Select your Top Menu from wp menus
Header
Header
ਤਾਜਾ ਖਬਰਾਂ

ਪੰਜਾਬ ਵਿਚ ਅਤੇ ਸਿੱਖ ਕੌਮ ਵਿਚ ਵਿਚਰਣ ਵਾਲੀਆ ਪਾਰਟੀਆਂ ਵੱਲੋਂ ਬਲਿਊ ਸਟਾਰ ਦੇ ਫੌ਼ਜੀ ਹਮਲੇ ਦਾ ਸਵਾਗਤ ਕਰਨ ਵਾਲੇ ਵੀਅਤਨਾਮ ਮੁਲਕ ਨਾਲ ਯਾਰੀਆਂ ਸਿੱਖ ਕੌਮ ਲਈ ਅਸਹਿ : ਮਾਨ

ਪੰਜਾਬ ਵਿਚ ਅਤੇ ਸਿੱਖ ਕੌਮ ਵਿਚ ਵਿਚਰਣ ਵਾਲੀਆ ਪਾਰਟੀਆਂ ਵੱਲੋਂ ਬਲਿਊ ਸਟਾਰ ਦੇ ਫੌ਼ਜੀ ਹਮਲੇ ਦਾ ਸਵਾਗਤ ਕਰਨ ਵਾਲੇ ਵੀਅਤਨਾਮ ਮੁਲਕ ਨਾਲ ਯਾਰੀਆਂ ਸਿੱਖ ਕੌਮ ਲਈ ਅਸਹਿ : ਮਾਨ

ਫ਼ਤਹਿਗੜ੍ਹ ਸਾਹਿਬ, 7 ਸਤੰਬਰ ( ) ਪਿਛਲੇ ਦਿਨੀਂ ਵੀਅਤਨਾਮ ਦਾ ਇਕ ਵਫਦ ਚੰਡੀਗੜ੍ਹ ਵਿਖੇ ਆਇਆ ਸੀ, ਜਿਸ ਨੂੰ ਆਮ ਆਦਮੀ ਪਾਰਟੀ ਦੇ ਆਗੂ ਸ. ਸੁਖਪਾਲ ਸਿੰਘ ਖਹਿਰਾ ਅਤੇ ਸੀ.ਪੀ.ਆਈ. ਦੇ ਆਗੂ ਸ੍ਰੀ ਜੋਗਿੰਦਰ ਦਿਆਲ ਵੱਲੋਂ ਮੁਲਾਕਾਤ ਕਰਦੇ ਹੋਏ ਉਸ ਵਫ਼ਦ ਦੀ ਬਹੁਤ ਤਾਰੀਫ਼ ਕੀਤੀ ਗਈ । ਪਰ ਅਸੀਂ ਇਨ੍ਹਾਂ ਦੋਵਾਂ ਆਗੂਆਂ ਨੂੰ ਇਹ ਯਾਦ ਕਰਵਾਉਣਾ ਚਾਹੁੰਦੇ ਹਾਂ ਕਿ ਜਦੋਂ 1984 ਵਿਚ ਆਪ੍ਰੇਸ਼ਨ ਬਲਿਊ ਸਟਾਰ ਦਾ ਫ਼ੌਜੀ ਹਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਤੇ ਹੋਇਆ ਸੀ ਤਾਂ ਬੀਜੇਪੀ, ਸੀ.ਪੀ.ਆਈ. ਸੀ.ਪੀ.ਐਮ ਆਦਿ ਸਭਨਾਂ ਪਾਰਟੀਆਂ ਨੇ ਉਸਦਾ ਸਵਾਗਤ ਕੀਤਾ ਸੀ । ਲੇਕਿਨ ਬਾਹਰਲੇ ਮੁਲਕਾਂ ਵਿਚੋਂ ਕਿਸੇ ਵੀ ਮੁਲਕ ਨੇ ਮਰਹੂਮ ਇੰਦਰਾ ਗਾਂਧੀ ਤੇ ਹਿੰਦ ਹਕੂਮਤ ਨੂੰ ਇਸ ਹਮਲੇ ਬਾਰੇ ਵਧਾਈ ਨਹੀਂ ਦਿੱਤੀ। ਕੇਵਲ ਵੀਅਤਨਾਮ ਅਤੇ ਫਲਸਤੀਨ ਦੇ ਸ੍ਰੀ ਯਾਸਿਰ ਅਰਾਫ਼ਤ ਨੇ ਇੰਦਰਾ ਗਾਂਧੀ ਤੇ ਹਿੰਦ ਨੂੰ ਮੁਬਾਰਕਾ ਦਿੱਤੀਆ ਸਨ । ਫਿਰ ਜਦੋਂ ਅਜਿਹੇ ਮੁਲਕਾਂ ਦੇ ਵਫ਼ਦਾ ਨਾਲ ਸ੍ਰੀ ਖਹਿਰਾ ਅਤੇ ਸ੍ਰੀ ਦਿਆਲ ਮੁਲਾਕਾਤਾਂ ਕਰਕੇ ਤਾਰੀਫ਼ ਕਰਨ ਦੇ ਦੁੱਖਦਾਇਕ ਅਮਲ ਕਰਨ ਤਾਂ ਸਿੱਖ ਕੌਮ ਸ੍ਰੀ ਖਹਿਰਾ ਅਤੇ ਸ੍ਰੀ ਦਿਆਲ ਵਰਗੇ ਆਗੂਆਂ ਨੂੰ ਕਿਸ ਲਾਈਨ ਵਿਚ ਰੱਖੇਗੀ, ਉਸਦਾ ਅਜਿਹੇ ਆਗੂਆਂ ਨੂੰ ਅਹਿਸਾਸ ਹੋਣਾ ਚਾਹੀਦਾ ਹੈ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਸੁਖਪਾਲ ਸਿੰਘ ਖਹਿਰਾ ਅਤੇ ਸ੍ਰੀ ਜੋਗਿੰਦਰ ਦਿਆਲ ਵੱਲੋਂ ਬਲਿਊ ਸਟਾਰ ਦੇ ਹਾਮੀ ਵੀਅਤਨਾਮ ਮੁਲਕ ਦੇ ਵਫ਼ਦ ਦੀ ਤਾਰੀਫ ਕਰਨ ਅਤੇ ਸਵਾਗਤ ਕਰਨ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਸਿੱਖ ਕੌਮ ਨੂੰ ਅਜਿਹੇ ਆਗੂਆਂ ਦੀਆਂ ਸਿੱਖ ਤੇ ਪੰਜਾਬ ਵਿਰੋਧੀ ਕਾਰਵਾਈਆ ਤੋ ਸੁਚੇਤ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵੱਸਣ ਵਾਲੇ ਲੀਡਰ ਉਪਰੋਕਤ ਬੇਰਹਿੰਮ ਉਨ੍ਹਾਂ ਮੁਲਕਾਂ ਦੇ ਆਗੂਆਂ ਨਾਲ ਬੈਠਣ ਜਾਂ ਯਾਰੀਆਂ ਪਾਉਣ ਜਿਨ੍ਹਾਂ ਨੇ ਬਲਿਊ ਸਟਾਰ ਦੇ ਫ਼ੌਜੀ ਹਮਲੇ ਦੀ ਹਮਾਇਤ ਕੀਤੀ ਹੋਵੇ ਤਾਂ ਸਿੱਖ ਕੌਮ ਦੇ ਮਨਾਂ ਨੂੰ ਅਤੇ ਆਤਮਾਵਾਂ ਨੂੰ ਡੂੰਘੀ ਠੇਸ ਪਹੁੰਚਦੀ ਹੈ ਅਤੇ ਡੂੰਘਾਂ ਦੁੱਖ ਲਗਦਾ ਹੈ । ਕਾਮਰੇਡ ਦਿਆਲ ਨੂੰ ਅਸੀਂ ਇਹ ਵੀ ਯਾਦ ਕਰਵਾਉਣਾ ਚਾਹੁੰਦੇ ਹਾਂ ਕਿ 1943 ਵਿਚ ਉਨ੍ਹਾਂ ਦੀ ਪਾਰਟੀ ਸੀ.ਪੀ.ਆਈ. ਨੇ ਜੋ ਖ਼ਾਲਿਸਤਾਨ ਦੇ ਹੱਕ ਵਿਚ ਮਤਾ ਪਾਸ ਕੀਤਾ ਸੀ, ਉਸਦੀ ਡਿਰਾਫਟਿੰਗ ਸੀ.ਪੀ.ਆਈ. ਆਗੂ ਸ੍ਰੀ ਹਰਕ੍ਰਿਸ਼ਨ ਸੁਰਜੀਤ ਨੇ ਕੀਤੀ ਸੀ । ਸਿੱਖਾਂ ਤੇ ਪੰਜਾਬ ਵਿਚ ਰਹਿਕੇ ਜਿਹੜੀਆ ਪਾਰਟੀਆਂ ਪੰਜਾਬ ਦੀ ਨੁਮਾਇੰਦਗੀ ਕਰਦੀਆ ਹਨ, ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਸ ਬਲਿਊ ਸਟਾਰ ਆਪ੍ਰੇਸ਼ਨ ਦੀ ਹਮਾਇਤ ਕਰਨ ਵਾਲੇ ਮੁਲਕਾਂ ਜਾਂ ਆਗੂਆਂ ਨਾਲ ਕਿਸੇ ਤਰ੍ਹਾਂ ਦੀ ਯਾਰੀ ਨਾ ਰੱਖੀ ਜਾਵੇ ਜਿਸ ਨਾਲ ਸਿੱਖ ਕੌਮ ਨੂੰ ਸੱਟ ਵੱਜਦੀ ਹੋਵੇ ।

ਸ. ਮਾਨ ਨੇ ਇਕ ਵੱਖਰੇ ਬਿਆਨ ਵਿਚ ਬਰਮਾ ਵਿਚ ਰੋਹਿੰਗਾਂ ਜਾਤੀ ਦੇ ਵੱਸਣ ਵਾਲੇ ਮੁਸਲਮਾਨਾਂ ਨਾਲ ਬਰਮਾ ਦੀ ਹਕੂਮਤ ਵੱਲੋਂ ਮਨੁੱਖੀ ਅਧਿਕਾਰਾਂ ਦਾ ਅਤੇ ਕੌਮਾਂਤਰੀ ਪੱਧਰ ਦੀਆਂ ਇਨਸਾਨੀਅਤ ਪੱਖੀ ਨਿਯਮਾਂ ਤੇ ਸਿਧਾਤਾਂ ਦਾ ਉਲੰਘਣ ਕਰਕੇ ਉਨ੍ਹਾਂ ਨੂੰ ਵੱਡੀ ਗਿਣਤੀ ਵਿਚ ਮਾਰ ਮੁਕਾਉਣ ਅਤੇ ਉਨ੍ਹਾਂ ਉਤੇ ਗੈਰ-ਇਨਸਾਨੀਅਤ ਢੰਗਾਂ ਰਾਹੀ ਜ਼ਬਰ-ਜੁਲਮ ਕਰਨ ਦੀ ਜਿਥੇ ਨਿਖੇਧੀ ਕੀਤੀ, ਉਥੇ ਉਨ੍ਹਾਂ ਨੇ ਹਿੰਦ ਦੀ ਮੋਦੀ ਹਕੂਮਤ ਨੂੰ ਮਨੁੱਖੀ ਅਧਿਕਾਰਾਂ ਦੇ ਬਿਨ੍ਹਾਂ ਤੇ ਇਹ ਜੋਰਦਾਰ ਗੁਜਾਰਿਸ਼ ਕੀਤੀ ਕਿ ਜਿਨ੍ਹਾਂ ਰੋਹਿੰਗਾਂ ਜਾਤੀ ਦੇ ਮੁਸਲਮਾਨਾਂ ਨੂੰ ਬਰਮਾ ਦੀ ਹਕੂਮਤ ਹਮਲੇ ਕਰਕੇ ਮਾਰ ਰਹੀ ਹੈ, ਹਿੰਦ ਹਕੂਮਤ ਵੱਲੋਂ ਉਨ੍ਹਾਂ ਨੂੰ ਹਿੰਦ ਵਿਚ ਪਨਾਹ ਦੇਣੀ ਚਾਹੀਦੀ ਹੈ । ਜੋ ਕਿ ਹਿੰਦ ਦਾ ਕੌਮਾਂਤਰੀ ਪੱਧਰ ਦੇ ਨਿਯਮਾਂ ਤੇ ਸਿਧਾਤਾਂ ਦਾ ਪਾਲਣ ਕਰਨ ਦਾ ਫਰਜ ਵੀ ਹੈ । ਉਨ੍ਹਾਂ ਇਸ ਗੱਲ ਤੇ ਦੁੱਖ ਪ੍ਰਗਟ ਕੀਤਾ ਕਿ ਬੀਜੇਪੀ ਤੇ ਆਰ.ਐਸ.ਐਸ ਦੇ ਪ੍ਰਭਾਵ ਹੇਠ ਸ੍ਰੀ ਮੋਦੀ ਇਹਨੀ ਦਿਨੀਂ ਬਰਮਾ ਵਿਚ ਹਨ, ਪਰ ਉਨ੍ਹਾਂ ਵੱਲੋਂ ਉਪਰੋਕਤ ਰੋਹਿੰਗਾਂ ਜਾਤੀ ਦੇ ਮੁਸਲਮਾਨਾਂ ਨਾਲ ਕਿਸੇ ਤਰ੍ਹਾਂ ਦੀ ਹਮਦਰਦੀ ਵਾਲੇ ਅਮਲ ਨਾ ਕਰਨਾ ਅਤੇ ਚੁੱਪ ਰਹਿਣਾ ਹੋਰ ਵੀ ਅਫ਼ਸੋਸਨਾਕ ਹੈ ।

About The Author

Related posts

Leave a Reply

Your email address will not be published. Required fields are marked *