Verify Party Member
Header
Header
ਤਾਜਾ ਖਬਰਾਂ

ਬਰਗਾੜੀ ਮੋਰਚੇ ਸੰਬੰਧੀ ਰਖਾਏ ਗਏ ਸ੍ਰੀ ਸਹਿਜ ਪਾਠ ਦੇ ਭੋਗ 01 ਜੂਨ ਨੂੰ ਪਾਏ ਜਾਣਗੇ: ਮਾਨ

ਬਰਗਾੜੀ ਮੋਰਚੇ ਸੰਬੰਧੀ ਰਖਾਏ ਗਏ ਸ੍ਰੀ ਸਹਿਜ ਪਾਠ ਦੇ ਭੋਗ 01 ਜੂਨ ਨੂੰ ਪਾਏ ਜਾਣਗੇ: ਮਾਨ

ਫਤਹਿਗੜ੍ਹ ਸਾਹਿਬ, 30 ਜੂਨ ( ) “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਏ ਅਪਮਾਨ ਸੰਬੰਧੀ ਸਿੱਖ ਕੌਮ ਨੂੰ ਕੋਈ ਵੀ ਇਨਸਾਫ ਨਾ ਦੇਣਾ ਹੁਕਮਰਾਨਾਂ ਦੇ ਜਬਰ-ਜੁਲਮ ਤੇ ਬੇਇਨਸਾਫ਼ੀਆਂ ਨੂੰ ਪ੍ਰਤੱਖ ਰੂਪ ਵਿੱਚ ਜਾਹਰ ਕਰਦਾ ਹੈ। ਇਹ ਬਹੁਤ ਦੁੱਖ ਅਤੇ ਅਫਸੋਸ ਵਾਲੇ ਅਮਲ ਹੋਏ ਹਨ ਕਿ 10 ਅਕਤੂਬਰ 2015 ਨੂੰ ਸਾਜਸੀ ਢੰਗ ਨਾਲ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਚੋਰੀ ਕੀਤੇ ਗਏ। 12 ਅਕਤੂਬਰ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਗਲੀਆਂ ਤੇ ਨਾਲੀਆਂ ਵਿੱਚ ਖਿਲਾਰਕੇ ਅਪਮਾਨਿਤ ਕਰਦੇ ਹੋਏ ਸਮੁੱਚੀ ਸਿੱਖ ਕੌਮ ਦੇ ਮਨ ਆਤਮਾਵਾਂ ਨੂੰ ਗਹਿਰੇ ਜਖਮ ਦਿੱਤੇ ਗਏ। ਸਿੱਖ ਕੌਮ ਵੱਲੋਂ ਤਿੱਖਾ ਰੋਸ ਜਾਹਰ ਕਰਨ ਉਪਰੰਤ ਵੀ ਨਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਨਾ ਹੀ ਕਾਨੂੰਨ ਅਨੁਸਾਰ ਸਜਾਵਾਂ ਦਿੱਤੀਆ ਗਈਆਂ। 14 ਅਕਤੂਬਰ 2015 ਨੂੰ ਸਮੁੱਚੀ ਸਿੱਖ ਕੌਮ ਅਤੇ ਲੀਡਰਸ਼ਿਪ ਵੱਲੋਂ ਬਹਿਬਲ ਕਲਾਂ (ਕੋਟਕਪੂਰਾ) ਵਿਖੇ ਸ਼ਾਤਮਈ ਰੋਸ ਧਰਨਾ ਦਿੱਤਾ ਗਿਆ। ਜਿਸ ਵਿੱਚ ਵਾਹਿਗੁਰੂ ਦਾ ਜਾਪ ਕਰਦੀਆਂ ਸੰਗਤਾਂ ਉਤੇ ਸ. ਪ੍ਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਪੰਜਾਬ ਪੁਲਿਸ ਨੂੰ ਹੁਕਮ ਕਰਕੇ ਗੋਲੀਆਂ ਚਲਵਾਈਆ। ਦੋ ਨੌਜਵਾਨ ਭਾਈ ਕਿਸ਼ਨ ਭਗਵਾਨ ਸਿੰਘ ਅਤੇ ਭਾਈ ਗੁਰਜੀਤ ਸਿੰਘ ਦੋਵਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਅਤੇ ਅਨੇਕਾਂ ਸਿੱਖਾਂ ਨੂੰ ਜਖਮੀ ਕੀਤਾ ਗਿਆ। ਇਥੇ ਹੀ ਬੱਸ ਨਹੀਂ ਸ. ਬਾਦਲ ਅਤੇ ਬਾਦਲ ਪਰਿਵਾਰ ਨੂੰ ਆਪਣੀ ਬੀਜੇਪੀ ਅਤੇ ਆਰਐਸਐਸ ਨਾਲ ਸਾਂਝ ਨੂੰ ਪੂਰਨ ਕਰਦੇ ਹੋਏ ਸਿੱਖ ਕੌਮ ਦੇ ਦੋਸ਼ੀ ਡੇਰਾ ਸਿਰਸੇ ਵਾਲੇ ਬਲਾਤਕਾਰੀ ਅਤੇ ਕਾਤਲ ਸਾਧ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਦਿਵਾ ਦਿੱਤੀ ਗਈ ਅਤੇ ਪਹਿਲੋਂ ਹੀ ਸਿੱਖ ਕੌਮ ਦੇ ਡੂੰਘੇ ਅਤੇ ਅੱਲੇ ਜਖਮਾਂ ਉਤੇ ਲੂਣ ਛਿੜਕਣ ਦੇ ਦੁਖਦਾਇਕ ਅਮਲ ਕੀਤੇ ਗਏ। ਲੰਮੇ ਰੋਸ਼ਮਈ ਸੰਘਰਸ਼ ਤੋਂ ਬਾਅਦ ਸਰਬੱਤ ਖਾਲਸਾ ਵੱਲੋਂ ਚੁਣੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜਥੇਦਾਰ ਭਾਈ ਧਿਆਨ ਸਿੰਘ ਮੰਡ ਜੀ ਦੀ ਅਗਵਾਈ ਵਿਚ ਇਨਸਾਫ ਪ੍ਰਾਪਤੀ ਲਈ 01 ਜੂਨ 2017 ਨੂੰ ਬਰਗਾੜੀ ਮੋਰਚਾ ਲਗਾ ਦਿੱਤਾ ਗਿਆ। ਜੋ ਲੰਮਾਂ ਸਮਾਂ ਬੜੀ ਕਾਮਯਾਬੀ ਨਾਲ ਚੱਲਿਆ। ਲੇਕਿਨ ਬੀਜੇਪੀ ਅਤੇ ਆਰਐਸਐਸ ਦੇ ਪ੍ਭਾਵ ਨੂੰ ਕਬੂਲਦਿਆਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਆਪਣੇ ਦੋ ਵਜੀਰ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸ. ਸੁਖਜਿੰਦਰ ਸਿੰਘ ਰੰਧਾਵਾ ਨੂੰ ਅਧਿਕਾਰ ਦੇ ਕੇ ਬਰਗਾੜੀ ਮੋਰਚਾ ਦੇ ਸਥਾਨ ਤੇ ਭੇਜਿਆ। ਜਿਥੇ ਉਹਨਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਅਤੇ ਲੱਖਾਂ ਦੇ ਸਿੱਖ ਸੰਗਤ ਦੇ ਇਕੱਠ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕਾਨੂੰਨ ਅਨੁਸਾਰ ਸਜਾਵਾਂ ਦਿਵਾਉਣ ਦਾ ਬਚਨ ਕਰਨ ਦੇ ਨਾਲ-ਨਾਲ, ਗੋਲੀਆਂ ਚਲਾਉਣ ਵਾਲੇ ਪੁਲਿਸ ਮੁਲਾਜ਼ਮਾਂ ਉਤੇ ਬਣਦੀ ਕਾਰਵਾਈ ਕਰਨ ਅਤੇ ਜੇਲ੍ਹਾਂ ਵਿੱਚ ਬੰਦੀ ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਨੂੰ ਰਿਹਾਅ ਕਰਨ ਦਾ ਬਚਨ ਵੀ ਕੀਤਾ ਸੀ। ਜਿਸ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਮੁਨਕਰ ਹੋ ਚੁੱਕੀ ਹੈ। ਜੋ ਬਾਦਲ ਪਰਿਵਾਰ ਨੇ ਤਾਂ ਸਿੱਖ ਕੌਮ ਨਾਲ ਜਬਰ ਜੁਲਮ ਢਾਹਕੇ ਧੋਖਾਂ ਕੀਤਾ ਹੀ ਹੈ, ਲੇਕਿਨ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੀ ਉਹਨਾਂ ਦੋਸੀਆ ਵਿੱਚ ਜਾ ਖਲੋਤੀ ਹੈ। ਇਸ ਬੇਇਨਸਾਫ਼ੀ ਵਿਰੁੱਧ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਇਕੱਤਰ ਹੋ ਕੇ ਹਰ ਸਾਲ 01 ਜੂਨ ਨੂੰ ਜਿਥੇ ਸ਼ਹੀਦਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੀ ਹੈ, ਉਥੇ ਇਸ ਕੌਮੀ ਸ਼ੰਘਰਸ ਨੂੰ ਚੱਲਦਾ ਰੱਖਣ ਲਈ ਪ੍ਰਣ ਵੀ ਕਰਦੀ ਹੈ।”

ਇਹ ਜਾਣਕਾਰੀ ਅੱਜ ਇਥੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਰਗਾੜੀ ਵਿਖੇ ਰਖਾਏ ਗਏ ਸ੍ਰੀ ਸਹਿਜ ਪਾਠ ਦੇ 01 ਜੂਨ ਨੂੰ ਪੈਣ ਵਾਲੇ ਭੋਗ ਅਤੇ ਅਰਦਾਸ ਵਿੱਚ ਪਹੁੰਚਣ ਦੀ ਜੋਰਦਾਰ ਗੰਭੀਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਸਿੱਖ ਕੌਮ ਦੀ ਇਨਸਾਫ ਪ੍ਰਾਪਤੀ ਦਾ ਸ਼ੰਘਰਸ ਅਤੇ ਕੌਮੀ ਮੰਜਿਲ ਨੂੰ ਪ੍ਰਾਪਤ ਕਰਨ ਦਾ ਸ਼ੰਘਰਸ ਅਜੇ ਚੱਲ ਰਿਹਾ ਹੈ। ਭਾਵੇਂ ਕਿ ਸਾਨੂੰ ਗੁਰੀਲਾਂ ਨੀਤੀ ਰਾਹੀਂ ਇਹ ਸ਼ੰਘਰਸ ਪੜਾਅ ਦਰ ਪੜਾਅ ਕਰਨਾ ਪੈ ਰਿਹਾ ਹੈ। ਲੇਕਿਨ ਸਿੱਖ ਕੌਮ ਇਨਸਾਫ ਪ੍ਰਾਪਤੀ ਅਤੇ ਮੰਜਿਲ ਪ੍ਰਾਪਤੀ ਤੱਕ ਸ਼ੰਘਰਸ ਜਾਰੀ ਰੱਖੇਗੀ, ਉਦੋਂ ਤੱਕ ਚੈਨ ਨਾਲ ਨਹੀਂ ਬੈਠਾਂਗੇ। ਜਦੋਂ ਤੱਕ ਕਾਤਲਾਂ ਅਤੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਬਣਦੀਆਂ ਸਜਾਵਾਂ ਨਹੀਂ ਦਿਵਾ ਦਿੰਦੇ। ਉਹਨਾਂ ਇਕ ਵਾਰ ਫਿਰ ਸਿੱਖ ਕੌਮ ਅਤੇ ਸਿੱਖ ਲੀਡਰਸ਼ਿਪ ਨੂੰ 01 ਜੂਨ ਨੂੰ ਬਰਗਾੜੀ ਵਿਖੇ ਪਹੁੰਚਣ ਦੀ ਅਪੀਲ ਕੀਤੀ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *