Select your Top Menu from wp menus
Header
Header
ਤਾਜਾ ਖਬਰਾਂ

ਬਰਗਾੜੀ ਇਨਸਾਫ਼ ਮੋਰਚਾ ਸਮੁੱਚੀ ਮਨੁੱਖਤਾ ਨੂੰ ਇਨਸਾਫ਼ ਦਿਵਾਉਣ ਲਈ ਹੈ, ਇਸ ਲਈ ਸਭ ਕੌਮਾਂ, ਧਰਮਾਂ ਤੇ ਵਰਗਾਂ ਦੇ ਨਿਵਾਸੀ ਹੁੰਮ-ਹੁਮਾਕੇ ਸਮੂਲੀਅਤ ਕਰਨ : ਮਾਨ

ਬਰਗਾੜੀ ਇਨਸਾਫ਼ ਮੋਰਚਾ ਸਮੁੱਚੀ ਮਨੁੱਖਤਾ ਨੂੰ ਇਨਸਾਫ਼ ਦਿਵਾਉਣ ਲਈ ਹੈ, ਇਸ ਲਈ ਸਭ ਕੌਮਾਂ, ਧਰਮਾਂ ਤੇ ਵਰਗਾਂ ਦੇ ਨਿਵਾਸੀ ਹੁੰਮ-ਹੁਮਾਕੇ ਸਮੂਲੀਅਤ ਕਰਨ : ਮਾਨ

ਫ਼ਤਹਿਗੜ੍ਹ ਸਾਹਿਬ, 22 ਜੂਨ ( ) “ਬੇਸ਼ੱਕ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, 10 ਗੁਰੂ ਸਾਹਿਬਾਨ ਅਤੇ ਇਕ ਅਕਾਲ ਪੁਰਖ ਵਿਚ ਵਿਸ਼ਵਾਸ ਰੱਖਦੇ ਹਾਂ, ਪਰ ਸਾਨੂੰ ਇਨ੍ਹਾਂ ਵੱਲੋਂ ‘ਸਰਬੱਤ ਦੇ ਭਲੇ’ ਦੀ ਸੋਚ ਅਧੀਨ ਇਹ ਆਦੇਸ਼ ਹੈ ਕਿ ਬਿਨ੍ਹਾਂ ਕਿਸੇ ਭੇਦਭਾਵ ਤੋਂ ਸਮੁੱਚੀ ਮਨੁੱਖਤਾ ਦੀ ਬਿਹਤਰੀ ਲਈ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਆਪਣੇ ਮਿਲੇ ਸਵਾਸਾ ਦੀ ਸਹੀ ਵਰਤੋਂ ਕਰਨ ਦੇ ਨਾਲ-ਨਾਲ ਜਿਥੇ ਕਿਤੇ ਵੀ ਕਿਸੇ ਵੀ ਕੌਮ, ਧਰਮ, ਫਿਰਕੇ ਆਦਿ ਨਾਲ ਕੋਈ ਜ਼ਬਰ-ਜੁਲਮ ਹੁੰਦਾ ਹੈ, ਉਸ ਜੁਲਮ ਵਿਰੁੱਧ ਆਪਣਾ ਇਨਸਾਨੀ ਫਰਜ ਸਮਝਕੇ ਆਵਾਜ਼ ਉਠਾਉਣ ਦੇ ਨਾਲ-ਨਾਲ ਅਮਲੀ ਰੂਪ ਵਿਚ ਜਿੰਮੇਵਾਰੀ ਨਿਭਾਈ ਜਾਵੇ । ਜੋ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਐਕਟਿੰਗ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਉਸ ਅਕਾਲ ਪੁਰਖ ਤੋਂ ਹੁਕਮ ਪ੍ਰਾਪਤ ਕਰਕੇ 1 ਜੂਨ ਤੋਂ ਬਰਗਾੜੀ ਵਿਖੇ ‘ਇਨਸਾਫ਼ ਮੋਰਚੇ’ ਦੀ ਦ੍ਰਿੜਤਾ ਅਤੇ ਕੌਮੀ ਲੀਹਾਂ ਉਤੇ ਸੁਰੂਆਤ ਕੀਤੀ ਹੈ, ਉਹ ਕਿਸੇ ਵੀ ਨਿੱਜ ਜਾਂ ਪਰਿਵਾਰਿਕ ਸਵਾਰਥ ਲਈ ਨਹੀਂ, ਬਲਕਿ ਮਨੁੱਖਤਾ ਨੂੰ ਮੁੱਖ ਰੱਖਕੇ ਅਤੇ ਸਿੱਖ ਕੌਮ ਨਾਲ ਹੋਈਆ ਬੇਇਨਸਾਫ਼ੀਆਂ ਅਤੇ ਜ਼ਬਰ-ਜੁਲਮ ਨੂੰ ਖ਼ਤਮ ਕਰਵਾਉਣ ਅਤੇ ਇਨਸਾਫ਼ ਪ੍ਰਾਪਤ ਕਰਨ ਲਈ ਸੁਰੂ ਕੀਤਾ ਹੈ । ਜੋ ਅਵੱਸ ਫੈਸਲਾਕੁੰਨ ਨਤੀਜੇ ਤੇ ਪਹੁੰਚੇਗਾ । ਲੇਕਿਨ ਹਰ ਮਾਈ-ਭਾਈ, ਗੁਰਸਿੱਖ ਅਤੇ ਹਰ ਵਰਗ ਨਾਲ ਸੰਬੰਧਤ ਇਨਸਾਨ ਦਾ ਇਹ ਫਰਜ ਬਣ ਜਾਂਦਾ ਹੈ ਕਿ ਉਹ ਆਪਣੇ ਕਾਰੋਬਾਰੀ, ਪਰਿਵਾਰਿਕ ਅਤੇ ਸਮਾਜਿਕ ਰੁਝੇਵਿਆ ਵਿਚੋਂ ਸਮਾਂ ਕੱਢਕੇ ਇਸ ਮਨੁੱਖਤਾ ਪੱਖੀ ਅਤੇ ਕੌਮ ਪੱਖੀ ਉਦਮ ਵਿਚ ਸਮੂਲੀਅਤ ਕਰਨ ਤਾਂ ਕਿ ਸਮੇਂ ਦੇ ਤਾਨਾਸ਼ਾਹੀ ਅਤੇ ਜ਼ਾਬਰ ਹੁਕਮਰਾਨਾਂ ਨੂੰ ਉਨ੍ਹਾਂ ਵੱਲੋਂ ਸਿੱਖ ਕੌਮ ਤੇ ਮਨੁੱਖਤਾ ਨਾਲ ਕੀਤੀਆ ਜਾ ਰਹੀਆ ਬੇਇਨਸਾਫ਼ੀਆ ਦਾ ਅਹਿਸਾਸ ਕਰਵਾਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ, ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ, ਸ਼ਹੀਦ ਭਾਈ ਗੁਰਜੀਤ ਸਿੰਘ ਨੂੰ ਮੌਤ ਦੇ ਮੂੰਹ ਵਿਚ ਧਕੇਲਣ ਵਾਲੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਅਤੇ ਲੰਮੇ-ਲੰਮੇਂ ਸਮੇਂ ਤੋਂ ਜੇਲ੍ਹਾਂ ਵਿਚ ਬੰਦੀ ਸਿੰਘਾਂ ਦੀ ਰਿਹਾਈ ਦੇ ਸਮਾਜ ਪੱਖੀ ਮਿਸ਼ਨਾਂ ਦੀ ਪ੍ਰਾਪਤੀ ਕੀਤੀ ਜਾ ਸਕੇ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਜੀ ਦੀ ਦ੍ਰਿੜਤਾ ਪੂਰਵਕ ਅਤੇ ਦੂਰਅੰਦੇਸੀ ਦੀ ਅਗਵਾਈ ਹੇਠ 1 ਜੂਨ ਤੋਂ ਸੁਰੂ ਹੋਇਆ ਇਨਸਾਫ਼ ਮੋਰਚਾ ਦੀ ਪੂਰਨ ਹਮਾਇਤ ਕਰਦੇ ਹੋਏ ਅਤੇ ਸਮੁੱਚੇ ਵਰਗਾਂ ਨੂੰ, ਵੱਖ-ਵੱਖ ਸੰਗਠਨਾਂ, ਧਾਰਮਿਕ ਆਗੂਆਂ, ਕਿਸਾਨਾਂ, ਮਜਦੂਰਾਂ, ਆਗਣਵਾੜੀ ਬੀਬੀਆ, ਮੁਲਾਜ਼ਮਾਂ, ਵਿਦਿਆਰਥੀਆਂ ਅਤੇ ਬੁੱਧੀਜੀਵੀਆ ਨੂੰ ਇਨਸਾਫ਼ ਮੋਰਚੇ ਦੀ ਸੰਪੂਰਨ ਕਾਮਯਾਬੀ ਤੱਕ ਹਰ ਤਰ੍ਹਾਂ ਸਹਿਯੋਗ ਦੇਣ ਅਤੇ ਬਰਗਾੜੀ ਵਿਖੇ ਪਹੁੰਚਕੇ ਸਮੂਲੀਅਤ ਕਰਨ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਹ ਵੀ ਕਿਹਾ ਕਿ ਜੋ ਕਿਸਾਨ ਆਗੂ ਜਾਂ ਕਿਸਾਨ ਖੁਦਕਸੀਆ ਕਰ ਰਹੇ ਹਨ, ਜੋ ਆਗਣਵਾੜੀ ਬੀਬੀਆ ਜਾਂ ਮੁਲਾਜ਼ਮ ਆਪਣੇ ਉਤੇ ਹੋ ਰਹੇ ਜ਼ਬਰ-ਜੁਲਮ ਲਈ ਸੰਘਰਸ਼ ਕਰ ਰਹੇ ਹਨ, ਉਨ੍ਹਾਂ ਦੀਆਂ ਸਭ ਮੁਸ਼ਕਿਲਾਂ ਦਾ ਹੁਣ ਇਕੋ ਇਕ ਹੱਲ ਭਾਈ ਧਿਆਨ ਸਿੰਘ ਮੰਡ ਜੀ ਦੀ ਅਗਵਾਈ ਵਿਚ ਚੱਲ ਰਹੇ ਇਨਸਾਫ਼ ਮੋਰਚੇ ਵਿਚ ਸਮੂਲੀਅਤ ਕਰਨਾ ਹੈ । ਇਸ ਵਿਚ ਸਮੂਲੀਅਤ ਕਰਕੇ ਹੀ ਸਮੁੱਚੇ ਵਰਗ ਇਕ ਤਾਕਤ ਬਣਕੇ ਹੁਕਮਰਾਨਾਂ ਨੂੰ ਸਾਨੂੰ ਇਨਸਾਫ਼ ਦੇਣ ਲਈ ਮਜ਼ਬੂਰ ਕੀਤਾ ਜਾ ਸਕਦਾ ਹੈ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਭ ਵਰਗ ਹੁਣ ਇਨਸਾਫ਼ ਮੋਰਚੇ ਨੂੰ ਹੀ ਆਪਣਾ ਕੇਦਰੀ ਧੁਰਾ ਬਣਾਕੇ ਇਨਸਾਫ਼ ਵੱਲ ਵੱਧਣਗੇ ।

webmaster

Lakhvir Singh
Shiromani Akali Dal (Amritsar)
9781222567  

About The Author

Related posts

Leave a Reply

Your email address will not be published. Required fields are marked *