Select your Top Menu from wp menus
Header
Header
ਤਾਜਾ ਖਬਰਾਂ

ਪੰਜਾਬ ਸਰਕਾਰ ਉਲਟੀਆਂ-ਸਿੱਧੀਆਂ ਬਿਆਨਬਾਜੀਆ ਨੂੰ ਤਿਆਗਕੇ ਇਥੋਂ ਦੇ ਨਿਵਾਸੀਆ ਦੀ ਸੜਕਾਂ ਤੇ ਫਿਰ ਰਹੇ ਡੰਗਰਾਂ ਅਤੇ ਬਾਂਦਰਾ ਤੋਂ ਜੀਵਨ ਸੁਰੱਖਿਅਤ ਕਰੇ : ਮਾਨ

ਪੰਜਾਬ ਸਰਕਾਰ ਉਲਟੀਆਂ-ਸਿੱਧੀਆਂ ਬਿਆਨਬਾਜੀਆ ਨੂੰ ਤਿਆਗਕੇ ਇਥੋਂ ਦੇ ਨਿਵਾਸੀਆ ਦੀ ਸੜਕਾਂ ਤੇ ਫਿਰ ਰਹੇ ਡੰਗਰਾਂ ਅਤੇ ਬਾਂਦਰਾ ਤੋਂ ਜੀਵਨ ਸੁਰੱਖਿਅਤ ਕਰੇ : ਮਾਨ
 
ਫ਼ਤਹਿਗੜ੍ਹ ਸਾਹਿਬ, 07 ਫਰਵਰੀ ( ) “ਪੰਜਾਬ ਸਰਕਾਰ ਵੱਲੋਂ ਅਖ਼ਬਾਰਾਂ ਅਤੇ ਮੀਡੀਏ ਵਿਚ ਪੰਜਾਬ ਸੂਬੇ ਤੇ ਇਥੋਂ ਦੇ ਨਿਵਾਸੀਆ ਦੀ ਤਰੱਕੀ ਅਤੇ ਉਨ੍ਹਾਂ ਦੀ ਆਮਦਨ ਵੱਧਣ ਦੀਆਂ ਗੁੰਮਰਾਹਕੁੰਨ ਬਿਆਨਬਾਜੀ ਕੀਤੀ ਜਾ ਰਹੀ ਹੈ। ਜਦੋਂਕਿ ਮਹਿੰਗਾਈ, ਬਿਜਲੀ ਦੇ ਬਿਲ, ਰੋਜ਼ਾਨਾ ਰਸੋਈ ਦੀ ਵਰਤੋਂ ਵਿਚ ਆਉਣ ਵਾਲੀਆ ਵਸਤਾਂ, ਪੈਟਰੋਲ-ਡੀਜ਼ਲ, ਬੱਸ ਕਿਰਾਏ ਆਦਿ ਵਿਚ ਹੋਇਆ ਇਜਾਫਾ ਇਸ ਗੱਲ ਨੂੰ ਪ੍ਰਤੱਖ ਕਰਦਾ ਹੈ ਕਿ ਪੰਜਾਬ ਸਰਕਾਰ ਦੀਆਂ ਦਿਸ਼ਾਹੀਣ ਨੀਤੀਆ ਦੀ ਬਦੌਲਤ ਇਥੋਂ ਦਾ ਨਿਜਾਮੀ ਪ੍ਰਬੰਧ ਅਤੇ ਲੋਕ ਸਹੂਲਤਾਂ ਪ੍ਰਦਾਨ ਕਰਨ ਵਾਲੀ ਪ੍ਰਣਾਲੀ ਅਸਤ-ਵਿਅਸਤ ਹੋ ਚੁੱਕੀ ਹੈ । ਇਹ ਹੋਰ ਵੀ ਦੁੱਖ ਅਤੇ ਅਫ਼ਸੋਸ ਵਾਲੇ ਅਮਲ ਹੋ ਰਹੇ ਹਨ ਕਿ ਪੰਜਾਬ ਦੀਆਂ ਸੜਕਾਂ, ਗਲੀਆ, ਬਜ਼ਾਰਾਂ ਵਿਚ ਅੱਜ ਵੱਡੀ ਗਿਣਤੀ ਵਿਚ ਗਊਆਂ, ਹੋਰ ਡੰਗਰ ਅਤੇ ਬਾਂਦਰ ਵਗੈਰਾਂ ਇਥੋਂ ਦੇ ਨਿਵਾਸੀਆ ਦੇ ਜੀਵਨ ਵਿਚ ਹੀ ਰੁਕਾਵਟ ਨਹੀਂ ਪਾ ਰਹੇ ਬਲਕਿ ਇਹ ਡੰਗਰ-ਵੱਛੇ ਰੋਜ਼ਾਨਾ ਹੀ ਵੱਡੇ-ਵੱਡੇ ਐਕਸੀਡੈਟਾਂ ਨੂੰ ਦਾਵਤ ਦੇ ਰਹੇ ਹਨ । ਇਥੇ ਹੀ ਬਸ ਨਹੀਂ ਇਹ ਡੰਗਰ ਜਿ਼ੰਮੀਦਾਰਾਂ ਦੀ ਫ਼ਸਲ ਦਾ ਉਜਾੜਾ ਵੀ ਕਰ ਰਹੇ ਹਨ । ਪਰ ਇੰਡੀਆਂ ਤੇ ਪੰਜਾਬ ਸਰਕਾਰ ਵੱਲੋਂ ਹਰ ਚੀਜ ਉਤੇ ਗਊਸੈਸ ਲਗਾਉਣ ਦੇ ਬਾਵਜੂਦ ਵੀ ਇਨ੍ਹਾਂ ਡੰਗਰਾਂ ਨੂੰ ਗਊਸਲਾਵਾਂ ਵਿਚ ਰੱਖਣ ਅਤੇ ਥਾਂ-ਥਾਂ ਤੇ ਬਾਂਦਰਾ ਦੀ ਸੰਖਿਆ ਵੱਧਣ ਅਤੇ ਉਨ੍ਹਾਂ ਵੱਲੋਂ ਛੋਟੇ ਬੱਚਿਆ ਨੂੰ ਜ਼ਖਮੀ ਕਰਨ ਅਤੇ ਮੌਤ ਦੇ ਮੂੰਹ ਵਿਚ ਧਕੇਲਣ ਦੀਆਂ ਅਤਿ ਦਰਦਨਾਕ ਕਾਰਵਾਈਆ ਵੱਲ ਸਰਕਾਰ ਦਾ ਕੋਈ ਧਿਆਨ ਨਾ ਹੋਣਾ ਇਹ ਹਕੂਮਤੀ ਅਸਫ਼ਲਤਾ ਨੂੰ ਪ੍ਰਤੱਖ ਕਰਦਾ ਹੈ ।”
 
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਸਰਕਾਰ ਵੱਲੋਂ ਗਊਆਂ, ਡੰਗਰਾਂ, ਬਾਂਦਰਾ ਦੀ ਵੱਧਦੀ ਗਿਣਤੀ ਅਤੇ ਹੋਣ ਵਾਲੇ ਐਕਸੀਡੈਟਾਂ ਦਾ ਖਾਤਮਾ ਕਰਨ ਲਈ ਅਤੇ ਇਥੋਂ ਦੇ ਨਿਵਾਸੀਆ ਦੇ ਜੀਵਨ ਨੂੰ ਸੁਰੱਖਿਅਤ ਕਰਨ ਲਈ ਕੋਈ ਵੀ ਉਦਮ ਨਾ ਹੋਣ ਦੀ ਜੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਥੋਂ ਦਾ ਹਰ ਨਾਗਰਿਕ ਹਰ ਵਸਤੂ ਉਤੇ ਟੈਕਸ ਸਰਕਾਰ ਨੂੰ ਅਦਾ ਕਰਦਾ ਹੈ । ਇਨ੍ਹਾਂ ਟੈਕਸਾਂ ਰਾਹੀ ਇਕੱਤਰ ਹੋਏ ਧਨ ਨੂੰ ਇਥੋਂ ਦੇ ਨਿਵਾਸੀਆ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ, ਉਨ੍ਹਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰਨ, ਸਿੱਖਿਆ ਅਤੇ ਸਿਹਤ ਲਈ ਫਰੀ ਸੇਵਾਵਾਂ ਉਪਲੱਬਧ ਕਰਵਾਉਣ ਅਤੇ ਕਾਨੂੰਨੀ ਵਿਵਸਥਾਂ ਨੂੰ ਹਰ ਕੀਮਤ ਤੇ ਕਾਇਮ ਰੱਖਦੇ ਹੋਏ ਅਮਨ-ਚੈਨ ਤੇ ਜਮਹੂਰੀਅਤ ਵਿਚ ਸਥਿਰਤਾ ਲਿਆਉਣਾ ਮੁੱਖ ਜਿ਼ੰਮੇਵਾਰੀ ਹੁੰਦੀ ਹੈ । ਜਿਸ ਤੋਂ ਪੰਜਾਬ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਜੋਰਦਾਰ ਮੰਗ ਕਰਦਾ ਹੈ ਕਿ ਇਥੋਂ ਦੀ ਨੌਜ਼ਵਾਨੀ ਵਿਚ ਵੱਧਦੀ ਬੇਰੁਜਗਾਰੀ ਨੂੰ ਦੂਰ ਕਰਨ ਲਈ ਵੱਡੇ-ਵੱਡੇ ਪ੍ਰੋਜੈਕਟ ਲਿਆਂਦੇ ਜਾਣ, ਇਥੋਂ ਦੇ ਨਿਵਾਸੀਆ ਦੀ ਸਿਹਤ ਦੀ ਹਰ ਪੱਖੋ ਬਿਹਤਰੀ ਲਈ ਹਸਪਤਾਲਾਂ ਵਿਚ ਲੌੜੀਦੀਆ ਸਹੂਲਤਾਂ, ਦਵਾਈਆ, ਡਾਕਟਰ ਅਤੇ ਆਧੁਨਿਕ ਮਸ਼ੀਨਾਂ ਪ੍ਰਦਾਨ ਕੀਤੀਆ ਜਾਣ । ਨਸਿ਼ਆਂ ਤੋਂ ਨੌਜ਼ਵਾਨੀ ਨੂੰ ਦੂਰ ਰੱਖਣ ਹਿੱਤ ਟੀ.ਵੀ, ਸੋਸਲ ਮੀਡੀਆ ਆਦਿ ਉਤੇ ਪ੍ਰਚਾਰ ਦੇ ਨਾਲ-ਨਾਲ ਪਿੰਡਾਂ ਅਤੇ ਕਸਬਿਆ ਵਿਚ ਸਰਕਾਰ ਵੱਲੋਂ ਅੱਛੇ ਕੋਚ ਰੱਖਕੇ ਨੌਜ਼ਵਾਨੀ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਵੇ, ਗਰਾਊਡ ਬਣਾਏ ਜਾਣ, ਉਨ੍ਹਾਂ ਨੂੰ ਇਖਲਾਕੀ ਅਤੇ ਸਮਾਜਿਕ ਅਗਵਾਈ ਵੀ ਦੇਣ ਦਾ ਪ੍ਰਬੰਧ ਹੋਵੇ । ਜੋ ਡੰਗਰ-ਵੱਛੇ, ਬਾਂਦਰ ਵਗੈਰਾਂ ਲੋਕਾਈ ਦਾ ਨੁਕਸਾਨ ਕਰਦੇ ਹਨ, ਉਨ੍ਹਾਂ ਨੂੰ ਗਊਸਲਾਵਾਂ ਵਿਚ ਰੱਖਣ ਅਤੇ ਚਾਰੇ ਦਾ ਪ੍ਰਬੰਧ ਕੀਤਾ ਜਾਵੇ । ਬਾਂਦਰਾ ਨੂੰ ਫੜਕੇ ਦੂਰ ਜੰਗਲਾਂ ਵਿਚ ਛੱਡਣ ਦਾ ਪ੍ਰਬੰਧ ਹੋਵੇ ਤਾਂ ਕਿ ਦਰਦਨਾਕ ਹਾਦਸੇ ਹੋਣ ਅਤੇ ਫਸਲਾਂ ਦਾ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ । 
Webmaster
Lakhvir Singh
Shiromani Akali Dal (Amritsar)
9781-222-567

About The Author

Related posts

Leave a Reply

Your email address will not be published. Required fields are marked *