Select your Top Menu from wp menus
Header
Header
ਤਾਜਾ ਖਬਰਾਂ

ਫ਼ਰਾਂਸ ਦੇ ਪ੍ਰੈਜੀਡੈਂਟ ਸ੍ਰੀ ਮੈਕਰੋਨ ਵੱਲੋਂ ਪ੍ਰਮਾਣੂ ਅਤੇ ਫ਼ੌਜੀ ਤਾਕਤ ਨੂੰ ਕਾਬੂ ਵਿਚ ਰੱਖਣ ਦੇ ਪ੍ਰਗਟਾਏ ਵਿਚਾਰ ਮਨੁੱਖਤਾ ਪੱਖੀ ਅਤੇ ਸਵਾਗਤਯੋਗ : ਮਾਨ

ਫ਼ਰਾਂਸ ਦੇ ਪ੍ਰੈਜੀਡੈਂਟ ਸ੍ਰੀ ਮੈਕਰੋਨ ਵੱਲੋਂ ਪ੍ਰਮਾਣੂ ਅਤੇ ਫ਼ੌਜੀ ਤਾਕਤ ਨੂੰ ਕਾਬੂ ਵਿਚ ਰੱਖਣ ਦੇ ਪ੍ਰਗਟਾਏ ਵਿਚਾਰ ਮਨੁੱਖਤਾ ਪੱਖੀ ਅਤੇ ਸਵਾਗਤਯੋਗ : ਮਾਨ
 
ਫ਼ਤਹਿਗੜ੍ਹ ਸਾਹਿਬ, 08 ਫਰਵਰੀ ( ) “ਫ਼ਰਾਂਸ ਦੇ ਪ੍ਰੈਜੀਡੈਂਟ ਸ੍ਰੀ ਮੈਕਰੋਨ ਵੱਲੋਂ ਜੋ ਬੀਤੇ ਦਿਨੀਂ ਆਪਣੀਆ ਤਿੰਨੇ ਫ਼ੌਜਾਂ ਦੇ ਕਮਾਡਰਾਂ ਨਾਲ ਪੈਰਿਸ ਵਿਚ ਮੁਲਾਕਾਤ ਕਰਦੇ ਹੋਏ ਜੋ ਕੌਮਾਂਤਰੀ ਫੌ਼ਜੀ ਨੀਤੀ ਸੰਬੰਧੀ ਇਹ ਕਿਹਾ ਗਿਆ ਹੈ ਕਿ ਇਸ ਸਮੇਂ ਪ੍ਰਮਾਣੂ ਤਾਕਤ ਅਤੇ ਹੋਰ ਫ਼ੌਜੀ ਸਾਜੋ-ਸਮਾਨ ਦੇ ਰੱਖ-ਰਖਾਓ ਵੱਲ ਸੰਸਾਰ ਵੱਧ ਰਿਹਾ ਹੈ, ਇਸ ਉਤੇ ਸਖ਼ਤੀ ਨਾਲ ਕਾਬੂ ਰੱਖਣਾ ਅਤਿ ਜ਼ਰੂਰੀ ਹੈ । ਤਾਂ ਕਿ ਮਨੁੱਖਤਾ ਦਾ ਬਿਨ੍ਹਾਂ ਵਜਹ ਅਜਾਈ ਤੌਰ ਤੇ ਨੁਕਸਾਨ ਨਾ ਹੋ ਸਕੇ ਅਤੇ ਸੰਸਾਰ ਵਿਚ ਜੰਗਾਂ-ਯੁੱਧਾਂ ਵਾਲਾ ਮਨੁੱਖਤਾ ਵਿਰੋਧੀ ਸੰਦੇਸ਼ ਨਾ ਜਾਵੇ, ਦਾ ਅਸੀਂ ਜਿਥੇ ਭਰਪੂਰ ਸਵਾਗਤ ਕਰਦੇ ਹਾਂ, ਉਥੇ ਇਸ ਕਦਮ ਨੂੰ ਮਨੁੱਖਤਾ ਪੱਖੀ ਵੀ ਕਰਾਰ ਦਿੰਦੇ ਹਾਂ ।”
 
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਫ਼ਰਾਂਸ ਦੇ ਪ੍ਰੈਜੀਡੈਂਟ ਮੈਕਰੋਨ ਵੱਲੋਂ ਪ੍ਰਮਾਣੂ ਅਤੇ ਫ਼ੌਜੀ ਸਾਜੋ-ਸਮਾਨ ਉਤੇ ਸਖਤੀ ਨਾਲ ਕੰਟਰੋਲ ਕਰਨ ਅਤੇ ਇਸ ਨੂੰ ਕਾਬੂ ਰੱਖਣ ਸੰਬੰਧੀ ਪ੍ਰਗਟਾਏ ਵਿਚਾਰਾਂ ਦਾ ਭਰਪੂਰ ਸਵਾਗਤ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿਉਂਕਿ ਫ਼ਰਾਂਸ ਯੂ.ਐਨ. ਦੀ ਸਕਿਊਰਟੀ ਕੌਸਲ ਦਾ ਇਕ ਅਹਿਮ ਮੈਂਬਰ ਹੈ । ਜਿਨ੍ਹਾਂ ਨੂੰ ਇਸ ਗੱਲ ਦਾ ਸੁਹਿਰਦਤਾ ਨਾਲ ਧਿਆਨ ਰੱਖਣਾ ਪਵੇਗਾ ਕਿ ਮੌਜੂਦਾ ਇੰਡੀਆਂ ਦੀ ਮੋਦੀ ਹਕੂਮਤ, ਉਸਦੇ ਸੀ.ਡੀ.ਐਸ. ਜਰਨਲ ਰਾਵਤ ਅਤੇ ਆਰਮੀ ਚੀਫ਼ ਜਰਨਲ ਐਮ.ਐਮ. ਨਰਵਾਣੇ ਵੱਲੋਂ ਅਕਸਰ ਹੀ ਪਾਕਿਸਤਾਨ ਸੰਬੰਧੀ ਅਤੇ ਮੁਸਲਿਮ ਕੌਮ ਸੰਬੰਧੀ ਭੜਕਾਊ ਬਿਆਨਬਾਜੀ ਕਰਕੇ ਪਾਕਿਸਤਾਨ ਨਾਲ ਜੰਗ ਲਗਾਉਣ ਦੀਆਂ ਮਨੁੱਖਤਾ ਵਿਰੋਧੀ ਗੱਲਾਂ ਕੀਤੀਆ ਜਾਂਦੀਆ ਆ ਰਹੀਆ ਹਨ । ਪਾਕਿਸਤਾਨ ਤੇ ਇੰਡੀਆਂ, ਮੁਸਲਿਮ ਅਤੇ ਹਿੰਦੂ ਕੌਮ ਦੀ ਬਹੁਤ ਪੁਰਾਤਨ ਦੁਸ਼ਮਣੀ ਹੈ । ਜੇਕਰ ਇੰਡੀਆਂ ਅਤੇ ਪਾਕਿਸਤਾਨ ਵਿਚ ਕਿਸੇ ਤਰ੍ਹਾਂ ਦੀ ਜੰਗ ਲੱਗੀ ਤਾਂ ਸਿੱਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਂਨ, ਚੰਡੀਗੜ੍ਹ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦਾ ਕੱਛ ਇਲਾਕਾ ਖਾਮਖਾਹ ਜੰਗ ਦਾ ਅਖਾੜਾ ਬਣ ਜਾਵੇਗਾ ਅਤੇ ਸਿੱਖ ਕੌਮ ਦਾ ਤਾਂ ਮੁਕੰਮਲ ਰੂਪ ਵਿਚ ਮਲੀਆਮੇਟ ਹੋ ਕੇ ਰਹਿ ਜਾਵੇਗਾ । ਜਦੋਂਕਿ ਸਿੱਖ ਕੌਮ ਦੀ ਨਾ ਤਾਂ ਪਾਕਿਸਤਾਨ ਮੁਲਕ ਨਾਲ ਨਾ ਮੁਸਲਿਮ ਕੌਮ ਨਾਲ ਅਤੇ ਨਾ ਹੀ ਇੰਡੀਆਂ ਜਾਂ ਹਿੰਦੂ ਕੌਮ ਨਾਲ ਕਿਸੇ ਤਰ੍ਹਾਂ ਦੀ ਕੋਈ ਦੁਸ਼ਮਣੀ, ਵੈਰ-ਵਿਰੋਧ ਨਹੀਂ ਹੈ । ਫਿਰ ਸਿੱਖ ਵਸੋਂ ਵਾਲੇ ਇਲਾਕੇ ਨੂੰ ਅਤੇ ਸਿੱਖ ਕੌਮ ਨੂੰ ਬਿਨ੍ਹਾਂ ਵਜਹ ਨਿਸ਼ਾਨਾਂ ਬਣਾਉਦੇ ਹੋਏ ਜੰਗ ਵਰਗੇ ਖ਼ਤਰਨਾਕ ਸ਼ਬਦ ਨੂੰ ਅਮਲੀ ਰੂਪ ਦੇਣ ਦੇ ਕਿਉਂ ਅਮਲ ਹੋ ਰਹੇ ਹਨ ? 
 
ਉਨ੍ਹਾਂ ਕਿਹਾ ਕਿ ਇਹ ਵੀ ਠੀਕ ਹੈ ਕਿ ਇੰਡੀਆਂ ਫ਼ਰਾਂਸ ਤੋਂ ਭਾਰੀ ਜੰਗੀ ਸਮਾਨ ਖਰੀਦਦਾ ਹੈ ਜਿਸ ਨਾਲ ਫ਼ਰਾਂਸ ਦੀ ਮਾਲੀ ਸਥਿਤੀ ਹੋਰ ਮਜ਼ਬੂਤ ਹੁੰਦੀ ਹੈ । ਪਰ ਸ੍ਰੀ ਮੈਕਰੋਨ ਅਤੇ ਫ਼ਰਾਂਸ ਦੀ ਹਕੂਮਤ ਨੂੰ ਆਪਣੇ ਬਾਈਬਲ ਵਿਚ ਦਰਜ ਕੀਤੇ ਗਏ ਉਨ੍ਹਾਂ ਸ਼ਬਦਾਂ ਕਿ ਇਸਾਈਆ ਨੂੰ ਧਨ-ਦੌਲਤ ਅਤੇ ਖਾਣ-ਪੀਣ ਵਿਚ ਹੀ ਜੀਵਨ ਬਤੀਤ ਨਹੀਂ ਕਰਨਾ ਚਾਹੀਦਾ, ਬਲਕਿ ਇਖ਼ਲਾਕੀ ਅਤੇ ਸਮਾਜਿਕ ਤੌਰ ਤੇ ਵੀ ਆਪਣੇ ਫਰਜਾਂ ਦੀ ਪੂਰਤੀ ਕਰਦੇ ਹੋਏ ਮਨੁੱਖਤਾ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ । ਇਸ ਲਈ ਅਸੀਂ ਫ਼ਰਾਂਸ ਦੀ ਸ੍ਰੀ ਮੈਕਰੋਨ ਹਕੂਮਤ ਨੂੰ ਇਹ ਅਪੀਲ ਕਰਨੀ ਚਾਹਵਾਂਗੇ ਕਿ ਜਿਥੇ ਉਹ ਸੰਸਾਰ ਪੱਧਰ ਤੇ ਪ੍ਰਮਾਣੂ ਤੇ ਫ਼ੌਜੀ ਵੱਧਦੀ ਤਾਕਤ ਉਤੇ ਕੰਟਰੋਲ ਕਰਨ ਦੀ ਗੱਲ ਕਰ ਰਹੇ ਹਨ, ਉਥੇ ਉਹ ਇੰਡੀਆ ਨੂੰ ਅਜਿਹੇ ਜੰਗੀ ਸਾਜੋ-ਸਮਾਨ ਦੇਕੇ, ਇੰਡੀਆ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ, ਜਿਨ੍ਹਾਂ ਨਾਲ ਹੁਕਮਰਾਨ ਲੰਮੇਂ ਸਮੇਂ ਤੋਂ ਬੇਇਨਸਾਫ਼ੀਆਂ ਤੇ ਜ਼ਬਰ-ਜੁਲਮ ਕਰਦੇ ਆ ਰਹੇ ਹਨ, ਉਸ ਉਤੇ ਵੀ ਇਖ਼ਲਾਕੀ ਅਤੇ ਇਨਸਾਨੀਅਤ ਤੌਰ ਤੇ ਰੋਕ ਲਗਾਕੇ ਅਤੇ ਇੰਡੀਆਂ ਹਕੂਮਤ ਦੇ ਤਾਨਾਸ਼ਾਹੀ ਅਮਲਾਂ ਉਤੇ ਸਖ਼ਤ ਨੋਟਿਸ ਲੈਦੇ ਹੋਏ ਕੌਮਾਂਤਰੀ ਪੱਧਰ ਤੇ ਕਾਰਵਾਈ ਕਰਨ ਤਾਂ ਕਿ ਇੰਡੀਆ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਆਪਣੇ ਵਿਧਾਨਿਕ, ਸਮਾਜਿਕ, ਇਖ਼ਲਾਕੀ ਹੱਕ-ਹਕੂਕਾ ਦਾ ਆਨੰਦ ਮਾਣ ਸਕਣ । ਆਜ਼ਾਦੀ ਨਾਲ ਜੀ ਸਕਣ ਅਤੇ ਏਸੀਆ ਖਿੱਤੇ ਵਿਚ ਸਥਾਈ ਤੌਰ ਤੇ ਅਮਨ-ਚੈਨ ਕਾਇਮ ਰਹਿ ਸਕੇ ।
 
Webmaster
Lakhvir Singh
Shiromani Akali Dal (Amritsar)
9781-222-567

About The Author

Related posts

Leave a Reply

Your email address will not be published. Required fields are marked *