Verify Party Member
Header
Header
ਤਾਜਾ ਖਬਰਾਂ

ਬਰਤਾਨੀਆ ਲੇਬਰ ਪਾਰਟੀ ਦੀ ਬੀਬਾ ਪ੍ਰੀਤ ਕੌਰ ਗਿੱਲ ਵੱਲੋਂ ਐਬਜਾਸਟਨ ਸੀਟ ਤੋਂ ਜਿੱਤਕੇ ‘ਹਾਊਂਸ ਆਫ਼ ਕਾਮਨਜ਼’ ਦਾ ਮੁੱਖੀ ਬਣਨਾ ਸਿੱਖ ਕੌਮ ਲਈ ਫਖ਼ਰ ਵਾਲੀ ਗੱਲ : ਮਾਨ

ਬਰਤਾਨੀਆ ਲੇਬਰ ਪਾਰਟੀ ਦੀ ਬੀਬਾ ਪ੍ਰੀਤ ਕੌਰ ਗਿੱਲ ਵੱਲੋਂ ਐਬਜਾਸਟਨ ਸੀਟ ਤੋਂ ਜਿੱਤਕੇ ‘ਹਾਊਂਸ ਆਫ਼ ਕਾਮਨਜ਼’ ਦਾ ਮੁੱਖੀ ਬਣਨਾ ਸਿੱਖ ਕੌਮ ਲਈ ਫਖ਼ਰ ਵਾਲੀ ਗੱਲ : ਮਾਨ

ਚੰਡੀਗੜ੍ਹ, 19 ਜੁਲਾਈ ( ) “ਬੀਤੇ ਕੁਝ ਦਿਨ ਪਹਿਲੇ ਕੈਨੇਡਾ ਦੀ ਪਹਿਲੀ ਦਸਤਾਰਧਾਰੀ ਗੁਰਸਿੱਖ ਬੀਬੀ ਪਲਵਿੰਦਰ ਕੌਰ ਸ਼ੇਰਗਿੱਲ ਕੈਨੇਡਾ ਦੀ ਸੁਪਰੀਮ ਕੋਰਟ ਦੀ ਜੱਜ ਨਿਯੁਕਤ ਹੋਣ ਤੇ ਸੰਸਾਰ ਵਿਚ ਵੱਸ ਰਹੇ ਸਮੁੱਚੀ ਸਿੱਖ ਕੌਮ ਦੀ ਧੌਣ ਫਖ਼ਰ ਨਾਲ ਉੱਚੀ ਹੋਈ ਸੀ । ਉਸੇ ਤਰ੍ਹਾਂ ਬੀਤੇ ਦਿਨ ਬਰਤਾਨੀਆ ਲੇਬਰ ਪਾਰਟੀ ਵੱਲੋਂ ਐਬਜਾਸਟਨ ਸੀਟ ਤੋਂ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਵਾਲੀ ਬੀਬਾ ਪ੍ਰੀਤ ਕੌਰ ਗਿੱਲ ਵੱਲੋਂ ਬਰਤਾਨੀਆ ਦੀ ਸੰਸਦ ਜਿਸ ਨੂੰ ਹਾਊਂਸ ਆਫ਼ ਕਾਮਨਜ਼ ਆਖਿਆ ਜਾਂਦਾ ਹੈ, ਉਸਦਾ ਇਸ ਬੀਬਾ ਵੱਲੋਂ ਮੁੱਖੀ ਬਣਨ ਉਤੇ ਸਮੁੱਚੀ ਸਿੱਖ ਕੌਮ ਦਾ ਸਮੁੱਚੇ ਸੰਸਾਰ ਵਿਚ ਮਾਣ-ਸਤਿਕਾਰ ਵਿਚ ਜਿਥੇ ਢੇਰ ਸਾਰਾ ਵਾਧਾ ਹੋਇਆ ਹੈ, ਉਥੇ ਇਨ੍ਹਾਂ ਦੋਵਾਂ ਬੀਬੀਆਂ ਵੱਲੋਂ ਬਾਹਰਲੇ ਮੁਲਕਾਂ ਦੇ ਉੱਚ ਅਹੁਦਿਆ ਤੇ ਬਿਰਾਜਮਾਨ ਹੋਣ ਤੇ ਇਹ ਗੱਲ ਵੀ ਪ੍ਰਤੱਖ ਹੋ ਗਈ ਹੈ ਕਿ ਸਿੱਖ ਬੀਬੀਆਂ ਆਪਣੀਆਂ ਰਹੂ-ਰੀਤੀਆਂ ਉਤੇ ਪਹਿਰਾ ਦਿੰਦੀਆਂ ਹੋਈਆ ਦੁਨੀਆਂ ਦੀ ਅਗਵਾਈ ਕਰਨ ਦੀ ਸਮਰੱਥਾਂ ਰੱਖਦੀਆਂ ਹਨ । ਅਸੀਂ ਸਮੁੱਚੀ ਸਿੱਖ ਕੌਮ ਵੱਲੋਂ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਵੱਲੋਂ ਉਪਰੋਕਤ ਦੋਵੇ ਬੀਬੀਆਂ ਕ੍ਰਮਵਾਰ ਕੈਨੇਡਾ ਦੀ ਸੁਪਰੀਮ ਕੋਰਟ ਦਾ ਜੱਜ ਬਣਨ ਅਤੇ ਬੀਬਾ ਪ੍ਰੀਤ ਕੌਰ ਗਿੱਲ ਵੱਲੋਂ ਹਾਊਂਸ ਆਫ਼ ਕਾਮਨਜ਼ ਦੀ ਮੁੱਖੀ ਬਣਨ ਉਤੇ ਜਿਥੇ ਦੋਵਾਂ ਬੀਬੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੁਬਾਰਕਬਾਦ ਭੇਜਦੇ ਹਾਂ, ਉਥੇ ਸਮੁੱਚੀ ਸਿੱਖ ਕੌਮ ਨੂੰ ਵੀ ਹਾਰਦਿਕ ਵਧਾਈ ਦਿੰਦੇ ਹਾਂ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੈਨੇਡਾ ਦੀ ਸੁਪਰੀਮ ਕੋਰਟ ਦੀ ਸਿੱਖ ਬੀਬੀ ਵੱਲੋਂ ਜੱਜ ਬਣਨ ਤੇ ਅਤੇ ਬਰਤਾਨੀਆ ਦੇ ਹਾਊਂਸ ਆਫ਼ ਕਾਮਨਜ਼ ਦੀ ਮੁੱਖੀ ਬਣਨ ਉਤੇ ਔਰਤ ਵਰਗ ਅਤੇ ਸਿੱਖ ਕੌਮ ਨੂੰ ਉਚੇਚੇ ਤੌਰ ਤੇ ਮੁਬਾਰਕਬਾਦ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਨੇ ਸਾਡੇ ਧਰਮ ਵਿਚ ਔਰਤ ਵਰਗ ਨੂੰ ਬਰਾਬਰ ਦਾ ਰੁਤਬਾ ਤੇ ਸਤਿਕਾਰ ਦੇ ਕੇ ਪਹਿਲੇ ਹੀ ਔਰਤ ਵਰਗ ਦੀ ਆਨ-ਸ਼ਾਨ ਨੂੰ ਬਰਕਰਾਰ ਰੱਖਿਆ ਹੈ ਅਤੇ ਸਾਡੇ ਧਰਮ ਵਿਚ ਲੜਕਾ ਅਤੇ ਲੜਕੀ ਵਿਚ ਕੋਈ ਰਤੀਭਰ ਵੀ ਫ਼ਰਕ ਨਹੀਂ ਸਮਝਿਆ ਜਾਂਦਾ ਅਤੇ ਅਜੋਕਾ ਸਮਾਜ ਇਸ ਗੱਲ ਦੀ ਮੰਗ ਕਰਦਾ ਹੈ ਕਿ ਬੇਟੀਆਂ ਨੂੰ ਬੇਟਿਆ ਦੀ ਤਰ੍ਹਾਂ ਹੀ ਪਾਲਣ ਪੋਸ਼ਣ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਸਮਾਜ ਵਿਚ ਆਜ਼ਾਦਆਨਾ ਤੌਰ ਤੇ ਵਿਚਰਨ ਅਤੇ ਉਨ੍ਹਾਂ ਦੇ ਸਤਿਕਾਰ-ਮਾਣ ਨੂੰ ਕਾਇਮ ਰੱਖਿਆ ਜਾਵੇ । ਉਪਰੋਕਤ ਦੋਵੇ ਬੀਬੀਆਂ ਵੱਲੋਂ ਉੱਚ ਅਹੁਦਿਆ ਉਤੇ ਬਿਰਾਜਮਾਨ ਹੋਣਾ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਬੀਬੀਆਂ ਜਾਂ ਔਰਤ ਵਰਗ ਸਮਾਜ ਵਿਚ ਬਰਾਬਰਤਾ ਦਾ ਹੱਕ ਤੇ ਅਧਿਕਾਰ ਰੱਖਦੀਆ ਹਨ । ਇਸੇ ਲਈ ਗੁਰੂ ਸਾਹਿਬਾਨ ਨੇ ਆਪਣੇ ਮੁਖਾਰਬਿੰਦ ਤੋਂ ਇਹ ਪੁਕਾਰਕੇ ‘ਸੋ ਕਿਉ ਮੰਦਾ ਆਖਿਐ, ਜਿਤੁ ਜੰਮੈ ਰਾਜਾਨ’ ਕਹਿਕੇ ਔਰਤ ਵਰਗ ਨੂੰ ਪੂਰਨ ਸਤਿਕਾਰ-ਮਾਣ ਬਖਸਿਆ ਹੈ ।

About The Author

Related posts

Leave a Reply

Your email address will not be published. Required fields are marked *