇ ਆ ਰਹੇ ਹਨ । ਜਿਨ੍ਹਾਂ ਨੂੰ ਪੰਜਾਬੀਆਂ ਤੇ ਸਿੱਖ ਕੌਮ ਨੂੰ ਕਤਈ ਮੁਆਫ਼ ਨਹੀਂ ਕਰਨਾ ਚਾਹੀਦਾ ਅਤੇ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਨੂੰ ਪੰਜਾਬ ਦੀ ਸਿਆਸਤ ਉਤੇ ਕਿਸੇ ਵੀ ਰੂਪ ਵਿਚ ਲਿਆਉਣ ਦੀ ਗੁਸਤਾਖੀ ਨਹੀਂ ਕਰਨੀ ਚਾਹੀਦੀ । ਅਜਿਹਾ ਅਮਲ ਕਰਕੇ ਹੀ ਅਸੀਂ ਸਿੱਖ ਕੌਮ ਦੇ ਕਾਤਲ ਪੁਲਿਸ ਅਫ਼ਸਰਾਂ ਨੂੰ ਜਿਥੇ ਕਾਨੂੰਨੀ ਸਜ਼ਾਵਾਂ ਦਿਵਾਉਣ ਵਿਚ ਕਾਮਯਾਬ ਹੋ ਸਕਾਂਗੇ, ਉਥੇ ਪੰਜਾਬ ਦੀ ਪਵਿੱਤਰ ਧਰਤੀ ਨੂੰ ਫਿਰ ਤੋਂ ਕਾਲੇ ਜਾਲਮਨਾਂ ਦੌਰ ਤੋਂ ਦੂਰ ਰੱਖਣ, ਹਿੰਦੂ, ਮੁਸਲਿਮ, ਸਿੱਖ, ਇਸਾਈ ਅਤੇ ਰੰਘਰੇਟਿਆ ਦੇ ਆਪਸੀ ਮਨੁੱਖਤਾ ਪੱਖੀ ਪਿਆਰ-ਮੁਹੱਬਤ ਨੂੰ ਕਾਇਮ ਰੱਖਣ ਵਿਚ ਕਾਮਯਾਬ ਹੋ ਸਕਾਂਗੇ । ਵਰਨਾ ਅਜਿਹੀਆ ਤਾਕਤਾਂ ਫਿਰ ਤੋਂ ਪੰਜਾਬ ਸੂਬੇ ਤੇ ਸਿੱਖ ਕੌਮ ਨੂੰ ਕਾਲੇ ਦੌਰ ਵਿਚ ਧਕੇਲਣ ਦੇ ਮਨਸੂਬਿਆ ਵਿਚ ਕਾਮਯਾਬ ਹੋ ਸਕਦੀਆ ਹਨ । ਇਸ ਲਈ ਇਹ ਸਮਾਂ ਅਤਿ ਗੰਭੀਰਤਾ ਨਾਲ ਕੁਝ ਪਲਾਂ ਲਈ ਰੁਕਣ……….ਸੋਚਣ…….. ਅਤੇ ਫਿਰ ਅੱਗੇ ਵੱਧਣ ਦਾ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਦੇ ਸਭ ਬਸਿੰਦੇ, ਸਿਆਸਤਦਾਨਾਂ ਦੀ ਗੈਰ-ਇਨਸਾਨੀ ਜਾਲਮਨਾਂ ਖੇਡ ਦੀਆਂ ਮਾਰੂ ਸਤਰੰਜੀ ਚਾਲਾਂ ਨੂੰ ਸਮਝਦੇ ਹੋਏ ਇਨ੍ਹਾਂ ਨੂੰ ਸਿਆਸਤ ਵਿਚ ਅੱਗੇ ਲਿਆਉਣ ਦੀ ਗੁਸਤਾਖੀ ਫਿਰ ਨਹੀਂ ਕਰਨਗੇ । ਜਿਸ ਨਾਲ ਸੈਂਟਰ ਦੇ ਇਨ੍ਹਾਂ ਦੇ ਆਕਾਵਾਂ ਅਤੇ ਇਹ ਪੰਜਾਬੀਆਂ ਵਿਚ ਜਾਤਾਂ-ਪਾਤਾਂ ਦੇ ਨਾਮ ਤੇ ਫਸਾਦ-ਦੰਗੇ ਨਫ਼ਰਤ ਪੈਦਾ ਕਰਕੇ ਇਹ ਲੋਕ ਆਪਣੇ ਮੰਦਭਾਵਨਾ ਭਰੇ ਮਨਸੂਬਿਆ ਵਿਚ ਕਾਮਯਾਬ ਹੋਣ ।
ਸ. ਟਿਵਾਣਾ ਨੇ ਉਨ੍ਹਾਂ ਸਿੱਖ ਵਕੀਲਾਂ ਜੋ ਆਪਣੇ ਕਿੱਤੇ ਵਿਚ ਇਥੋਂ ਤੱਕ ਗਿਰ ਗਏ ਹਨ ਕਿ ਜਿਨ੍ਹਾਂ ਨੇ ਆਪਣੀ ਜਮੀਰ ਨੂੰ ਖ਼ਤਮ ਕਰਕੇ ਸਿੱਖ ਕੌਮ ਦੇ ਕਾਤਲ ਪੁਲਿਸ ਅਫ਼ਸਰਾਂ ਦੇ ਕੇਸਾਂ ਦੀ ਪੈਰਵੀ ਕਰਦੇ ਹੋਏ ਬਾਬਰ-ਜਾਬਰਾਂ ਦੇ ਵਿਹੜੇ ਵਿਚ ਖੜ੍ਹ ਗਏ ਹਨ । ਅਜਿਹੇ ਸਿੱਖ ਵਕੀਲਾਂ ਦੀ ਇਖਲਾਕੀ ਅਤੇ ਸਮਾਜਿਕ ਤੌਰ ਤੇ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਮੁਕੰਮਲ ਬਾਈਕਾਟ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਕ ਪਾਸੇ ਸਾਡੇ ਗੁਰੂ ਸਾਹਿਬਾਨ ਅਜਿਹੇ ਜਾਬਰਾਂ ਅਤੇ ਉਨ੍ਹਾਂ ਦੇ ਅਹਿਲਕਾਰਾਂ ਨੂੰ ‘ਰਾਜੇ ਸੀਹ ਮੁਕੱਦਮ ਕੁੱਤੇ’ ਕਹਿਕੇ ਉਨ੍ਹਾਂ ਦੀ ਮਰੀ ਹੋਈ ਜਮੀਰ ਨੂੰ ਹਲੂਣਦੇ ਰਹੇ ਹਨ । ਦੂਸਰੇ ਪਾਸੇ ਸਾਡੀ ਕੌਮ ਵਿਚਲੇ ਅਜਿਹੇ ਸਿੱਖ ਵਕੀਲ ਉਨ੍ਹਾਂ ਜਾਬਰਾਂ ਦੇ ਕਾਲੇ ਕਾਰਨਾਮਿਆ ਵਿਚ ਭਾਗੀ ਬਣਕੇ ਸਮਾਜ ਅਤੇ ਕੌਮ ਨੂੰ ਕਿਹੋ ਜਿਹਾ ਸੰਦੇਸ਼ ਦੇਣ ਦੀ ਕੋਸਿ਼ਸ਼ ਕਰ ਰਹੇ ਹਨ ? ਉਨ੍ਹਾਂ ਮੌਜੂਦਾ ਐਸ.ਜੀ.ਪੀ.ਸੀ. ਦੇ ਪ੍ਰਧਾਨ ਸ. ਗੋਬਿੰਦ ਸਿੰਘ ਲੌਗੋਵਾਲ ਨੂੰ ਕੌਮੀ ਇਖਲਾਕੀ ਕਦਰਾ-ਕੀਮਤਾ ਦੇ ਆਧਾਰ ਤੇ ਅਪੀਲ ਕਰਦੇ ਹੋਏ ਕਿਹਾ ਕਿ ਉਹ ਤੁਰੰਤ ਅਗਲੇਰੀ ਕਾਰਵਾਈ ਕਰਦੇ ਹੋਏ ਸਿੱਖ ਕੌਮ ਦੇ ਕਾਤਲ ਸੁਮੇਧ ਸੈਣੀ ਦੇ ਉਹ ਵਕੀਲ ਜੋ ਗੁਰਦੁਆਰਾ ਜੁਡੀਸੀਅਲ ਕਮਿਸ਼ਨ ਦੇ ਚੇਅਰਮੈਨ ਵੀ ਹਨ, ਉਨ੍ਹਾਂ ਨੂੰ ਇਸ ਕਮਿਸਨ ਦੇ ਮੁੱਖ ਅਹੁਦੇ ਤੋਂ ਫਾਰਗ ਕਰਵਾਉਣ ਲਈ ਉਚੇਚੇ ਕਦਮ ਉਠਾਉਦੇ ਹੋਏ ਸੱਚ-ਝੂਠ ਦੀ ਇਸ ਲੜਾਈ ਵਿਚ ਸੱਚ ਦਾ ਸਾਥ ਦੇਣ, ਵਰਨਾ ਉਹ ਵੀ ਬਾਦਲ-ਕੈਪਟਨ ਦੀ ਸਿੱਖ ਵਿਰੋਧੀ ਹੁਕਮਰਾਨਾਂ ਵੱਲੋਂ ਪੈਦਾ ਕੀਤੀ ਗਈ ਨਜਾਇਜ ਔਲਾਦ ਦਾ ਹੀ ਹਿੱਸਾ ਗਰਦਾਨੇ ਜਾਣਗੇ ।
Webmaster
Lakhvir Singh
Shiromani Akali Dal (Amritsar)
9781-222-567