Verify Party Member
Header
Header
ਤਾਜਾ ਖਬਰਾਂ

ਬਰਤਾਨੀਆ ਵੱਲੋਂ ਡਾਕਟਰ, ਨਰਸਾਂ, ਡੈਟਿਸਟਾਂ ਅਤੇ ਘਰਾਂ ਵਿਚ ਕੰਮ ਕਰਨ ਵਾਲੀਆ ਸੇਵਾਦਾਰਾਂ ਲਈ ਟੋਫਿਲ ਅਤੇ ਆਈ.ਲੈਟਸ ਦੀ ਕੀਤੀ ਛੋਟ ਸਵਾਗਤਯੋਗ : ਮਾਨ

ਬਰਤਾਨੀਆ ਵੱਲੋਂ ਡਾਕਟਰ, ਨਰਸਾਂ, ਡੈਟਿਸਟਾਂ ਅਤੇ ਘਰਾਂ ਵਿਚ ਕੰਮ ਕਰਨ ਵਾਲੀਆ ਸੇਵਾਦਾਰਾਂ ਲਈ ਟੋਫਿਲ ਅਤੇ ਆਈ.ਲੈਟਸ ਦੀ ਕੀਤੀ ਛੋਟ ਸਵਾਗਤਯੋਗ : ਮਾਨ

ਫ਼ਤਹਿਗੜ੍ਹ ਸਾਹਿਬ, 23 ਸਤੰਬਰ ( ) “ਇੰਡੀਆਂ ਅਤੇ ਪੰਜਾਬ ਤੋਂ ਬਾਹਰਲੇ ਮੁਲਕਾਂ ਵਿਚ ਜਾਣ ਵਾਲੇ ਨਾਗਰਿਕਾਂ, ਵਿਦਿਆਰਥੀਆਂ ਲਈ ਇਹ ਜ਼ਰੂਰੀ ਸੀ ਕਿ ਉਹ ਆਈ.ਲੈਟਸ ਤੇ ਟੋਫਿਲ ਦੇ ਟੈਸਟ ਪਾਸ ਕਰਕੇ ਜਾਣ । ਜਿਸ ਨਾਲ ਕਈ ਵਾਰੀ ਕਾਬਲੀਅਤ ਰੱਖਣ ਵਾਲੇ ਨਾਗਰਿਕ ਆਪਣੇ ਇਸ ਹੱਕ ਤੋਂ ਵਾਂਝੇ ਰਹਿ ਜਾਂਦੇ ਸਨ, ਬਰਤਾਨੀਆ ਦੀ ਹਕੂਮਤ ਨੇ ਜੋ ਡਾਕਟਰਾਂ, ਨਰਸਾਂ, ਦੰਦਾਂ ਦੇ ਡਾਕਟਰਾਂ ਅਤੇ ਘਰਾਂ ਵਿਚ ਕੰਮ ਕਰਨ ਵਾਲੀਆ ਸੇਵਾਦਾਰ ਬੀਬੀਆਂ ਲਈ ਆਈ.ਲੈਟਸ ਤੇ ਟੋਫਿਲ ਦੀ ਛੋਟ ਦਿੱਤੀ ਹੈ, ਕੇਵਲ ਓ.ਈ.ਟੀ. (ਆਕੂਪੇਸ਼ਨਲ ਇੰਗਲਿਸ ਟੈਸਟ) ਦੀ ਸਹੂਲਤ ਦੀ ਕੀਤੀ ਹੈ, ਉਹ ਬਰਤਾਨੀਆ ਵਰਗੇ ਮੁਲਕ ਵੱਲੋਂ ਉਪਰੋਕਤ ਡਿਗਰੀਆਂ ਪ੍ਰਾਪਤ ਪੰਜਾਬੀ ਤੇ ਇੰਡੀਅਨ ਨੂੰ ਦੇ ਕੇ ਡਾਕਟਰਾਂ, ਨਰਸਾਂ ਤੇ ਡੈਟਿਸਟਾਂ ਦੇ ਬਾਹਰਲੇ ਮੁਲਕਾਂ ਵਿਚ ਉਦਮ ਤੇ ਕੰਮ ਕਰਨ ਦੀ ਸਹੂਲਤ ਵਿਚ ਵਾਧਾ ਕਰਕੇ ਸਲਾਘਾਯੋਗ ਕੰਮ ਕੀਤਾ ਹੈ, ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਭਰਪੂਰ ਪ੍ਰਸ਼ੰਸ਼ਾਂ ਕਰਦਾ ਹੈ । ਇਸ ਉਦਮ ਨਾਲ ਪੰਜਾਬ ਵਿਚ ਬੇਰੁਜਗਾਰਾਂ ਦੀ ਪੜ੍ਹੇ-ਲਿਖੇ ਸਿੱਖਿਅਤ ਨੌਜ਼ਵਾਨਾਂ ਦੀ ਬੇਰੁਜ਼ਗਾਰੀ ਨੂੰ ਹੱਲ ਕਰਨ ਵਿਚ ਵੱਡਾ ਸਹਿਯੋਗ ਮਿਲੇਗਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਰਤਾਨੀਆ ਦੀ ਹਕੂਮਤ ਵੱਲੋਂ ਡਾਕਟਰਾਂ, ਨਰਸਾਂ, ਦੰਦਾਂ ਦੇ ਡਾਕਟਰਾਂ ਅਤੇ ਘਰਾਂ ਵਿਚ ਕੰਮ ਕਰਨ ਵਾਲੀਆ ਸੇਵਾਦਾਰ ਬੀਬੀਆਂ ਨੂੰ ਆਪਣੇ ਮੁਲਕ ਵਿਚ ਆਉਣ ਲਈ ਦਿੱਤੀਆ ਸਹੂਲਤਾਂ ਲਈ ਧੰਨਵਾਦ ਅਤੇ ਪ੍ਰਸ਼ੰਸ਼ਾਂ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਬਰਤਾਨੀਆ ਹਕੂਮਤ ਨੇ ਓ.ਈ.ਟੀ. ਦੇ ਇਕੋ ਟੈਸਟ ਦੀ ਗੱਲ ਕੀਤੀ ਹੈ, ਕਿਉਂਕਿ ਇਹ ਮੁਲਕ ਅੰਗਰੇਜ਼ੀ ਭਾਸ਼ਾ ਵਾਲੇ ਇਸਾਈ ਮੁਲਕ ਹਨ, ਜਿਥੇ ਅੰਗਰੇਜ਼ੀ ਭਾਸ਼ਾ ਦੀ ਹੀ ਵਰਤੋਂ ਹੁੰਦੀ ਹੈ ਇਸ ਲਈ ਜੋ ਉਨ੍ਹਾਂ ਨੇ ਕੰਮਕਾਰਾਂ ਲਈ ਅੰਗਰੇਜ਼ੀ ਟੈਸਟ ਦੀ ਸ਼ਰਤ ਰੱਖੀ ਹੈ, ਉਸ ਨੂੰ ਪੂਰਨ ਕਰ ਸਕਦੇ ਹਨ ਅਤੇ ਬਰਤਾਨੀਆ ਵਿਚ ਜਾ ਕੇ ਡਾਕਟਰਾਂ, ਨਰਸਾਂ, ਦੰਦਾਂ ਦੇ ਡਾਕਟਰਾਂ ਅਤੇ ਘਰਾਂ ਵਿਚ ਕੰਮ ਕਰਨ ਵਾਲੀਆ ਸੇਵਾਦਾਰ ਬੀਬੀਆਂ ਆਪਣੇ ਰੁਜਗਾਰ ਪ੍ਰਾਪਤ ਕਰ ਸਕਦੇ ਹਨ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *