Verify Party Member
Header
Header
ਤਾਜਾ ਖਬਰਾਂ

ਬਾਦਲ ਨੂੰ ਸਿਆਸਤ ਤੋਂ ਲਾਂਭੇ ਕਰਨ ਦੇ ਇਕੋ ਨੁਕਾਤੀ ਪ੍ਰੋਗਰਾਮ ਨਾਲ, ਸਿੱਖ ਕੌਮ ਦੇ ਮਸਲੇ ਹੱਲ ਨਹੀਂ ਹੁੰਦੇ : ਮਾਨ

ਬਾਦਲ ਨੂੰ ਸਿਆਸਤ ਤੋਂ ਲਾਂਭੇ ਕਰਨ ਦੇ ਇਕੋ ਨੁਕਾਤੀ ਪ੍ਰੋਗਰਾਮ ਨਾਲ, ਸਿੱਖ ਕੌਮ ਦੇ ਮਸਲੇ ਹੱਲ ਨਹੀਂ ਹੁੰਦੇ : ਮਾਨ

ਫ਼ਤਹਿਗੜ੍ਹ ਸਾਹਿਬ, 09 ਦਸੰਬਰ ( ) “ਇਸ ਵਿਚ ਕੋਈ ਸ਼ੱਕ-ਸੁਬਾਹ ਬਾਕੀ ਨਹੀਂ ਕਿ ਸ. ਪ੍ਰਕਾਸ਼ ਸਿੰਘ ਬਾਦਲ, ਬਾਦਲ ਪਰਿਵਾਰ ਤੇ ਬਾਦਲ ਦਲੀਆ ਨੇ ਸਿੱਖੀ ਸਿਧਾਤਾਂ ਅਤੇ ਸੋਚ ਨੂੰ ਪਿੱਠ ਦੇ ਕੇ ਮੁਤੱਸਵੀ ਬੀਜੇਪੀ-ਆਰ.ਐਸ.ਐਸ. ਦਾ ਗੁਲਾਮ ਬਣਕੇ ਆਪਣੇ ਸਿਆਸੀ, ਪਰਿਵਾਰਿਕ ਤੇ ਮਾਲੀ ਸਵਾਰਥਾਂ ਦੀ ਹੀ ਅੱਜ ਤੱਕ ਪੂਰਤੀ ਕੀਤੀ ਹੈ ਅਤੇ ਸਿੱਖ ਕੌਮ-ਪੰਜਾਬੀਆਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ । ਪਰ ਟਕਸਾਲੀ ਅਕਾਲੀ ਦਲ ਵੱਲੋਂ ਸ. ਸੁਖਦੇਵ ਸਿੰਘ ਢੀਂਸਡਾ, 1920 ਅਕਾਲੀ ਦਲ ਦੇ ਸ. ਰਵੀਇੰਦਰ ਸਿੰਘ, ਲੋਕ ਇਨਸਾਫ਼ ਪਾਰਟੀ ਦੇ ਬੈਂਸ ਭਰਾਵਾਂ, ਪੰਜਾਬ ਏਕਤਾ ਪਾਰਟੀ ਦੇ ਸ. ਸੁਖਪਾਲ ਸਿੰਘ ਖਹਿਰਾ, ਆਮ ਆਦਮੀ ਪਾਰਟੀ ਅਤੇ ਰੁੱਸੇ ਹੋਏ ਕਾਂਗਰਸੀਆਂ ਨੂੰ ਇਕੱਤਰ ਕਰਕੇ ਬਣਾਏ ਜਾ ਰਹੇ ਉਸ ਸਿਆਸੀ ਫਰੰਟ ਜਿਨ੍ਹਾਂ ਵਿਚ ਸ਼ਾਮਿਲ ਹੋ ਰਹੇ ਵੱਖ-ਵੱਖ ਦਲ ਅਤੇ ਆਗੂਆਂ ਦਾ ਕੇਵਲ ਇਕੋ ਨਿਸ਼ਾਨਾਂ ਕਿ ਸ. ਬਾਦਲ ਨੂੰ ਸਿਆਸਤ ਤੋਂ ਪਾਸੇ ਕੀਤਾ ਜਾਵੇ, ਇਸ ਨਾਲ ਤਾਂ ਸ਼੍ਰੋਮਣੀ ਅਕਾਲੀ ਦਲ ਜਿਸ ਮਕਸਦ ਦੀ ਪ੍ਰਾਪਤੀ ਲਈ 1920 ਵਿਚ ਹੋਂਦ ‘ਚ ਆਇਆ ਸੀ, ਉਸ ਸਿੱਖ ਕੌਮ ਦੇ ਸੱਭਿਆਚਾਰ, ਸਮਾਜਿਕ, ਭੂਗੋਲਿਕ, ਧਾਰਮਿਕ, ਮਾਲੀ ਤੌਰ ਤੇ ਸੰਪੂਰਨ ਆਜ਼ਾਦੀ ਤੇ ਸਿੱਖਾਂ ਦਾ ਬੋਲਬਾਲਾ ਕਰਨ ਦੀ ਪ੍ਰਾਪਤੀ ਤਾਂ ਨਹੀਂ ਹੁੰਦੀ । ਫਿਰ ਇਕ ਨੁਕਾਤੀ ਪ੍ਰੋਗਰਾਮ ਨੂੰ ਲੈਕੇ ਇਹ ਹੋ ਰਹੀ ਇਕੱਤਰਤਾ ਕਿਸ ਮਕਸਦ ਦੀ ਪ੍ਰਾਪਤੀ ਕਰੇਗੀ ? ਫਿਰ ਇਨ੍ਹਾਂ ਵਿਚੋਂ ਕੋਈ ਵੀ ਆਗੂ ਜਾਂ ਗਰੁੱਪ ਸਿੱਖ ਕੌਮ ਦੀ ਸੰਪੂਰਨ ਆਜ਼ਾਦੀ ਦੀ ਗੱਲ ਤੇ ਤਾਂ ਅਮਲ ਨਹੀਂ ਕਰਦੇ । ਜਦੋਂ ਇਹ ਕੌਮੀ ਵੱਡੇ ਮਿਸ਼ਨਾਂ ਦੀ ਪ੍ਰਾਪਤੀ ਲਈ ਸੰਜ਼ੀਦਾ ਹੀ ਨਹੀਂ ਹਨ, ਫਿਰ ਕੀ ਪ੍ਰਾਪਤੀ ਕਰ ਸਕਣਗੇ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੁਝ ਦਿਨਾਂ ਤੋਂ ਉਪਰੋਕਤ ਵੱਖ-ਵੱਖ ਗਰੁੱਪਾਂ ਅਤੇ ਆਗੂਆਂ ਵੱਲੋਂ ਇਕੋ ਮਕਸਦ ਕੇਵਲ ਸ. ਬਾਦਲ ਨੂੰ ਸਿਆਸਤ ਤੋਂ ਲਾਂਭੇ ਕਰਨ ਨੂੰ ਲੈਕੇ ਕੀਤੀ ਜਾ ਰਹੀ ਜੱਦੋਂ-ਜ਼ਹਿਦ ਨੂੰ ਨਿਰਾਰਥਕ, ਦਿਸ਼ਾਹੀਣ ਅਤੇ ਬੇਨਤੀਜਾ ਕਾਰਵਾਈ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਇਨ੍ਹਾਂ ਵੱਖ-ਵੱਖ ਗਰੁੱਪਾਂ ਅਤੇ ਉਨ੍ਹਾਂ ਦੇ ਆਗੂ ਪਹਿਲੋ ਹੀ ਉਨ੍ਹਾਂ ਬੀਜੇਪੀ-ਆਰ.ਐਸ.ਐਸ, ਕਾਂਗਰਸ ਵਰਗੀਆ ਜ਼ਾਲਮ ਤੇ ਘੱਟ ਗਿਣਤੀ ਕੌਮਾਂ ਵਿਰੋਧੀ ਜਮਾਤਾਂ ਦੇ ਦਿਸ਼ਾ-ਨਿਰਦੇਸ਼ਾਂ ਉਤੇ ਕੰਮ ਕਰ ਰਹੇ ਹਨ, ਜੋ ਪੰਜਾਬ ਸੂਬੇ ਅਤੇ ਸਿੱਖ ਕੌਮ ਦੇ ਮਸਲਿਆ ਲਈ ਸੰਜ਼ੀਦਾ ਹੀ ਨਹੀਂ ਹਨ । ਮੌਕਾਪ੍ਰਸਤੀ ਦੀ ਸੋਚ ਅਧੀਨ ਸੀਮਤ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਇਕੱਤਰ ਹੋਣ ਨਾਲ ਕੋਈ ਵੱਡੀ ਪ੍ਰਾਪਤੀ ਨਹੀਂ ਹੋ ਸਕੇਗੀ ਅਤੇ ਇਨ੍ਹਾਂ ਆਗੂਆਂ ਕੋਲ ਕੋਈ ਕੌਮੀ ਮਿਸ਼ਨ ਦਾ ਪ੍ਰੋਗਰਾਮ ਵੀ ਨਹੀਂ ਹੈ । ਜਦੋਂਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਹੋਂਦ ਵਿਚ ਆਉਣ ਵਾਲੇ ਮਕਸਦ ਦੀ ਪ੍ਰਾਪਤੀ ਲਈ, ਕੌਮਾਂਤਰੀ ਪੱਧਰ ਉਤੇ ਸਿੱਖ ਕੌਮ ਦਾ ਬੋਲਬਾਲਾ ਕਰਨ ਲਈ ਪ੍ਰਮਾਣੂ ਤਾਕਤਾਂ ਵਾਲੇ ਤਿੰਨ ਦੁਸ਼ਮਣ ਮੁਲਕਾਂ ਇਸਲਾਮਿਕ-ਪਾਕਿਸਤਾਨ, ਕਾਊਮਨਿਸਟ-ਚੀਨ ਅਤੇ ਹਿੰਦੂ ਇੰਡੀਆਂ ਦੇ ਵਿਚਕਾਰ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਂਨ, ਚੰਡੀਗੜ੍ਹ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦਾ ਕੱਛ ਸਿੱਖ ਵਸੋਂ ਵਾਲੇ ਇਲਾਕੇ ਵਿਚ ਕੌਮਾਂਤਰੀ ਨਿਯਮਾਂ, ਕਾਨੂੰਨਾਂ ਦੀ ਦੇਖਰੇਖ ਹੇਠ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਬਤੌਰ ‘ਬਫ਼ਰ ਸਟੇਟ’ ਨੂੰ ਕਾਇਮ ਕਰਨ ਲਈ ਜੱਦੋਂ-ਜ਼ਹਿਦ ਕਰ ਰਹੇ ਹਾਂ । ਜੇਕਰ ਉਪਰੋਕਤ ਆਗੂ ਅਤੇ ਵੱਖ-ਵੱਖ ਗਰੁੱਪ ਬਫ਼ਰ ਸਟੇਟ ਨੂੰ ਕਾਇਮ ਕਰਨ ਲਈ ਸੁਹਿਰਦ ਹਨ, ਤਾਂ ਫਿਰ ਉਹ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਸਾਥ ਕਿਉਂ ਨਹੀਂ ਦਿੰਦੇ ? ਕੌਮੀ ਤਾਕਤ ਨੂੰ ਵੰਡਕੇ ਸਿੱਖ ਕੌਮ ਦੀਆਂ ਦੁਸ਼ਮਣ ਜਮਾਤਾਂ ਕਾਂਗਰਸ, ਬੀਜੇਪੀ-ਆਰ.ਐਸ.ਐਸ. ਨੂੰ ਹੀ ਮਜ਼ਬੂਤੀ ਦੇਣ ਦੀ ਗੁਸਤਾਖੀ ਕਿਉਂ ਕਰ ਰਹੇ ਹਨ ?

ਸ. ਮਾਨ ਨੇ ਅੱਗੇ ਚੱਲਕੇ ਕਿਹਾ ਕਿ ਸਿੱਖ ਧਰਮ ਦਾ ਸਭ ਤੋਂ ਮਹੱਤਵਪੂਰਨ ਨਿਯਮ ਇਹ ਹੈ ਕਿ ਸਾਡੇ ਪ੍ਰਬੰਧ ਵਿਚ ਸਭ ਧੀਆਂ-ਭੈਣਾਂ ਦੀ ਇੱਜ਼ਤ ਹਰ ਕੀਮਤ ਤੇ ਮਹਿਫੂਜ ਰਹੇ । ਜੋ ਕਿ ਸਾਡੇ ਬੀਤੇ ਸਮੇਂ ਦੇ ਖ਼ਾਲਸਾ ਰਾਜ ਦੀ ਵੱਡੀ ਇਨਸਾਨੀਅਤ ਪੱਖੀ ਇਹ ਖੂਬੀ ਵੀ ਰਹੀ ਹੈ ਅਤੇ ਸਭਨਾਂ ਨੂੰ ਬਰਾਬਰਤਾ ਦੇ ਆਧਾਰ ਤੇ ਵਿਚਰਿਆ ਜਾਂਦਾ ਸੀ । ਹੁਣ ਇਥੋਂ ਦੇ ਨਿਵਾਸੀਆਂ ਤੇ ਸਿੱਖ ਕੌਮ ਨੇ ਮੋਦੀ, ਸ਼ਾਹ, ਕੈਪਟਨ ਅਮਰਿੰਦਰ ਸਿੰਘ, ਸ. ਪ੍ਰਕਾਸ਼ ਸਿੰਘ ਬਾਦਲ ਆਦਿ ਹੁਕਮਰਾਨਾਂ ਨੂੰ ਵੇਖ ਲਿਆ ਹੈ, ਕਿਸੇ ਵੀ ਸਥਾਂਨ ਤੇ ਇਹ ਪਾਰਟੀਆਂ ਤੇ ਆਗੂ ਧੀਆਂ-ਭੈਣਾਂ ਦੀ ਇੱਜ਼ਤ ਤਾਂ ਮਹਿਫੂਜ ਨਹੀਂ ਕਰ ਸਕੇ ਅਤੇ ਬਰਗਾੜੀ ਮੋਰਚੇ ਦੀਆਂ ਭਾਵਨਾਵਾਂ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨਿਤ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਕੋਈ ਅਮਲ ਨਹੀਂ ਕਰ ਰਹੇ ਅਤੇ ਨਾ ਹੀ ਕਸ਼ਮੀਰ ਵਰਗੇ ਘੱਟ ਗਿਣਤੀ ਕੌਮ ਨਾਲ ਸੰਬੰਧਤ ਸੂਬੇ ਦੇ ਨਿਵਾਸੀਆਂ ਦੇ ਤਾਨਾਸ਼ਾਹੀ ਸੋਚ ਅਧੀਨ ਖ਼ਤਮ ਕੀਤੇ ਗਏ ਮੁੱਢਲੇ ਵਿਧਾਨਿਕ ਅਧਿਕਾਰਾਂ ਦੀ ਰਾਖੀ ਕਰਨ ਦੀ ਜਿ਼ੰਮੇਵਾਰੀ ਪੂਰੀ ਨਹੀਂ ਕਰ ਸਕੇ, ਨਾ ਹੀ ਇਥੇ ਵੱਸਣ ਵਾਲੀਆ ਵੱਖ-ਵੱਖ ਕੌਮਾਂ, ਧਰਮਾਂ, ਫਿਰਕਿਆ, ਕਬੀਲਿਆ, ਆਦਿਵਾਸੀਆਂ ਆਦਿ ਜੋ ਅਕਸਰ ਹੀ ਬਹੁਤ ਹੀ ਕਰੜੇ ਇਮਤਿਹਾਨਾਂ ਵਿਚੋਂ ਗੁਜ਼ਰਦੇ ਹੋਏ ਅਤੇ ਮਿਹਨਤ ਕਰਦੇ ਹੋਏ ਜੀ ਰਹੇ ਹਨ, ਉਨ੍ਹਾਂ ਨੂੰ ਅਮਲੀ ਰੂਪ ਵਿਚ ਅੱਜ ਤੱਕ ਬਰਾਬਰਤਾ ਦੇ ਹੱਕ ਹੀ ਪ੍ਰਦਾਨ ਨਹੀਂ ਕਰ ਸਕੇ । ਇਸ ਲਈ ਜੇਕਰ ਉਪਰੋਕਤ ਆਗੂਆਂ ਅਤੇ ਵੱਖ-ਵੱਖ ਗਰੁੱਪਾਂ ਨੇ ਇਕੱਤਰ ਹੋਣਾ ਹੈ ਤਾਂ ਉਹ ਸੁਹਿਰਦਤਾ ਨਾਲ ਅਕਾਲੀ ਦਲ ਨੂੰ ਹੋਂਦ ਵਿਚ ਲਿਆਉਣ ਵਾਲੇ ਉਸ ਮਕਸਦ ਜਿਸ ਵਿਚ ਸਿੱਖ ਕੌਮ ਦਾ ਸੱਭਿਆਚਾਰ, ਸਮਾਜਿਕ, ਭੂਗੋਲਿਕ, ਧਾਰਮਿਕ ਅਤੇ ਇਖ਼ਲਾਕੀ ਹੋਂਦ ਬਰਕਰਾਰ ਰਹੇ ਅਤੇ ਗੁਰੂ ਸਾਹਿਬਾਨ ਜੀ ਦੀ ਸੋਚ ਤੇ ਅਧਾਰਿਤ, ਆਜ਼ਾਦ ਬਾਦਸ਼ਾਹੀ ਸਿੱਖ ਰਾਜ ਹੋਂਦ ਵਿਚ ਆਵੇ ਜਿਥੇ ਕਿਸੇ ਵੀ ਨਿਵਾਸੀ ਨਾਲ ਰਤੀਭਰ ਵੀ ਬੇਇਨਸਾਫ਼ੀ ਨਾ ਹੋ ਸਕੇ ਅਤੇ ਸਭਨਾਂ ਨੂੰ ਬਰਾਬਰਤਾ ਦੇ ਹੱਕ ਹਾਸਿਲ ਹੋਣ । ਅਮਨ-ਚੈਨ ਦੀ ਬੰਸਰੀ ਵੱਜੇ ਅਜਿਹਾ ‘ਬਫ਼ਰ ਸਟੇਟ’ ਨੂੰ ਦ੍ਰਿੜਤਾ ਤੇ ਸੰਜ਼ੀਦਗੀ ਨਾਲ ਕਾਇਮ ਕਰਨ ਤੇ ਹੀ ਹੋ ਸਕਦਾ ਹੈ । ਇਸ ਲਈ ਉਪਰੋਕਤ ਆਗੂਆਂ ਤੇ ਗਰੁੱਪਾਂ ਨੂੰ ਸਾਡੀ ਅਪੀਲ ਹੈ ਕਿ ਉਹ ਇਕ ਨੁਕਾਤੀ ਸਵਾਰਥੀ ਸੋਚ ਨੂੰ ਲੈਕੇ ਹੀ ਇਕੱਤਰਤਾ ਦੀ ਗੱਲ ਨੂੰ ਅੱਗੇ ਨਾ ਵਧਾਉਣ, ਬਲਕਿ ਕੌਮੀ ਮੰਜਿ਼ਲ ਅਤੇ ਮਨੁੱਖਤਾ ਪੱਖੀ ਗੁਰੂ ਸਾਹਿਬਾਨ ਜੀ ਦੀ ਸੋਚ ਨੂੰ ਅਮਲੀ ਰੂਪ ਦੇ ਕੇ 2020 ਵਿਚ ਸ਼੍ਰੋਮਣੀ ਅਕਾਲੀ ਦਲ ਦੇ ਆਉਣ ਵਾਲੇ 100ਵੇਂ ਸਥਾਪਨਾ ਦਿਵਸ ਨੂੰ ਮਨਾਉਣ ਦੇ ਕੌਮੀ ਮਕਸਦ ਦੀ ਪ੍ਰਾਪਤੀ ਵੱਲ ਵੱਧਣ ਤਾਂ ਬਿਹਤਰ ਹੋਵੇਗਾ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *