Select your Top Menu from wp menus
Header
Header
ਤਾਜਾ ਖਬਰਾਂ

ਪੰਜਾਬ ਸੂਬੇ ਨੂੰ ਹਰ ਪੱਖੋ ਬਿਹਤਰ ਬਣਾਉਣ ਲਈ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਉਣਾ ਅਤਿ ਦੀ ਜ਼ਰੂਰੀ : ਟਿਵਾਣਾ

ਪੰਜਾਬ ਸੂਬੇ ਨੂੰ ਹਰ ਪੱਖੋ ਬਿਹਤਰ ਬਣਾਉਣ ਲਈ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਉਣਾ ਅਤਿ ਦੀ ਜ਼ਰੂਰੀ : ਟਿਵਾਣਾ

ਸੰਗਰੂਰ, 15 ਮਈ ( ) “ਸੰਗਰੂਰ ਲੋਕ ਸਭਾ ਹਲਕੇ ਵਿਚ ਆਉਦੇ 9 ਵਿਧਾਨ ਸਭਾ ਹਲਕਿਆ ਦੇ ਨਿਵਾਸੀਆਂ ਨੂੰ ਸਭ ਥੜੇਬਾਜੀਆਂ, ਪਾਰਟੀਆਂ, ਜਮਾਤਾਂ ਦੀਆਂ ਵਲਗਣਾਂ ਤੋਂ ਉਪਰ ਉੱਠਕੇ 19 ਮਈ ਨੂੰ ਆਪਣੇ ਵੋਟ ਹੱਕ ਦੀ ਵਰਤੋਂ ਸੂਝਵਾਨਤਾ, ਦੂਰਅੰਦੇਸ਼ੀ ਅਤੇ ਸੰਜ਼ੀਦਗੀ ਨਾਲ ਕਰਨੀ ਹੋਵੇਗੀ । ਕਿਉਂਕਿ ਪੰਜਾਬ ਸੂਬੇ ਅਤੇ ਇਥੋਂ ਦੇ ਨਿਵਾਸੀਆਂ ਦੀ ਬਿਹਤਰੀ ਕਰਨ ਲਈ ਅਤੇ ਉਨ੍ਹਾਂ ਨੂੰ ਦਰਪੇਸ਼ ਆ ਰਹੀਆ ਮੁਸ਼ਕਿਲਾਂ ਨੂੰ ਸਹੀ ਢੰਗ ਨਾਲ ਹੱਲ ਕਰਨ ਲਈ ਇਕੋ-ਇਕ ਸਖਸ਼ੀਅਤ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹੀ ਦ੍ਰਿੜ ਇਰਾਦਾ ਤੇ ਸਮਰੱਥਾਂ ਰੱਖਦੇ ਹਨ । ਫਿਰ ਉਨ੍ਹਾਂ ਨੂੰ ਆਪਣੇ ਸੂਬੇ ਦੇ ਨਿਵਾਸੀਆਂ ਨਾਲ ਦਿਲੀ ਪਿਆਰ ਹੈ । ਇਸ ਲਈ ਸਮੁੱਚੇ ਸੂਬੇ ਅਤੇ ਨਿਵਾਸੀਆਂ ਦੀ ਚਹੁਪੱਖੀ ਖੁਸ਼ਹਾਲਤਾਂ, ਬੇਰੁਜਗਾਰੀ ਅਤੇ ਰਿਸਵਤਖੋਰੀ ਦੇ ਪੂਰਨ ਖਾਤਮੇ ਲਈ ਅਤੇ ਇਨਸਾਫ਼ ਵਾਲਾ ਅਤੇ ਬਰਾਬਰਤਾ ਦੇ ਹੱਕ ਪ੍ਰਦਾਨ ਕਰਨ ਵਾਲਾ ਰਾਜ ਭਾਗ ਕਾਇਮ ਕਰਨ ਲਈ ਸੰਗਰੂਰ ਲੋਕ ਸਭਾ ਹਲਕੇ ਦੇ ਨਿਵਾਸੀਆਂ ਅਤੇ ਵੋਟਰਾਂ ਦੀ ਇਕ ਵੱਡੀ ਜਿ਼ੰਮੇਵਾਰੀ ਬਣ ਜਾਂਦੀ ਹੈ ਕਿ ਉਹ ਸ. ਸਿਮਰਨਜੀਤ ਸਿੰਘ ਮਾਨ ਵਰਗੀ ਇਮਾਨਦਾਰ ਸਖਸ਼ੀਅਤ ਦੇ ਚੋਣ ਨਿਸ਼ਾਨ “ਟਰੱਕ” ਦੇ ਹੱਕ ਵਿਚ ਆਪਣਾ ਬਟਨ ਦੱਬਣ ।”

ਇਹ ਅਪੀਲ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੰਗਰੂਰ ਲੋਕ ਸਭਾ ਹਲਕੇ ਦੇ ਸਮੁੱਚੇ ਨਿਵਾਸੀਆਂ ਅਤੇ ਵੋਟਰਾਂ ਉਤੇ ਇਕ ਇਖ਼ਲਾਕੀ ਅਤੇ ਪੰਜਾਬ ਪੱਖੀ ਜਿ਼ੰਮੇਵਾਰੀ ਦਾ ਅਹਿਸਾਸ ਕਰਵਾਉਦੇ ਹੋਏ ਅਤੇ ਉਨ੍ਹਾਂ ਨੂੰ ਇਕ ਸੰਜ਼ੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸੰਗਰੂਰ ਲੋਕ ਸਭਾ ਹਲਕੇ ਤੋਂ ਬੇਸ਼ੱਕ ਕਾਂਗਰਸ, ਬਾਦਲ-ਬੀਜੇਪੀ, ਆਮ ਆਦਮੀ ਪਾਰਟੀ ਵੱਲੋਂ ਵੀ ਉਮੀਦਵਾਰ ਖੜ੍ਹੇ ਕੀਤੇ ਗਏ ਹਨ, ਪਰ ਹਲਕੇ ਦੇ ਨਿਵਾਸੀਆਂ ਨੂੰ ਆਪਣੇ ਮਨ-ਆਤਮਾ ਵਿਚ ਇਸ ਗੱਲ ਨੂੰ ਚੰਗੀ ਤਰ੍ਹਾਂ ਰਿੜਕਣਾ ਹੋਵੇਗਾ ਕਿ ਕਾਂਗਰਸ ਜਮਾਤ ਨੇ ਸਾਡੇ ਧਾਰਮਿਕ ਅਸਥਾਂਨ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਕੇ 25 ਦੇ ਕਰੀਬ ਨਿਹੱਥੇ, ਨਿਰਦੋਸ਼ ਸਰਧਾਲੂਆਂ ਨੂੰ ਸ਼ਹੀਦ ਕੀਤਾ । 1984 ਵਿਚ ਮਰਹੂਮ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆ ਵਿਚ ਸਿੱਖਾਂ ਨੂੰ ਜਿਸ ਜਾਲਮਨਾਂ ਢੰਗ ਨਾਲ ਕਤਲੇਆਮ ਕੀਤਾ ਗਿਆ, ਉਸ ਪਿੱਛੇ ਕਾਂਗਰਸ ਜਮਾਤ ਤੇ ਉਸਦੇ ਆਗੂ ਜਿ਼ੰਮੇਵਾਰ ਹਨ । ਫਿਰ ਹਜ਼ਾਰਾਂ ਦੀ ਗਿਣਤੀ ਵਿਚ ਇਸ ਕਾਂਗਰਸ ਜਮਾਤ ਨੇ ਅੰਮ੍ਰਿਤਧਾਰੀ ਸਿੱਖ ਨੌਜ਼ਵਾਨਾਂ ਨੂੰ ਘਰਾਂ ਵਿਚੋਂ ਚੁੱਕ ਕੇ ਝੂਠੇ ਪੁਲਿਸ ਮੁਕਾਬਲੇ ਬਣਾਏ । 25 ਹਜ਼ਾਰ ਦੇ ਕਰੀਬ ਅਣਪਛਾਤੀਆ ਲਾਸਾ ਕਹਿਕੇ ਨਹਿਰਾਂ, ਦਰਿਆਵਾਂ ਵਿਚ ਰੋੜਿਆ ਗਿਆ । ਪੰਜਾਬ ਸੂਬੇ ਨੂੰ ਮਾਲੀ ਤੇ ਇਖ਼ਲਾਕੀ ਤੌਰ ਤੇ ਕੰਗਾਲ ਕਰਨ ਲਈ ਕਾਂਗਰਸ ਸਿੱਧੇ ਤੌਰ ਤੇ ਜਿ਼ੰਮੇਵਾਰ ਹੈ । ਮੁਸਲਿਮ ਕੌਮ ਦੀ ਬਾਬਰੀ ਮਸਜਿਦ ਨੂੰ ਢਹਿ-ਢੇਰੀ ਕਰਨ ਵਿਚ ਕਾਂਗਰਸ ਨੇ ਬੀਜੇਪੀ ਨਾਲ ਮਿਲਕੇ ਇਹ ਕਾਲਾ ਕਾਰਨਾਮਾਂ ਕੀਤਾ । ਗੁਜਰਾਤ ਵਿਚ 2002 ਵਿਚ 2 ਹਜ਼ਾਰ ਮੁਸਲਮਾਨਾਂ ਦਾ ਕਤਲੇਆਮ ਕਰਨ ਲਈ ਸ੍ਰੀ ਮੋਦੀ ਤੇ ਫਿਰਕੂ ਜਮਾਤਾਂ ਜਿ਼ੰਮੇਵਾਰ ਹਨ । 2013 ਵਿਚ 60 ਹਜ਼ਾਰ ਸਿੱਖ ਜਿ਼ੰਮੀਦਾਰਾਂ ਨੂੰ ਉਨ੍ਹਾਂ ਦੀਆਂ ਮਲਕੀਅਤ ਜ਼ਮੀਨਾਂ ਅਤੇ ਉਨ੍ਹਾਂ ਦੇ ਘਰਾਂ-ਕਾਰੋਬਾਰਾਂ ਤੋਂ ਬੇਘਰ ਅਤੇ ਬੇਜ਼ਮੀਨੇ ਕਰਨ ਲਈ ਇਹ ਫਿਰਕੂ ਜਿ਼ੰਮੇਵਾਰ ਹਨ । ਦੱਖਣੀ ਸੂਬਿਆਂ ਵਿਚ ਇਸਾਈ ਕੌਮ ਦੇ ਚਰਚਾਂ ਨੂੰ ਅੱਗਾਂ ਲਗਾਉਣ, ਨਨਜਾਂ ਨਾਲ ਬਲਾਤਕਾਰ ਕਰਨ ਲਈ ਬੀਜੇਪੀ-ਆਰ.ਐਸ.ਐਸ. ਮੋਹਰੀ ਰਹੀ । ਉਪਰੋਕਤ ਬਲਿਊ ਸਟਾਰ ਦੇ ਫ਼ੌਜੀ ਹਮਲੇ ਅਤੇ ਪੰਜਾਬ ਦੇ ਪਾਣੀਆਂ, ਰਾਜਧਾਨੀ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ ਅਤੇ ਹੈੱਡਵਰਕਸਾਂ ਨੂੰ ਜ਼ਬਰੀ ਲੁੱਟਣ ਲਈ ਬਾਦਲ ਦਲ ਉਪਰੋਕਤ ਕਾਂਗਰਸ ਤੇ ਬੀਜੇਪੀ ਜਮਾਤਾਂ ਨੂੰ ਹਰ ਤਰ੍ਹਾਂ ਸਾਥ ਦਿੰਦੇ ਆ ਰਹੇ ਹਨ । ਪੰਜਾਬ ਸੂਬੇ ਅਤੇ ਪੰਜਾਬੀਆਂ ਨੂੰ ਮਾਲੀ ਅਤੇ ਸਮਾਜਿਕ ਤੌਰ ਤੇ ਵੱਡਾ ਨੁਕਸਾਨ ਪਹੁੰਚਾਉਣ ਲਈ ਕਾਂਗਰਸ, ਬੀਜੇਪੀ-ਬਾਦਲ ਦਲ ਅਤੇ ਆਮ ਆਦਮੀ ਪਾਰਟੀ ਸਭ ਜਿ਼ੰਮੇਵਾਰ ਹਨ । ਇਸ ਲਈ ਸੰਗਰੂਰ ਲੋਕ ਸਭਾ ਹਲਕੇ ਦੇ ਨਿਵਾਸੀ 19 ਮਈ ਨੂੰ ਆਪੋ-ਆਪਣੇ ਵੋਟ ਹੱਕ ਦੀ ਵਰਤੋਂ ਬਿਨ੍ਹਾਂ ਕਿਸੇ ਡਰ-ਭੈ ਅਤੇ ਨਿਰਪੱਖਤਾ ਨਾਲ ਕਰਦੇ ਹੋਏ ਜੋ ਸ. ਸਿਮਰਨਜੀਤ ਸਿੰਘ ਮਾਨ ਦੀ ਸਖਸ਼ੀਅਤ ਉਨ੍ਹਾਂ ਦੇ ਵੋਟ ਦਾ ਸਹੀ ਮਾਇਨਿਆ ਵਿਚ ਹੱਕ ਰੱਖਦੀ ਹੈ, ਉਨ੍ਹਾਂ ਦੇ ਚੋਣ ਨਿਸ਼ਾਨ “ਟਰੱਕ” ਦੇ ਬਟਨ ਨੂੰ ਦਬਾਕੇ ਕੇਵਲ ਸੰਗਰੂਰ ਲੋਕ ਸਭਾ ਹਲਕੇ ਦੀ ਹੀ ਬਿਹਤਰੀ ਕਰਨ ਦੀ ਜਿ਼ੰਮੇਵਾਰੀ ਹੀ ਨਾ ਨਿਭਾਉਣ, ਬਲਕਿ ਸਮੁੱਚੇ ਪੰਜਾਬ ਸੂਬੇ ਅਤੇ ਪੰਜਾਬ ਨਿਵਾਸੀਆਂ ਦੀ ਬਿਹਤਰੀ ਕਰਨ ਦੇ ਅਮਲ ਕਰਵਾਉਣ ਦੇ ਉਦਮ ਕਰਨ ਵਿਚ ਯੋਗਦਾਨ ਪਾਉਣ ।

Webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *