ਬਾਦਲਾਂ ਵਲੋਂ ਡਾਕਟਰ ਸੰਤੋਖ ਸਿੰਘ ਵਰਗੀ ਇਮਾਨਦਾਰ ਅਤੇ ਦੂਰ ਅੰਦੇਸ਼ੀ ਰੱਖਣ ਵਾਲੀ ਸ਼ਖਸੀਅਤ ਲਈ ਸਾਬਕਾ ਜੱਥੇਦਾਰ ਦੀ ਦੁਰਵਰਤੋਂ ਕਰਨਾ ਅਤਿ ਸ਼ਰਮਨਾਕ : ਮਾਨ
ਫਤਿਹਗੜ੍ਹ ਸਾਹਿਬ, 16 ਅਪ੍ਰੈਲ ( ) ” ਬੀਤੇ ਕੁਝ ਸਮੇਂ ਪਹਿਲੇ ਚੀਫ ਖਾਲਸਾ ਦੀਵਾਨ ਦੇ ਸਮੁੱਚੇ ਮੈਂਬਰਾਂ ਵਲੋਂ ਵੋਟਿੰਗ ਚੋਣ ਪ੍ਰਣਾਲੀ ਰਾਹੀਂ ਬਹੁਸੰਮਤੀ ਦੀ ਰਾਇ ਅਨੂਸਾਰ ਡਾਕਟਰ ਸੰਤੋਖ ਸਿੰਘ ਨੂੰ ਬਤੌਰ ਚੇਅਰਮੈਨ ਵੱਜੋਂ ਚੁਣ ਕੇ ਇਸ ਅਤਿ ਸਤਿਕਾਰਯੋਗ ਆਹੁਦੇ ਤੇ ਵਿਰਾਜਮਾਨ ਕੀਤਾ ਗਿਆ ਸੀ, ਕਿੳਂਕਿ ਡਾ. ਸੰਤੋਖ ਸਿੰਘ ਬਹੁਤ ਹੀ ਇਮਾਨਦਾਰ, ਦੂਰ ਅੰਦੇਸ਼ੀ ਦੀ ਸੋਚ ਦੇ ਮਾਲਕ ਦ੍ਰਿੜੀ ਸ਼ਖਸੀਅਤ ਹਨ। ਇਸ ਲਈ ਹੀ ਚੀਫ ਖਾਲਸਾ ਦੀਵਾਨ ਦੇ ਮੈਂਬਰਾਂ ਨੇ ਉਪਰੋਕਤ ਸ਼ਖਸੀਅਤ ਨੂੰ ਸਿੱਖ ਕੌਮ ਦੀ ਸੰਸਥਾ ਦੀ ਮੁੱਖ ਸੇਵਾ ਦੇਣ ਦਾ ਫਰਜ਼ ਨਿਭਾ ਕੇ ਇੱਕ ਬਹੁਤ ਹੀ ਸ਼ਲਾਘਾਯੋਗ ਊਦਮ ਕੀਤਾ ਹੈ। ਲੇਕਿਨ ਸ੍ਰ. ਪ੍ਰਕਾਸ਼ ਸਿੰਘ ਬਾਦਲ, ਸ੍ਰ. ਸੁਖਬੀਰ ਸਿੰਘ ਬਾਦਲ ਅਤੇ ਮਜੀਠੀਆ ਪ੍ਰੀਵਾਰ ਨੂੰ ਇਹ ਸੂਝਵਾਨਤਾਂ ਢੰਗ ਨਾਲ ਹੋਈ ਨਿਯੁਕਤੀ ਇਸ ਲਈ ਪ੍ਰਵਾਨ ਨਹੀਂ ਸੀ, ਕਿਉਂਕਿ ਇਨਾਂ ਸਿਆਸਤਦਾਨਾਂ ਅਤੇ ਮਜੀਠੀਆ ਪ੍ਰੀਵਾਰ ਵਲੋਂ ਸਿੱਖ ਕੌਮ ਦੀ ਉਪਰਕੋਤ ਚੀਫ਼ ਖਾਲਸਾ ਦੀਵਾਨ ਨਾਮ ਦੀ ਸੰਸਥਾ ਉੱਤੇ ਕਬਜ਼ਾ ਕਰਨ ਲਈ ਹਰ ਗੈਰ ਕਾਨੂੰਨੀ ਅਤੇ ਗੈਰ ਇਖ਼ਲਾਕੀ ਢੰਗਾਂ ਦੀ ਵਰਤੋਂ ਕੀਤੀ ਗਈ, ਇਸਦੇ ਬਾਵਜੂਦ ਵੀ ਉਪਰਕੋਤ ਸੰਸਥਾ ਉੱਤੇ ਬਾਦਲ ਅਤੇ ਮਜੀਠੀਆ ਪ੍ਰੀਵਾਰ ਐਸ.ਜੀ.ਪੀ.ਸੀ ਦੀ ਤਰ੍ਹਾਂ ਜਬ਼ਰੀ ਕਬਜਾ ਨਹੀਂ ਕਰ ਸਕਿਆ। ਜਿਸ ਲਈ ਚੀਫ ਖਾਲਸਾ ਦੀਵਾਨ ਦੇ ਸਮੁੱਚੇ ਟਰਸਟੀ ਮੈਂਬਰ ਅਤੇ ਦੂਸਰੇ ਮੈਂਬਰ ਵਧਾਈ ਦੇ ਹੱਕਦਾਰ ਹਨ ”।
ਇਹ ਵਿਚਾਰ ਸ੍ਰ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਚੀਫ ਖਾਲਸਾ ਦੀਵਾਨ ਦੇ ਮੈਂਬਰਾਂ ਵਲੋਂ ਡਾ. ਸੰਤੋਖ ਸਿੰਘ ਦੀ ਬਤੌਰ ਚੇਅਰਮੈਨ ਦੀ ਕੀਤੀ ਨਿਯੁਕਤੀ ਦੇ ਅਮਲ ਨੂੰ ਦੂਰ ਅੰਦੇਸ਼ੀ ਵਾਲਾ ਫੈਸਲਾ ਕਰਾਰ ਦਿੰਦੇ ਹੋਏ, ਬਾਦਲ ਅਤੇ ਮਜੀਠੀਆ ਪ੍ਰੀਵਾਰ ਵਲੋਂ ਡਾ. ਸੰਤੋਖ ਸਿੰਘ ਵਰਗੀ ਇਮਾਨਦਾਰ ਸ਼ਖਸੀਅਤ ਦੀ ਬਿਨਾਂ ਕਿਸੇ ਦਲੀਲ ਦੇ ਵਿਰੋਧ ਕਰਨ ਦੇ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ। ਉਨਾਂ ਕਿਹਾ ਕਿ ਕਿੰਨੇ ਦੁੱਖ, ਅਫਸੋਸ ਅਤੇ ਸ਼ਰਮਨਾਕ ਕਾਰਵਾਈ ਹੈ ਕਿ ਬਾਦਲ ਅਤੇ ਮਜੀਠੀਆ ਪ੍ਰੀਵਾਰ ਨੂੰ ਜਿਵੇਂ ਸਿੱਖੀ ਸੰਸਥਾਵਾਂ ਦੇ ਉਚ ਆਹੁਦਿਆਂ ਦੀ ਆਪਣੇ ਪਰਿਵਾਰਕ ਅਤੇ ਮਾਲੀ ਸਵਾਰਥਾਂ ਦੀ ਪੂਰਤੀ ਲਈ ਦੁਰਵਰਤੋਂ ਕਰਨ ਦੀ ਗੈਰ ਸਮਾਜਿਕ ਪਿਰਤ ਪੈ ਚੁੱਕੀ ਹੈ, ਉਸ ਉਤੇ ਚੱਲਦੇ ਹੋਏ ਬਾਦਲ ਅਤੇ ਮਜੀਠੀਆ ਪ੍ਰੀਵਾਰ ਡਾ. ਸੰਤੋਖ ਸਿੰਘ ਦੀ ਹੋਈ ਨਿਯੁਕਤੀ ਨੂੰ ਸਾਬਕਾ ਜੱਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਗੁਰਬਚਨ ਸਿੰਘ ਦੀ ਦੁਰਵਰਤੋਂ ਕਰਕੇ ਇੱਕ ਤਾਂ ਬਦਨਾਮ ਕਰਨਾ ਚਾਹੁੰਦੇ ਹਨ ਅਤੇ ਦੂਸਰਾ ਚੀਫ਼ ਖਾਲਸਾ ਦੀਵਾਨ ਦੀ ਸਿੱਖ ਸੰਸਥਾ ਉਤੇ ਕਬਜ਼ਾ ਕਰਨ ਲਈ ਤਰਲੋ^ਮੱਛੀ ਹੋ ਰਹੇ ਹਨ। ਉਨਾਂ ਕਿਹਾ ਕਿ ਲੜਾਈ ਤਾਂ ਬਾਦਲ ਅਤੇ ਮਜੀਠੀਆ ਪ੍ਰੀਵਾਰ ਦੀ ਹੈ, ਲੇਕਿਨ ਡਾ. ਸੰਤੋਖ ਵਰਗੀ ਸ਼ਖਸੀਅਤ ਦੇ ਨਾਮ ਨੂੰ ਇਸ ਲੜਾਈ ਵਿੱਚ ਘਸੀਟ ਕੇ ਸਾਬਕਾ ਜੱਥੇਦਾਰ ਦੀ ਦੁਰਵਰਤੋਂ ਕਰਕੇ ਆਪਣੇ ਹੀ ਦਾਗੀ ਇਖ਼ਲਾਕ ਉਤੇ ਹੋਰ ਦਾਗ ਲਗਾ ਰਹੇ ਹਨ। ਜਦੋਂ ਕਿ ਬਾਦਲ ਅਤੇ ਮਜੀਠੀਆ ਪ੍ਰੀਵਾਰ ਆਪਣੇ ਮੰਦਭਾਵਨਾ ਭਰੇ ਮਨਸੂਬੇ ਵਿੱਚ ਇਸ ਲਈ ਕਾਮਯਾਬ ਨਹੀਂ ਹੋ ਸਕਣਗੇ ਕਿਉ਼ਕਿ ਹੁਣ ਸਿੱਖ ਕੌਮ ਦੇ ਹਰ ਖੇਤਰ ਵਿਚ ਸਿਆਸੀ, ਧਾਰਮਕ, ਸਮਾਜਿਕ ਅਤੇ ਇਖ਼ਲਾਕੀ ਤੋਰ ਤੇ ਬਾਦਲ ਅਤੇ ਮਜੀਠੀਆ ਪ੍ਰੀਵਾਰ ਨੂੰ ਮੂੰਹ ਦੀ ਖਾਣੀ ਪੈ ਰਹੀ ਹੈ। ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਹੁਣ ਇਨਾਂ ਦੇ ਸਿੱਖ ਵਿਰੋਧੀ ਕਰੂਪ ਚਿਹਰਿਆਂ ਤੋਂ ਸਿੱਖ ਕੌਮ ਭਲੀਭਾਂਤ ਜਾਣੂ ਹੋ ਚੁੱਕੀ ਹੈ। ਹੁਣ ਇਨਾਂ ਦੀ ਆਰ.ਐਸ.ਐਸ ਅਤੇ ਬੀ.ਜੇ.ਪੀ ਮੁਸੱਤਸਵੀ ਸੰਗਠਨਾਂ ਨਾਲ ਕੀਤੀਆਂ ਜਾ ਰਹੀਆਂ ਸਾਜਿਸ਼ਾਂ ਨੂੰ ਕਦੇ ਬੂਰ ਨਹੀਂ ਪਵੇਗਾ। ਸ੍ਰ. ਮਾਨ ਨੇ ਡਾH ਸੰਤੋਖ ਸਿੰਘ ਦੀ ਸ਼ਖਸ਼ੀਅਤ ਅਤੇ ਸੂਝਵਾਨਤਾ ਦੀ ਭਰਪੂਰ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਹ ਚੀਫ ਖਾਲਸਾ ਦੀਵਾਨ ਦੀ ਮੁੱਖ ਸੇਵਾ ਬਿਨਾਂ ਕਿਸੇ ਡਰ^ਭੈਅ ਦੇ ਨਿਭਾਉਣ। ਸ਼ੋ੍ਰਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਿੱਖ ਕੌਮ ਉਨਾਂ ਦੀ ਇਮਾਨਦਾਰੀ ਅਤੇ ਸੂਝਵਾਨਤਾ ਲਈ ਉਨਾਂ ਦਾ ਕਾਇਲ ਹੈ ਅਤੇ ਉਨਾਂ ਦੇ ਨਾਲ ਹੈ। ਸ੍ਰ. ਮਾਨ ਨੇ ਇਹ ਵੀ ਉਮੀਦ ਪ੍ਰਗਟ ਕੀਤੀ ਕਿ ਜਿਨਾਂ ਸੂਝਵਾਨ ਮੈਂਬਰਾਂ ਨੇ ਡਾ. ਸੰਤੋਖ ਸਿੰਘ ਨੂੰ ਵੋਟਾਂ ਪਾ ਕੇ ਬਹੁਸੰਮਤੀ ਨਾਲ ਇਸ ਉਚ ਆਹੁਦੇ ਤੇ ਬਿਠਾਇਆ ਹੈ, ਉਹ ਵੀ ਬਾਦਲ ਅਤੇ ਮਜੀਠੀਆ ਪ੍ਰੀਵਾਰ ਦੀਆਂ ਸਾਜਿਸ਼ਾਂ ਕਤਈ ਕਾਮਯਾਬ ਨਹੀਂ ਹੋਣ ਦੇਣਗੇ ।