Select your Top Menu from wp menus
Header
Header
ਤਾਜਾ ਖਬਰਾਂ

ਬਠਿੰਡਾ ਰੀਫਾਇਨਰੀ ਵਿਚ ‘ਗੁੰਡਾ ਟੈਕਸ’ ਰਾਹੀ ਇਕੱਤਰ ਕੀਤੇ ਜਾ ਰਹੇ ਧਨ-ਦੌਲਤਾਂ ਦੇ ਭੰਡਾਰ ਦੇ ਸਮਾਜ ਵਿਰੋਧੀ ਦੁੱਖਦਾਇਕ ਅਮਲ ਨਿੰਦਾ ਯੋਗ : ਮਾਨ

ਬਠਿੰਡਾ ਰੀਫਾਇਨਰੀ ਵਿਚ ‘ਗੁੰਡਾ ਟੈਕਸ’ ਰਾਹੀ ਇਕੱਤਰ ਕੀਤੇ ਜਾ ਰਹੇ ਧਨ-ਦੌਲਤਾਂ ਦੇ ਭੰਡਾਰ ਦੇ ਸਮਾਜ ਵਿਰੋਧੀ ਦੁੱਖਦਾਇਕ ਅਮਲ ਨਿੰਦਾ ਯੋਗ : ਮਾਨ

ਫ਼ਤਹਿਗੜ੍ਹ ਸਾਹਿਬ, 13 ਫਰਵਰੀ ( ) “ਬਠਿੰਡੇ ਵਿਖੇ ਸਰਕਾਰੀ ਸਰਪ੍ਰਸਤੀ ਹੇਠ ਚੱਲ ਰਹੇ ਤੇਲ ਰੀਫਾਇਨਰੀ ਪਲਾਟ ਵਿਚ ਜੋ ਮੁਲਾਜ਼ਮਾਂ ਅਤੇ ਅਧਿਕਾਰੀਆਂ ਕੋਲੋ ਗੈਰ-ਕਾਨੂੰਨੀ ਅਤੇ ਗੈਰ-ਸਮਾਜਿਕ ਤਰੀਕੇ ਕੁਝ ਅਪਰਾਧਿਕ ਸੋਚ ਵਾਲੇ ਲੋਕਾਂ ਵੱਲੋਂ ਜ਼ਬਰ-ਜੁਲਮ ਕਰਦੇ ਹੋਏ “ਗੁੰਡਾ ਟੈਕਸ” ਇਕੱਠਾ ਕੀਤਾ ਜਾ ਰਿਹਾ ਹੈ, ਉਸਦੀ ਸਰਪ੍ਰਸਤੀ ਕਾਂਗਰਸ ਜਮਾਤ ਅਤੇ ਆਮ ਆਦਮੀ ਪਾਰਟੀ ਵੱਲੋਂ ਕੀਤੀ ਜਾ ਰਹੀ ਹੈ । ਕਿਉਂਕਿ ਇਸ ਗੁੰਡੇ ਟੈਕਸ ਦਾ ਵੱਡਾ ਹਿੱਸਾ ਉਪਰੋਕਤ ਦੋਵੇ ਜਮਾਤਾਂ ਦੇ ਅਪਰਾਧਿਕ ਬਿਰਤੀ ਵਾਲੇ ਆਗੂਆਂ ਨੂੰ ਜਾ ਰਿਹਾ ਹੈ ਅਤੇ ਇਹ ਦੋਵੇ ਪਾਰਟੀਆਂ ਹੀ ਇਨ੍ਹਾਂ ਗੁੰਡਿਆਂ ਦੀ ਸਰਪ੍ਰਸਤੀ ਕਰ ਰਹੀਆ ਹਨ । ਜਿਸ ਨਾਲ ਸਮੁੱਚੀ ਰੀਫਾਇਨਰੀ ਵਿਚ ਅਰਾਜਕਤਾ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਮੈਨੂੰ ਬੀਤੇ ਕਈ ਦਿਨਾਂ ਤੋਂ ਇਸ ਰੀਫਾਇਨਰੀ ਵਿਚੋਂ ਜ਼ਬਰ-ਜੁਲਮ ਤੋਂ ਪੀੜਤਾਂ ਦੇ ਫੋਨ ਤੇ ਸੁਨੇਹੇ ਆ ਰਹੇ ਹਨ । ਜਿਸ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬਿਲਕੁਲ ਸਹਿਣ ਨਹੀਂ ਕਰੇਗਾ । ਕਿਉਂਕਿ ਮੁਲਾਜ਼ਮ ਵਰਗ ਪਹਿਲੋ ਹੀ ਸਰਕਾਰੀ ਦਿਸ਼ਾਹੀਣ ਨੀਤੀਆ ਦੀ ਬਦੌਲਤ ਪਿੱਸ ਰਿਹਾ ਹੈ ਅਤੇ ਹੁਣ ਇਹ ਗੁੰਡਾ ਟੈਕਸ ਵਾਲਿਆਂ ਨੇ ਉਨ੍ਹਾਂ ਦੇ ਜੀਵਨ ਨੂੰ ਬਹੁਤ ਬੁਰੀ ਤਰ੍ਹਾਂ ਪ੍ਰੇਸ਼ਾਨੀ ਪੈਦਾ ਕੀਤੀ ਹੋਈ ਹੈ । ਜਿਸ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਸ਼ਬਦਾਂ ਵਿਚ ਜਿਥੇ ਨਿਖੇਧੀ ਕਰਦਾ ਹੈ, ਉਥੇ ਅਜਿਹੇ ਗੈਰ-ਸਮਾਜੀ ਅਮਲ ਕਰਨ ਵਾਲੇ ਅਪਰਾਧੀ ਸੋਚ ਵਾਲਿਆਂ ਅਤੇ ਉਪਰੋਕਤ ਦੋਵੇ ਜਮਾਤਾਂ ਨੂੰ ਇਸਦੇ ਨਿਕਲਣ ਵਾਲੇ ਮਾੜੇ ਨਤੀਜਿਆ ਲਈ ਖ਼ਬਰਦਾਰ ਕਰਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਇਥੇ ਆਪਣੇ ਪੰਜਾਬ ਤੋਂ ਬਾਹਰ ਜਾਣ ਦੇ ਦੌਰੇ ਤੇ ਤੁਰਨ ਸਮੇਂ ਮੀਡੀਏ ਅਤੇ ਪੱਤਰਕਾਰ ਭਰਾਵਾਂ ਨਾਲ ਉਚੇਚੇ ਤੌਰ ਤੇ ਗੱਲਬਾਤ ਕਰਦੇ ਹੋਏ ਉਪਰੋਕਤ ਕਾਂਗਰਸੀ ਅਤੇ ਆਮ ਆਦਮੀ ਪਾਰਟੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਗੋਰਖ ਧੰਦੇ ਅਤੇ ਸਮੁੱਚੀ ਰੀਫਾਇਨਰੀ ਵਿਚ ਬੇਚੈਨੀ ਪੈਦਾ ਕਰਨ ਵਾਲੇ ਅਮਲਾਂ ਦੀ ਪੁਰਜੋਰ ਨਿਖੇਧੀ ਕਰਦੇ ਹੋਏ ਅਤੇ ਸੰਬੰਧਤ ਦੋਸ਼ੀ ਧਿਰਾਂ ਨੂੰ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਕਿਸੇ ਖੇਤ ਦੀ ਵਾੜ ਹੀ ਖੇਤ ਨੂੰ ਖਾਂਣ ਲੱਗ ਪਵੇ, ਤਾਂ ਇਸਦਾ ਮਤਲਬ ਹੁੰਦਾ ਹੈ ਕਿ ਹੁਣ ਹੱਦ ਟੱਪ ਚੁੱਕੀ ਹੈ ਅਤੇ ਅਜਿਹੇ ਬਿਮਾਰੀ ਦਾ ਤੁਰੰਤ ਇਲਾਜ਼ ਕਰਨਾ ਬਣ ਜਾਂਦਾ ਹੈ । ਕਿਉਂਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮਨੁੱਖਤਾ ਪੱਖੀ ਸੋਚ ਅਤੇ ਇਨਸਾਨੀ ਕਦਰਾ-ਕੀਮਤਾ ਦਾ ਕਾਇਲ ਹੈ ਅਤੇ ਹਰ ਮਨੁੱਖ ਦੇ ਮਨੁੱਖੀ ਹੱਕਾਂ ਦੀ ਰਖਵਾਲੀ ਕਰਨ ਨੂੰ ਆਪਣੀ ਇਖ਼ਲਾਕੀ, ਧਰਮੀ ਅਤੇ ਕੌਮੀ ਜਿੰਮੇਵਾਰੀ ਸਮਝਦਾ ਹੈ । ਇਸ ਲਈ ਅਸੀਂ ਇਸ ਪ੍ਰੈਸ ਰੀਲੀਜ ਰਾਹੀ ਮੌਜੂਦਾ ਪੰਜਾਬ ਸਰਕਾਰ, ਬਠਿੰਡਾ ਜਿ਼ਲ੍ਹੇ ਦੇ ਪ੍ਰਸ਼ਾਸਿ਼ਕ, ਅਮਨ-ਕਾਨੂੰਨ ਦੀ ਵਿਵਸਥਾਂ ਕਾਇਮ ਰੱਖਣ ਵਾਲੀ ਅਫ਼ਸਰਸ਼ਾਹੀ ਅਤੇ ਜੋ ਅਪਰਾਧਿਕ ਪਿਛੋਕੜ ਵਾਲੀਆ ਧਿਰਾ ਇਸ ਗੈਰ-ਸਮਾਜੀ ਅਮਲ ਵਿਚ ਮਸਰੂਫ਼ ਹਨ, ਉਨ੍ਹਾਂ ਦੀਆਂ ਅਜਿਹੀਆ ਕਾਰਵਾਈਆ ਅਤੇ ਜ਼ਬਰ-ਜੁਲਮ ਨੂੰ ਬੰਦ ਕਰਨ ਲਈ ਜਿਥੇ ਤੋਬਾ ਕਰਨ ਦੀ ਨੇਕ ਸਲਾਹ ਦਿੰਦਾ ਹੈ, ਉਥੇ ਬਠਿੰਡਾ ਤੇਲ ਰੀਫਾਇਨਰੀ ਵਿਚ ਪੀੜਤ ਅਤੇ ਇਨ੍ਹਾਂ ਗੁੰਡਾ ਟੈਕਸ ਵਾਲਿਆਂ ਦੇ ਜ਼ਬਰ-ਜੁਲਮ ਦਾ ਸਿ਼ਕਾਰ ਨਿਵਾਸੀਆਂ ਦੇ ਦਰਦ ਨੂੰ ਸਮਝਦਾ ਹੋਇਆ ਉਨ੍ਹਾਂ ਨੂੰ ਵਿਸ਼ਵਾਸ ਦਿਵਾਉਦਾ ਹੈ ਕਿ ਜੇਕਰ ਸਰਕਾਰ ਅਤੇ ਜਿੰਮੇਵਾਰ ਧਿਰਾ ਨੇ ਇਸ ਦਿਸ਼ਾ ਵੱਲ ਕੋਈ ਉਸਾਰੂ ਕਦਮ ਨਾ ਉਠਾਇਆ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੀੜਤ ਪਰਿਵਾਰਾਂ ਅਤੇ ਮੈਬਰਾਂ ਨਾਲ ਹੋ ਰਹੀ ਬੇਇਨਸਾਫ਼ੀ ਅਤੇ ਜ਼ਬਰ-ਜੁਲਮ ਨੂੰ ਦੂਰ ਕਰਵਾਉਣ ਲਈ ਆਪਣੀ ਇਖ਼ਲਾਕੀ ਜਿੰਮੇਵਾਰੀ ਉਨ੍ਹਾਂ ਦੇ ਨਾਲ ਹੋ ਕੇ ਹਰ ਕੀਮਤ ਤੇ ਪੂਰਾ ਕਰੇਗੀ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਇਸ ਬੇਇਨਸਾਫ਼ੀ ਵਿਰੁੱਧ ਜੂਝਣ ਲਈ ਪੀੜਤਾਂ ਦੇ ਨਾਲ ਹੋਣਾ ਪਵੇ, ਉਸ ਤੋਂ ਪਹਿਲੇ ਦੋਸ਼ੀ ਧਿਰਾ ਲਈ ਬਿਹਤਰ ਹੋਵੇਗਾ ਕਿ ਉਹ ਸਮੇਂ ਦੀ ਨਿਜਾਕਤ ਨੂੰ ਸਮਝਦੇ ਹੋਏ ਆਪਣੀਆ ਗੈਰ-ਕਾਨੂੰਨੀ ਅਤੇ ਗੈਰ-ਸਮਾਜਿਕ ਕਾਰਵਾਈਆ ਨੂੰ ਖੁਦ ਹੀ ਖਤਮ ਕਰ ਦੇਣ ।

About The Author

Related posts

Leave a Reply

Your email address will not be published. Required fields are marked *