Verify Party Member
Header
Header
ਤਾਜਾ ਖਬਰਾਂ

ਪੰਥਕ ਸਿਆਸੀ ਆਗੂ, ਸੰਗਠਨ, ਜਥੇਦਾਰ ਸਾਹਿਬਾਨ ਖ਼ਾਲਸਾ ਪੰਥ ਨੂੰ ਜੁਆਬ ਦੇਣ ਕਿ ਕੈਨੇਡਾ ਦੇ ਓਟਾਰੀਓ ਸੂਬੇ ਵਿਚ ‘ਸਿੱਖ ਨਸ਼ਲਕੁਸੀ’ ਸੰਬੰਧੀ ਪਾਸ ਕੀਤੇ ਗਏ ਮਤੇ ਸੰਬੰਧੀ ਕੀ ਸਟੈਂਡ ਹੈ ? : ਮਾਨ

ਪੰਥਕ ਸਿਆਸੀ ਆਗੂ, ਸੰਗਠਨ, ਜਥੇਦਾਰ ਸਾਹਿਬਾਨ ਖ਼ਾਲਸਾ ਪੰਥ ਨੂੰ ਜੁਆਬ ਦੇਣ ਕਿ ਕੈਨੇਡਾ ਦੇ ਓਟਾਰੀਓ ਸੂਬੇ ਵਿਚ ‘ਸਿੱਖ ਨਸ਼ਲਕੁਸੀ’ ਸੰਬੰਧੀ ਪਾਸ ਕੀਤੇ ਗਏ ਮਤੇ ਸੰਬੰਧੀ ਕੀ ਸਟੈਂਡ ਹੈ ? : ਮਾਨ

ਫ਼ਤਹਿਗੜ੍ਹ ਸਾਹਿਬ, 10 ਅਪ੍ਰੈਲ ( ) “ਕੈਨੇਡਾ ਦੇ ਓਟਾਰੀਓ ਸਟੇਟ ਦੀ ਅਸੈਬਲੀ ਵੱਲੋਂ ਜੋ ਬਲਿਊ ਸਟਾਰ ਦੇ ਫ਼ੌਜੀ ਹਮਲੇ ਦੌਰਾਨ, 1984 ਵਿਚ ਸਿੱਖਾਂ ਦੇ ਹੋਏ ਕਤਲੇਆਮ, 25 ਹਜ਼ਾਰ ਅਣਪਛਾਤੀਆ ਸਿੱਖ ਲਾਸਾਂ ਜਿਨ੍ਹਾਂ ਦਾ ਗੈਰ-ਧਾਰਮਿਕ ਤਰੀਕੇ ਤਰਨਤਾਰਨ, ਪੱਟੀ, ਅੰਮ੍ਰਿਤਸਰ ਦੇ ਦੁਰਗਿਆਨਾ ਮੰਦਰ ਵਿਖੇ ਜ਼ਬਰੀ ਸੰਸਕਾਰ ਕੀਤੇ ਗਏ ਸਨ, 2000 ਵਿਚ ਕਸ਼ਮੀਰ ਵਿਚ ਚਿੱਠੀ ਸਿੰਘ ਪੁਰਾ ਵਿਖੇ ਅਤੇ ਭਾਰਤ ਦੇ ਹੋਰ ਕਈ ਸਥਾਨਾਂ ਤੇ ਬੀਤੇ ਸਮੇਂ ਵਿਚ ਸਿੱਖਾਂ ਦਾ ਕਤਲੇਆਮ ਹੋਇਆ, ਨੂੰ ਓਟਾਰੀਓ ਸੂਬੇ ਦੀ ਅਸੈਬਲੀ ਵੱਲੋਂ ਮਤਾ ਪਾਸ ਕਰਕੇ ‘ਸਿੱਖ ਨਸ਼ਲਕੁਸੀ’ ਕਰਾਰ ਦਿੰਦੇ ਹੋਏ ਜੋ ਕੌਮਾਂਤਰੀ ਪੱਧਰ ਤੇ ਹਿੰਦ ਹਕੂਮਤ ਵੱਲੋਂ ਸਿੱਖਾਂ ਦੇ ਹੋਏ ਕਤਲੇਆਮ ਨੂੰ ਪ੍ਰਵਾਨ ਕਰਦੇ ਹੋਏ ਇਸ ਕਤਲੇਆਮ ਨੂੰ ਕਾਨੂੰਨੀ ਮਾਨਤਾ ਦਿੱਤੀ ਗਈ ਹੈ, ਇਹ ਓਟਾਰੀਓ ਸੂਬੇ ਦੇ ਉਥੋ ਦੇ ਲੋਕਾਂ ਵੱਲੋਂ ਚੁਣੇ ਹੋਏ ਪ੍ਰਤੀਨਿਧੀਆਂ ਅਤੇ ਓਟਾਰੀਓ ਅਸੈਬਲੀ ਨੇ ਜੋ ਅਣਮਨੁੱਖੀ ਜ਼ਬਰ-ਜੁਲਮ ਨੂੰ ਦੁਨੀਆਂ ਸਾਹਮਣੇ ਲਿਆਉਣਾ ਇਕ ਪ੍ਰਸ਼ੰਸ਼ਾਯੋਗ ਅਤੇ ਮਨੁੱਖਤਾ ਪੱਖੀ ਉਦਮ ਕੀਤਾ ਗਿਆ ਹੈ । ਜਿਸ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਭਰਪੂਰ ਸਵਾਗਤ ਕਰਦਾ ਹੋਇਆ ਇਸ ਸਿੱਖ ਨਸ਼ਲਕੁਸੀ ਸੰਬੰਧੀ ਸਿਆਸੀ ਆਗੂਆਂ, ਸਿੱਖ ਸੰਗਠਨਾਂ ਅਤੇ ਜਥੇਦਾਰ ਸਾਹਿਬਾਨ ਵੱਲੋ ਲਏ ਜਾਣ ਵਾਲੇ ਸਟੈਂਡ ਦੀ ਜਨਤਕ ਤੌਰ ਤੇ ਜਾਣਕਾਰੀ ਚਾਹੁੰਦਾ ਹੈ । ਦਾ ਟ੍ਰਿਬਿਊਨ ਦੇ ਮੁੱਖ ਸੰਪਾਦਕ ਸ੍ਰੀ ਹਰੀਸ ਖਾਰੇ ਵੱਲੋਂ ਉਪਰੋਕਤ ਬੀਤੇ ਸਮੇਂ ਵਿਚ ਸਿੱਖਾਂ ਦੇ ਹੋਏ ਕਤਲੇਆਮ ਸੰਬੰਧੀ ਅੱਜ ਦੇ ਸੰਪਾਦਕੀ ਵਿਚ ਹਿੰਦ ਦਾ ਅੰਦਰੂਨੀ ਮਾਮਲਾ ਕਹਿਕੇ ਜੋ ਸਿੱਖ ਨਸ਼ਲਕੁਸੀ ਦੇ ਕਾਨੂੰਨੀ ਮਹੱਤਵ ਨੂੰ ਗੰਧਲਾ ਕਰਨ ਦੇ ਅਮਲ ਹੋ ਰਹੇ ਹਨ, ਉਸ ਮੰਦਭਾਵਨਾ ਨੂੰ ਸਮੁੱਚੀ ਸਿੱਖ ਕੌਮ ਬਹੁਤ ਅੱਛੀ ਤਰ੍ਹਾਂ ਸਮਝਦੀ ਹੈ । ਅਜਿਹੀ ਪੀਲੀ ਪੱਤਰਕਾਰੀ ਅਤੇ ਪੱਖਪਾਤੀ ਸੋਚ ਨੇ ਹੀ ਹਿੰਦੂਤਵ ਹਕੂਮਤਾਂ ਨੂੰ ਕੌਮਾਂਤਰੀ ਪੱਧਰ ਤੇ ਬਦਨਾਮ ਵੀ ਕੀਤਾ ਹੈ ਅਤੇ ਅਣਮਨੁੱਖੀ ਕਾਰਵਾਈਆ ਨੂੰ ਹਿੰਦ ਵਿਚ ਸਹਿ ਦਿੱਤੀ ਹੈ, ਜੋ ਨਿੰਦਣਯੋਗ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੈਨੇਡਾ ਦੇ ਓਟਾਰੀਓ ਸੂਬੇ ਦੀ ਅਸੈਬਲੀ ਅਤੇ ਉਥੋ ਦੇ ਸਿੱਖ ਵਿਧਾਨਕਾਰ ਬੀਬੀ ਹਰਿੰਦਰ ਕੌਰ ਮੱਲ੍ਹੀ ਵੱਲੋਂ ਓਟਾਰੀਓ ਦੀ ਅਸੈਬਲੀ ਵਿਚ ਮਤਾ ਰੱਖਦੇ ਹੋਏ ਬੀਤੇ ਸਮੇਂ ਵਿਚ ਸਿੱਖਾਂ ਦੇ ਹੋਏ ਜ਼ਬਰ-ਜੁਲਮ ਨੂੰ ‘ਸਿੱਖ ਨਸ਼ਲਕੁਸੀ’ ਕਰਾਰ ਦੇਣ ਦੇ ਅਮਲਾਂ ਦੀ ਭਰਪੂਰ ਪ੍ਰਸ਼ੰਸ਼ਾਂ ਕਰਦੇ ਹੋਏ ਅਤੇ ਇਸ ਮਤੇ ਨੂੰ ਅਸੈਬਲੀ ਵਿਚ ਰੱਖਕੇ ਪਾਸ ਕਰਵਾਉਣ ਵਾਲੇ ਸਭ ਪੰਜਾਬੀ ਸਿੱਖਾਂ ਅਤੇ ਕੈਨੇਡੀਅਨ ਐਮ.ਐਲ.ਏਜ਼ ਅਤੇ ਹੋਰ ਸਖਸ਼ੀਅਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬਹੁਤ ਹੀ ਅਫ਼ਸੋਸ ਅਤੇ ਸਾਜ਼ਸੀ ਢੰਗ ਵਾਲੇ ਹਿੰਦੂ ਹਕੂਮਤ ਵੱਲੋਂ ਅਮਲ ਹੋ ਰਹੇ ਹਨ ਕਿ ਜੋ ਓਟਾਰੀਓ ਸਟੇਟ ਨੇ ਸਿੱਖ ਨਸ਼ਲਕੁਸੀ ਦਾ ਮਤਾ ਪਾਸ ਕੀਤਾ ਹੈ, ਹਿੰਦੂਤਵ ਹੁਕਮਰਾਨਾਂ ਵੱਲੋਂ ਗੈਰ-ਦਲੀਲ, ਗੈਰ-ਇਖ਼ਲਾਕੀ ਢੰਗਾਂ ਰਾਹੀ ਉਸਦਾ ਵਿਰੋਧ ਇਸ ਕਰਕੇ ਸੁਰੂ ਕਰ ਦਿੱਤਾ ਗਿਆ ਹੈ ਤਾਂ ਕਿ ਕੌਮਾਂਤਰੀ ਕਾਨੂੰਨਾਂ ਅਧੀਨ ਜਿਨ੍ਹਾਂ ਜੰਗੀ ਅਪਰਾਧਾ ਨੂੰ ਜੰਗੀ-ਜੁਰਮ (war crimes) ਘੋਸਿਤ ਕੀਤਾ ਗਿਆ ਹੈ, ਉਸ ਅਨੁਸਾਰ ਸਿੱਖਾਂ ਦੀ ਨਸ਼ਲਕੁਸੀ ਕਰਨ ਵਾਲੀ ਅਫ਼ਸਰਸ਼ਾਹੀ ਅਤੇ ਸਿਆਸਤਦਾਨ ਇਸ ਕਾਨੂੰਨ ਦੀ ਲਪੇਟ ਵਿਚ ਨਾ ਆ ਜਾਣ ਅਤੇ ਦੋਸ਼ੀ ਸਾਬਤ ਨਾ ਹੋ ਜਾਣ । ਜਦੋਂਕਿ ਓਟਾਰੀਓ ਸਟੇਟ ਨੇ ਇਹ ਉਦਮ ਕਰਕੇ ਜਾਬਰ ਤੇ ਜ਼ਾਲਮ ਹਿੰਦੂਤਵ ਹੁਕਮਰਾਨਾ ਦੇ ਖੂੰਖਾਰ ਚਿਹਰੇ ਉਤੇ ਚੜ੍ਹਾਏ ਗਏ ‘ਸਿਰਾਫ਼ਤ’ ਦੇ ਮੁਖੋਟੇ ਨੂੰ ਕੌਮਾਂਤਰੀ ਪੱਧਰ ਉਤੇ ਲਾਹ ਸੁੱਟਿਆ ਹੈ ।

ਉਨ੍ਹਾਂ ਕਿਹਾ ਕਿ ਜਿਨ੍ਹਾਂ ਪੰਥਕ ਗਰੁੱਪਾਂ ਨੇ 2017 ਦੀਆਂ ਹੋਈਆ ਪੰਜਾਬ ਦੀਆਂ ਚੋਣਾਂ ਵਿਚ ਕਾਂਗਰਸ, ਬੀਜੇਪੀ-ਬਾਦਲ ਦਲ ਅਤੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਵਾਈਆ, ਉਹ ਸਿੱਖ ਕੌਮ ਦੀ ਕਚਹਿਰੀ ਵਿਚ ਅੱਜ ਜੁਆਬਦੇਹ ਹਨ ਕਿ ਉਨ੍ਹਾਂ ਨੇ ਪੰਥਕ ਸੋਚ ਵਾਲੀ ਪਾਰਟੀ ਤੇ ਆਗੂਆਂ ਨੂੰ ਵੋਟਾਂ ਪਾਉਣ ਅਤੇ ਪਵਾਉਣ ਦੀ ਬਜਾਇ ਸਿੱਖ ਕੌਮ ਦੀਆਂ ਦੁਸ਼ਮਣ ਤਾਕਤਾਂ ਤੇ ਪਾਰਟੀਆਂ ਦਾ ਸਹਿਯੋਗ ਕਿਉਂ ਕੀਤਾ ? ਉਨ੍ਹਾਂ ਵਿਚ ਬਾਬਾ ਹਰਨਾਮ ਸਿੰਘ ਧੂੰਮਾ ਅਤੇ ਸੰਤ ਸਮਾਜ ਨੇ ਬਾਦਲ-ਬੀਜੇਪੀ ਨੂੰ ਵੋਟਾਂ ਪਵਾਈਆ । ਦਲ ਖ਼ਾਲਸਾ, ਪੰਚ ਪ੍ਰਧਾਨੀ, ਯੂਨਾਈਟਡ ਅਕਾਲੀ ਦਲ, ਆਖੰਡ ਕੀਰਤਨੀ ਜਥਾ, ਬੱਬਰ ਖ਼ਾਲਸਾ, ਸਿੱਖ ਸਟੂਡੈਟ ਫੈਡਰੇਸ਼ਨਾਂ, ਸਿੱਖ ਯੂਥ ਫੈਡਰੇਸ਼ਨ ਯੂ.ਕੇ, ਜਿਨ੍ਹਾਂ ਨੇ 1992 ਵਿਚ ਚੋਣਾਂ ਦਾ ਬਾਈਕਾਟ ਕਰਵਾਕੇ ਖ਼ਾਲਸਾ ਪੰਥ ਦੇ ਰਾਹ ਵਿਚ ਵੱਡੀ ਰੁਕਾਵਟ ਖੜ੍ਹੀ ਕੀਤੀ ਅਤੇ ਹੁਣ ਆਮ ਆਦਮੀ ਪਾਰਟੀ ਨੂੰ ਵੋਟਾਂ ਪਵਾਈਆ, ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਗਿਆਨੀ ਕੇਵਲ ਸਿੰਘ, ਗਿਆਨੀ ਜਗਤਾਰ ਸਿੰਘ, ਡਾਕਟਰ ਪ੍ਰਿਤਪਾਲ ਸਿੰਘ, ਦਲਜੀਤ ਸਿੰਘ ਬਿੱਟੂ, ਕੰਵਰਪਾਲ ਸਿੰਘ ਬਿੱਟੂ, ਹਰਪਾਲ ਸਿੰਘ ਚੀਮਾਂ, ਚੇਲਾ ਅਤੇ ਮਾਹਣਾ, ਜਸਵੀਰ ਸਿੰਘ ਖਡੂਰ, ਕੁਲਵੀਰ ਸਿੰਘ ਬੜਾਪਿੰਡ, ਪ੍ਰਚਾਰਕ ਪੰਥਪ੍ਰੀਤ ਸਿੰਘ, ਸ. ਰਣਜੀਤ ਸਿੰਘ ਢੱਡਰੀਆ ਵਾਲੇ, ਤਖ਼ਤਾਂ ਦੇ ਜਥੇਦਾਰ ਸਾਹਿਬਾਨ ਆਦਿ ਆਗੂਆਂ ਅਤੇ ਸਿੱਖ ਸੰਗਠਨਾਂ ਨੇ ਆਮ ਆਦਮੀ ਪਾਰਟੀ ਜਾਂ ਕਾਂਗਰਸ ਨੂੰ ਵੋਟਾਂ ਪਵਾਕੇ 1984 ਵਿਚ ਹੋਏ ਬਲਿਊ ਸਟਾਰ ਦੇ ਕਤਲੇਆਮ, ਫਿਰ 1984 ਵਿਚ ਭਾਰਤ ਦੇ ਵੱਖ-ਵੱਖ ਸਥਾਨਾਂ ਤੇ ਹੋਏ ਕਤਲੇਆਮ 25 ਹਜ਼ਾਰ ਅਣਪਛਾਤੀਆ ਲਾਸਾਂ, ਹੋਦ ਚਿੱਲੜ, ਕਸ਼ਮੀਰ ਵਿਚ ਚਿੱਠੀ ਸਿੰਘ ਪੁਰਾ ਵਿਚ ਹੋਏ ਕਤਲੇਆਮ, ਭਾਈ ਦਰਸ਼ਨ ਸਿੰਘ ਲੋਹਾਰਾ, ਜਗਜੀਤ ਸਿੰਘ ਜੰਮੂ, ਜਸਪਾਲ ਸਿੰਘ ਚੌੜ ਸਿੱਧਵਾ, ਹਰਮਿੰਦਰ ਸਿੰਘ ਡੱਬਵਾਲੀ, ਬਲਕਾਰ ਸਿੰਘ ਮੁੰਬਈ, ਕਮਲਜੀਤ ਸਿੰਘ ਸੁਨਾਮ, ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਬਰਗਾੜੀ ਵਿਖੇ ਹੋਏ ਸਿੱਖ ਕਤਲੇਆਮ ਕਰਨ ਵਾਲੇ ਦੋਸ਼ੀਆਂ ਤੇ ਪਾਰਟੀਆਂ ਨੂੰ ਸਹਿਯੋਗ ਕਰਕੇ ਕੀ ਪੰਥ ਵਿਰੋਧੀ ਤਾਕਤਾਂ ਦਾ ਸਾਥ ਨਹੀਂ ਦਿੱਤਾ ? ਲੇਕਿਨ ਪੰਥਕ ਸੋਚ ਵਾਲਿਆ ਨੂੰ ਪੂਰਨ ਤੌਰ ਤੇ ਇਨ੍ਹਾਂ ਨੇ ਪਿੱਠ ਦੇ ਕੇ ਕੀ ਹਾਸਲ ਕੀਤਾ? ਉਸ ਲਈ ਸਿੱਖ ਕੌਮ ਦੀ ਕਚਹਿਰੀ ਵਿਚ ਇਹ ਸਭ ਜੁਆਬਦੇਹ ਹਨ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਜਿਸ ਆਮ ਆਦਮੀ ਪਾਰਟੀ ਨੂੰ ਉਨ੍ਹਾਂ ਨਿਰੰਕਾਰੀਆਂ ਦੀ ਸਰਪ੍ਰਸਤੀ ਹਾਸਲ ਹੈ, ਜਿਨ੍ਹਾਂ ਨੇ ਸ਼ਹੀਦ ਭਾਈ ਫ਼ੌਜਾ ਸਿੰਘ ਅਤੇ ਹੋਰ 12 ਸਿੰਘਾਂ ਨੂੰ ਸ਼ਹੀਦ ਕੀਤਾ ਸੀ, ਉਪਰੋਕਤ ਖਾੜਕੂ ਸੋਚ ਰੱਖਣ ਵਾਲੇ ਸੰਗਠਨਾਂ ਵੱਲੋਂ ਉਸ ਆਮ ਆਦਮੀ ਪਾਰਟੀ ਨੂੰ ਵੋਟਾਂ ਪਵਾਕੇ ਕੀ ਸ਼ਹੀਦਾਂ ਦੀਆਂ ਆਤਮਾਵਾਂ ਅਤੇ ਰੂਹਾਂ ਨੂੰ ਹੋਰ ਡੂੰਘਾਂ ਦਰਦ ਨਹੀਂ ਦਿੱਤਾ ਗਿਆ ? ਹੁਣ ਇਹ ਆਗੂ ਤੇ ਸੰਗਠਨ ਸਿੱਖ ਕੌਮ ਨੂੰ ਦੱਸਣ ਕਿ ਓਟਾਰੀਓ ਸੂਬੇ ਵਿਚ ਸਿੱਖ ਨਸ਼ਲਕੁਸੀ ਸੰਬੰਧੀ ਪਾਸ ਹੋਏ ਮਤੇ ਸੰਬੰਧੀ ਕੀ ਸਟੈਂਡ ਤੇ ਸੋਚ ਰੱਖਦੇ ਹਨ ? ਸ. ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਐਸ.ਜੀ.ਪੀ.ਸੀ. ਦਾ ਅਸੀਂ ਸਤਿਕਾਰ ਤੇ ਇੱਜਤ ਕਰਦੇ ਹਾਂ ਕਿਉਂਕਿ ਉਨ੍ਹਾਂ ਨੇ ਮੂਲ ਨਾਨਕਸਾਹੀ ਕੈਲੰਡਰ ਨੂੰ ਇੰਨ-ਬਿਨ ਜਾਰੀ ਕਰਕੇ ਸਿੱਖ ਕੌਮ ਦੀ ਕੌਮਾਂਤਰੀ ਪੱਧਰ ਤੇ ਪਹਿਚਾਣ ਨੂੰ ਉਜਾਗਰ ਕੀਤਾ ਸੀ । ਹੁਣ ਉਨ੍ਹਾਂ ਨੂੰ ਚਾਹੀਦਾ ਹੈ ਕਿ ਜਿਵੇ ਓਟਾਰੀਓ ਸਟੇਟ ਨੇ ਅਸੈਬਲੀ ਵਿਚ ਸਿੱਖ ਜ਼ਬਰ-ਜੁਲਮ ਸੰਬੰਧੀ ‘ਸਿੱਖ ਨਸ਼ਲਕੁਸੀ’ ਕਰਾਰ ਦਿੰਦੇ ਹੋਏ ਮਤਾ ਪਾਸ ਕੀਤਾ ਹੈ, ਉਸੇ ਤਰ੍ਹਾਂ ਐਸ.ਜੀ.ਪੀ.ਸੀ. ਦੇ ਹਾਊਸ ਵਿਚ ਇਸਦਾ ਮਤਾ ਪਾਸ ਕਰਕੇ ਇਸ ਨੂੰ ਕੌਮਾਂਤਰੀ ਪੱਧਰ ਤੇ ਹੋਰ ਉਜਾਗਰ ਕਰਨ ਅਤੇ ਆਪਣੇ ਕੌਮੀ ਫਰਜਾ ਤੇ ਜਿੰਮੇਵਾਰੀਆਂ ਨੂੰ ਪੂਰਨ ਕਰਨ ।

About The Author

Related posts

Leave a Reply

Your email address will not be published. Required fields are marked *