Verify Party Member
Header
Header
ਤਾਜਾ ਖਬਰਾਂ

ਬਰਗਾੜੀ ਇਨਸਾਫ਼ ਮੋਰਚੇ ਵਿਚ ਸੰਗਤਾਂ ਦਾ ਵੱਡਾ ਉਤਸਾਹ ਤੇ ਦਿਲਚਸਪੀ, ਜਥੇਦਾਰ ਮੰਡ ਦੀ ਸੁਚੱਜੀ ਅਗਵਾਈ ਦੇ ਪੂਰਨ ਭਰੋਸੇ ਨੂੰ ਪ੍ਰਤੱਖ ਕਰਦੀ ਹੈ : ਟਿਵਾਣਾ

ਬਰਗਾੜੀ ਇਨਸਾਫ਼ ਮੋਰਚੇ ਵਿਚ ਸੰਗਤਾਂ ਦਾ ਵੱਡਾ ਉਤਸਾਹ ਤੇ ਦਿਲਚਸਪੀ, ਜਥੇਦਾਰ ਮੰਡ ਦੀ ਸੁਚੱਜੀ ਅਗਵਾਈ ਦੇ ਪੂਰਨ ਭਰੋਸੇ ਨੂੰ ਪ੍ਰਤੱਖ ਕਰਦੀ ਹੈ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 25 ਜੂਨ ( ) “ਬਾਦਲ ਦਲੀਆ ਤੇ ਐਸ.ਜੀ.ਪੀ.ਸੀ. ਦੀਆਂ ਕੰਮਜੋਰ ਤੇ ਦਿਸ਼ਾਹੀਣ ਧਾਰਮਿਕ ਤੇ ਸਿਆਸੀ ਨੀਤੀਆ ਅਤੇ ਬੀਜੇਪੀ ਵਰਗੀ ਸਿੱਖ ਵਿਰੋਧੀ ਜਮਾਤ ਨਾਲ ਪਤੀ-ਪਤਨੀ ਦੇ ਸਵਾਰਥੀ ਰਿਸਤੇ ਦੀ ਬਦੌਲਤ ਸਿੱਖ ਕੌਮ ਕਾਫ਼ੀ ਲੰਮੇਂ ਸਮੇਂ ਤੋਂ ਧਾਰਮਿਕ ਅਤੇ ਸਿਆਸੀ ਤੌਰ ਤੇ ਭੰਬਲਭੂਸੇ ਵਾਲੀ ਸਥਿਤੀ ਵਿਚ ਗੁਜਰਦੀ ਆ ਰਹੀ ਸੀ, ਸਿੱਖ ਕੌਮ ਨੂੰ ਧਾਰਮਿਕ ਤੇ ਇਖ਼ਲਾਕੀ ਤੌਰ ਤੇ ਕੋਈ ਸਹੀ ਸੇਧ ਦੇਣ ਵਾਲੀ ਸਖਸ਼ੀਅਤ ਨਜ਼ਰ ਨਹੀਂ ਸੀ ਆ ਰਹੀ । ਵੱਖ-ਵੱਖ ਗਰੁੱਪਾਂ ਤੇ ਧੜਿਆ ਵਿਚ ਵੰਡੀ ਹੋਈ ਸਿੱਖ ਕੌਮ ਨੂੰ ਇਕ ਪਲੇਟਫਾਰਮ ਤੇ ਇਕੱਤਰ ਕਰਨ ਵਾਲੀ ਸਖਸ਼ੀਅਤ ਦੀ ਘਾਟ ਰੜਕ ਰਹੀ ਸੀ । ਸਿੱਖ ਕੌਮ ਨੂੰ ਕਿਸੇ ਵੀ ਖੇਤਰ ਵਿਚ ਮੁਤੱਸਵੀ ਹੁਕਮਰਾਨਾਂ ਵੱਲੋਂ ਇਨਸਾਫ਼ ਨਾ ਮਿਲਣ ਕਰਕੇ ਸਿੱਖ ਕੌਮ ਨਮੋਸ਼ੀ ਵਿਚ ਸੀ । ਪਰ ਜਦੋਂ ਤੋਂ ਉਸ ਅਕਾਲ ਪੁਰਖ ਨੇ ਵੱਡੀ ਮੇਹਰ ਤੇ ਬਖਸਿ਼ਸ਼ ਕਰਕੇ ਭਾਈ ਧਿਆਨ ਸਿੰਘ ਮੰਡ ਐਕਟਿੰਗ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿਚ ਕੌਮੀ ਮੰਗਾਂ ਦੀ ਪੂਰਤੀ ਕਰਨ ਹਿੱਤ ਬਰਗਾੜੀ ਇਨਸਾਫ਼ ਮੋਰਚਾ ਸੁਰੂ ਕਰਵਾਇਆ ਹੈ, ਉਸ ਦਿਨ ਤੋਂ ਹੀ ਇਸ ਮੋਰਚੇ ਵਿਚ ਸੰਗਤਾਂ ਦੀ ਗਿਣਤੀ ਵਿਚ ਆਮਦ ਦਾ ਵੱਧਣਾ, ਵੱਡੇ ਹੌਸਲੇ ਅਤੇ ਉਮੀਦ ਨਾਲ ਇਸ ਮੋਰਚੇ ਵਿਚ ਸਮੂਲੀਅਤ ਕਰਨ ਦੇ ਅਮਲਾਂ ਨੇ ਕੇਵਲ ਜਥੇਦਾਰ ਸਾਹਿਬਾਨ ਨੂੰ ਹੀ ਵੱਡੀ ਕੌਮੀ ਤਾਕਤ ਨਹੀਂ ਬਖਸ਼ੀ, ਬਲਕਿ ਹਰਿਆਣਾ, ਰਾਜਸਥਾਂਨ, ਹਿਮਾਚਲ, ਦਿੱਲੀ, ਯੂਪੀ, ਜੰਮੂ-ਕਸ਼ਮੀਰ ਅਤੇ ਬਾਹਰਲੇ ਮੁਲਕਾਂ ਵਿਚੋਂ ਸੰਗਤਾਂ ਇਸ ਵਿਚ ਸਮੂਲੀਅਤ ਕਰਨ ਦੇ ਨਾਲ-ਨਾਲ ਤਨੋਂ-ਮਨੋਂ ਅਤੇ ਧਨੋਂ ਸਹਿਯੋਗ ਕਰਕੇ ਇਕ ਅਲੋਕਿਕ ਖੁਸ਼ੀ ਮਹਿਸੂਸ ਕਰ ਰਹੀਆ ਹਨ । ਇਥੋਂ ਤੱਕ ਵੱਖ-ਵੱਖ ਸਿੱਖੀ ਸੰਪਰਦਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਸਿੱਖ ਸਟੂਡੈਟ ਫੈਡਰੇਸ਼ਨਾਂ ਅਤੇ ਨੌਜ਼ਵਾਨ ਆਪ ਮੁਹਾਰੇ ਹੀ ਗੱਡੀਆ ਆਦਿ ਦਾ ਪ੍ਰਬੰਧ ਕਰਕੇ ਸੰਗਤਾਂ ਨੂੰ ਨਾਲ ਲੈਕੇ ਰੋਜ਼ਾਨਾ ਹੀ ਵੱਡੀ ਗਿਣਤੀ ਵਿਚ ਪਹੁੰਚ ਰਹੇ ਹਨ । ਜਿਸ ਤੋਂ ਇਹ ਪ੍ਰਤੱਖ ਹੋ ਜਾਂਦਾ ਹੈ ਕਿ ਕਾਫ਼ੀ ਲੰਮੇਂ ਸਮੇਂ ਤੋਂ ਬਾਅਦ ਸਿੱਖ ਕੌਮ ਨੂੰ ਜਥੇਦਾਰ ਧਿਆਨ ਸਿੰਘ ਮੰਡ ਵਰਗੀ ਸੁਹਿਰਦ, ਦੂਰਅੰਦੇਸ਼ੀ ਦੀ ਸੋਚ ਰੱਖਣ ਵਾਲੇ ਦ੍ਰਿੜਤਾ ਨਾਲ ਕੌਮੀ ਤੇ ਮਨੁੱਖਤਾ ਪੱਖੀ ਅਮਲ ਕਰਨ ਵਾਲੀ ਹਰ ਤਰ੍ਹਾਂ ਦੇ ਡਰ-ਭੈ ਅਤੇ ਲਾਲਸਾਵਾਂ ਤੋਂ ਰਹਿਤ ਕੌਮ ਨੂੰ ਸਹੀ ਤੌਰ ਤੇ ਧਾਰਮਿਕ ਤੇ ਕੌਮੀ ਅਗਵਾਈ ਦੇਣ ਵਾਲੇ ਜਥੇਦਾਰ ਪ੍ਰਾਪਤ ਹੋਏ ਹਨ । ਜਥੇਦਾਰ ਮੰਡ ਦੀ ਧਾਰਮਿਕ ਅਗਵਾਈ ਨੂੰ ਸਿੱਖ ਕੌਮ ਤੇ ਸੰਗਤਾਂ ਨੇ ਮੋਹਰ ਲਗਾ ਦਿੱਤੀ ਹੈ ਅਤੇ ਉਮੀਦ ਬਣਾ ਦਿੱਤੀ ਹੈ ਕਿ ਜਥੇਦਾਰ ਮੰਡ ਸਮੁੱਚੀ ਸਿੱਖ ਕੌਮ ਦੀ ਖਿੱਡਰੀ-ਪੁੰਡਰੀ ਅਸੀਮਤ ਤਾਕਤ ਨੂੰ ਇਕ ਥਾਂ ਇਕੱਤਰ ਕਰਕੇ ਕੌਮ ਲਈ ਅਤੇ ਮਨੁੱਖਤਾ ਲਈ ਫੈਸਲਾਕੁੰਨ ਨਤੀਜੇ ਅਵੱਸ ਕੱਢਣਗੇ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸੁਰਿੰਦਰ ਸਿੰਘ ਬੋਰਾ ਸਦਰ-ਏ-ਖ਼ਾਲਿਸਤਾਨ ਵੱਲੋਂ ਬੀਤੇ ਕੱਲ੍ਹ ਭਾਈ ਧਿਆਨ ਸਿੰਘ ਮੰਡ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਅਗਵਾਈ ਵਿਚ 1 ਜੂਨ ਤੋਂ ਬਰਗਾੜੀ ਵਿਖੇ ਸੁਰੂ ਹੋਏ ਇਨਸਾਫ਼ ਮੋਰਚੇ ਵਿਚ ਸਮੂਲੀਅਤ ਕਰਨ ਉਪਰੰਤ ਉਥੋਂ ਦੇ ਬੁਲੰਦ ਹੌਸਲੇ ਵਾਲੇ ਵੱਡੇ ਇਕੱਠ ਦੀਆਂ ਭਾਵਨਾਵਾਂ ਤੇ ਕੀਤੇ ਗਏ ਸਮੁੱਚੇ ਪ੍ਰਬੰਧ ਨੂੰ ਮਹਿਸੂਸ ਕਰਦੇ ਹੋਏ ਸਾਂਝੇ ਤੌਰ ਤੇ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਇਨਸਾਫ਼ ਮੋਰਚੇ ਦੀ ਹੋਣ ਵਾਲੀ ਸਫ਼ਲਤਾ ਇਸ ਗੱਲ ਤੋਂ ਵੀ ਪ੍ਰਤੱਖ ਹੁੰਦੀ ਹੈ ਕਿ ਦੂਰ-ਦੁਰਾਢੇ ਤੋਂ ਵੱਡੀ ਗਿਣਤੀ ਵਿਚ ਆਉਣ ਵਾਲੀਆ ਸੰਗਤਾਂ, ਸੰਤ-ਮਹਾਪੁਰਖ, ਡੇਰਿਆ ਦੇ ਮੁੱਖੀ, ਪਿੰਡਾਂ ਦੇ ਪੰਚ-ਸਰਪੰਚ, ਸਮੁੱਚੀਆ ਸਿਆਸੀ ਪਾਰਟੀਆ ਨਾਲ ਸੰਬੰਧਤ ਆਗੂ ਆਪੋ-ਆਪਣੇ ਨਗਰਾਂ ਤੋਂ ਇਕ ਕਾਫ਼ਲੇ ਦੇ ਰੂਪ ਵਿਚ ਏਕਤਾ ਦੇ ਪ੍ਰਤੀਕ ਨੂੰ ਮੁੱਖ ਰੱਖਦੇ ਹੋਏ ਕੇਵਲ ਸਾਮਿਲ ਹੀ ਨਹੀਂ ਹੋ ਰਹੇ, ਬਲਕਿ ਆਪਣੇ ਨਾਲ ਲੰਗਰ ਤਿਆਰ ਕਰਕੇ ਵੀ ਰੋਜ਼ਾਨਾ ਹੀ ਲਿਆ ਰਹੇ ਹਨ । ਇਸ ਇਨਸਾਫ਼ ਮੋਰਚੇ ਨੇ ਪੁਰਾਤਨ ਸਮੇਂ ਦੇ ਕੌਮੀ ਮੋਰਚਿਆ ਦੀ ਗੱਲ ਨੂੰ ਇਕ ਵਾਰੀ ਫਿਰ ਯਾਦ ਕਰਵਾ ਦਿੱਤਾ ਹੈ ਕਿ ਜ਼ਬਰ-ਜੁਲਮ ਦਾ ਟਾਕਰਾ ਕਰਦੀ ਹੋਈ ਕੌਮ, ਦੁਸ਼ਮਣ ਨੂੰ ਆਪਣੀਆ ਰਹੂ-ਰੀਤੀਆ ਅਨੁਸਾਰ ਅਮਨਮਈ ਅਤੇ ਜਮਹੂਰੀਅਤ ਤਰੀਕੇ ਇਕ ਰੂਪ ਹੋ ਕੇ ਚੁਣੋਤੀ ਦੇ ਰਹੀ ਹੈ ਅਤੇ ਗੁਰੂ ਸਾਹਿਬਾਨ ਜੀ ਦੀ ਵੱਡਮੁੱਲੀ ਸੋਚ ਉਤੇ ਇਕ ਅਨੁਸਾਸਿਤਬਧ ਨਿਯਮਾਂ ਅਤੇ ਅਸੂਲਾਂ ਵਿਚ ਰਹਿਕੇ ਇਸ ਮੋਰਚੇ ਨੂੰ ਬਾਖੂਬੀ ਢੰਗ ਨਾਲ ਭਾਈ ਧਿਆਨ ਸਿੰਘ ਮੰਡ ਅਤੇ ਦੂਸਰੇ ਜਥੇਦਾਰ ਸਾਹਿਬਾਨ ਮੰਜਿ਼ਲ ਵੱਲ ਪੂਰਨ ਵਿਸ਼ਵਾਸ ਨਾਲ ਲਿਜਾ ਰਹੇ ਹਨ । ਇਥੋਂ ਤੱਕ ਇਸ ਮੋਰਚੇ ਵਿਚ ਪਹੁੰਚਣ ਵਾਲੇ ਸਿਆਸੀ ਆਗੂਆ ਵੱਲੋਂ ਆਪਣੀ ਪਾਰਟੀ ਜਾਂ ਆਪਣੇ ਫੱਟੇ ਦੀ ਵਰਤੋਂ ਨਹੀਂ ਕੀਤੀ ਜਾ ਰਹੀ, ਬਲਕਿ ਮੁਕੰਮਲ ਰੂਪ ਵਿਚ ਕੌਮੀ ਏਕਤਾ ਦਾ ਇਜ਼ਹਾਰ ਕਰਦੇ ਹੋਏ ਇਸ ਮੋਰਚੇ ਦੀ ਅਗਵਾਈ ਕਰਨ ਵਾਲੇ ਭਾਈ ਧਿਆਨ ਸਿੰਘ ਮੰਡ ਨੂੰ ਹਰ ਪੱਖੋ ਸਹਿਯੋਗ ਦਿੱਤਾ ਜਾ ਰਿਹਾ ਹੈ । ਜਿਸ ਨਾਲ ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਭਾਈ ਅਮਰੀਕ ਸਿੰਘ ਅਜਨਾਲਾ ਵੀ ਇਕ ਅਲੋਕਿਕ ਤੇ ਨਿਵੇਕਲੇ ਕੌਮੀ ਅੰਦਾਜ ਵਿਚ ਵਿਚਰਦੇ ਹੋਏ ਸੰਗਤਾਂ ਨੂੰ ਪਿਆਰ-ਸਤਿਕਾਰ ਦੇ ਰਹੇ ਹਨ । ਕਵੀਸਰੀ ਜਥੇ, ਰਾਗੀ, ਢਾਡੀ, ਕਥਾਂ ਵਾਚਕ ਆਦਿ ਕੋਈ ਵੀ ਵਰਗ ਇਸ ਮੋਰਚੇ ਵਿਚ ਸਮੂਲੀਅਤ ਕਰਨ ਤੋਂ ਵਾਂਝਾ ਨਹੀਂ ਰਹਿ ਰਿਹਾ ਬਲਕਿ ਆਪਣੇ ਕੌਮੀ ਫਰਜ ਸਮਝਕੇ ਜਿ਼ੰਮੇਵਾਰੀ ਨਿਭਾਉਣ ਵਿਚ ਖੁਸ਼ੀ ਮਹਿਸੂਸ ਕਰ ਰਹੇ ਹਨ ।

ਜਿਥੇ ਰੋਜ਼ਾਨਾ ਪਹਿਰੇਦਾਰ ਅਖ਼ਬਾਰ ਅਤੇ ਉਸਦੇ ਸਤਿਕਾਰਯੋਗ ਸੰਪਾਦਕ ਸ. ਜਸਪਾਲ ਸਿੰਘ ਹੇਰਾ ਅਤੇ ਰੋਜ਼ਾਨਾ ਸੱਚ ਦੀ ਪਟਾਰੀ ਤੇ ਉਨ੍ਹਾਂ ਦੇ ਸੰਪਾਦਕ ਸ੍ਰੀ ਜੋਗਿੰਦਰ ਅੰਗੂਰਾਲਾ ਜਿਨ੍ਹਾਂ ਉਤੇ ਗੁਰੂ ਦੀ ਅਪਾਰ ਬਖਸਿ਼ਸ਼ ਤੇ ਮੇਹਰ ਹੈ, ਉਹ ਆਪਣੀ ਕੌਮੀ ਤੇ ਮਨੁੱਖਤਾ ਪੱਖੀ ਫਰਜਾ ਨੂੰ ਸਮਝਦੇ ਹੋਏ ਇਸ ਇਨਸਾਫ਼ ਮੋਰਚੇ ਦੇ ਸੰਬੰਧ ਵਿਚ ਸੱਚੀਆ ਤੇ ਸਹੀ ਖ਼ਬਰਾਂ ਪ੍ਰਕਾਸਿ਼ਤ ਕਰਕੇ ਸਮੁੱਚੀ ਸਿੱਖ ਕੌਮ ਨੂੰ ਇਸੇ ਤਰ੍ਹਾਂ ਏਕਤਾ ਦੀ ਲੜੀ ਵਿਚ ਪ੍ਰੋਣ ਦੇ ਪ੍ਰਸ਼ੰਸ਼ਾਂਯੋਗ ਉਦਮ ਕਰ ਰਹੇ ਹਨ, ਉਥੇ ਇਸ ਗੱਲ ਦਾ ਗਹਿਰਾ ਦੁੱਖ ਹੈ ਕਿ ਆਪਣੇ-ਆਪ ਨੂੰ ਪੰਥਕ, ਕੌਮੀ, ਇਖ਼ਲਾਕੀ ਅਤੇ ਇਨਸਾਫ਼ ਪੱਖੀ ਅਖ਼ਬਾਰ ਕਹਾਉਣ ਵਾਲੇ ਸੰਪਾਦਕ ਇਸ ਜਿ਼ੰਮੇਵਾਰੀ ਨੂੰ ਉਸ ਤਨਦੇਹੀ ਤੇ ਇਮਾਨਦਾਰੀ ਨਾਲ ਨਹੀਂ ਨਿਭਾਅ ਰਹੇ ਜਿਸ ਤਰ੍ਹਾਂ ਕਿ ਉਨ੍ਹਾਂ ਦਾ ਸਿੱਖ ਕੌਮ ਨਾਲ ਸੰਬੰਧਤ ਹੋਣ ਦੇ ਨਾਤੇ ਅਤੇ ਇਨਸਾਨੀ ਕਦਰਾ-ਕੀਮਤਾ ਨੂੰ ਉਜਾਗਰ ਕਰਨ ਦੀ ਜਿੰਮੇਵਾਰੀ ਦੇ ਨਾਤੇ ਨਿਭਾਉਣੀ ਚਾਹੀਦੀ ਹੈ । ਸ. ਟਿਵਾਣਾ ਨੇ ਉਮੀਦ ਪ੍ਰਗਟ ਕੀਤੀ ਕਿ ਦੂਸਰੇ ਅਖ਼ਬਾਰ ਭਾਵੇ ਆਪਣੇ-ਆਪ ਵਿਚ ਉਹ ਵੀ ਪੰਜਾਬ ਅਤੇ ਕੌਮ ਵਿਚ ਆਪਣਾ ਸਥਾਂਨ ਰੱਖਦੇ ਹਨ, ਜੇਕਰ ਉਹ ਇਨਸਾਨੀ ਤੇ ਕੌਮੀ ਜਿੰਮੇਵਾਰੀਆ ਨੂੰ ਸਮਝਦੇ ਹੋਏ ਇਸ ਇਨਸਾਫ਼ ਮੋਰਚੇ ਦੀ ਭਾਵਨਾ ਨੂੰ ਮੁੱਖ ਰੱਖਦੇ ਹੋਏ ਜਿ਼ੰਮੇਵਾਰੀਆ ਨੂੰ ਇਮਾਨਦਾਰੀ ਨਾਲ ਪੂਰਨ ਕਰਨ ਤਾਂ ਇਸ ਵਿਚ ਕੋਈ ਸ਼ੱਕ ਬਾਕੀ ਨਹੀਂ ਰਹੇਗਾ ਕਿ ਜੋ ਇਹ ਮੋਰਚਾ ਕੁਝ ਸਮੇਂ ਬਾਅਦ ਜ਼ਾਬਰ ਹੁਕਮਰਾਨਾਂ ਨੂੰ ਇਨਸਾਫ਼ ਦੇਣ ਲਈ ਮਜ਼ਬੂਰ ਕਰ ਦੇਵੇਗਾ, ਇਹ ਉਸ ਤੋਂ ਵੀ ਘੱਟ ਸਮੇਂ ਵਿਚ ਕਾਮਯਾਬੀ ਹੋ ਸਕਦੀ ਹੈ ।

Webmaster

Lakhvir Singh,

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *