ਫ਼ੌਜ ਵੱਲੋਂ 2000 ਵਿਚ ਕਸ਼ਮੀਰ ਦੇ ਚਿੱਠੀ ਸਿੰਘ ਪੁਰਾ ਵਿਖੇ ਮਾਰੇ ਗਏ ਨਿਰਦੋਸ਼ 43 ਸਿੱਖਾਂ ਦੀ ਅਸੀਂ ਅਵੱਸ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹਾਂ : ਮਾਨ
ਫ਼ਤਹਿਗੜ੍ਹ ਸਾਹਿਬ, 02 ਦਸੰਬਰ ( ) “ਸ੍ਰੀ ਗੁਰਬਚਨ ਜਗਤ ਵੱਲੋਂ ਆਪਣੇ ਜੰਮੂ-ਕਸ਼ਮੀਰ ਦੇ ਡਾਈਰੈਕਟਰ ਜਰਨਲ ਦੇ ਅਹੁਦੇ ਉਤੇ ਬਿਰਾਜਮਾਨ ਸਮੇਂ ਅੱਛੇ ਕੰਮ ਕੀਤੇ । ਉਨ੍ਹਾਂ ਨੇ ਉਥੇ ਜਮਹੂਰੀਅਤ ਤਰੀਕੇ ਬਣੀ ਅਸੈਬਲੀ ਅਤੇ ਸਰਕਾਰ ਦੇ ਸਮੇਂ ਇਹ ਜਿ਼ੰਮੇਵਾਰੀ ਨਿਭਾਈ । ਪਰ 05 ਅਗਸਤ 2019 ਸੈਂਟਰ ਦੀ ਬੀਜੇਪੀ-ਆਰ.ਐਸ.ਐਸ. ਹਕੂਮਤ ਦੇ ਵਜ਼ੀਰ-ਏ-ਆਜ਼ਮ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ ਵਿਖੇ ਉਨ੍ਹਾਂ ਨਿਵਾਸੀਆ ਦੀ ਖੁਦਮੁਖਤਿਆਰੀ ਨੂੰ ਪ੍ਰਗਟਾਉਣ ਵਾਲੇ ਆਰਟੀਕਲ 370 ਅਤੇ 35ਏ ਨੂੰ ਰੱਦ ਕਰਕੇ ਵਿਧਾਨਿਕ ਲੀਹਾਂ ਦਾ ਕਤਲੇਆਮ ਕਰ ਦਿੱਤਾ । ਸ੍ਰੀ ਜਗਤ ਵੱਲੋਂ ਜੰਮੂ-ਕਸ਼ਮੀਰ ਸੰਬੰਧੀ ਲਿਖਿਆ ਲੇਖ ਉਥੋਂ ਦੀ ਖੁਦਮੁਖਤਿਆਰੀ ਨੂੰ ਸੱਟ ਮਾਰਦਾ ਹੈ, ਜੋ ਹਿੰਦੂ ਇੰਡੀਆ ਸਟੇਟ ਦੀ ਵਿਵਾਦਪੂਰਨ ਕਾਰਵਾਈ ਹੈ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਬੀਤੇ ਸਮੇਂ ਦੇ ਵਜ਼ੀਰ-ਏ-ਆਜ਼ਮ ਜਵਾਹਰ ਲਾਲ ਨਹਿਰੂ ਨੇ ਉਪਰੋਕਤ ਜੰਮੂ-ਕਸ਼ਮੀਰ ਦੀ ਖੁਦਮੁਖਤਿਆਰੀ ਨੂੰ ਸਥਾਈ ਤੌਰ ਤੇ ਕਾਇਮ ਰੱਖਣ ਲਈ ਯੂ.ਐਨ. ਦੀ ਸਕਿਊਰਟੀ ਕੌਸਲ ਵਿਚ ਕਸ਼ਮੀਰੀਆਂ ਦੀ ਰਾਏਸੁਮਾਰੀ ਦਾ ਮਤਾ ਰੱਖਕੇ ਪਾਸ ਕਰਵਾਇਆ । ਜੋ ਕਿ ਅੱਜ ਤੱਕ ਬੇਈਮਾਨ ਹੁਕਮਰਾਨਾਂ ਵੱਲੋਂ ਲਾਗੂ ਹੀ ਨਹੀਂ ਕੀਤਾ ਗਿਆ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਾਬਕਾ ਡਾਈਰੈਕਟਰ ਜਰਨਲ ਪੁਲਿਸ ਅਤੇ ਉੱਘੇ ਲੇਖਕ ਸ੍ਰੀ ਗੁਰਬਚਨ ਜਗਤ ਵੱਲੋਂ ਕੁਝ ਦਿਨ ਪਹਿਲੇ ਲਿਖੇ ਆਪਣੇ ਲੇਖ ਵਿਚ ਜੰਮੂ-ਕਸ਼ਮੀਰ ਸੰਬੰਧੀ ਆਪਣੇ ਖਿਆਲਾਤ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਯੁਨਾਈਟਿਡ ਨੇਸ਼ਨ ਸਕਿਊਰਟੀ ਕੌਂਸਲ ਦੇ ਪਾਸ ਕੀਤੇ ਉਪਰੋਕਤ ਮਤੇ ਨੂੰ ਇੰਡੀਅਨ ਹੁਕਮਰਾਨਾਂ ਵੱਲੋਂ ਲਾਗੂ ਨਾ ਕਰਕੇ ਯੂ.ਐਨ. ਵਰਗੀ ਕੌਮਾਂਤਰੀ ਵਕਾਰੀ ਸੰਸਥਾਂ ਦੇ ਮਾਣ-ਇੱਜ਼ਤ ਨੂੰ ਵੀ ਠੇਸ ਪਹੁੰਚਾਈ ਗਈ ਹੈ । ਸ੍ਰੀ ਜਗਤ ਨੇ ਪੁਲਿਸ ਅਤੇ ਫੋਰਸਾਂ ਦੇ ਕੰਮ ਵਿਚ ਭਰੋਸੇਯੋਗਤਾ ਪ੍ਰਗਟਾਈ ਹੈ । ਜਦੋਂਕਿ 2000 ਵਿਚ ਅਮਰੀਕਾ ਦੇ ਪ੍ਰੈਜੀਡੈਟ ਬਿਲ ਕਲਿਟਨ ਇੰਡੀਆ ਦੌਰੇ ਤੇ ਆਏ ਸਨ, ਤਾਂ ਉਸ ਸਮੇਂ ਇੰਡੀਆ ਫ਼ੌਜ ਨੇ ਚਿੱਠੀ ਸਿੰਘ ਪੁਰਾ ਵਿਖੇ 43 ਨਿਰਦੋਸ਼ ਸਿੱਖਾਂ ਦਾ ਕਤਲੇਆਮ ਕਰ ਦਿੱਤਾ ਸੀ । ਸਾਡੀ ਪਾਰਟੀ ਉਨ੍ਹਾਂ 43 ਸਿੱਖਾਂ ਦੇ ਕਤਲੇਆਮ ਦੇ ਇਨਸਾਫ ਲਈ ਉਸ ਸਮੇਂ ਤੋਂ ਹੀ ਜੰਮੂ-ਕਸ਼ਮੀਰ ਦੇ ਗਵਰਨਰ, ਮੁੱਖ ਮੰਤਰੀ, ਸੈਂਟਰ ਦੇ ਗ੍ਰਹਿ ਵਜ਼ੀਰ ਅਤੇ ਇੰਡੀਆ ਦੇ ਪ੍ਰੈਜੀਡੈਟ ਤੋਂ ਮੰਗ ਕਰਦੀ ਆ ਰਹੀ ਹੈ । ਪਰ ਸਾਨੂੰ ਉਪਰੋਕਤ ਅਹੁਦਿਆ ਉਤੇ ਬਿਰਾਜਮਾਨ ਕਿਸੇ ਨੇ ਵੀ ਅੱਜ ਤੱਕ ਇਨਸਾਫ਼ ਨਹੀਂ ਦਿੱਤਾ ਅਤੇ ਨਾ ਹੀ ਸਾਡੇ ਵੱਲੋਂ ਲਿਖੇ ਗਏ ਪੱਤਰਾਂ ਦਾ ਜੁਆਬ ਦਿੱਤਾ ਗਿਆ ਹੈ । ਅਸੀਂ ਮਹਿਸੂਸ ਕਰਦੇ ਹਾਂ ਕਿ ਜਦੋਂ 2000 ਵਿਚ ਸ੍ਰੀ ਗੁਰਬਚਨ ਜਗਤ ਜੰਮੂ-ਕਸ਼ਮੀਰ ਪੁਲਿਸ ਦੇ ਡਾਈਰੈਕਟਰ ਜਰਨਲ ਸਨ, ਕੀ ਉਹ ਸਾਨੂੰ ਸਿੱਖ ਕੌਮ ਨੂੰ ਉਸ ਸਮੇਂ ਕਤਲੇਆਮ ਕੀਤੇ ਗਏ 43 ਸਿੱਖਾਂ ਦੇ ਸੱਚ ਦੇ ਤੱਥਾਂ ਤੋਂ ਜਾਣਕਾਰੀ ਦੇ ਸਕਣਗੇ ? ਕੀ ਹਿੰਦੂਤਵ ਤਾਕਤਾਂ ਨੂੰ ਜਾਣਕਾਰੀ ਨਹੀਂ ਕਿ 1799-1849 ਤੱਕ ਇਹ ਕਸ਼ਮੀਰ ਸਾਡੇ ਲਾਹੌਰ ਖ਼ਾਲਸਾ ਰਾਜ ਦਰਬਾਰ ਦਾ ਹਿੱਸਾ ਸਨ ਅਤੇ ਕਸ਼ਮੀਰ ਨੂੰ ਅਸੀਂ 1819 ਵਿਚ ਫ਼ਤਹਿ ਕੀਤਾ ਸੀ ? ਇਸ ਤੋਂ ਪਹਿਲੇ ਕਸ਼ਮੀਰ ਅਫ਼ਗਾਨੀਸਤਾਨ ਦਾ ਸੂਬਾ ਸੀ । 1849 ਤੋਂ ਬਾਅਦ ਜਦੋਂ ਲਾਹੌਰ ਖਾਲਸਾ ਰਾਜ ਦਰਬਾਰ ਦੀ ਬਾਦਸ਼ਾਹੀ ਖਤਮ ਹੋਈ । ਉਸ ਤੋਂ ਬਾਅਦ ਬਰਤਾਨੀਆ, ਸੋਵੀਅਤ ਰੂਸ ਅਤੇ ਹੁਣ ਅਮਰੀਕਾ ਵੱਲੋਂ ਅਫਗਾਨੀਸਤਾਨ ਨੂੰ ਫਤਹਿ ਕਰਨ ਲਈ ਉਦਮ ਹੋਏ ਪਰ ਇਹ ਵੀ ਉਸ ਨੂੰ ਫ਼ਤਹਿ ਨਹੀਂ ਕਰ ਸਕੇ । ਅਮਰੀਕਾ ਦੇ ਪ੍ਰੈਜੀਡੈਟ ਡੋਨਾਲਡ ਟਰੰਪ ਨੇ ਆਪਣੀ ਅਸਫਲਤਾਂ ਤੋਂ ਬਾਅਦ ਆਪਣੀਆ ਫ਼ੌਜਾਂ ਵਾਪਿਸ ਬੁਲਾ ਲਈਆ । ਇਸ ਵਿਸੇ ਤੇ ਹੁਣ ਜੋ ਇਸਲਾਮਿਕ ਪਾਕਿਸਤਾਨ ਅਤੇ ਅਫਗਾਨੀਸਤਾਨ ਦੀਆਂ ਸਰਹੱਦਾਂ ਨੂੰ ਪ੍ਰਤੱਖ ਕਰਨ ਵਾਲੀ ਡੁਰਾਇਡ ਲਾਇਨ ਹੈ, ਉਸ ਵੱਲ ਧਿਆਨ ਦੇਣਾ ਜ਼ਰੂਰੀ ਹੈ, ਇਹ ਲਾਹੌਰ ਦਰਬਾਰ ਦੀਆਂ ਅਫਗਾਨੀਸਤਾਨ ਹੱਦਾਂ ਦੀ ਲਾਇਨ ਹੈ । ਇਹੀ ਵਜਹ ਹੈ ਸਿੱਖ ਕੌਮ ਦੀ ਆਪਣੇ ਲਾਹੌਰ ਦਰਬਾਰ ਦੇ ਖਾਲਸਾ ਰਾਜ ਦਾ ਹਿੱਸਾ ਕਸ਼ਮੀਰ ਵਿਚ ਅੱਜ ਵੀ ਉਨੀ ਹੀ ਦਿਲਚਸਪੀ ਹੈ ।