Verify Party Member
Header
Header
ਤਾਜਾ ਖਬਰਾਂ

ਬਰਗਾੜੀ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੇ ਅਮਲ ਸਵਾਗਤਯੋਗ, ਬਾਕੀ ਦੋਸ਼ੀ ਸਿਆਸਤਦਾਨਾਂ, ਸਿਰਸੇਵਾਲੇ ਸਾਧ ਅਤੇ ਪੁਲਿਸ ਅਫ਼ਸਰਾਂ ਨੂੰ ਫੌਰੀ ਕਾਨੂੰਨੀ ਸਜ਼ਾਵਾਂ ਦਿੱਤੀਆਂ ਜਾਣ : ਮਾਨ

ਬਰਗਾੜੀ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੇ ਅਮਲ ਸਵਾਗਤਯੋਗ, ਬਾਕੀ ਦੋਸ਼ੀ ਸਿਆਸਤਦਾਨਾਂ, ਸਿਰਸੇਵਾਲੇ ਸਾਧ ਅਤੇ ਪੁਲਿਸ ਅਫ਼ਸਰਾਂ ਨੂੰ ਫੌਰੀ ਕਾਨੂੰਨੀ ਸਜ਼ਾਵਾਂ ਦਿੱਤੀਆਂ ਜਾਣ : ਮਾਨ

ਫ਼ਤਹਿਗੜ੍ਹ ਸਾਹਿਬ, 25 ਜੂਨ ( ) “ਸਿੱਖ ਕੌਮ ਦੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਾਜਿ਼ਸਾਂ ਅਧੀਨ ਅਪਮਾਨਿਤ ਕਰਨ ਅਤੇ ਸਿੱਖ ਮਨਾਂ ਤੇ ਆਤਮਾਵਾਂ ਨੂੰ ਠੇਸ ਪਹੁੰਚਾਉਣ ਦੀਆਂ ਕਾਰਵਾਈਆ ਹੋਈਆ ਸਨ । ਜਿਸ ਪ੍ਰਤੀ ਇਨਸਾਫ਼ ਪ੍ਰਾਪਤ ਕਰਨ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਕਾਨੂੰਨ ਅਨੁਸਾਰ ਸਜ਼ਾਵਾਂ ਦੇਣ ਹਿੱਤ ਸਮੁੱਚੀ ਸਿੱਖ ਲੀਡਰਸਿ਼ਪ ਅਤੇ ਸਿੱਖ ਕੌਮ ਵੱਲੋਂ 14 ਅਕਤੂਬਰ 2015 ਨੂੰ ਬਹਿਬਲ ਕਲਾਂ (ਕੋਟਕਪੂਰਾ) ਵਿਖੇ ਸ਼ਾਂਤਮਈ ਰੋਸ਼ ਧਰਨਾਂ ਕੀਤਾ ਗਿਆ ਸੀ । ਉਸ ਸਮੇਂ ਬਾਦਲ ਹਕੂਮਤ ਅਤੇ ਉਸਦੇ ਪੁਲਿਸ ਅਫ਼ਸਰਾਂ ਨੇ ਬਿਨ੍ਹਾਂ ਕਿਸੇ ਭੜਕਾਹਟ ਆਦਿ ਤੋਂ ਸ਼ਾਂਤਮਈ ਰੋਸ਼ ਕਰ ਰਹੇ ਸਿੱਖਾਂ ਉਤੇ ਗੋਲੀਆਂ ਚਲਾਕੇ ਸ਼ਹੀਦ ਭਾਈ ਗੁਰਜੀਤ ਸਿੰਘ ਅਤੇ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਨੂੰ ਸ਼ਹੀਦ ਕਰ ਦਿੱਤਾ ਸੀ ਅਤੇ ਅਨੇਕਾ ਸਿੱਖਾਂ ਨੂੰ ਜਖ਼ਮੀ ਕਰ ਦਿੱਤਾ ਸੀ। ਉਸ ਉਪਰੰਤ ਸਰਬੱਤ ਖ਼ਾਲਸਾ ਦੇ ਐਕਟਿੰਗ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਵਿਚ 01 ਜੂਨ 2018 ਨੂੰ ਬਰਗਾੜੀ ਮੋਰਚਾ ਸੁਰੂ ਕਰ ਦਿੱਤਾ ਸੀ । ਜਿਸ ਵਿਚ ਸਿੱਖ ਕੌਮ ਨੇ ਵੱਡੇ ਉਤਸਾਹ ਨਾਲ ਭਾਗ ਲੈਦੇ ਹੋਏ ਪੰਜਾਬ ਸਰਕਾਰ ਉਤੇ ਇਹ ਦਬਾਅ ਬਣਾ ਦਿੱਤਾ ਸੀ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਜ਼ਾਵਾਂ ਦਿੱਤੀਆ ਜਾਣ । 09 ਦਸੰਬਰ 2018 ਨੂੰ ਪੰਜਾਬ ਕੈਬਨਿਟ ਦੇ ਵਜ਼ੀਰਾਂ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸ. ਸੁਖਜਿੰਦਰ ਸਿੰਘ ਰੰਧਾਵਾ ਅਤੇ 3 ਵਿਧਾਇਕਾਂ ਨੂੰ ਬਰਗਾੜੀ ਮੋਰਚੇ ਵਿਚ ਸਿੱਖ ਕੌਮ ਦੀਆਂ ਮੰਗਾਂ ਨੂੰ ਹੱਲ ਕਰਨ ਦਾ ਬਚਨ ਦੇ ਕੇ ਭੇਜਿਆ ਗਿਆ ਸੀ । ਇਸ ਤੋਂ ਪਹਿਲੇ ਮੋਰਚੇ ਦੇ ਆਗੂਆਂ ਭਾਈ ਗੁਰਦੀਪ ਸਿੰਘ ਬਠਿੰਡਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜਸਵੀਰ ਸਿੰਘ ਖਡੂਰ ਅਤੇ ਪਰਮਜੀਤ ਸਿੰਘ ਸਹੋਲੀ ਪੰਜਾਬ ਸਰਕਾਰ ਨਾਲ ਗੱਲ ਕਰਨ ਗਏ ਸਨ, ਜਿਸ ਅਧੀਨ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਗੱਲ ਨੂੰ ਪ੍ਰਵਾਨ ਕੀਤਾ ਗਿਆ ਸੀ। ਉਸ ਬਰਗਾੜੀ ਮੋਰਚੇ ਦੀ ਉਪਰੋਕਤ ਟੀਮ ਜੋ ਮੇਰੇ ਵੱਲੋਂ ਭੇਜੀ ਗਈ ਸੀ, ਉਸ ਨੂੰ ਮੁੱਖ ਰੱਖਕੇ ਹੀ ਅੱਜ ਗੁਰਦੀਪ ਸਿੰਘ ਪੰਧੇਰ ਐਸ.ਐਚ.ਓ, ਪੰਕਜ, ਸ. ਬਰਾੜ ਆਦਿ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਜਿਸਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਜਿਥੇ ਸਵਾਗਤ ਕਰਦੀ ਹੈ, ਉਥੇ ਇਸ ਬਰਗਾੜੀ ਕਤਲੇਆਮ ਵਿਚ ਸਾਮਿਲ ਸ੍ਰੀ ਸੁਮੇਧ ਸੈਣੀ, ਪਰਮਰਾਜ ਉਮਰਾਨੰਗਲ ਅਤੇ ਹੋਰ ਦੋਸ਼ੀ ਅਫ਼ਸਰਾਂ, ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸਿਰਸੇਵਾਲੇ ਸਾਧ ਅਤੇ ਉਸਦੇ ਦੋਸ਼ੀ ਚੇਲਿਆ ਨੂੰ ਵੀ ਇਸੇ ਤਰ੍ਹਾਂ ਤੁਰੰਤ ਗ੍ਰਿਫ਼ਤਾਰ ਕਰਦੇ ਹੋਏ ਅਗਲੇਰੀ ਕਾਰਵਾਈ ਕੀਤੀ ਜਾਵੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗੁਰਦੀਪ ਸਿੰਘ ਪੰਧੇਰ ਐਸ.ਐਚ.ਓ, ਪੰਕਜ, ਸ੍ਰੀ ਬਰਾੜ ਆਦਿ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਉਤੇ ਸਵਾਗਤ ਕਰਦੇ ਹੋਏ ਅਤੇ ਬਾਕੀ ਦੋਸ਼ੀ ਸਿਆਸਤਦਾਨਾਂ, ਪੁਲਿਸ ਅਫ਼ਸਰਾਂ ਅਤੇ ਡੇਰੇਦਾਰਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਉਪਰੋਕਤ ਪੁਲਿਸ ਅਧਿਕਾਰੀ ਅਤੇ ਦੋਸ਼ੀ ਗ੍ਰਿਫ਼ਤਾਰ ਕੀਤੇ ਗਏ ਹਨ ਇਹ ਬਰਗਾੜੀ ਮੋਰਚੇ ਦੇ ਸਰਕਾਰ ਨਾਲ ਹੋਏ ਸਾਂਝੇ ਫੈਸਲੇ ਦੀ ਨਿਸਬਤ ਹੋਏ ਹਨ ਅਤੇ ਆਉਣ ਵਾਲੇ ਸਮੇਂ ਵਿਚ ਸਾਨੂੰ ਪੂਰਨ ਉਮੀਦ ਹੈ ਕਿ ਬਾਕੀ ਸਿਆਸਤਦਾਨਾਂ ਅਤੇ ਪੁਲਿਸ ਅਫ਼ਸਰਾਂ ਨੂੰ ਵੀ ਪੰਜਾਬ ਸਰਕਾਰ ਆਪਣੇ ਬਚਨ ਅਨੁਸਾਰ ਅਗਲੇਰੀ ਕਾਰਵਾਈ ਕਰੇਗੀ ਅਤੇ ਸਿੱਖ ਕੌਮ ਦੇ ਮਨਾਂ ਵਿਚ ਉੱਠ ਰਹੇ ਸੰਕਿਆ ਅਤੇ ਨਿਰਾਸ਼ਾਂ ਨੂੰ ਦੂਰ ਕਰੇਗੀ । ਸ. ਮਾਨ ਨੇ ਇਹ ਵੀ ਮੰਗ ਕੀਤੀ ਕਿ ਹੋਏ ਬਚਨ ਅਨੁਸਾਰ 25-25 ਸਾਲਾਂ ਤੋਂ ਜੇਲ੍ਹਾਂ ਵਿਚ ਬੰਦੀ ਬਣਾਏ ਗਏ ਉਨ੍ਹਾਂ ਸਿੱਖਾਂ ਜੋ ਆਪਣੀਆ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਉਨ੍ਹਾਂ ਪੰਜਾਬ ਸਰਕਾਰ ਤੁਰੰਤ ਰਿਹਾਅ ਕਰਵਾਉਣ ਅਤੇ ਬਾਕੀਆ ਦੀਆਂ ਜੇਲ੍ਹਾਂ ਪੰਜਾਬ ਵਿਚ ਤਬਦੀਲ ਕਰਵਾਉਣ ਦੇ ਬਚਨ ਵੀ ਪੂਰੇ ਕਰੇ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *