Verify Party Member
Header
Header
ਤਾਜਾ ਖਬਰਾਂ

ਫਿਰੋਜ਼ਪੁਰ ਜਿ਼ਲ੍ਹੇ ਦੇ ਨਿਵਾਸੀਆਂ ਦੀਆਂ ਕਾਨੂੰਨੀ ਮੁਸ਼ਕਿਲਾਂ ਹੱਲ ਕਰਨ ਸੰਬੰਧੀ ਜਿ਼ਲ੍ਹਾ ਪ੍ਰਧਾਨ ਵੱਲੋਂ ਐਲਾਨ ਕੀਤੀ ਗਈ 5 ਮੈਂਬਰੀ ਕਮੇਟੀ ਨੂੰ ਪ੍ਰਵਾਨਗੀ ਦਿੱਤੀ ਜਾਂਦੀ ਹੈ : ਮਹੇਸ਼ਪੁਰੀਆਂ

ਫਿਰੋਜ਼ਪੁਰ ਜਿ਼ਲ੍ਹੇ ਦੇ ਨਿਵਾਸੀਆਂ ਦੀਆਂ ਕਾਨੂੰਨੀ ਮੁਸ਼ਕਿਲਾਂ ਹੱਲ ਕਰਨ ਸੰਬੰਧੀ ਜਿ਼ਲ੍ਹਾ ਪ੍ਰਧਾਨ ਵੱਲੋਂ ਐਲਾਨ ਕੀਤੀ ਗਈ 5 ਮੈਂਬਰੀ ਕਮੇਟੀ ਨੂੰ ਪ੍ਰਵਾਨਗੀ ਦਿੱਤੀ ਜਾਂਦੀ ਹੈ : ਮਹੇਸ਼ਪੁਰੀਆਂ

ਫਿਰੋਜ਼ਪੁਰ, 13 ਜੁਲਾਈ ( ) “ਕਿਉਂਕਿ ਬੀਤੇ ਕੁਝ ਸਮੇਂ ਤੋਂ ਪੰਜਾਬ ਵਿਚ ਪੁਲਿਸ ਅਤੇ ਨਿਜਾਮ ਵੱਲੋਂ ਸਿੱਖ ਨੌਜ਼ਵਾਨੀ ਨੂੰ ਉਚੇਚੇ ਤੌਰ ਤੇ ਨਿਸ਼ਾਨਾਂ ਬਣਾਉਣ ਹਿੱਤ ਗੈਰ-ਕਾਨੂੰਨੀ ਕਾਰਵਾਈਆ ਵੱਡੇ ਪੱਧਰ ਤੇ ਹੋ ਰਹੀਆ ਹਨ । ਇਸ ਨੂੰ ਮੁੱਖ ਰੱਖਦੇ ਹੋਏ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਸਮੁੱਚੇ ਜਿ਼ਲ੍ਹਾ ਪ੍ਰਧਾਨਾਂ ਨੂੰ ਆਪੋ-ਆਪਣੇ ਜਿ਼ਲ੍ਹਿਆਂ ਵਿਚ ਇਮਾਨਦਾਰ, ਸਿੱਖ ਕੌਮ ਨੂੰ ਸਮਰਪਿਤ ਦ੍ਰਿੜ ਇਰਾਦੇ ਵਾਲੇ ਕਾਨੂੰਨਦਾਨਾਂ ਦੀਆਂ 5-5 ਮੈਬਰੀ ਕਮੇਟੀਆ ਬਣਾਉਣ ਦੀ ਹਦਾਇਤ ਕੀਤੀ ਸੀ । ਜਿਸ ਨੂੰ ਮੁੱਖ ਰੱਖਦੇ ਹੋਏ ਫਿਰੋਜ਼ਪੁਰ ਜਿ਼ਲ੍ਹੇ ਦੇ ਪ੍ਰਧਾਨ ਸ. ਗੁਰਚਰਨ ਸਿੰਘ ਭੁੱਲਰ ਵੱਲੋਂ ਕੁਝ ਦਿਨ ਪਹਿਲੇ 5 ਮੈਬਰੀ ਵਕੀਲਾਂ ਦੀ ਕਮੇਟੀ ਤਿਆਰ ਕਰਕੇ ਅਖ਼ਬਾਰਾਂ ਨੂੰ ਨਸ਼ਰ ਕੀਤੀ ਗਈ ਸੀ, ਜਿਨ੍ਹਾਂ ਵਿਚ ਸ੍ਰੀ ਬਸੰਤ ਲਾਲ ਮਲੋਹਤਰਾ ਫੋਨ 9417023491, ਸ. ਦਲਜੀਤ ਸਿੰਘ ਧਾਲੀਵਾਲ ਫੋਨ 9592400262, ਸ. ਆਜ਼ਾਦਇੰਦਰ ਸਿੰਘ ਭੁੱਲਰ ਫੋਨ 9888990317, ਸ. ਰਾਜਵੀਰ ਸਿੰਘ ਸਿੱਧੂ ਫੋਨ 9855898386 ਅਤੇ ਸ. ਮਨਵੀਰ ਸਿੰਘ ਫੋਨ 7009728549 ਨੂੰ ਜਿ਼ਲ੍ਹੇ ਦੇ ਨਿਵਾਸੀਆਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਤੇ ਕਾਨੂੰਨੀ ਸਹਾਇਤਾ ਦੇਣ ਲਈ ਬਣਾਈ ਗਈ ਕਾਨੂੰਨੀ ਕਮੇਟੀ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਦਫ਼ਤਰ ਵੱਲੋਂ ਪ੍ਰਵਾਨਗੀ ਦਿੱਤੀ ਜਾਂਦੀ ਹੈ । ਜਿ਼ਲ੍ਹਾ ਫਿਰੋਜ਼ਪੁਰ ਦੇ ਨਿਵਾਸੀਆ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਜਿਥੇ ਕਿਤੇ ਵੀ ਪੁਲਿਸ ਜਾਂ ਨਿਜਾਮ ਗੈਰ-ਕਾਨੂੰਨੀ ਤਰੀਕੇ ਸਿੱਖ ਨੌਜ਼ਵਾਨੀ ਜਾਂ ਸਿੱਖ ਪਰਿਵਾਰਾਂ ਨੂੰ ਖ਼ਾਲਿਸਤਾਨ ਦੇ ਨਾਮ ਤੇ ਜਾਂ ਹੋਰ ਕਿਸੇ ਬਹਾਨੇ ਨਾਲ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਹੈ ਜਾਂ ਬਿਨ੍ਹਾਂ ਵਜਹ ਥਾਣਿਆ ਵਿਚ ਬੁਲਾਇਆ ਜਾਂਦਾ ਹੈ, ਤਾਂ ਉਹ ਤੁਰੰਤ ਉਪਰੋਕਤ ਐਲਾਨੀ ਗਈ ਕਾਨੂੰਨਦਾਨਾਂ ਦੀ 5 ਮੈਬਰੀ ਕਮੇਟੀ ਨਾਲ ਸੰਪਰਕ ਕਰਨ ਤਾਂ ਕਿ ਪਾਰਟੀ ਅਜਿਹੀ ਮੁਤੱਸਵੀ ਸੋਚ ਵਾਲੀ ਅਫ਼ਸਰਸ਼ਾਹੀ ਜੋ ਕਾਨੂੰਨ ਦਾ ਉਲੰਘਣ ਕਰਕੇ ਸਿੱਖ ਕੌਮ ਵਿਚ ਦਹਿਸਤ ਪੈਦਾ ਕਰਨਾ ਚਾਹੁੰਦੀ ਹੈ ਅਤੇ ਸਿੱਖ ਕੌਮ ਨੂੰ ਜ਼ਲੀਲ ਕਰਨ ਦੀ ਆਦੀ ਹੈ, ਉਸ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਕੇ ਸਜ਼ਾਵਾਂ ਦਿਵਾਈਆ ਜਾ ਸਕਣ ।”

ਇਹ ਜਾਣਕਾਰੀ ਲਖਵੀਰ ਸਿੰਘ ਮਹੇਸ਼ਪੁਰੀਆ ਮੁੱਖ ਦਫ਼ਤਰ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਸਤਖ਼ਤਾਂ ਹੇਠ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਕੀਤੇ ਗਏ ਇਕ ਨੀਤੀ ਬਿਆਨ ਵਿਚ ਦਿੱਤੀ ਗਈ । ਇਸਦੇ ਨਾਲ ਹੀ ਜਿ਼ਲ੍ਹਾ ਫਿਰੋਜ਼ਪੁਰ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਜਦੋਂ ਵੀ ਕੋਈ ਪੁਲਿਸ ਅਧਿਕਾਰੀ ਜਾਂ ਨਿਜਾਮੀ ਅਧਿਕਾਰੀ ਉਨ੍ਹਾਂ ਨੂੰ ਫੋਨ ਉਤੇ ਜਾਂ ਸੁਨੇਹਾ ਭੇਜਕੇ ਥਾਣੇ ਬੁਲਾਉਣ ਤੇ ਆਪਣੀ ਜਾਂਚ ਕਰਵਾਉਣ ਦੀ ਗੱਲ ਕਰੇ, ਤਾਂ ਸੰਦੇਸ਼ ਦੇਣ ਵਾਲੇ ਪੁਲਿਸ ਅਧਿਕਾਰੀ ਵੱਲੋਂ ਲਿਖਤੀ ਲਿਆ ਜਾਵੇ ਕਿ ਉਸ ਨੂੰ ਇਸ ਮਕਸਦ ਲਈ, ਕਿਹੜੀਆ ਧਰਾਵਾਂ ਤੇ ਕਾਨੂੰਨ ਹੇਠ ਥਾਣੇ ਬੁਲਾਇਆ ਜਾ ਰਿਹਾ ਹੈ । ਫਿਰ ਸੰਬੰਧਤ ਨਿਵਾਸੀ ਆਪਣਾ ਵਕੀਲ ਨਾਲ ਲੈਕੇ ਸੰਬੰਧਤ ਥਾਣੇ ਵਿਚ ਜਾਂ ਸਕਦਾ ਹੈ । ਲਿਖਤੀ ਵਾਰੰਟ ਜਾਂ ਸੁਨੇਹੇ ਤੋਂ ਬਿਨ੍ਹਾਂ ਕੋਈ ਵੀ ਪੰਜਾਬ ਦਾ ਨਿਵਾਸੀ ਕਿਸੇ ਵੀ ਥਾਣੇ ਵਿਚ ਨਾ ਜਾਵੇ ਕਿਉਂਕਿ ਪੁਲਿਸ ਨੂੰ ਅਜਿਹਾ ਕੋਈ ਅਧਿਕਾਰ ਨਹੀਂ ਕਿ ਉਹ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਕੇ ਜ਼ਲੀਲ ਕਰੇ ਜਾਂ ਦਹਿਸਤ ਪੈਦਾ ਕਰੇ ।

About The Author

Related posts

Leave a Reply

Your email address will not be published. Required fields are marked *