Verify Party Member
Header
Header
ਤਾਜਾ ਖਬਰਾਂ

ਬਰਤਾਨੀਆ ਦੀ ਲੇਬਰ ਪਾਰਟੀ ਵੱਲੋਂ ਕਸ਼ਮੀਰ ਅਤੇ ਖ਼ਾਲਿਸਤਾਨ ਦੇ ਮੁੱਦੇ ਉਤੇ ਭਾਰਤ ਦੇ ਹੱਕ ਵਿਚ ਕਿਸੇ ਤਰ੍ਹਾਂ ਦੀ ਮਦਦ ਨਾ ਕਰਨ ਦਾ ਫੈਸਲਾ ਮਨੁੱਖਤਾ ਪੱਖੀ ਅਤੇ ਸਵਾਗਤਯੋਗ : ਮਾਨ

ਬਰਤਾਨੀਆ ਦੀ ਲੇਬਰ ਪਾਰਟੀ ਵੱਲੋਂ ਕਸ਼ਮੀਰ ਅਤੇ ਖ਼ਾਲਿਸਤਾਨ ਦੇ ਮੁੱਦੇ ਉਤੇ ਭਾਰਤ ਦੇ ਹੱਕ ਵਿਚ ਕਿਸੇ ਤਰ੍ਹਾਂ ਦੀ ਮਦਦ ਨਾ ਕਰਨ ਦਾ ਫੈਸਲਾ ਮਨੁੱਖਤਾ ਪੱਖੀ ਅਤੇ ਸਵਾਗਤਯੋਗ : ਮਾਨ

ਫ਼ਤਹਿਗੜ੍ਹ ਸਾਹਿਬ, 8 ਜੂਨ ( ) “ਬਰਤਾਨੀਆ ਦੀ ਲੇਬਰ ਪਾਰਟੀ ਨੇ ਪਹਿਲੇ ਵੀ ਆਪਣੇ ਚੋਣ ਮੈਨੀਫੈਸਟੋ ਵਿਚ ਫ਼ਰਾਂਸ ਦੇ ਸਿੱਖ ਸ਼ਹੀਦਾਂ ਵੱਲੋਂ ਜੋ ਪਹਿਲੀ ਸੰਸਾਰ ਜੰਗ ਅਤੇ ਦੂਸਰੀ ਸੰਸਾਰ ਜੰਗ ਵਿਚ ਵੱਡੀਆਂ ਕੀਤੀਆਂ ਕੁਰਬਾਨੀਆਂ ਦੀ ਸ਼ਹੀਦੀ ਯਾਦਗਰ ਕਾਇਮ ਕਰਨ ਦੀ ਗੱਲ ਕਰਕੇ, ਬਲਿਊ ਸਟਾਰ ਦੇ ਫ਼ੌਜੀ ਹਮਲੇ ਦੌਰਾਨ ਬਰਤਾਨੀਆ ਦੀ ਮਾਰਗ੍ਰੇਟ ਥੈਂਚਰ ਹਕੂਮਤ ਵੱਲੋਂ ਸਹਿਯੋਗ ਦੇਣ ਦੀ ਜਾਂਚ ਕਰਵਾਉਣ ਦੀ ਗੱਲ ਕਰਕੇ ਕੌਮਾਂਤਰੀ ਪੱਧਰ ਤੇ ਇਨਸਾਨੀਅਤ, ਮਨੁੱਖਤਾ ਅਤੇ ਇਨਸਾਫ਼ ਪੱਖੀ ਕਦਰਾ-ਕੀਮਤਾਂ ਦੀ ਗੱਲ ਕੀਤੀ ਸੀ । ਲੇਕਿਨ ਬੀਤੇ ਕੱਲ੍ਹ ਜੋ ਲੇਬਰ ਪਾਰਟੀ ਨੇ ਭਾਰਤ ਦੀ ਹਕੂਮਤ ਨੂੰ ਇਹ ਸਪੱਸਟ ਕਰ ਦਿੱਤਾ ਹੈ ਕਿ ਬਰਤਾਨੀਆ ਦੀਆਂ ਚੋਣਾਂ ਉਪਰੰਤ ਜਦੋਂ ਲੇਬਰ ਪਾਰਟੀ ਹਕੂਮਤ ਵਿਚ ਆਈ ਤਾਂ ਅਸੀਂ ਕਸ਼ਮੀਰ ਦੇ ਅਤੇ ਖ਼ਾਲਿਸਤਾਨ ਦੇ ਭਖਦੇ ਕੌਮਾਂਤਰੀ ਮਸਲਿਆ ਅਤੇ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਹਨਨ ਨੂੰ ਮੁੱਖ ਰੱਖਦੇ ਹੋਏ ਭਾਰਤ ਸਰਕਾਰ ਦੇ ਪੱਖ ਵਿਚ ਕੋਈ ਵੀ ਸਹਿਯੋਗ ਨਹੀਂ ਕਰ ਸਕਾਂਗੇ, ਦੀ ਮਹੱਤਵਪੂਰਨ ਗੱਲ ਤੋਂ ਭਾਰਤ ਦੇ ਜ਼ਾਬਰ ਤੇ ਜ਼ਾਲਮ ਹੁਕਮਰਾਨਾਂ ਨੂੰ ਇਹ ਪ੍ਰਤੱਖ ਹੋ ਜਾਣਾ ਚਾਹੀਦਾ ਹੈ ਕਿ ਜੋ ਉਹ ਆਪਣੇ ਹਿੰਦੂਤਵ ਮੀਡੀਏ ਰਾਹੀ ਕਸ਼ਮੀਰ ਅਤੇ ਖ਼ਾਲਿਸਤਾਨ ਦੇ ਮਸਲਿਆ ਨੂੰ ਗਲਤ ਰੰਗਤ ਦੇ ਕੇ ਕੌਮਾਂਤਰੀ ਪੱਧਰ ਤੇ ਸਿੱਖ ਅਤੇ ਮੁਸਲਿਮ ਕੌਮ ਨੂੰ ਬਦਨਾਮ ਕਰਨਾ ਚਾਹੁੰਦੇ ਹਨ, ਉਹ ਹੁਣ ਉਸ ਵਿਚ ਇਸ ਲਈ ਕਾਮਯਾਬ ਨਹੀਂ ਹੋਣਗੇ, ਕਿਉਂਕਿ ਬਰਤਾਨੀਆ ਵਰਗੇ ਵੱਡੇ ਮੁਲਕ ਦੇ ਨਿਵਾਸੀਆਂ ਅਤੇ ਲੇਬਰ ਪਾਰਟੀ ਵਰਗੀ ਅਗਹਾਵਾਧੂ ਪਾਰਟੀ ਨੂੰ ਇਹ ਜਾਣਕਾਰੀ ਹੈ ਕਿ ਭਾਰਤ ਵਿਚ ਮੁਸਲਮਾਨਾਂ ਅਤੇ ਸਿੱਖਾਂ ਉਤੇ ਸਰਕਾਰੀ ਦਹਿਸਤਗਰਦੀ ਅਧੀਨ ਜ਼ਬਰ-ਜੁਲਮ ਹੋ ਰਿਹਾ ਹੈ ਅਤੇ ਭਾਰਤ ਦੇ ਹੁਕਮਰਾਨ ਆਜ਼ਾਦ ਖ਼ਾਲਿਸਤਾਨ ਜਾਂ ਆਜ਼ਾਦ ਕਸ਼ਮੀਰ ਸੰਬੰਧੀ ਕੌਮਾਂਤਰੀ ਪੱਧਰ ਤੇ ਕਿਸੇ ਤਰ੍ਹਾਂ ਦੇ ਭੁਲੇਖੇ ਪੈਦਾ ਨਹੀਂ ਕਰ ਸਕਣਗੇ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬਰਤਾਨੀਆ ਦੀ ਲੇਬਰ ਪਾਰਟੀ ਦੇ ਮੁੱਖੀ ਸ੍ਰੀ ਜਰਮੀ ਕੌਰਬਿਨ ਅਤੇ ਸਮੁੱਚੀ ਲੇਬਰ ਪਾਰਟੀ ਦਾ ਧੰਨਵਾਦੀ ਹੈ । ਜਿਨ੍ਹਾਂ ਨੇ ਕਸ਼ਮੀਰੀਆਂ ਅਤੇ ਸਿੱਖਾਂ ਦੀਆਂ ਭਾਵਨਾਵਾਂ ਅਤੇ ਉਨ੍ਹਾਂ ਦੇ ਇਨਸਾਨੀ ਗੁਣਾਂ ਨੂੰ ਸਮਝਦੇ ਹੋਏ ਆਪਣੀ ਪਾਲਸੀ ਨੂੰ ਜ਼ਾਹਰ ਕੀਤਾ ਹੈ ਅਤੇ ਭਾਰਤੀ ਹੁਕਮਰਾਨਾਂ ਨੂੰ ਪੂਰਨ ਰੂਪ ਵਿਚ ਖ਼ਾਲਿਸਤਾਨ ਅਤੇ ਕਸ਼ਮੀਰ ਦੇ ਮੁੱਦੇ ਉਤੇ ਕਿਸੇ ਤਰ੍ਹਾਂ ਦੀ ਮਦਦ ਨਾ ਕਰਨ ਦਾ ਤੋਹੀਆ ਕੀਤਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਰਤਾਨੀਆ ਦੀ ਲੇਬਰ ਪਾਰਟੀ ਵੱਲੋ ਕੌਮਾਂਤਰੀ ਪੱਧਰ ਤੇ ਭਾਰਤ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਕਸ਼ਮੀਰੀਆਂ ਅਤੇ ਸਿੱਖਾਂ ਦੇ ਹੱਕ ਵਿਚ ਲਏ ਗਏ ਦ੍ਰਿੜਤਾ ਭਰੇ ਸਟੈਡ ਅਤੇ ਦੋਵਾਂ ਵੱਲੋਂ ਆਪੋ-ਆਪਣੇ ਆਜ਼ਾਦ ਮੁਲਕ ਕਾਇਮ ਕਰਨ ਦੇ ਕੀਤੇ ਜਾ ਰਹੇ ਉਦਮਾਂ ਦੀ ਲੇਬਰ ਪਾਰਟੀ ਵੱਲੋਂ ਪੈਰਵੀ ਕਰਨ ਦੀ ਭਰਪੂਰ ਪ੍ਰਸੰਸ਼ਾਂ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਲੇਬਰ ਪਾਰਟੀ ਨੇ ਪੂਰਨ ਨਿਰਪੱਖਤਾ ਅਤੇ ਸੱਚਾਈ ਉਤੇ ਪਹਿਰਾ ਦਿੰਦੇ ਹੋਏ ਇਹ ਉਪਰੋਕਤ ਕੌਮਾਂਤਰੀ ਪੱਧਰ ਤੇ ਸਟੈਡ ਲਿਆ ਹੈ । ਜਿਸ ਨਾਲ ਜਿਥੇ ਕਿਤੇ ਵੀ ਸੰਸਾਰ ਦੇ ਕਿਸੇ ਕੋਨੇ ਵਿਚ ਜੋ ਕੌਮਾਂ ਆਪਣੀ ਆਜ਼ਾਦੀ ਦੇ ਜਮਹੂਰੀਅਤ ਪੱਖੀ ਸੰਘਰਸ਼ ਕਰ ਰਹੀਆਂ ਹਨ, ਉਨ੍ਹਾਂ ਲਈ ਇਕ ਇਹ ਉਦਮ ਚਾਨਣ ਮੁਨਾਰਾ ਹੋਵੇਗਾ ਅਤੇ ਉਹ ਕੌਮਾਂ ਬਰਤਾਨੀਆ ਦੀ ਲੇਬਰ ਪਾਰਟੀ ਵੱਲੋ ਮਿਲਣ ਵਾਲੀ ਹਮਾਇਤ ਦੇ ਜਰੀਏ ਆਪਣੇ ਆਜ਼ਾਦੀ ਪੱਖੀ ਮਿਸ਼ਨਾਂ ਵੱਲ ਤੇਜ਼ੀ ਨਾਲ ਵੱਧਣਗੀਆਂ । ਇਸ ਕੀਤੇ ਗਏ ਲੇਬਰ ਪਾਰਟੀ ਦੇ ਐਲਾਨਨਾਮੇ ਤੇ ਜਿਥੇ ਸਿੱਖ, ਮੁਸਲਿਮ ਅਤੇ ਹੋਰ ਘੱਟ ਗਿਣਤੀ ਕੌਮਾਂ ਨੂੰ ਵੱਡੀ ਤਾਕਤ ਮਿਲੀ ਹੈ, ਉਥੇ ਬਰਤਾਨੀਆ ਵਿਚ ਵੱਸਣ ਵਾਲੇ ਸਿੱਖਾਂ ਅਤੇ ਮੁਸਲਮਾਨਾਂ ਨੂੰ ਅਸੀਂ ਬਹੁਤ ਪਹਿਲੇ ਕਈ ਵਾਰ ਅਪੀਲਾਂ ਰਾਹੀ ਬੇਨਤੀ ਕੀਤੀ ਸੀ ਕਿ ਉਹ ਲੇਬਰ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਕੇ ਹਕੂਮਤ ਉਤੇ ਬਿਠਾਉਣ । ਸਾਨੂੰ ਉਮੀਦ ਹੈ ਅੱਜ ਬਰਤਾਨੀਆ ਵਿਚ ਪਈਆ ਵੋਟਾਂ ਵਿਚ ਲੇਬਰ ਪਾਰਟੀ ਪੂਰਨ ਬਹੁਮੱਤ ਨਾਲ ਹਕੂਮਤ ਦੇ ਸਥਲ ਤੇ ਬਿਰਾਜਮਾਨ ਹੋਵੇਗੀ ਅਤੇ ਅਸੀਂ ਲੇਬਰ ਪਾਰਟੀ ਨੂੰ ਅਗਾਊ ਤੌਰ ਤੇ ਇਨ੍ਹਾਂ ਉਦਮਾਂ ਦੀ ਵਧਾਈ ਵੀ ਦਿੰਦੇ ਹਾਂ ।

About The Author

Related posts

Leave a Reply

Your email address will not be published. Required fields are marked *