Select your Top Menu from wp menus
Header
Header
ਤਾਜਾ ਖਬਰਾਂ

ਬਰਤਾਨੀਆ ਦੀ ਲੇਬਰ ਪਾਰਟੀ ਵੱਲੋਂ ਆਪਣੇ ਚੋਣ ਮੈਨੀਫੈਸਟੋ ਵਿਚ ਬਲਿਊ ਸਟਾਰ ਦੇ ਫ਼ੌਜੀ ਹਮਲੇ ਦੀ ਬਰਤਾਨਵੀ ਹਕੂਮਤ ਦੀ ਜਾਂਚ ਕਰਵਾਉਣਾ ਸਵਾਗਤਯੋਗ : ਮਾਨ

ਬਰਤਾਨੀਆ ਦੀ ਲੇਬਰ ਪਾਰਟੀ ਵੱਲੋਂ ਆਪਣੇ ਚੋਣ ਮੈਨੀਫੈਸਟੋ ਵਿਚ ਬਲਿਊ ਸਟਾਰ ਦੇ ਫ਼ੌਜੀ ਹਮਲੇ ਦੀ ਬਰਤਾਨਵੀ ਹਕੂਮਤ ਦੀ ਜਾਂਚ ਕਰਵਾਉਣਾ ਸਵਾਗਤਯੋਗ : ਮਾਨ

ਫ਼ਤਹਿਗੜ੍ਹ ਸਾਹਿਬ, 18 ਮਈ ( ) “ਬਰਤਾਨੀਆ ਮੁਲਕ ਦੀਆਂ 08 ਜੂਨ ਨੂੰ ਆਮ ਜਰਨਲ ਚੋਣਾਂ ਹੋ ਰਹੀਆ ਹਨ । ਇਨ੍ਹਾਂ ਚੋਣਾਂ ਵਿਚ ਬਰਤਾਨੀਆ ਦੀ ਲੇਬਰ ਪਾਰਟੀ ਨੇ ਜੋ ਆਪਣੇ ਚੋਣ ਮੈਨੀਫੈਸਟੋ ਵਿਚ 1984 ਦੇ ਸ੍ਰੀ ਦਰਬਾਰ ਸਾਹਿਬ ਉਤੇ ਹੋਏ ਬਲਿਊ ਸਟਾਰ ਦੇ ਫ਼ੌਜੀ ਹਮਲੇ ਵਿਚ ਬਰਤਾਨੀਆ ਦੀ ਮਨੁੱਖਤਾ ਵਿਰੋਧੀ ਭੂਮਿਕਾ ਦੀ ਨਿਰਪੱਖ ਜਾਂਚ ਕਰਵਾਉਣ ਦੀ ਜੋ ਗੱਲ ਕੀਤੀ ਹੈ ਅਤੇ ਇਸਦੇ ਨਾਲ ਹੀ 1984 ਵਿਚ ਭਾਰਤ ਦੇ ਵੱਖ-ਵੱਖ ਸਥਾਨਾਂ ਤੇ ਸਿੱਖ ਕੌਮ ਦੇ ਹੋਏ ਸਾਜ਼ਸੀ ਕਤਲੇਆਮ ਦੀ ਜਾਂਚ ਕਰਵਾਉਣ ਅਤੇ ਬਰਤਾਨਵੀ ਸਿੱਖਾਂ ਨੂੰ ਭਾਰਤ ਵਿਚ ਦਾਖਲ ਹੋਣ ਤੇ ਲਗਾਈ ਗਈ ਪਾਬੰਦੀ ਦੀ ਜਾਂਚ ਕਰਵਾਉਣ ਦੇ ਮੁੱਖ ਮੁੱਦਿਆ ਨੂੰ ਆਪਣੇ ਚੋਣ ਮੈਨੀਫੈਸਟੋ ਵਿਚ ਦਰਜ ਕਰਕੇ ਕੇਵਲ ਸਿੱਖ ਕੌਮ ਨੂੰ ਹੀ ਇਨਸਾਫ਼ ਦਿਵਾਉਣ ਦੀ ਗੱਲ ਨਹੀਂ ਕੀਤੀ, ਬਲਕਿ ਇਨਸਾਨੀ ਕਦਰਾਂ-ਕੀਮਤਾਂ ਅਤੇ ਕੌਮਾਂਤਰੀ ਮਨੁੱਖੀ ਅਧਿਕਾਰਾਂ ਨਾਲ ਸੰਬੰਧਤ ਨਿਯਮਾਂ ਅਤੇ ਸੰਧੀਆਂ ਦਾ ਵੀ ਸਤਿਕਾਰ ਕਰਨ ਦਾ ਉਦਮ ਕੀਤਾ ਹੈ । ਜਿਸਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਭਰਪੂਰ ਸਵਾਗਤ ਕਰਦਾ ਹੋਇਆ ਬਰਤਾਨੀਆ ਦੇ ਸਿੱਖਾਂ ਨੂੰ ਇਹ ਜੋਰਦਾਰ ਅਪੀਲ ਕਰਦਾ ਹੈ ਕਿ 08 ਜੂਨ ਨੂੰ ਬਰਤਾਨੀਆ ਵਿਚ ਹੋਣ ਜਾ ਰਹੀਆ ਚੋਣਾਂ ਵਿਚ ਉਸ ਲੇਬਰ ਪਾਰਟੀ ਦੇ ਉਮੀਦਵਾਰਾਂ ਨੂੰ ਮਦਦ ਕਰਕੇ ਜਿਤਾਉਣ ਜਿਸ ਲੇਬਰ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਸਿੱਖ ਕੌਮ ਨੂੰ ਕੌਮਾਂਤਰੀ ਪੱਧਰ ਤੇ ਇਨਸਾਫ਼ ਦਿਵਾਉਣ ਦਾ ਦ੍ਰਿੜਤਾ ਨਾਲ ਵਾਅਦਾ ਕੀਤਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਰਤਾਨੀਆ ਦੀ ਲੇਬਰ ਪਾਰਟੀ ਵੱਲੋਂ ਸਿੱਖ ਕੌਮ ਉਤੇ ਬੀਤੇ ਸਮੇਂ ਵਿਚ ਹੋਏ ਅਸਹਿ ਤੇ ਅਕਹਿ ਜ਼ਬਰ-ਜੁਲਮਾਂ ਲਈ ਇਨਸਾਫ਼ ਦਿਵਾਉਣ ਹਿੱਤ ਆਪਣੇ ਚੋਣ ਮੈਨੀਫੈਸਟੋ ਵਿਚ ਸਿੱਖ ਕੌਮ ਨਾਲ ਕੀਤੇ ਗਏ ਬਚਨਾਂ ਅਤੇ ਉਦਮਾਂ ਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਤੇ ਸਮੁੱਚੀ ਸਿੱਖ ਕੌਮ ਵੱਲੋਂ ਜਿਥੇ ਭਰਪੂਰ ਸਵਾਗਤ ਕੀਤਾ, ਉਥੇ ਬਰਤਾਨੀਆ ਦੇ ਸਿੱਖਾਂ ਨੂੰ ਲੇਬਰ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਬਹੁਮੱਤ ਦਿਵਾਉਦੇ ਹੋਏ ਉਸਦੀ ਹਕੂਮਤ ਕਾਇਮ ਕਰਨ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਹੋਰ ਵੀ ਖੁਸ਼ੀ ਤੇ ਫਖ਼ਰ ਵਾਲੀ ਗੱਲ ਹੈ ਕਿ ਯੂ.ਕੇ. ਦੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪਾਰਟੀ ਦੇ ਚੇਅਰਮੈਨ ਸ. ਗੁਰਦਿਆਲ ਸਿੰਘ ਅਟਵਾਲ ਜੋ ਲੇਬਰ ਪਾਰਟੀ ਵੱਲੋ ਕੌਸਲਰ ਹਨ, ਉਨ੍ਹਾਂ ਵੱਲੋਂ ਤੇ ਹੋਰ ਸਿੱਖਾਂ ਵੱਲੋਂ ਲੇਬਰ ਪਾਰਟੀ ਦੇ ਸੂਝਵਾਨ ਆਗੂਆਂ ਨਾਲ ਨਿਰੰਤਰ ਇਕੱਤਰਤਾਵਾਂ ਕਰਕੇ ਸਿੱਖ ਕੌਮ ਦੀ ਜੋ ਸਹੀ ਜਾਣਕਾਰੀ ਦਿੰਦੇ ਹੋਏ ਕੌਮਾਂਤਰੀ ਪੱਧਰ ਤੇ ਸਿੱਖ ਕੌਮ ਦੇ ਅਕਸ ਨੂੰ ਉੱਚਾ ਕਰਨ ਦੇ ਉਦਮ ਕੀਤੇ ਹਨ, ਉਸਦੀ ਬਦੌਲਤ ਲੇਬਰ ਪਾਰਟੀ ਦੇ ਆਗੂਆਂ ਨੇ ਸਿੱਖ ਕੌਮ ਨੂੰ ਇਨਸਾਫ਼ ਦਿਵਾਉਣ ਦੀ ਦ੍ਰਿੜਤਾ ਨਾਲ ਗੱਲ ਕੀਤੀ ਹੈ । ਉਨ੍ਹਾਂ ਕਿਹਾ ਕਿ ਲੇਬਰ ਪਾਰਟੀ ਦੇ ਡਿਪਟੀ ਆਗੂ ਸ੍ਰੀ ਟੈਮਵਾਸਟਨ ਵੱਲੋ ਇਹ ਕਹਿਣਾ ਕਿ ਸਾਨੂੰ ਇਹ ਜਾਣਕੇ ਦੁੱਖ ਹੋਇਆ ਹੈ ਕਿ ਬਰਤਾਨਵੀ ਹਕੂਮਤ ਨੇ 1984 ਵਿਚ ਬਲਿਊ ਸਟਾਰ ਦੇ ਹੋਏ ਫੌ਼ਜੀ ਹਮਲੇ ਸੰਬੰਧੀ ਅਜੇ ਵੀ ਕਈ ਅਹਿਮ ਦਸਤਾਵੇਜ ਛੁਪਾਏ ਹੋਏ ਹਨ, ਜਿਸ ਨਾਲ ਬਰਤਾਨਵੀ ਹਕੂਮਤ ਦਾ ਅਸਲ ਸੱਚ ਸਾਹਮਣੇ ਨਹੀਂ ਆ ਸਕਿਆ । ਲੇਬਰ ਪਾਰਟੀ ਇਸ ਸੱਚ ਨੂੰ ਕੌਮਾਂਤਰੀ ਪੱਧਰ ਤੇ ਸਾਹਮਣੇ ਲਿਆਉਣ ਲਈ ਸਿੱਖ ਕੌਮ ਨਾਲ ਬਚਨਬੰਧ ਹੈ ਤੇ ਹਰ ਕੀਮਤ ਤੇ ਸਿੱਖ ਕੌਮ ਨੂੰ ਇਨਸਾਫ਼ ਦਿਵਾਕੇ ਰਹੇਗੀ । ਲੇਬਰ ਪਾਰਟੀ ਦੇ ਇਹ ਉਦਮ ਇਨਸਾਨੀਅਤ ਤੇ ਮਨੁੱਖਤਾ ਪੱਖੀ ਹਨ ।

ਸੈਡੋ ਖਜਾਨਾ ਮੰਤਰੀ ਸ੍ਰੀ ਜੋਹਨ ਮੈਕਡੋਨਲ ਵੱਲੋ ਇਹ ਕਹਿਣਾ ਕਿ ਸਿੱਖਾਂ ਦਾ ਯੂ.ਕੇ. ਦੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਅਤੇ ਬਰਤਾਨੀਆ ਦੀ ਮਾਲੀ ਹਾਲਤ ਨੂੰ ਮਜ਼ਬੂਤ ਕਰਨ ਵਿਚ ਬਹੁਤ ਵੱਡਾ ਅਹਿਮ ਯੋਗਦਾਨ ਹੈ, ਵੀ ਸਿੱਖ ਕੌਮ ਦੀ ਇਨਸਾਨੀਅਤ ਤੇ ਮਨੁੱਖਤਾ ਪੱਖੀ ਸੋਚ ਨੂੰ ਕੌਮਾਂਤਰੀ ਪੱਧਰ ਤੇ ਪ੍ਰਵਾਨ ਕਰਨ ਅਤੇ ਸਿੱਖ ਕੌਮ ਦੇ ਸਤਿਕਾਰ ਵਿਚ ਵਾਧਾ ਕਰਨ ਵਾਲੇ ਅਮਲ ਹਨ । ਸ. ਮਾਨ ਨੇ ਯੂ.ਕੇ. ਦੇ ਪਾਰਟੀ ਚੇਅਰਮੈਨ ਸ. ਗੁਰਦਿਆਲ ਸਿੰਘ ਅਟਵਾਲ, ਸਮੁੱਚੀ ਜਥੇਬੰਦੀ ਅਤੇ ਬਰਤਾਨੀਆ ਵਿਚ ਲੱਖਾਂ ਦੀ ਗਿਣਤੀ ਵਿਚ ਵੱਸਣ ਵਾਲੇ ਸਿੱਖਾਂ ਤੋਂ ਇਹ ਉਮੀਦ ਪ੍ਰਗਟ ਕੀਤੀ ਕਿ ਉਹ 08 ਜੂਨ ਨੂੰ ਲੇਬਰ ਪਾਰਟੀ ਦੇ ਉਮੀਦਵਾਰਾਂ ਨੂੰ ਆਪਣੀਆਂ ਵੋਟਾਂ ਪਾ ਕੇ ਬਰਤਾਨੀਆ ਦੀ ਹਕੂਮਤ ਵਿਚ ਲੇਬਰ ਪਾਰਟੀ ਨੂੰ ਮੋਹਰੀ ਬਣਾਉਣਗੇ ਜਿਸ ਨਾਲ ਕੌਮਾਂਤਰੀ ਪੱਧਰ ਤੇ ਸਿੱਖ ਕੌਮ ਨੂੰ ਇਨਸਾਫ਼ ਦੇਣ ਅਤੇ ਸਿੱਖ ਕੌਮ ਦੇ ਉੱਚੇ-ਸੁੱਚੇ ਇਖ਼ਲਾਕ ਦਾ ਪ੍ਰਚਾਰ ਹੋਣ ਨੂੰ ਇਕ ਵੱਡਾ ਬਲ ਮਿਲੇਗਾ ਅਤੇ ਸਿੱਖ ਕੌਮ ਆਪਣੇ ਇਸ ਮਨੁੱਖਤਾ ਪੱਖੀ ਇਮਤਿਹਾਨਾਂ ਵਿਚੋ ਅੱਵਲ ਨੰਬਰ ਤੇ ਪਾਸ ਹੋ ਕੇ ਨਿਕਲੇਗੀ ।

About The Author

Related posts

Leave a Reply

Your email address will not be published. Required fields are marked *