Select your Top Menu from wp menus
Header
Header
ਤਾਜਾ ਖਬਰਾਂ

ਬਰਤਾਨੀਆ ਵਿਚ ਬੰਬ ਵਿਸਫੋਟ ਅਤੇ ਅੱਗ ਨਾਲ ਕੀਮਤੀ ਜਿੰਦਗਾਨੀਆਂ ਤੋਂ ਪੀੜਤ ਮ੍ਰਿਤਕ ਪਰਿਵਾਰਾਂ ਨਾਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਡੂੰਘੀ ਹਮਦਰਦੀ ਪ੍ਰਗਟਾਈ

ਬਰਤਾਨੀਆ ਵਿਚ ਬੰਬ ਵਿਸਫੋਟ ਅਤੇ ਅੱਗ ਨਾਲ ਕੀਮਤੀ ਜਿੰਦਗਾਨੀਆਂ ਤੋਂ ਪੀੜਤ ਮ੍ਰਿਤਕ ਪਰਿਵਾਰਾਂ ਨਾਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਡੂੰਘੀ ਹਮਦਰਦੀ ਪ੍ਰਗਟਾਈ

ਫ਼ਤਹਿਗੜ੍ਹ ਸਾਹਿਬ, 16 ਜੂਨ ( ) “ਬੀਤੀ 25 ਮਈ ਨੂੰ ਮਾਨਚੈਸਟਰ ਵਿਖੇ ਹੋਏ ਬੰਬ ਵਿਸਫੋਟ ਨਾਲ ਨਿਰਦੋਸ਼ ਜਾਨਾਂ ਦਾ ਵੱਡੀ ਗਿਣਤੀ ਵਿਚ ਨੁਕਸਾਨ ਹੋਇਆ ਸੀ ਅਤੇ ਬੰਬ ਵਿਸਫੋਟ ਕਰਨ ਵਾਲੀਆ ਮਨੁੱਖਤਾ ਵਿਰੋਧੀ ਤਾਕਤਾਂ ਨੇ ਅਜਿਹਾ ਕਾਰਾ ਕਰਕੇ ਮ੍ਰਿਤਕ ਪਰਿਵਾਰਾਂ ਨੂੰ ਜਿਨ੍ਹਾਂ ਦਾ ਕੋਈ ਵੀ ਕਸੂਰ ਨਹੀਂ ਸੀ, ਉਨ੍ਹਾਂ ਨੂੰ ਡੂੰਘੇ ਜਖ਼ਮ ਦਿੱਤੇ ਹਨ ਅਤੇ ਉਨ੍ਹਾਂ ਤੋਂ ਉਨ੍ਹਾਂ ਦੇ ਪਰਿਵਾਰਿਕ ਮੈਬਰਾਂ ਨੂੰ ਜ਼ਬਰੀ ਮੌਤ ਦੇ ਮੂੰਹ ਵਿਚ ਧਕੇਲ ਦਿੱਤਾ ਗਿਆ ਸੀ । ਜੋ ਕਿ ਅਤਿ ਦੁੱਖਦਾਇਕ ਵਰਤਾਰਾ ਵਾਪਰਿਆ ਸੀ । ਫਿਰ 6 ਜੂਨ ਨੂੰ ਲੰਡਨ ਬ੍ਰਿਜ ਵਿਖੇ ਅਜਿਹਾ ਹੀ ਮਨੁੱਖਤਾ ਵਿਰੋਧੀ ਕਾਰਾ ਹੋਇਆ ਅਤੇ ਫਿਰ ਬੀਤੇ ਦਿਨੀਂ 15 ਜੂਨ ਨੂੰ ਗਰੀਨਫਿਲ ਟਾਵਰ ਨੂੰ ਅੱਗ ਲੱਗਣ ਦੀ ਬਦੌਲਤ ਵੱਡੀਆਂ ਜਾਨਾਂ ਦਾ ਨੁਕਸਾਨ ਹੋਇਆ। ਇਨ੍ਹਾਂ ਦੁੱਖਦਾਇਕ ਵਾਰਦਾਤਾ ਵਿਚ ਜਿਨ੍ਹਾਂ ਵੀ ਬਰਤਾਨੀਆ ਨਿਵਾਸੀਆਂ ਦੇ ਪਰਿਵਾਰਾਂ ਦੇ ਜੀ ਉਨ੍ਹਾਂ ਤੋਂ ਵਿਛੜ ਗਏ ਹਨ ਅਤੇ ਜਿਨ੍ਹਾਂ ਉਤੇ ਬਹੁਤ ਦੁੱਖ ਭਰਿਆ ਸਮਾਂ ਹੈ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਨ੍ਹਾਂ ਸਭ ਪੀੜਤ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦਾ ਹੋਇਆ ਉਨ੍ਹਾਂ ਪਰਿਵਾਰਾਂ ਤੋਂ ਵਿਛੜੀਆਂ ਆਤਮਾਵਾਂ ਦੀ ਸ਼ਾਂਤੀ ਲਈ ਜਿਥੇ ਅਰਦਾਸ ਕਰਦਾ ਹੈ, ਉਥੇ ਜਿਥੇ ਕਿਤੇ ਵੀ ਅਜਿਹੀਆ ਤਾਕਤਾਂ ਮਨੁੱਖਤਾ ਵਿਰੋਧੀ ਅਸਹਿ ਤੇ ਅਕਹਿ ਜ਼ਬਰ-ਜੁਲਮ ਕਰ ਰਹੀਆ ਹਨ, ਉਨ੍ਹਾਂ ਦੇ ਇਸ ਇਨਸਾਨੀਅਤ ਵਿਰੋਧੀ ਅਮਲਾਂ ਦੀ ਪੁਰਜੋਰ ਨਿੰਦਾ ਕਰਦਾ ਹੋਇਆ ਬਰਤਾਨੀਆ ਦੀ ਮਹਾਰਾਣੀ ਐਲਜਾਬੈਥ ਅਤੇ ਬਰਤਾਨੀਆ ਦੀ ਹਕੂਮਤ ਦੀ ਇਸ ਦੁੱਖ ਦੀ ਘੜੀ ਵਿਚ ਹਰ ਤਰ੍ਹਾਂ ਸਰੀਕ ਹੁੰਦਾ ਹੋਇਆ ਇਹ ਉਸ ਅਕਾਲ ਪੁਰਖ ਨੂੰ ਬੇਨਤੀ ਕਰਦਾ ਹੈ ਕਿ ਸਮੁੱਚੇ ਸੰਸਾਰ ਵਿਚ ਅਮਨ-ਚੈਨ, ਜਮਹੂਰੀਅਤ, ਭਰਾਤਰੀ ਭਾਵ ਅਤੇ ਸਮਾਜਿਕ ਕਦਰਾ-ਕੀਮਤਾ ਨੂੰ ਕਾਇਮ ਰੱਖਣ ਵਾਲਾ ਮਾਹੌਲ ਪੈਦਾ ਹੋਵੇ ਅਤੇ ਹਰ ਪਾਸੇ ਅਮਨ-ਚੈਨ ਦੀ ਬੰਸਰੀ ਵੱਜੇ ਅਤੇ ਹਰ ਇਨਸਾਨ ਆਪਣੀ ਜਿੰਦਗੀ ਦੇ ਮਿਲੇ ਸਵਾਸਾ ਨੂੰ ਸਹੀ ਦਿਸ਼ਾ ਵੱਲ ਲਗਾਵੇ ਤਾਂ ਕਿ ਸਮੁੱਚੀ ਮਨੁੱਖਤਾ ਦੀ ਜਿਥੇ ਬਿਹਤਰੀ ਹੋ ਸਕੇ, ਉਥੇ ਸਭ ਤਰ੍ਹਾਂ ਦੇ ਦੁੱਖ-ਦਰਦ ਤੋਂ ਇਥੇ ਵੱਸਣ ਵਾਲੀ ਲੋਕਾਈ ਨੂੰ ਨਿਜਾਤ ਮਿਲੇ । ਅਸੀਂ ਫਿਰ ਇਕ ਵਾਰੀ ਪੀੜਤ ਪਰਿਵਾਰਾਂ ਦੇ ਇਸ ਦੁੱਖ ਵਿਚ ਸਰੀਕ ਹੁੰਦੇ ਹੋਏ ਉਨ੍ਹਾਂ ਨੂੰ ਭਾਣਾ ਮੰਨਣ ਦੀ ਵੀ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਾਂ । ਸਿੱਖ ਕੌਮ ਨੇ ਆਪਣੇ ਧਰਮ ਅਤੇ ਗੁਰੂ ਸਾਹਿਬ ਤੋਂ ਮਿਲੀ ਸੇਧ ਅਨੁਸਾਰ ਉਪਰੋਕਤ ਤਿੰਨੇ ਦੁੱਖਦਾਇਕ ਵਰਤਾਰਿਆ ਸਮੇਂ ਜੋ ਮਨੁੱਖਤਾ ਦੀ ਅਤੇ ਪੀੜਤਾਂ ਦੀ ਨਿਰਸਵਾਰਥ ਹੋ ਕੇ ਸੇਵਾ ਕੀਤੀ ਹੈ ਅਤੇ ਸਿੱਖ ਕੌਮ ਦੀ ਮਨੁੱਖਤਾ ਪੱਖੀ ਅੱਛਾਈ ਨੂੰ ਉਜਾਗਰ ਕੀਤਾ ਹੈ, ਉਸ ਲਈ ਅਜਿਹੇ ਫਰਜ ਪੂਰੇ ਕਰਨ ਵਾਲੇ ਸਿੱਖਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਵੀ ਕਰਦੇ ਹਾਂ ।”

About The Author

Related posts

Leave a Reply

Your email address will not be published. Required fields are marked *