Select your Top Menu from wp menus
Header
Header
ਤਾਜਾ ਖਬਰਾਂ

ਪੰਜਾਬ ਸਰਕਾਰ ਦਾ ਨਹੀ ਰਿਹਾ ਨਿਜਾਮ ਉਤੇ ਕੰਟਰੋਲ : ਮਾਨ

ਪੰਜਾਬ ਸਰਕਾਰ ਦਾ ਨਹੀ ਰਿਹਾ ਨਿਜਾਮ ਉਤੇ ਕੰਟਰੋਲ : ਮਾਨ

ਫ਼ਤਹਿਗੜ੍ਹ ਸਾਹਿਬ, 10 ਅਗਸਤ ( ) “ਪੰਜਾਬ ਸਰਕਾਰ ਵੱਲੋਂ ਜਾਰੀ ਨੀਤੀਆਂ ਸਹੀ ਤਰੀਕੇ ਨਾਲ ਵੱਖ-ਵੱਖ ਮਹਿਕਮਿਆ ਦੇ ਅਧਿਕਾਰੀ ਅਤੇ ਕਰਮਚਾਰੀ ਲਾਗੂ ਕਰਨ ਵਿਚ ਢਿੱਲ-ਮੱਠ ਇਸ ਕਰਕੇ ਵਿਖਾਉਦੇ ਹਨ ਕਿਉਂਕਿ ਸਰਕਾਰ ਚਲਾਉਣ ਵਾਲੇ ਆਗੂਆਂ ਵੱਲੋਂ ਇਨ੍ਹਾਂ ਪਾਲਸੀਆਂ ਨੂੰ ਲਾਗੂ ਕਰਵਾਉਣ ਲਈ ਦਬਾਅ ਨਹੀਂ ਬਣਾਇਆ ਜਾਂਦਾ । ਪੰਜਾਬ ਸਰਕਾਰ ਵੱਲੋਂ ਸ਼ਹਿਰਾਂ ਅਤੇ ਪਿੰਡਾਂ ਨੂੰ ਬਰਾਬਰ ਬਿਜਲੀ ਦੇਣ ਦੇ ਅਮਲ ਮਹਿਕਮੇ ਦੇ ਅਧਿਕਾਰੀਆਂ ਦੀ ਢਿੱਲੀ ਕਾਰਗੁਜਾਰੀ ਕਾਰਨ ਪਿੰਡਾਂ ਅਤੇ ਸ਼ਹਿਰਾਂ ਵਿਚ ਲੰਮੇ-ਲੰਮੇ ਬਿਜਲੀ ਦੇ ਕੱਟ ਪਬਲਿਕ ਨੂੰ ਝੱਲਣੇ ਪੈ ਰਹੇ ਹਨ । ਜਿਸ ਨਾਲ ਆਮ ਜਨ-ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ । ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਾਰੀ ਇਕ ਪ੍ਰੈਸ ਬਿਆਨ ਵਿਚ ਪ੍ਰਗਟ ਕਰਦਿਆ ਕਿਹਾ ਕਿ ਇਹੀ ਹਾਲ ਨਹਿਰੀ ਵਿਭਾਗ ਦਾ ਹੈ ਜਦੋਂਕਿ ਇਸ ਮਹਿਕਮੇ ਨਾਲ ਸੰਬੰਧਤ ਅਧਿਕਾਰੀਆਂ ਦਾ ਫਰਜ ਬਣਦਾ ਹੈ ਕਿ ਉਹ ਮੌਨਸੂਨ ਆਉਣ ਤੋਂ ਪਹਿਲਾ ਡਰੇਨਾਂ, ਨਾਲਿਆਂ ਅਤੇ ਨਹਿਰਾਂ ਦੀ ਸਫ਼ਾਈ ਨੂੰ ਪਹਿਲ ਦੇ ਆਧਾਰ ਤੇ ਕਰਨ । ਪਰ ਇਹ ਕੋਸਿ਼ਸ਼ਾਂ ਵੀ ਅਧਿਕਾਰੀਆਂ ਦੀ ਅਣਦੇਖੀ ਕਾਰਨ ਸਿਰੇ ਨਹੀਂ ਲੱਗ ਰਹੀਆਂ, ਜਿਸ ਕਾਰਨ ਮੌਨਸੂਨ ਸਮੇਂ ਹੜ੍ਹਾਂ ਵਰਗੀ ਭਿਆਨਕ ਸਥਿਤੀ ਬਣ ਜਾਂਦੀ ਹੈ ਜਿਸ ਨਾਲ ਕਰੋੜਾਂ ਏਕੜ ਜ਼ਮੀਨ ਤਬਾਹ ਹੋ ਜਾਂਦੀ ਹੈ ਅਤੇ ਕੀਮਤੀ ਮਕਾਨ ਵੀ ਇਸ ਤਬਾਹੀ ਦੀ ਭੇਟ ਚੜ੍ਹ ਜਾਂਦੇ ਹਨ । ਇਸ ਤੋਂ ਅੱਗੇ ਸ. ਮਾਨ ਨੇ ਕਿਹਾ ਕਿ ਟਰਾਸਪੋਰਟ ਮਹਿਕਮੇ ਵੱਲੋਂ ਵੀ ਟ੍ਰੈਫਿਕ ਨਿਯਮਾਂ ਬਾਰੇ ਪਬਲਿਕ ਨੂੰ ਜਾਣਕਾਰੀ ਨਾ ਦੇਣ ਕਾਰਨ ਐਕਸੀਡੈਟਾਂ ਵਿਚ ਕੀਮਤੀ ਜਾਨਾਂ ਮੌਤ ਦੀ ਘਾਟ ਵਿਚ ਜਾ ਰਹੀਆ ਹਨ । ਹਰ ਜਿ਼ਲ੍ਹਿਆਂ ਵਿਚ ਬਣੇ ਸੈਕਟਰੀਏਟਾਂ ਅਤੇ ਪੁਲਿਸ ਥਾਣਿਆਂ ਵਿਚ ਵੀ ਆਮ ਪਬਲਿਕ ਦੇ ਕੰਮਾਕਾਰਾਂ ਲਈ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਅਫ਼ਸਰਾਂ ਦੀ ਬੇਰੁਖੀ ਕਾਰਨ ਕਰਨਾ ਪੈ ਰਿਹਾ ਹੈ । ਸਿਆਸੀ ਆਗੂਆਂ ਦੀਆਂ ਬੱਸਾਂ ਦੇ ਚਾਲਕ ਤੇਜ਼ ਰਫ਼ਤਾਰ ਨਾਲ ਚੱਲਦੇ ਹਨ ਅਤੇ ਤਿੱਖੇ ਹਾਰਨ ਵਜਾ-ਵਜਾ ਕੇ ਛੋਰ ਪ੍ਰਦੂਸ਼ਣ ਫੈਲਾ ਰਹੇ ਹਨ । ਸਰਕਾਰੀ ਹਸਪਤਾਲਾਂ ਵਿਚ ਸਫ਼ਾਈ ਦੀ ਬਹੁਤ ਵੱਡੀ ਘਾਟ ਹੋਣ ਕਾਰਨ ਇਲਾਜ ਲਈ ਆਏ ਮਰੀਜ਼ਾਂ ਨੂੰ ਇਸ ਗੰਦਗੀ ਤੋਂ ਹੋਰ ਬਿਮਾਰੀਆਂ ਲੱਗਣ ਦਾ ਡਰ ਰਹਿੰਦਾ ਹੈ । ਡਾਕਟਰ ਅਤੇ ਹੋਰ ਸਟਾਫ਼ ਸਮੇਂ ਸਿਰ ਆਪਣੀ ਡਿਊਟੀ ਤੋਂ ਕੁਤਾਹੀ ਵਰਤਕੇ ਗਰੀਬ ਪਬਲਿਕ ਦੇ ਬੁਨਿਆਦੀ ਹੱਕ ਜੋ ਸਰਕਾਰਾਂ ਵੱਲੋਂ ਸਿਹਤ ਸਹੂਲਤ ਦਿੱਤੀ ਜਾਂਦੀ, ਉਸ ਤੋਂ ਪਾਸਾ ਵੱਟਦਿਆ ਆਪਣੇ ਫਰਜਾਂ ਦੀ ਪੂਰਤੀ ਨਹੀਂ ਕਰਦੇ ।”

ਸ. ਮਾਨ ਨੇ ਕਿਹਾ ਕਿ ਉਪਰ ਦਿੱਤੀਆਂ ਸਮੱਸਿਆਵਾਂ ਤੋਂ ਸਪੱਸਟ ਹੈ ਕਿ ਪੰਜਾਬ ਸਰਕਾਰ ਦਾ ਆਪਣੇ ਨਿਜਾਮ ਉਤੇ ਰਤੀ ਭਰ ਵੀ ਕੰਟਰੋਲ ਨਹੀਂ ਰਿਹਾ । ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਤੋਂ ਪਹਿਲਾ ਵੋਟਰਾਂ ਨਾਲ ਕੀਤੇ ਵਾਅਦੇ ਲਾਗੂ ਕਰਨ ਵਿਚ ਢਿੱਲ-ਮੱਠ ਕਿਉਂ ਵਿਖਾ ਰਹੇ ਹਨ ? 24 ਘੰਟੇ ਬਿਜਲੀ, ਵਧੀਆ ਸਿਹਤ ਸਹੂਲਤਾਂ, ਚੰਗਾਂ ਸਿੱਖਿਆ ਪ੍ਰਬੰਧ, ਬੇਰੁਜ਼ਗਾਰੀ ਖ਼ਤਮ ਕਰਨਾ, ਜਿੰਮੀਦਾਰਾਂ ਸਿਰ ਚੜ੍ਹੇ ਕਰਜੇ ਨੂੰ ਮੁਆਫ਼ ਕਰਨਾ, ਖੇਤ ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ, ਖੁਦਕਸੀਆ ਕਰਨ ਵਾਲੇ ਪਰਿਵਾਰਾਂ ਦੀ ਬਾਂਹ ਫੜਨਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨਾ ਅਤੇ ਬਰਗਾੜੀ ਕਾਂਡ ਵਿਚ ਸ਼ਹੀਦ ਹੋਏ ਦੋ ਨੌਜ਼ਵਾਨਾਂ ਦੇ ਕਾਤਲ ਪੁਲਿਸ ਅਫ਼ਸਰਾਂ ਖਿਲਾਫ਼ ਕਾਰਵਾਈ ਕਰਨ ਵਰਗੇ ਅਨੇਕਾਂ ਵਾਅਦੇ ਕਰਕੇ ਕੈਪਟਨ ਸਾਹਿਬ ਹੁਣ ਕੰਨੀ ਕਤਰਾ ਰਹੇ ਹਨ । ਪੰਜਾਬ ਸਰਕਾਰ ਦਾ ਫਰਜ ਬਣਦਾ ਹੈ ਕਿ ਉਹ ਆਪਣੇ ਵੱਲੋਂ ਚੋਣ ਮੈਨੀਫੈਸਟੋ ਵਿਚ ਕੀਤੇ ਵਾਅਦਿਆ ਨੂੰ ਤੁਰੰਤ ਲਾਗੂ ਕਰਨ ਲਈ ਢੁੱਕਵੇ ਕਦਮ ਚੁੱਕਣ ।

About The Author

Related posts

Leave a Reply

Your email address will not be published. Required fields are marked *