Verify Party Member
Header
Header
ਤਾਜਾ ਖਬਰਾਂ

ਬਰਗਾੜੀ ਮੋਰਚੇ ਦੀਆਂ ਮੰਗਾਂ ਸੰਬੰਧੀ ਅਗਲੇਰੀ ਕਾਰਵਾਈ ਕਰਨ ਲਈ 5 ਮੈਂਬਰੀ ਕਮੇਟੀ ਐਲਾਨੀ ਗਈ : ਮਾਨ

ਬਰਗਾੜੀ ਮੋਰਚੇ ਦੀਆਂ ਮੰਗਾਂ ਸੰਬੰਧੀ ਅਗਲੇਰੀ ਕਾਰਵਾਈ ਕਰਨ ਲਈ 5 ਮੈਂਬਰੀ ਕਮੇਟੀ ਐਲਾਨੀ ਗਈ : ਮਾਨ

ਫ਼ਤਹਿਗੜ੍ਹ ਸਾਹਿਬ, 26 ਜੂਨ ( ) “ਬਰਗਾੜੀ ਗੋਲੀ ਕਾਂਡ ਸੰਬੰਧੀ ਸਿੱਖ ਕੌਮ ਵੱਲੋਂ ਬਹੁਤ ਉਤਸਾਹ ਅਤੇ ਪੂਰਨ ਕਾਮਯਾਬੀ ਨਾਲ 6 ਮਹੀਨੇ ਦੇ ਲੰਮੇਂ ਸਮੇਂ ਤੱਕ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਮੋਰਚਾ ਚੱਲਿਆ, ਜਿਸ ਨੂੰ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਮੋਰਚੇ ਵਿਚ ਆਪਣੇ ਪੰਜਾਬ ਕੈਬਨਿਟ ਦੇ ਵਜ਼ੀਰਾਂ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸ. ਸੁਖਜਿੰਦਰ ਸਿੰਘ ਰੰਧਾਵਾ ਅਤੇ 3 ਵਿਧਾਇਕਾਂ ਨੂੰ ਬਰਗਾੜੀ ਮੋਰਚੇ ਵਿਚ ਭੇਜਕੇ ਸਿੱਖ ਕੌਮ ਨੂੰ ਹਰ ਪੱਖੋ ਇਨਸਾਫ਼ ਦੇਣ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਪਮਾਨਿਤ ਕਰਨ ਵਾਲੇ ਦੋਸ਼ੀਆਂ, ਭਾਈ ਗੁਰਜੀਤ ਸਿੰਘ, ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਕਾਤਲਾਂ ਨੂੰ ਸਜ਼ਾਵਾਂ ਦੇਣ, 25-25 ਸਾਲਾ ਤੋਂ ਉਪਰ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੌਜ਼ਵਾਨਾਂ ਦੀ ਤੁਰੰਤ ਰਿਹਾਈ ਕਰਨ ਅਤੇ ਪੰਜਾਬ ਸੂਬੇ ਤੋਂ ਬਾਹਰਲੀਆ ਜੇਲ੍ਹਾਂ ਵਿਚੋਂ ਸਿੱਖਾਂ ਨੂੰ ਫੌਰੀ ਪੰਜਾਬ ਵਿਚ ਤਬਦੀਲ ਕਰਨ ਦੇ ਬਚਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਅਤੇ ਲੱਖਾਂ ਦੇ ਇਕੱਠ ਵਿਚ ਕੀਤੇ ਗਏ । ਇਸ ਦਿਸ਼ਾ ਨੂੰ ਅਮਲੀ ਰੂਪ ਦੇਣ ਲਈ ਉਸ ਸਮੇਂ 4 ਮੈਬਰੀ ਭਾਈ ਗੁਰਦੀਪ ਸਿੰਘ ਬਠਿੰਡਾ, ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜਸਵੀਰ ਸਿੰਘ ਖਡੂਰ, ਪਰਮਜੀਤ ਸਿੰਘ ਸਹੌਲੀ ਬਣਾਈ ਗਈ ਸੀ, ਜਿਨ੍ਹਾਂ ਨੇ ਸਰਕਾਰ ਨਾਲ ਇਸ ਵਿਸ਼ੇ ਤੇ ਤਾਲਮੇਲ ਰੱਖਿਆ ਅਤੇ ਪੰਜਾਬ ਸਰਕਾਰ ਨੂੰ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਨੂੰ ਪੂਰਨ ਕਰਨ ਲਈ ਯਾਦ-ਪੱਤਰ ਵੀ ਦਿੱਤਾ ਗਿਆ ਸੀ । ਲੇਕਿਨ ਅਜੇ ਤੱਕ ਸਰਕਾਰ ਨੇ ਬਰਗਾੜੀ ਮੋਰਚੇ ਵਿਚ ਕੀਤੇ ਗਏ ਸਿੱਖ ਕੌਮ ਨਾਲ ਵਾਅਦਿਆ ਨੂੰ ਇਨ-ਬਿਨ ਪੂਰਾ ਨਹੀਂ ਕੀਤਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਸਮੇਂ ਬਰਗਾੜੀ ਮੋਰਚੇ ਸੰਬੰਧੀ ਹੋਏ ਅਮਲਾਂ ਅਤੇ ਪੰਜਾਬ ਸਰਕਾਰ ਵੱਲੋਂ ਸਿੱਖ ਕੌਮ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਕੀਤੇ ਗਏ ਬਚਨਾਂ ਤੋਂ ਮੁੰਨਕਰ ਹੋਣ ਅਤੇ ਸਿੱਖ ਕੌਮ ਨੂੰ ਧੋਖਾ ਦੇਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ ਗਏ । ਉਨ੍ਹਾਂ ਕਿਹਾ ਕਿ ਇਸ ਗੰਭੀਰ ਵਿਸ਼ੇ ਤੇ ਅਗਲੇਰੀ ਕਾਰਵਾਈ ਕਰਨ ਲਈ ਬੀਤੇ ਸਮੇਂ ਬਣਾਈ ਗਈ ਕਮੇਟੀ ਵਿਚ ਦੋ ਹੋਰ ਮੈਬਰਾਂ ਦਾ ਵਾਧਾ ਕਰਦੇ ਹੋਏ 5 ਮੈਬਰੀ ਕਮੇਟੀ ਜਿਨ੍ਹਾਂ ਵਿਚ ਸ. ਗੁਰਦੀਪ ਸਿੰਘ ਬਠਿੰਡਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ. ਮਹਿੰਦਰਪਾਲ ਸਿੰਘ, ਪਰਮਜੀਤ ਸਿੰਘ ਸਹੌਲੀ, ਜਤਿੰਦਰ ਸਿੰਘ ਈਸੜੂ ਦਾ ਐਲਾਨ ਕੀਤਾ, ਪਰ ਇਸਦੇ ਨਾਲ ਦਲ ਖ਼ਾਲਸਾ ਸਾਡੀ ਸਹਿਯੋਗੀ ਜਥੇਬੰਦੀ ਵੱਜੋਂ ਵਿਚਰੇਗੀ, ਜੋ ਅੱਗੋ ਲਈ ਐਸ.ਆਈ.ਟੀ, ਪੰਜਾਬ ਸਰਕਾਰ ਅਤੇ ਹੋਰ ਕਾਨੂੰਨੀ ਪੱਖ ਅਤੇ ਨਜਰੀਏ ਤੋਂ ਅਗਲੇਰੀ ਕਾਰਵਾਈ ਕਰਨ ਦੇ ਸਭ ਅਧਿਕਾਰ ਪ੍ਰਾਪਤ ਹੋਣਗੇ ਅਤੇ ਸਮੁੱਚੇ ਦੋਸ਼ੀਆਂ ਅਤੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਲਈ ਆਪਣੀ ਕੌਮੀ ਜਿ਼ੰਮੇਵਾਰੀ ਪੂਰਨ ਕਰਨਗੇ ਅਤੇ ਹੋਰ ਹਮਖਿਆਲ ਜਥੇਬੰਦੀਆਂ ਅਤੇ ਪੰਥਦਰਦੀਆਂ ਨਾਲ ਰਾਬਤਾ ਕਾਇਮ ਕਰਕੇ ਕੀਤੀਆਂ ਮੰਗਾਂ ਨੂੰ ਪੂਰਨ ਕਰਵਾਉਣ ਲਈ ਗੱਲਬਾਤ ਰਾਹੀ ਜੱਦੋਂ-ਜ਼ਹਿਦ ਕਰਨਗੇ । ਉਨ੍ਹਾਂ ਕਿਹਾ ਕਿ ਬੇਸ਼ੱਕ ਪੰਜਾਬ ਸਰਕਾਰ ਨੇ ਗੌਗਲੂਆਂ ਤੋਂ ਮਿੱਟੀ ਝਾੜਨ ਹਿੱਤ ਕੁਝ ਦੋਸ਼ੀਆਂ ਅਤੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਕਾਨੂੰਨੀ ਕਾਰਵਾਈ ਕਰਨ ਦੇ ਅਮਲ ਕੀਤੇ ਹਨ, ਪਰ ਇਸ ਸਿੱਖ ਕੌਮ ਵਿਰੋਧੀ ਸਾਜਿ਼ਸ ਅਤੇ ਸਿੱਖ ਕੌਮ ਦੇ ਕਾਤਲਾਂ ਦੇ ਮੁੱਖ ਦੋਸ਼ੀ ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸੁਮੇਧ ਸੈਣੀ, ਪਰਮਰਾਜ ਸਿੰਘ ਉਮਰਾਨੰਗਲ, ਸਿਰਸੇਵਾਲਾ ਬਲਾਤਕਾਰੀ ਅਤੇ ਕਾਤਲ ਸਾਧ, ਉਸਦੇ ਇਸ ਕੇਸ ਵਿਚ ਸਾਹਮਣੇ ਆ ਚੁੱਕੇ ਵੱਡੀ ਗਿਣਤੀ ਵਿਚ ਚੇਲੇ, ਪ੍ਰਬੰਧਕ ਅਤੇ ਹੋਰ ਕਈ ਪੁਲਿਸ ਅਧਿਕਾਰੀਆਂ ਵਿਰੁੱਧ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਜੋ ਹੋਰ ਵੀ ਬੇਵਿਸਵਾਸੀ ਪੈਦਾ ਕਰਨ ਵਾਲੀ ਅਤੇ ਇਥੇ ਅਰਾਜਕਤਾ ਫੈਲਾਉਣ ਵਾਲੇ ਅਮਲ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਜੋਰਦਾਰ ਇੰਡੀਆਂ ਤੇ ਕੌਮਾਂਤਰੀ ਪੱਧਰ ਤੇ ਮੰਗ ਕਰਦਾ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨਿਤ ਅਤੇ ਬਰਗਾੜੀ, ਬਹਿਬਲ ਕਲਾਂ ਕਾਂਡ ਵਿਚ ਸਾਮਿਲ ਕਾਤਲਾਂ ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਸਿਆਸਤਦਾਨ, ਉਪਰੋਕਤ ਪੁਲਿਸ ਅਧਿਕਾਰੀ, ਸਿਰਸੇ ਡੇਰੇ ਨਾਲ ਸੰਬੰਧਤ ਮੁੱਖੀ ਅਤੇ ਪ੍ਰਬੰਧਕਾਂ ਦਾ ਪੰਜਾਬ ਸਰਕਾਰ ਫੌਰੀ ਚਲਾਨ ਪੇਸ਼ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਨੂੰ ਅਮਲੀ ਰੂਪ ਦੇਵੇ ਅਤੇ ਸੈਂਟਰ ਸਰਕਾਰ, ਪੰਜਾਬ ਸਰਕਾਰ ਜੇਲ੍ਹਾਂ ਵਿਚ ਬੰਦ ਸਿੱਖ ਸਿਆਸੀ ਕੈਦੀਆਂ ਦੀ ਤੁਰੰਤ ਰਿਹਾਈ ਕਰਨ, ਤਾਂ ਕਿ ਸਿੱਖ ਕੌਮ ਦੇ ਮਨ-ਆਤਮਾ ਵਿਚ ਜੋ ਬਰਗਾੜੀ ਮੋਰਚੇ ਦੌਰਾਨ ਪੰਜਾਬ ਸਰਕਾਰ ਨੇ ਇਕੱਠ ਵਿਚ ਪਹੁੰਚਕੇ ਬਚਨ ਕੀਤੇ ਸਨ, ਜੋ ਅਜੇ ਤੱਕ ਪੂਰੇ ਨਹੀਂ ਹੋਏ, ਉਸ ਸੰਬੰਧੀ ਉੱਠ ਰਹੇ ਭਾਰੀ ਰੋਸ਼, ਗੁੱਸੇ ਨੂੰ ਸ਼ਾਂਤ ਕੀਤਾ ਜਾ ਸਕੇ ਅਤੇ ਇਨਸਾਫ਼ ਦੇ ਤਕਾਜੇ ਨੂੰ ਮੁੱਖ ਰੱਖਦੇ ਹੋਏ ਸਿੱਖ ਕੌਮ ਨੂੰ ਤੁਰੰਤ ਮਿਲਦਾ ਇਨਸਾਫ਼ ਮਿਲ ਸਕੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਸਰਕਾਰ ਅਤੇ ਸੰਬੰਧਤ ਸਿੱਖ ਕੌਮ ਨਾਲ ਇਕੱਠ ਵਿਚ ਬਚਨ ਕਰਨ ਵਾਲੇ ਵਜ਼ੀਰ ਇਸ ਗੰਭੀਰ ਵਿਸੇ ਨੂੰ ਮੁੱਖ ਰੱਖਦੇ ਹੋਏ ਸਭ ਦੋਸ਼ੀਆਂ ਅਤੇ ਕਾਤਲਾਂ ਦੇ ਫੌਰੀ ਚਲਾਨ ਪੇਸ਼ ਕਰਨ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਕਰਨ ਲਈ ਆਪਣੀ ਜਿ਼ੰਮੇਵਾਰੀ ਨਿਭਾਕੇ ਸਿੱਖ ਕੌਮ ਦੀ ਕਚਹਿਰੀ ਵਿਚ ਖੜ੍ਹੇ ਇਹ ਦੋਵੇ ਵਜ਼ੀਰ ਤੇ ਪੰਜਾਬ ਸਰਕਾਰ ਆਪਣੀ ਸਥਿਤੀ ਨੂੰ ਸਪੱਸਟ ਕਰੇਗੀ ਅਤੇ ਸਿੱਖ ਕੌਮ ਨੂੰ ਇਨਸਾਫ਼ ਦੇਵੇਗੀ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *