Verify Party Member
Header
Header
ਤਾਜਾ ਖਬਰਾਂ

ਬਰਤਾਨੀਆ ਦੇ ਵਜ਼ੀਰ-ਏ-ਆਜ਼ਮ ਬੋਰਿਸ ਜੋਹਨਸਨ ਵੱਲੋਂ 26 ਜਨਵਰੀ ਦੇ ਸਮਾਗਮ ਉਤੇ ਇੰਡੀਆ ਦੌਰੇ ਨੂੰ ਰੱਦ ਕਰਨ ਦਾ ਫੈਸਲਾ ਸਵਾਗਤਯੋਗ : ਮਾਨ

ਬਰਤਾਨੀਆ ਦੇ ਵਜ਼ੀਰ-ਏ-ਆਜ਼ਮ ਬੋਰਿਸ ਜੋਹਨਸਨ ਵੱਲੋਂ 26 ਜਨਵਰੀ ਦੇ ਸਮਾਗਮ ਉਤੇ ਇੰਡੀਆ ਦੌਰੇ ਨੂੰ ਰੱਦ ਕਰਨ ਦਾ ਫੈਸਲਾ ਸਵਾਗਤਯੋਗ : ਮਾਨ

ਫ਼ਤਹਿਗੜ੍ਹ ਸਾਹਿਬ, 06 ਜਨਵਰੀ ( ) “ਭਾਵੇ ਇੰਡੀਆ ਦੇ ਮੁਤੱਸਵੀ ਹੁਕਮਰਾਨਾ ਵੱਲੋਂ 26 ਜਨਵਰੀ ਦੇ ਦਿਹਾੜੇ ਉਤੇ ਬਰਤਾਨੀਆ ਦੇ ਵਜ਼ੀਰ-ਏ-ਆਜ਼ਮ ਬੋਰਿਸ ਜੋਹਨਸਨ ਨੂੰ ਦਿੱਤੇ ਗਏ ਸੱਦੇ ਨੂੰ ਰੱਦ ਹੋਣ ਤੇ ਇਹ ਕਿਹਾ ਜਾ ਰਿਹਾ ਹੈ ਕਿ ਕਰੋਨਾ ਵਾਇਰਸ ਦੇ ਵੱਧਣ ਦੀ ਬਦੌਲਤ ਉਨ੍ਹਾਂ ਇਹ ਦੌਰਾ ਰੱਦ ਕਰ ਦਿੱਤਾ ਹੈ । ਪਰ ਅਸਲੀਅਤ ਇਹ ਹੈ ਕਿ ਸਮੁੱਚੀਆ ਕਿਸਾਨ ਜਥੇਬੰਦੀਆਂ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਬਰਤਾਨੀਆ ਅਤੇ ਹੋਰ ਮੁਲਕਾਂ ਵਿਚ ਵਿਚਰਨ ਵਾਲੇ ਸਿੱਖਾਂ ਅਤੇ ਬਰਤਾਨੀਆ ਦੇ ਪੰਜਾਬ ਅਤੇ ਸਿੱਖ ਕੌਮ ਨਾਲ ਸੰਬੰਧਤ ਐਮ.ਪੀਜ ਵੱਲੋਂ ਮੋਦੀ ਹਕੂਮਤ ਦੇ ਕਿਸਾਨਾਂ ਉਤੇ ਹੋ ਰਹੇ ਜ਼ਬਰ-ਜੁਲਮ ਦੀ ਸਹੀ ਗੱਲ ਤੋਂ ਜਾਣੂ ਹੋਣ ਉਪਰੰਤ ਬੋਰਿਸ ਜੋਹਨਸਨ ਨੇ ਇਹ ਦੌਰਾ ਪੰਜਾਬੀਆਂ, ਕਿਸਾਨਾਂ ਤੇ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਰੱਦ ਕਰਕੇ ਤਾਨਾਸ਼ਾਹ ਮੋਦੀ ਹਕੂਮਤ ਦੇ ਮੂੰਹ ਉਤੇ ਕੌਮਾਂਤਰੀ ਪੱਧਰ ਦੀ ਕਰਾਰੀ ਚਪੇੜ ਮਾਰਨ ਦੇ ਨਾਲ-ਨਾਲ ਇੰਡੀਆਂ ਦੇ ਮਨੁੱਖਤਾ ਵਿਰੋਧੀ ਖੂੰਖਾਰ ਚਿਹਰੇ ਨੂੰ ਉਜਾਗਰ ਕਰਨ ਦਾ ਸਲਾਘਾਯੋਗ ਉਦਮ ਕੀਤਾ ਹੈ, ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸਮੁੱਚੀ ਸਿੱਖ ਕੌਮ ਭਰਪੂਰ ਸਵਾਗਤ ਕਰਦੀ ਹੈ, ਉਥੇ ਬੋਰਿਸ ਜੋਹਨਸਨ ਦੀ ਬਰਤਾਨੀਆ ਹਕੂਮਤ ਨੂੰ ਇਹ ਸੰਜ਼ੀਦਾ ਅਪੀਲ ਵੀ ਕਰਦੀ ਹੈ ਕਿ 1984 ਦੇ ਬਲਿਊ ਸਟਾਰ ਦੇ ਸਿੱਖ ਗੁਰਧਾਮਾਂ ਉਤੇ ਹੋਏ ਫ਼ੌਜੀ ਹਮਲੇ ਸਮੇਂ ਬਰਤਾਨੀਆ ਨੇ ਮਰਹੂਮ ਇੰਦਰਾ ਗਾਂਧੀ ਦੀ ਸਿੱਖ ਕੌਮ ਵਿਰੋਧੀ ਸਾਜਿ਼ਸ ਵਿਚ ਸਾਥ ਦੇ ਕੇ ਬਰਤਾਨੀਆ ਦੀ ਕੌਮਾਂਤਰੀ ਸਥਿਤੀ ਨੂੰ ਗੁੰਝਲਦਾਰ ਤੇ ਸੱਕੀ ਬਣਾ ਲਿਆ ਸੀ । ਜਿਸਦਾ ਅੱਜ ਤੱਕ ਸਿੱਖ ਕੌਮ ਤੇ ਪੰਜਾਬੀਆਂ ਨੂੰ ਉਸ ਭੂਮਿਕਾ ਦਾ ਰੋਹ ਹੈ । ਜੇਕਰ ਬੋਰਿਸ ਜੋਹਨਸਨ ਸਿੱਖ ਕੌਮ ਅਤੇ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਕੁੱਚਲਕੇ ਇੰਡੀਆ ਪਹੁੰਚਣ ਦੀ ਗੁਸਤਾਖੀ ਕਰ ਜਾਂਦੇ ਤਾਂ ਬਰਤਾਨੀਆ ਮੁਲਕ ਦੀ ਇਕ ਵਾਰੀ ਫਿਰ ਕੌਮਾਂਤਰੀ ਪੱਧਰ ਤੇ ਬਹੁਤ ਵੱਡੀ ਬਦਨਾਮੀ ਹੋ ਜਾਣੀ ਸੀ । ਜਿਸ ਨੂੰ ਬੋਰਿਸ ਜੋਹਨਸਨ ਨੇ ਸਹੀ ਸਮੇਂ ਤੇ ਸਹੀ ਫੈਸਲਾ ਕਰਕੇ ਕਿਸਾਨਾਂ ਪੰਜਾਬੀਆਂ ਅਤੇ ਸਿੱਖ ਕੌਮ ਦੇ ਇਨਸਾਫ਼ ਵਾਲੀ ਆਵਾਜ਼ ਦੇ ਹੱਕ ਵਿਚ ਭੁਗਤਕੇ, 1984 ਸਮੇਂ ਬਰਤਾਨੀਆ ਤੋਂ ਹੋਈ ਗੁਸਤਾਖੀ ਦੇ ਰੋਹ ਨੂੰ ਕੁਝ ਸ਼ਾਂਤ ਕਰਨ ਦਾ ਇਨਸਾਨੀਅਤ ਪੱਖੀ ਚੰਗਾਂ ਉਦਮ ਕੀਤਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਰਤਾਨੀਆ ਦੇ ਵਜ਼ੀਰ-ਏ-ਆਜ਼ਮ ਬੋਰਿਸ ਜੋਹਨਸਨ ਵੱਲੋਂ ਇੰਡੀਆ ਦੇ ਕਿਸਾਨਾਂ, ਸਿੱਖ ਕੌਮ ਅਤੇ ਪੰਜਾਬੀਆਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਆਪਣੇ ਇੰਡੀਆ ਦੇ ਦੌਰੇ ਨੂੰ ਰੱਦ ਕਰਨ ਦੇ ਫੈਸਲੇ ਦਾ ਭਰਪੂਰ ਸਵਾਗਤ ਕਰਦੇ ਹੋਏ ਅਤੇ ਸਹੀ ਸਮੇ ਤੇ ਸਹੀ ਫੈਸਲਾ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੋਰਿਸ ਜੋਹਨਸਨ ਵੱਲੋਂ ਇਹ ਵਿਵਾਦਪੂਰਨ ਦੌਰੇ ਨੂੰ ਰੱਦ ਕਰਨ ਦੇ ਫੈਸਲੇ ਨਾਲ ਕੌਮਾਂਤਰੀ ਪੱਧਰ ਉਤੇ ਇਹ ਪ੍ਰਤੱਖ ਹੋ ਗਿਆ ਹੈ ਕਿ ਜਾਬਰ ਤਾਨਾਸ਼ਾਹ ਮੋਦੀ ਹਕੂਮਤ ਇੰਡੀਆ, ਪੰਜਾਬ, ਹਰਿਆਣਾ ਤੇ ਹੋਰ ਸੂਬਿਆਂ ਵਿਚ ਆਪਣੇ ਹੀ ਮੁਲਕ ਦੇ ਕਿਸਾਨਾਂ-ਮਜਦੂਰਾਂ ਅਤੇ ਹੋਰਨਾਂ ਵਰਗਾਂ ਦੀ ਬਿਹਤਰੀ ਕਰਨ ਦੀ ਵਿਧਾਨਿਕ ਜਿ਼ੰਮੇਵਾਰੀ ਨੂੰ ਪਿੱਠ ਦੇ ਕੇ ਉਨ੍ਹਾਂ ਦੇ ਮੁੱਢਲੇ ਮੌਲਿਕ ਅਧਿਕਾਰਾਂ ਨੂੰ ਕੁੱਚਲਣ ਦੇ ਨਾਲ-ਨਾਲ ਉਨ੍ਹਾਂ ਨੂੰ ਘਸਿਆਰੇ ਬਣਾਉਣ ਦੀ ਸਾਜਿ਼ਸ ਤੇ ਵੀ ਕੰਮ ਕਰ ਰਹੀ ਹੈ ਤੇ ਆਪਣੇ ਕਾਰਪੋਰੇਟ ਘਰਾਣਿਆ ਦੇ ਅਰਬਾਪਤੀ ਦੋਸਤਾਂ ਅਡਾਨੀ-ਅੰਬਾਨੀ ਦੀ ਹਰ ਖੇਤਰ ਵਿਚ ਜ਼ਬਰੀ ਅਜਾਰੇਦਾਰੀ ਕਾਇਮ ਕਰਨ ਦੇ ਮਨਸੂਬਿਆਂ ਉਤੇ ਵੀ ਅਮਲ ਕਰ ਰਹੀ ਹੈ । ਜਿਸ ਨਾਲ ਸਮੁੱਚਾ ਇੰਡੀਆ ਤੇਜ਼ੀ ਨਾਲ ਅਰਾਜਕਤਾ ਵੱਲ ਵੱਧਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਸ. ਮਾਨ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਬੋਰਿਸ ਜੋਹਨਸਨ ਵੱਲੋਂ ਇਸ ਮਨੁੱਖਤਾ ਪੱਖੀ ਕੀਤੇ ਗਏ ਫੈਸਲੇ ਨਾਲ ਇਹ ਸੰਦੇਸ਼ ਕੇਵਲ ਬਰਤਾਨੀਆ ਵਿਚ ਹੀ ਨਹੀਂ ਬਲਕਿ ਯੂਰਪਿੰਨ ਯੂਨੀਅਨ ਦੇ ਸਮੁੱਚੇ 27 ਮੁਲਕਾਂ ਵਿਚ ਇੰਡੀਆ ਦੇ ਕਿਸਾਨਾਂ ਨਾਲ ਹੁਕਮਰਾਨਾਂ ਵੱਲੋਂ ਕੀਤੇ ਜਾ ਰਹੇ ਜ਼ਬਰ ਵਿਰੁੱਧ ਲੋਕ ਰਾਏ ਬਣ ਚੁੱਕੀ ਹੈ ਜੋ ਸਮੁੱਚੇ ਮੁਲਕਾਂ ਦੀਆਂ ਹਕੂਮਤਾਂ ਤੇ ਨਿਵਾਸੀਆ ਤੱਕ ਵੀ ਪਹੁੰਚ ਰਹੀ ਹੈ । ਸ. ਮਾਨ ਨੇ ਕੈਨੇਡਾ ਦੇ ਵਜ਼ੀਰ-ਏ-ਆਜ਼ਮ ਜਸਟਿਨ ਟਰੂਡੋ ਵੱਲੋਂ ਕਿਸਾਨੀ ਮੋਰਚੇ, ਪੰਜਾਬੀਆਂ, ਸਿੱਖ ਕੌਮ ਦੇ ਸੱਚ-ਹੱਕ ਉਤੇ ਲਏ ਗਏ ਉਸ ਸਟੈਂਡ ਦੀ ਵੀ ਭਰਪੂਰ ਪ੍ਰਸ਼ੰਸ਼ਾਂ ਕੀਤੀ ਜਿਸ ਅਧੀਨ ਉਨ੍ਹਾਂ ਨੇ ਸ੍ਰੀ ਮੋਦੀ ਦੇ ਕੈਨੇਡਾ ਦਾਖਲ ਤੇ ਰੋਕ ਲਗਾਉਣ ਦੀ ਗੱਲ ਕੀਤੀ ਹੈ ਅਤੇ ਕਰੋਨਾ ਵਾਇਰਸ ਦੇ ਚੱਲ ਦੇ ਦੋ ਮਹੀਨਿਆ ਉਪਰੰਤ ਪੰਜਾਬੀ ਕਿਸਾਨਾਂ ਦੇ ਲਈ ਵਿਸ਼ੇਸ਼ ਵੀਜੇ ਖੋਲ੍ਹਕੇ ਪੰਜਾਬੀਆ ਨੂੰ ਕੈਨੇਡਾ ਵਿਖੇ ਆਉਣ ਦਾ ਸੱਦਾ ਦਿੱਤਾ ਹੈ, ਦਾ ਭਰਪੂਰ ਸਵਾਗਤ ਕਰਦੇ ਹੋਏ ਸਮੁੱਚੀ ਸਿੱਖ ਕੌਮ ਅਤੇ ਪੰਜਾਬੀਆ ਦੇ ਬਿਨ੍ਹਾਂ ਤੇ ਉਨ੍ਹਾਂ ਅਤੇ ਉਨ੍ਹਾਂ ਦੀ ਹਕੂਮਤ ਦਾ ਤਹਿ ਦਿਲੋ ਧੰਨਵਾਦ ਵੀ ਕੀਤਾ ।

About The Author

Related posts

Leave a Reply

Your email address will not be published. Required fields are marked *