Verify Party Member
Header
Header
ਤਾਜਾ ਖਬਰਾਂ

ਫ਼ੌਜੀ ਜਰਨਲ ਨਰਵਾਣੇ ਵੱਲੋਂ ਜੰਮੂ-ਕਸ਼ਮੀਰ ਵਿਚ ਅਮਨ-ਚੈਨ ਕਾਇਮ ਹੋਣ ਦੇ ਦਾਅਵੇ ਖੋਖਲੇ : ਮਾਨ

ਫ਼ੌਜੀ ਜਰਨਲ ਨਰਵਾਣੇ ਵੱਲੋਂ ਜੰਮੂ-ਕਸ਼ਮੀਰ ਵਿਚ ਅਮਨ-ਚੈਨ ਕਾਇਮ ਹੋਣ ਦੇ ਦਾਅਵੇ ਖੋਖਲੇ : ਮਾਨ
 
ਫ਼ਤਹਿਗੜ੍ਹ ਸਾਹਿਬ, 16 ਜਨਵਰੀ ( ) “ਜਰਨਲ ਐਮ.ਐਮ. ਨਰਵਾਣੇ ਵੱਲੋਂ ਬੀਤੇ ਕੱਲ੍ਹ ਜੋ ਜੰਮੂ-ਕਸ਼ਮੀਰ ਵਿਖੇ ਆਰਟੀਕਲ 370 ਸੰਬੰਧੀ ਸਿਆਸੀ ਬਿਆਨਬਾਜੀ ਕੀਤੀ ਗਈ ਹੈ, ਇਹ ਫ਼ੌਜੀ ਦਾਇਰੇ ਦਾ ਘੋਰ ਉਲੰਘਣ ਦੇ ਨਾਲ-ਨਾਲ ਤਿੰਨੇ ਫ਼ੌਜਾਂ ਦੇ ਮੁੱਖੀ ਸਦਰ-ਏ-ਹਿੰਦ ਦੀਆਂ ਸ਼ਕਤੀਆਂ ਦੀ ਤੋਹੀਨ ਕਰਨ, ਕੌਮਾਂਤਰੀ ਜਥੇਬੰਦੀ ਯੂ.ਐਨ. ਦੀ ਸਕਿਊਰਟੀ ਕੌਂਸਲ ਦੇ 1948 ਦੇ ਕਸ਼ਮੀਰੀਆਂ ਦੀ ਰਾਏਸੁਮਾਰੀ ਦੇ ਪਾਸ ਕੀਤੇ ਗਏ ਮਤੇ ਦਾ ਮੁਖੋਲ ਉਡਾਉਣ ਦੀਆਂ ਗੈਰ-ਤਰਕ ਸ਼ਰਮਨਾਕ ਕਾਰਵਾਈਆ ਹਨ । ਕਿਉਂਕਿ ਫੌ਼ਜ ਮੁੱਖੀ ਸਿਆਸਤਦਾਨਾਂ ਦੀ ਕੱਠਪੁਤਲੀ ਬਣਕੇ ਅਜਿਹੀ ਸਿਆਸੀ ਬਿਆਨਬਾਜੀ ਕਰ ਰਹੇ ਹਨ, ਜਿਸਦੀ ਫ਼ੌਜ ਦੇ ਨਿਯਮ ਅਤੇ ਅਨੁਸ਼ਾਸ਼ਨ ਬਿਲਕੁਲ ਇਜਾਜਤ ਨਹੀਂ ਦਿੰਦਾ ।”
 
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਅਨ ਫ਼ੌਜ ਦੇ ਜਰਨਲ ਐਮ.ਐਮ. ਨਰਵਾਣੇ ਵੱਲੋਂ ਫ਼ੌਜੀ ਦਾਇਰੇ ਦਾ ਉਲੰਘਣ ਕਰਕੇ ਕਸ਼ਮੀਰ ਵਿਚ ਹੁਕਮਰਾਨਾਂ ਵੱਲੋਂ ਤਾਨਾਸ਼ਾਹੀ ਸੋਚ ਅਧੀਨ ਆਰਟੀਕਲ 370 ਨੂੰ ਖ਼ਤਮ ਕਰਨ ਨੂੰ ਇਤਿਹਾਸਿਕ ਫੈਸਲਾ ਕਰਾਰ ਦੇਣ ਦੇ ਸਿਆਸਤ ਤੋਂ ਪ੍ਰੇਰਿਤ ਬਿਆਨਬਾਜੀ ਅਤੇ ਸਿਆਸਤਦਾਨਾਂ ਦੀ ਕੱਠਪੁਤਲੀ ਬਣਨ ਦੇ ਅਮਲਾਂ ਨੂੰ ਅਤਿ ਖ਼ਤਰਨਾਕ ਅਤੇ ਇਸ ਏਸੀਆ ਖਿੱਤੇ ਦੇ ਅਮਨ-ਚੈਨ ਨੂੰ ਠੇਸ ਪਹੁੰਚਾਉਣ ਵਾਲੀ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਨਰਵਾਣੇ ਨੇ ਇਹ ਕਿਹਾ ਹੈ ਕਿ ਕਸ਼ਮੀਰ ਵਿਚ ਪੁਰ ਅਮਨ-ਚੈਨ ਕਾਇਮ ਹੋ ਗਿਆ ਹੈ ਅਤੇ ਗੁਆਂਢੀ ਮੁਲਕ ਪਾਕਿਸਤਾਨ ਅਤੇ ਚੀਨ ਅਲੱਗ-ਥਲੱਗ ਹੋ ਚੁੱਕੇ ਹਨ, ਵਿਚ ਕੋਈ ਰਤੀਭਰ ਵੀ ਨਾ ਦਲੀਲ ਹੈ ਨਾ ਸੱਚਾਈ ਹੈ । ਕਿਉਂਕਿ ਆਰਟੀਕਲ 370 ਰੱਦ ਕਰਨ ਉਪਰੰਤ ਪਾਕਿਸਤਾਨ ਅਤੇ ਚੀਨ ਨੇ ਕੌਮਾਂਤਰੀ ਪੱਧਰ ਤੇ ਬਹੁਤ ਵੱਡੇ ਰੋਸ਼ ਅਤੇ ਰੋਹ ਨੂੰ ਦਰਜ ਕਰਵਾਇਆ ਹੈ । ਦੂਸਰਾ ਜਿਸ ਕਸ਼ਮੀਰ ਦੀ ਰਾਏਸੁਮਾਰੀ ਕਰਵਾਉਣ ਦੇ ਹੱਕ ਨੂੰ 1948 ਵਿਚ ਕੌਮਾਂਤਰੀ ਸੰਸਥਾਂ ਯੂ.ਐਨ. ਦੀ ਸਕਿਊਰਟੀ ਕੌਂਸਲ ਨੇ ਪਾਸ ਕੀਤਾ ਹੈ ਅਤੇ ਜਿਸ ਉਤੇ ਉਸ ਸਮੇਂ ਦੇ ਇੰਡੀਆਂ ਦੇ ਵਜ਼ੀਰ-ਏ-ਆਜ਼ਮ ਜਵਾਹਰ ਲਾਲ ਨਹਿਰੂ ਦੇ ਦਸਤਖ਼ਤ ਵੀ ਰਿਕਾਰਡ ਤੇ ਹਨ, ਅਜਿਹੀ ਬਿਆਨਬਾਜੀ ਕਰਕੇ ਤਾਂ ਨਰਵਾਣੇ ਸਕਿਊਰਟੀ ਕੌਂਸਲ ਦੇ ਉਸ ਫੈਸਲੇ ਦਾ ਵੀ ਨਿਰਾਦਰ ਅਤੇ ਤੋਹੀਨ ਕਰ ਰਹੇ ਹਨ । ਫਿਰ ਸੁਪਰੀਮ ਕੋਰਟ ਆਫ਼ ਇੰਡੀਆ ਵਿਚ ਆਰਟੀਕਲ 370 ਖ਼ਤਮ ਕਰਨ ਦੀ ਪਟੀਸ਼ਨ ਦਾ ਫੈਸਲਾ ਹੋਣਾ ਅਜੇ ਬਾਕੀ ਹੈ, ਅਜਿਹਾ ਕਰਕੇ ਸੁਪਰੀਮ ਕੋਰਟ ਦੀ ਵੀ ਨਰਵਾਣੇ ਵੱਲੋਂ ਤੋਹੀਨ ਕੀਤੀ ਗਈ ਹੈ, ਸੁਪਰੀਮ ਕੋਰਟ ਨੂੰ ਇਸਦਾ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ । ਹੁਣੇ ਹੀ ਕੁਝ ਦਿਨ ਪਹਿਲੇ 15 ਮੁਲਕਾਂ ਦੇ ਸਫ਼ੀਰ ਜੋ ਕਸ਼ਮੀਰ ਦੇ ਦੌਰੇ ਤੇ ਗਏ ਸਨ, ਤਾਂ ਉਸ ਵਿਚ ਸ਼ਾਮਿਲ ਅਮਰੀਕਾ ਦੇ ਸਫ਼ੀਰ ਸ੍ਰੀ ਕੈਨਿਥ ਆਈ ਜਸਟਰ ਨੇ ਕਿਹਾ ਹੈ ਕਿ ਕਸ਼ਮੀਰ ਵਿਚ ਆਪਣੇ ਵਿਚਾਰ ਆਜ਼ਾਦੀ ਨਾਲ ਪ੍ਰਗਟ ਕਰਨ, ਆਜ਼ਾਦੀ ਨਾਲ ਘੁੰਮਣ-ਫਿਰਨ ਅਤੇ ਜਮਹੂਰੀਅਤ ਢੰਗ ਨਾਲ ਰੋਸ਼ ਮੁਜਾਹਰੇ ਕਰਨ ਦੇ ਵਿਧਾਨਿਕ ਹੱਕ ਤਾਂ ਬਿਲਕੁਲ ਖ਼ਤਮ ਕਰ ਦਿੱਤੇ ਗਏ ਹਨ । ਫਿਰ ਇਹ ਵੀ ਪ੍ਰਤੱਖ ਹੈ ਕਿ ਇੰਡੀਆਂ ਦੀਆਂ ਤਿੰਨੇ ਫ਼ੌਜਾਂ ਦੀ ਕਮਾਂਡਰ ਪ੍ਰੈਜੀਡੈਟ ਹਿੰਦ ਦੇ ਸਪੁਰਦ ਹੁੰਦੀ ਹੈ, ਅਜਿਹੀ ਬਿਆਨਬਾਜੀ ਨਾਲ ਤਾਂ ਪ੍ਰੈਡੀਜੈਟ ਆਫ਼ ਇੰਡੀਆਂ ਦੇ ਉਸ ਵਿਧਾਨਿਕ ਮਾਣ-ਸਨਮਾਨ ਨੂੰ ਵੀ ਵੱਡੀ ਠੇਸ ਪਹੁੰਚਾਈ ਗਈ ਹੈ। ਜਦੋਂਕਿ ਫ਼ੌਜ ਦੇ ਮੁੱਖੀ ਦੀ ਜਿ਼ੰਮੇਵਾਰੀ ਬਾਹਰਲੇ ਹਮਲਿਆ ਤੋਂ ਰੱਖਿਆ ਕਰਨਾ, ਜੰਗ ਲੜਨਾ, ਵਿਹਲੇ ਸਮੇਂ ਜੰਗ ਲੜਨ ਲਈ ਟ੍ਰੇਨਿੰਗ ਕਰਨਾ ਅਤੇ ਆਪਣੇ ਖੋਹੇ ਹੋਏ ਇਲਾਕਿਆ ਨੂੰ ਵਾਪਿਸ ਪ੍ਰਾਪਤ ਕਰਨਾ ਹੁੰਦਾ ਹੈ । ਉਸ ਵਿਚ ਤਾਂ ਇਹ ਇੰਡੀਅਨ ਫ਼ੌਜ ਅੱਜ ਤੱਕ ਅਸਫ਼ਲ ਰਹੀ ਹੈ । 
 
ਉਨ੍ਹਾਂ ਕਿਹਾ ਕਿ ਨਰਵਾਣੇ ਵੱਲੋਂ ਇਹ ਕਹਿਣਾ ਕਿ 370 ਆਰਟੀਕਲ ਰੱਦ ਹੋਣ ਨਾਲ ਕਸ਼ਮੀਰ ਵਿਚ ਅਮਨ-ਚੈਨ ਕਾਇਮ ਹੋ ਚੁੱਕਾ ਹੈ, ਵਿਚ ਕੋਈ ਵੀ ਤਰਕ-ਦਲੀਲ ਨਹੀਂ । ਕਿਉਂਕਿ ਕਸ਼ਮੀਰੀ ਅੱਜ ਵੀ ਹਿੰਦੂਤਵ ਹੁਕਮਰਾਨਾਂ ਦੇ 370 ਆਰਟੀਕਲ ਅਤੇ ਧਾਰਾ 35ਏ ਨੂੰ ਕਸ਼ਮੀਰੀਆਂ ਦੇ ਭਾਵਨਾਵਾਂ ਦੇ ਵਿਰੁੱਧ ਜ਼ਬਰੀ ਰੱਦ ਕਰਨ ਵਿਰੁੱਧ ਨਿਰੰਤਰ ਰੋਸ਼ ਦਿਖਾਵੇ ਕਰ ਰਹੇ ਹਨ । ਫਿਰ ਜਿਸ ਮਕਬੂਜਾ ਕਸ਼ਮੀਰ ਉਤੇ ਪਾਕਿਸਤਾਨ ਦੀ ਕਾਨੂੰਨੀ ਮਲਕੀਅਤ ਹੈ, ਉਸ ਸੰਬੰਧੀ ਹਮਲਾ ਕਰਕੇ ਕਬਜਾ ਕਰਨ ਦੀਆਂ ਬੜਕਾ ਮਾਰਨ ਵਾਲੇ ਅਮਲ ਤਾਂ ਪਾਕਿਸਤਾਨ ਦੀ ਪ੍ਰਭੂਸਤਾ ਵਿਚ ਸਿੱਧੀ ਦਖ਼ਲ ਅੰਦਾਜੀ ਅਤੇ ਜੰਗ ਵਰਗੇ ਖ਼ਤਰਨਾਕ ਸ਼ਬਦ ਨੂੰ ਸੱਦਾ ਦੇਣ ਵਾਲੇ ਮਨੁੱਖਤਾ ਵਿਰੋਧੀ ਅਮਲ ਹਨ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਇੰਡੀਅਨ ਫ਼ੌਜ ਦੇ ਮੁੱਖੀ ਅਤੇ ਹੁਕਮਰਾਨ ਮਕਬੂਜਾ ਕਸ਼ਮੀਰ ਨੂੰ ਖੋਹਣ ਦੇ ਦਗਮਜੇ ਤਾਂ ਮਾਰ ਰਹੇ ਹਨ, ਪਰ ਜੋ 1962 ਦੀ ਇੰਡੀਆ-ਚੀਨ ਜੰਗ ਸਮੇਂ ਚੀਨ ਨੇ ਲਦਾਖ ਦਾ 39 ਹਜ਼ਾਰ ਸਕੇਅਰ ਕਿਲੋਮੀਟਰ ਇਲਾਕਾ ਜੋ ਕਿ ਲਾਹੌਰ ਖ਼ਾਲਸਾ ਦਰਬਾਰ ਦੀਆਂ ਫ਼ੌਜਾਂ ਨੇ 1834 ਵਿਚ ਫ਼ਤਹਿ ਕੀਤਾ ਸੀ ਅਤੇ ਆਪਣੇ ਖ਼ਾਲਸਾ ਰਾਜ ਦਾ ਹਿੱਸਾ ਬਣਾਇਆ ਸੀ, ਉਸ ਨੂੰ ਤਾਂ ਇਹ ਇੰਡੀਅਨ ਫ਼ੌਜ ਅਤੇ ਹੁਕਮਰਾਨ ਅੱਜ ਤੱਕ ਵਾਪਿਸ ਨਹੀਂ ਲੈ ਸਕੇ ਅਤੇ ਬੜਕਾ ਮਕਬੂਜਾ ਕਸ਼ਮੀਰ ਤੇ ਕਬਜੇ ਦੀਆਂ ਕਿਸ ਮੂੰਹ ਨਾਲ ਕਰ ਰਹੇ ਹਨ ? 
 
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਜਰਨਲ ਨਰਵਾਣੇ ਤੋਂ ਇਹ ਜਨਤਕ ਤੌਰ ਤੇ ਪੁੱਛਣਾ ਚਾਹੇਗੀ ਕਿ ਜਦੋਂ ਬੀਤੇ ਸਮੇਂ ਵਿਚ ਹਕੂਮਤੀ ਸਾਜ਼ਸੀ ਢੰਗ ਨਾਲ ਸਿੱਖ ਕੌਮ ਦਾ ਦਿੱਲੀ ਅਤੇ ਹੋਰ ਸਥਾਨਾਂ ਉਤੇ ਕਤਲੇਆਮ ਕੀਤਾ ਗਿਆ, ਉਸ ਸਮੇਂ ਜਿਸ ਫ਼ੌਜ ਦੀ ਜਿ਼ੰਮੇਵਾਰੀ ਆਪਣੇ ਨਾਗਰਿਕਾਂ ਦੇ ਜਾਨ-ਮਾਲ ਦੀ ਰੱਖਿਆ ਕਰਨਾ ਹੁੰਦੀ ਹੈ, ਉਹ ਫ਼ੌਜ ਆਪਣੀਆ ਬੈਰਕਾਂ ਵਿਚੋਂ ਆਪਣੀ ਜਿ਼ੰਮੇਵਾਰੀ ਪੂਰਨ ਕਰਨ ਲਈ ਬਾਹਰੇ ਕਿਉਂ ਨਹੀਂ ਆਈ ? ਉਸ ਸਮੇਂ ਹਿੰਦੂਤਵ ਸਿਆਸਤਦਾਨਾਂ ਦੀ ਕੱਠਪੁਤਲੀ ਬਣਕੇ ਕਿਉਂ ਵਿਚਰਦੀ ਰਹੀ ?
 
Webmaster
Lakhvir Singh
Shiromani Akali Dal (Amritsar)
9781-222-567

About The Author

Related posts

Leave a Reply

Your email address will not be published. Required fields are marked *