Select your Top Menu from wp menus
Header
Header
ਤਾਜਾ ਖਬਰਾਂ

‘ਫ਼ਤਹਿ ਦਿਵਸ’ ਮਨਾਉਣ ਦੇ ਅਮਲ ਅਤਿ ਸਵਾਗਤਯੋਗ, ਪਰ ਕੌਮੀ ਗੁਲਾਮੀਅਤ ਦਾ ਜੂਲ੍ਹਾ ਲਾਹੁਣ ਵੱਲ ਕੋਈ ਉਦਮ ਨਾ ਕਰਨਾ ਅਫ਼ਸੋਸਨਾਕ : ਟਿਵਾਣਾ

‘ਫ਼ਤਹਿ ਦਿਵਸ’ ਮਨਾਉਣ ਦੇ ਅਮਲ ਅਤਿ ਸਵਾਗਤਯੋਗ, ਪਰ ਕੌਮੀ ਗੁਲਾਮੀਅਤ ਦਾ ਜੂਲ੍ਹਾ ਲਾਹੁਣ ਵੱਲ ਕੋਈ ਉਦਮ ਨਾ ਕਰਨਾ ਅਫ਼ਸੋਸਨਾਕ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 13 ਮਈ ( ) “ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੁੱਚੇ ਸਿੱਖ ਸੰਗਠਨਾਂ ਤੇ ਸਿੱਖ ਕੌਮ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਮਹਾਨ ਕੁਰਬਾਨੀਆਂ ਕਰਕੇ ਪਹਿਲੇ ਸਿੱਖ ਰਾਜ ਦੀ ਸਥਾਪਨਾ ਕਰਨ ਦੇ ਉਦਮਾਂ ਨੂੰ ਯਾਦ ਕਰਦੇ ਹੋਏ ‘ਫ਼ਤਹਿ ਦਿਵਸ’ ਮਨਾਉਣ ਅਤੇ ਆਪਣੇ ਫਖ਼ਰ ਵਾਲੇ ਇਤਿਹਾਸ ਦੇ ਪੰਨਿਆ ਨੂੰ ਕੌਮਾਂਤਰੀ ਪੱਧਰ ਤੇ ਉਜਾਗਰ ਕਰਨ ਦੀਆਂ ਕਾਰਵਾਈਆ ਸਵਾਗਤਯੋਗ ਹਨ । ਪਰ ਜਿਨ੍ਹਾਂ ਆਗੂਆਂ ਵੱਲੋਂ ਇਸ ਮਹਾਨ ਦਿਨ ਨੂੰ ਮਨਾਇਆ ਗਿਆ ਹੈ, ਉਨ੍ਹਾਂ ਵੱਲੋਂ ਲੰਮੇ ਸਮੇਂ ਤੋਂ ਹਿੰਦੂਤਵ ਹੁਕਮਰਾਨਾਂ ਦੀ ਗੁਲਾਮੀ ਤੋਂ ਆਜ਼ਾਦ ਹੋਣ ਅਤੇ ਸਿੱਖ ਕੌਮ ਦੀ ਨਿਵੇਕਲੀ ਅਤੇ ਵੱਖਰੀ ਪਹਿਚਾਣ ਨੂੰ ਪ੍ਰਵਾਨ ਕਰਦੇ ਹੋਏ ਕੌਮਾਂਤਰੀ ਪੱਧਰ ਉਤੇ ਸਿੱਖ ਕੌਮ ਦੇ ਸਿਧਾਤਾਂ, ਸੋਚ ਅਤੇ ਮਨੁੱਖਤਾ ਪੱਖੀ ਸਰਬੱਤ ਦੇ ਭਲੇ ਵਾਲੀ ਸੋਚ ਨੂੰ ਦੁਨੀਆਂ ਦੇ ਨਕਸੇ ਤੇ ਲਿਆਉਣ ਲਈ, ਵੱਖ-ਵੱਖ ਮੁਲਕਾਂ ਅਤੇ ਉਨ੍ਹਾਂ ਮੁਲਕਾਂ ਵਿਚ ਵੱਸਣ ਵਾਲੀਆ ਕੌਮਾਂ ਨਾਲ ਸਿੱਖ ਕੌਮ ਦੇ ਡਿਪਲੋਮੈਟਿਕ, ਧਾਰਮਿਕ, ਸਮਾਜਿਕ, ਇਖ਼ਲਾਕੀ ਅਤੇ ਭੂਗੋਲਿਕ ਸੰਬੰਧਾਂ ਨੂੰ ਪ੍ਰਫੁੱਲਿਤ ਕਰਨ ਲਈ ਤੇ ਸਿੱਖ ਕੌਮ ਦੀ ਆਜ਼ਾਦ ਹੋਂਦ ਨੂੰ ਕਾਇਮ ਕਰਨ ਲਈ ਇਨ੍ਹਾਂ ਆਗੂਆਂ ਵੱਲੋਂ ਕੋਈ ਵੀ ਸੰਜ਼ੀਦਗੀ ਭਰਿਆ ਉਦਮ ਨਾ ਕਰਨ ਦੀ ਕਾਰਵਾਈ ਅਤਿ ਅਫ਼ਸੋਸਨਾਕ ਅਤੇ ਸਿੱਖ ਕੌਮ ਨੂੰ ਭੰਬਲਭੂਸੇ ਵਾਲੀ ਸਥਿਤੀ ਵਿਚ ਧੱਕੇਲਣ ਵਾਲੀਆ ਕਾਰਵਾਈਆ ਹਨ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਐਸ.ਜੀ.ਪੀ.ਸੀ. ਤੇ ਸਿੱਖ ਸੰਗਠਨਾਂ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਪਹਿਲੇ ਖ਼ਾਲਸਾ ਰਾਜ ਦੇ ਬਾਨੀ ਜਰਨੈਲ ਦੇ ਕੌਮੀ ਉਦਮਾਂ ਨੂੰ ਯਾਦ ਕਰਦੇ ਹੋਏ ‘ਫਤਹਿ ਦਿਵਸ’ ਮਨਾਉਣ ਦਾ ਜਿਥੇ ਸਵਾਗਤ ਕਰਦੇ ਹੋਏ ਪ੍ਰਗਟ ਕੀਤੇ, ਉਥੇ ਐਸ.ਜੀ.ਪੀ.ਸੀ. ਤੇ ਸਿੱਖ ਆਗੂਆਂ ਵੱਲੋਂ ਹਿੰਦੂਤਵ ਹੁਕਮਰਾਨਾਂ ਦੀ ਗੁਲਾਮੀ ਤੋਂ ਸਿੱਖ ਕੌਮ ਨੂੰ ਸੰਪੂਰਨ ਤੌਰ ਤੇ ਆਜ਼ਾਦ ਕਰਵਾਉਣ ਅਤੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਕਾਇਮ ਕੀਤੇ ਗਏ ਖ਼ਾਲਸਾ ਰਾਜ ਨੂੰ ਕਾਇਮ ਕਰਨ ਦੇ ਮਿਸ਼ਨ ਤੋਂ ਸਾਜ਼ਸੀ ਪਿੱਠ ਮੋੜਨ ਉਤੇ ਗਹਿਰੀ ਚਿੰਤਾ ਅਤੇ ਦੁੱਖ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਤੋਂ ਲੈਕੇ ਦਸਵੀਂ ਪਾਤਸਾਹੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਦਾ ਸਿੱਖ ਇਤਿਹਾਸ ਸਾਨੂੰ ਹਰ ਤਰ੍ਹਾਂ ਦੇ ਜ਼ਬਰ-ਜੁਲਮ ਵਿਰੁੱਧ ਦ੍ਰਿੜਤਾ ਨਾਲ ਆਵਾਜ਼ ਬੁਲੰਦ ਕਰਨ, ਕਿਸੇ ਤਰ੍ਹਾਂ ਦੀ ਵੀ ਬੁਰਾਈ ਅੱਗੇ ਸੀਸ ਨਾ ਝੁਕਾਉਣ, ਮਜ਼ਲੂਮਾਂ, ਲੋੜਵੰਦਾਂ, ਬੇਸਹਾਰਿਆ ਦੀ ਬਾਂਹ ਫੜਨ ਅਤੇ ‘ਸਰਬੱਤ ਦੇ ਭਲੇ’ ਦੀ ਮਹਾਨ ਸੋਚ ਅਧੀਨ ਸਮੁੱਚੀ ਮਨੁੱਖਤਾ ਦੀ ਬਿਨ੍ਹਾਂ ਕਿਸੇ ਭੇਦਭਾਵ ਤੋਂ ਬਿਹਤਰੀ ਕਰਨ ਦਾ ਸੰਦੇਸ਼ ਦਿੰਦਾ ਹੈ । ਅਸੀਂ ਲੰਮੇ ਸਮੇਂ ਤੋਂ ਆਪਣੇ ਗੁਰੂ ਸਾਹਿਬਾਨ, ਸਿੱਖ ਜਰਨੈਲਾਂ, ਨਾਇਕਾ ਦੇ ਮਹਾਨ ਦਿਨਾਂ ਨੂੰ ਮਨਾਉਦੇ ਹੋਏ ਉਨ੍ਹਾਂ ਵੱਲੋਂ ਮਨੁੱਖਤਾ ਲਈ ਕੀਤੀਆ ਗਈਆ ਘਾਲਨਾਵਾਂ ਅਤੇ ਕੁਰਬਾਨੀਆਂ ਨੂੰ ਨਿਰੰਤਰ ਯਾਦ ਕਰਦੇ ਆ ਰਹੇ ਹਾਂ । ਪਰ ਉਨ੍ਹਾਂ ਵੱਲੋਂ ਦਿੱਤੇ ਹੋਏ ਮਾਰਗ ਦਰਸ਼ਨ ਉਤੇ ਚੱਲਣ, ਪਹਿਰਾ ਦੇਣ ਤੋਂ ਕਿਉਂ ਭੜਕਦੇ ਜਾ ਰਹੇ ਹਾਂ ? ਜਦੋਂ ਇੰਦੌਰ ਵਰਗੇ ਵੱਡੇ ਸ਼ਹਿਰ ਵਿਚ ਸਿੱਖ ਕੌਮ ਦੇ ਗੁਰੂਘਰ ਨੂੰ ਢਹਿ-ਢੇਰੀ ਕਰਨ ਦੇ ਅਮਲ ਹੋ ਰਹੇ ਹੋਣ, ਮੱਧ-ਪ੍ਰਦੇਸ਼ ਵਿਚ ਉਨ੍ਹਾਂ ਸਿਕਲੀਗਰ ਸਿੱਖਾਂ ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਜੀ ਦੇ ਸਮੇਂ ਮਹਾਨ ਸੇਵਾ ਕੀਤੀ ਹੈ ਅਤੇ ਜੋ ਸਿੱਖ ਕੌਮ ਦਾ ਅਟੁੱਟ ਅੰਗ ਹਨ, ਉਨ੍ਹਾਂ ਉਤੇ ਬਹੁਗਿਣਤੀਆਂ ਵੱਲੋਂ ਉਨ੍ਹਾਂ ਦਾ ਸਿੱਖ ਧਰਮ ਤਬਦੀਲ ਕਰਨ ਲਈ ਦਹਿਸਤ ਪਾਈ ਜਾ ਰਹੀ ਹੈ, ਸਹਾਰਨਪੁਰ ਵਿਖੇ ਦਲਿਤ ਵਰਗ ਦੀਆਂ 25 ਝੁੱਗੀਆਂ ਸਾੜਕੇ ਉਨ੍ਹਾਂ ਵਿਚ ਦਹਿਸਤ ਪਾ ਕੇ ਧਰਮ ਤਬਦੀਲ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ, ਜਦੋਂ 1984 ਵਿਚ ਹੋਏ ਬਲਿਊ ਸਟਾਰ ਦੇ ਫ਼ੌਜੀ ਹਮਲੇ ਸਮੇਂ ਸਿੱਖ ਕੌਮ ਦੇ ਤੋਸਾਖਾਨੇ ਅਤੇ ਸਿੱਖ ਰੈਫਰੈਸ ਲਾਈਬ੍ਰੇਰੀ ਵਿਚੋਂ ਬੇਸ਼ਕੀਮਤੀ ਦੁਰਲੱਭ ਵਸਤਾਂ ਤੇ ਇਤਿਹਾਸ ਜੋ ਫ਼ੌਜ ਵੱਲੋਂ ਲੁੱਟਿਆ ਗਿਆ ਸੀ, ਉਹ ਵਾਪਸ ਨਹੀਂ ਕੀਤਾ ਜਾ ਰਿਹਾ । ਸਿੱਖ ਕੌਮ ਦੇ ਕਾਤਲ ਹੁਕਮਰਾਨਾਂ ਨੂੰ ਸਜ਼ਾਵਾਂ ਨਹੀਂ ਦਿੱਤੀਆ ਜਾ ਰਹੀਆ । ਸਜ਼ਾ ਪੂਰੀ ਕਰ ਚੁੱਕੇ ਸਿੱਖ ਨੌਜ਼ਵਾਨਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ, ਭਾਰਤ ਮਾਤਾ ਦੀ ਜੈ, ਜੈ ਸ੍ਰੀ ਰਾਮ, ਜੈ-ਹਿੰਦ ਆਦਿ ਨਾ ਕਹਿਣ ਵਾਲਿਆ ਦੇ ਸਿਰ ਕਲਮ ਕਰ ਦੇਣ ਦੀ ਖੁੱਲ੍ਹੇਆਮ ਮੀਡੀਏ ਵਿਚ ਫਿਰਕੂ ਬਿਆਨਬਾਜੀ ਨਿਰੰਤਰ ਆ ਰਹੀ ਹੈ ਅਤੇ ਅਜਿਹੇ ਫਿਰਕੂਆਂ ਵਿਰੁੱਧ ਹੁਕਮਰਾਨ ਕੋਈ ਵੀ ਕਾਨੂੰਨੀ ਕਾਰਵਾਈ ਕਰਨ ਨੂੰ ਤਿਆਰ ਨਹੀਂ, ਘੱਟ ਗਿਣਤੀ ਕੌਮਾਂ ਨਾਲ ਹਰ ਪੱਖੋ ਜ਼ਬਰ-ਜੁਲਮ ਹੁਕਮਰਾਨਾਂ ਵੱਲੋ ਜਾਰੀ ਹਨ, ਫਿਰ ਸੰਪੂਰਨ ਆਜ਼ਾਦ ਸਿੱਖ ਰਾਜ ਕਾਇਮ ਕਰਨ ਲਈ ਸੁਹਿਰਦ ਉਦਮ ਕਿਉਂ ਨਹੀਂ ਕੀਤੇ ਜਾ ਰਹੇ ?

ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਬਹੁਤ ਘੱਟ ਮਨੁੱਖੀ ਸ਼ਕਤੀ ਅਤੇ ਨਾਮਾਤਰ ਰਸਮੀ ਹਥਿਆਰਾਂ ਦੇ ਹੁੰਦੇ ਹੋਏ ਵੀ ਉਸ ਸਮੇਂ ਦੇ ਜ਼ਾਲਮ ਹੁਕਮਰਾਨ ਵਜ਼ੀਰ ਖਾਨ ਦੀ ਲੱਖਾਂ ਦੀ ਫ਼ੌਜ, ਘੋੜ ਸਵਾਰ, ਤੋਪਖਾਨੇ ਆਦਿ ਵੱਡੇ ਅਮਲੇ-ਫੈਲੇ ਵਿਰੁੱਧ ਜੰਗ ਲੜਦੇ ਹੋਏ ਜੋ ਫ਼ਤਹਿ ਪ੍ਰਾਪਤ ਕੀਤੀ ਅਤੇ ਪਹਿਲਾ ਖ਼ਾਲਸਾ ਰਾਜ ਸਥਾਪਿਤ ਕੀਤਾ, ਉਸ ਹੋਏ ਫਖ਼ਰ ਵਾਲੇ ਅਮਲ ਨੂੰ ਨਜ਼ਰ ਅੰਦਾਜ ਕਰਕੇ ਮੌਜੂਦਾ ਸਿੱਖ ਲੀਡਰਸਿ਼ਪ ਹਿੰਦੂਤਵ ਹੁਕਮਰਾਨਾਂ ਦੀ ਗੁਲਾਮੀ ਨੂੰ ਹੀ ਪ੍ਰਵਾਨ ਕਿਉਂ ਕਰੀ ਬੈਠੀ ਹੈ ? ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਥਾਪਿਤ ਕੀਤੇ ਗਏ ਪਹਿਲੇ ਖ਼ਾਲਸਾ ਰਾਜ ਦੇ ਸੰਘਰਸ਼ ਤੋਂ ਸੇਧ ਲੈਕੇ ਹਿੰਦੂਤਵ ਹੁਕਮਰਾਨਾਂ ਦੀ ਗੁਲਾਮੀ ਦੇ ਜੂਲ੍ਹੇ ਤੋਂ ਸਿੱਖ ਕੌਮ ਨੂੰ ਸੰਪੂਰਨ ਤੌਰ ਤੇ ਆਜ਼ਾਦ ਕਰਵਾਉਣ ਅਤੇ ਕੌਮਾਂਤਰੀ ਪੱਧਰ ਤੇ ਸਿੱਖ ਕੌਮ ਦੇ ਅਮਨ-ਚੈਨ ਅਤੇ ਮਨੁੱਖਤਾ ਪੱਖੀ ਸੋਚ ਨੂੰ ਉਜਾਗਰ ਕਰਨ ਦੀਆਂ ਜਿੰਮੇਵਾਰੀਆਂ ਨੂੰ ਪੂਰਨ ਕਰਨ ਤੋਂ ਕਿਉਂ ਭੱਜ ਰਹੀ ਹੈ ? ਜਦੋਂਕਿ ਸ. ਸਿਮਰਨਜੀਤ ਸਿੰਘ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਮੁੱਚੀ ਜਥੇਬੰਦੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸੋਚ ਤੇ ਅਧਾਰਿਤ ਆਪਣਾ ਆਜ਼ਾਦ ਪ੍ਰਭੂਸਤਾ ਸਿੱਖ ਰਾਜ ਕਾਇਮ ਕਰਨ ਲਈ ਲੰਮੇ ਸਮੇਂ ਤੋਂ ਜਮਹੂਰੀਅਤ ਅਤੇ ਅਮਨਮਈ ਤਰੀਕੇ ਸੰਘਰਸ਼ ਵੀ ਕਰਦੀ ਆ ਰਹੀ ਹੈ ਅਤੇ ਆਪਣੀ ਡਿਪਲੋਮੈਟਿਕ ਸੋਚ ਰਾਹੀ ਬਾਹਰਲੇ ਮੁਲਕਾਂ ਦੀਆਂ ਹਕੂਮਤਾਂ ਤੇ ਉਥੋ ਦੇ ਨਿਵਾਸੀਆਂ ਵਿਚ ਆਪਣੀ ਜਥੇਬੰਦੀ ਰਾਹੀ ਆਪਣੇ ਗੁਰੂ ਸਾਹਿਬਾਨ, ਕੌਮੀ ਜਰਨੈਲਾਂ ਅਤੇ ਨਾਇਕਾਂ ਦੀ ਸੋਚ ਨੂੰ ਦ੍ਰਿੜਤਾ ਨਾਲ ਉਜਾਗਰ ਕਰਨ ਦੇ ਫਰਜ ਵੀ ਨਿਭਾਉਦੀ ਆ ਰਹੀ ਹੈ। ਸ. ਟਿਵਾਣਾ ਨੇ ਉਮੀਦ ਪ੍ਰਗਟ ਕੀਤੀ ਕਿ ਐਸ.ਜੀ.ਪੀ.ਸੀ, ਸਿੱਖ ਸੰਗਠਨ ਜਿਥੇ ਅਜਿਹੇ ਕੌਮੀ ਮਹਾਨ ਦਿਨਾਂ ਨੂੰ ਮਨਾਉਣ ਦੀਆਂ ਸੰਸਾਰ ਪੱਧਰ ਤੇ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ, ਉਥੇ ਉਹ ਸਿੱਖ ਕੌਮ ਨੂੰ ਦਰਪੇਸ਼ ਆ ਰਹੇ ਸਭ ਮਸਲਿਆ, ਜ਼ਲਾਲਤ ਅਤੇ ਗੁਲਾਮੀਅਤ ਤੋਂ ਨਿਜਾਤ ਦਿਵਾਉਣ ਲਈ ‘ਸੰਪੂਰਨ ਪ੍ਰਭੂਸਤਾ ਸਿੱਖ ਰਾਜ’ ਕਾਇਮ ਕਰਨ ਲਈ ਐਸ.ਜੀ.ਪੀ.ਸੀ ਅਤੇ ਹੋਰ ਸਭ ਸਿਆਸੀ ਸੰਗਠਨਾਂ ਦੇ ਆਗੂ ਆਪੋ-ਆਪਣੀ ਵਿਚਾਰਧਾਰਾ ਦੇ ਵਖਰੇਵਿਆ ਨੂੰ ਪਾਸੇ ਰੱਖਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸੋਚ ਨੂੰ ਸਾਂਝੇ ਰੂਪ ਵਿਚ ਅਮਲੀ ਰੂਪ ਦੇਣ ਅਤੇ ਸਿੱਖ ਕੌਮ ਨੂੰ ਹਿੰਦੂਤਵ ਗੁਲਾਮੀਅਤ ਤੋਂ ਆਜ਼ਾਦ ਕਰਵਾਉਣ ਦੀ ਜਿੰਮੇਵਾਰੀ ਨਿਭਾਉਣਗੇ । ਅਜਿਹੇ ਦਿਨਾਂ ਨੂੰ ਮਨਾਉਣ ਦਾ ਮਹੱਤਵ ਵੀ ਫਿਰ ਹੀ ਪੂਰਾ ਹੋਵੇਗਾ।

About The Author

Related posts

Leave a Reply

Your email address will not be published. Required fields are marked *