Select your Top Menu from wp menus
Header
Header
ਤਾਜਾ ਖਬਰਾਂ

ਪੰਜਾਬ ਵਿਚ ਅਤੇ ਸਿੱਖ ਕੌਮ ਵਿਚ ਵਿਚਰਣ ਵਾਲੀਆ ਪਾਰਟੀਆਂ ਵੱਲੋਂ ਬਲਿਊ ਸਟਾਰ ਦੇ ਫੌ਼ਜੀ ਹਮਲੇ ਦਾ ਸਵਾਗਤ ਕਰਨ ਵਾਲੇ ਵੀਅਤਨਾਮ ਮੁਲਕ ਨਾਲ ਯਾਰੀਆਂ ਸਿੱਖ ਕੌਮ ਲਈ ਅਸਹਿ : ਟਿਵਾਣਾ, ਜਸਕਰਨ ਸਿੰਘ, ਪ੍ਰੋ. ਮਹਿੰਦਰਪਾਲ ਸਿੰਘ

ਪੰਜਾਬ ਵਿਚ ਅਤੇ ਸਿੱਖ ਕੌਮ ਵਿਚ ਵਿਚਰਣ ਵਾਲੀਆ ਪਾਰਟੀਆਂ ਵੱਲੋਂ ਬਲਿਊ ਸਟਾਰ ਦੇ ਫੌ਼ਜੀ ਹਮਲੇ ਦਾ ਸਵਾਗਤ ਕਰਨ ਵਾਲੇ ਵੀਅਤਨਾਮ ਮੁਲਕ ਨਾਲ ਯਾਰੀਆਂ ਸਿੱਖ ਕੌਮ ਲਈ ਅਸਹਿ : ਟਿਵਾਣਾ, ਜਸਕਰਨ ਸਿੰਘ, ਪ੍ਰੋ. ਮਹਿੰਦਰਪਾਲ ਸਿੰਘ

ਫ਼ਤਹਿਗੜ੍ਹ ਸਾਹਿਬ, 8 ਸਤੰਬਰ ( ) ਪਿਛਲੇ ਦਿਨੀਂ ਵੀਅਤਨਾਮ ਦਾ ਇਕ ਵਫਦ ਚੰਡੀਗੜ੍ਹ ਵਿਖੇ ਆਇਆ ਸੀ, ਜਿਸ ਨੂੰ ਆਮ ਆਦਮੀ ਪਾਰਟੀ ਦੇ ਆਗੂ ਸ. ਸੁਖਪਾਲ ਸਿੰਘ ਖਹਿਰਾ ਅਤੇ ਸੀ.ਪੀ.ਆਈ. ਦੇ ਆਗੂ ਸ੍ਰੀ ਜੋਗਿੰਦਰ ਦਿਆਲ ਵੱਲੋਂ ਮੁਲਾਕਾਤ ਕਰਦੇ ਹੋਏ ਉਸ ਵਫ਼ਦ ਦੀ ਬਹੁਤ ਤਾਰੀਫ਼ ਕੀਤੀ ਗਈ । ਪਰ ਅਸੀਂ ਇਨ੍ਹਾਂ ਦੋਵਾਂ ਆਗੂਆਂ ਨੂੰ ਇਹ ਯਾਦ ਕਰਵਾਉਣਾ ਚਾਹੁੰਦੇ ਹਾਂ ਕਿ ਜਦੋਂ 1984 ਵਿਚ ਆਪ੍ਰੇਸ਼ਨ ਬਲਿਊ ਸਟਾਰ ਦਾ ਫ਼ੌਜੀ ਹਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਤੇ ਹੋਇਆ ਸੀ ਤਾਂ ਬੀਜੇਪੀ, ਸੀ.ਪੀ.ਆਈ. ਸੀ.ਪੀ.ਐਮ ਆਦਿ ਸਭਨਾਂ ਪਾਰਟੀਆਂ ਨੇ ਉਸਦਾ ਸਵਾਗਤ ਕੀਤਾ ਸੀ । ਲੇਕਿਨ ਬਾਹਰਲੇ ਮੁਲਕਾਂ ਵਿਚੋਂ ਕਿਸੇ ਵੀ ਮੁਲਕ ਨੇ ਮਰਹੂਮ ਇੰਦਰਾ ਗਾਂਧੀ ਤੇ ਹਿੰਦ ਹਕੂਮਤ ਨੂੰ ਇਸ ਹਮਲੇ ਬਾਰੇ ਵਧਾਈ ਨਹੀਂ ਦਿੱਤੀ। ਕੇਵਲ ਵੀਅਤਨਾਮ ਅਤੇ ਫਲਸਤੀਨ ਦੇ ਸ੍ਰੀ ਯਾਸਿਰ ਅਰਾਫ਼ਤ ਨੇ ਇੰਦਰਾ ਗਾਂਧੀ ਤੇ ਹਿੰਦ ਨੂੰ ਮੁਬਾਰਕਾ ਦਿੱਤੀਆ ਸਨ । ਫਿਰ ਜਦੋਂ ਅਜਿਹੇ ਮੁਲਕਾਂ ਦੇ ਵਫ਼ਦਾ ਨਾਲ ਸ੍ਰੀ ਖਹਿਰਾ ਅਤੇ ਸ੍ਰੀ ਦਿਆਲ ਮੁਲਾਕਾਤਾਂ ਕਰਕੇ ਤਾਰੀਫ਼ ਕਰਨ ਦੇ ਦੁੱਖਦਾਇਕ ਅਮਲ ਕਰਨ ਤਾਂ ਸਿੱਖ ਕੌਮ ਸ੍ਰੀ ਖਹਿਰਾ ਅਤੇ ਸ੍ਰੀ ਦਿਆਲ ਵਰਗੇ ਆਗੂਆਂ ਨੂੰ ਕਿਸ ਲਾਈਨ ਵਿਚ ਰੱਖੇਗੀ, ਉਸਦਾ ਅਜਿਹੇ ਆਗੂਆਂ ਨੂੰ ਅਹਿਸਾਸ ਹੋਣਾ ਚਾਹੀਦਾ ਹੈ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ, ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੌ. ਮਹਿੰਦਰਪਾਲ ਸਿੰਘ (ਦੋਨੋ ਜਰਨਲ ਸਕੱਤਰ) ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਸੁਖਪਾਲ ਸਿੰਘ ਖਹਿਰਾ ਅਤੇ ਸ੍ਰੀ ਜੋਗਿੰਦਰ ਦਿਆਲ ਵੱਲੋਂ ਬਲਿਊ ਸਟਾਰ ਦੇ ਹਾਮੀ ਵੀਅਤਨਾਮ ਮੁਲਕ ਦੇ ਵਫ਼ਦ ਦੀ ਤਾਰੀਫ ਕਰਨ ਅਤੇ ਸਵਾਗਤ ਕਰਨ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਸਿੱਖ ਕੌਮ ਨੂੰ ਅਜਿਹੇ ਆਗੂਆਂ ਦੀਆਂ ਸਿੱਖ ਤੇ ਪੰਜਾਬ ਵਿਰੋਧੀ ਕਾਰਵਾਈਆ ਤੋ ਸੁਚੇਤ ਕਰਦੇ ਹੋਏ ਪ੍ਰਗਟ ਕੀਤੇ । ਆਗੂਆਂ ਨੇ ਕਿਹਾ ਕਿ ਪੰਜਾਬ ਵਿਚ ਵੱਸਣ ਵਾਲੇ ਲੀਡਰ ਉਪਰੋਕਤ ਬੇਰਹਿੰਮ ਉਨ੍ਹਾਂ ਮੁਲਕਾਂ ਦੇ ਆਗੂਆਂ ਨਾਲ ਬੈਠਣ ਜਾਂ ਯਾਰੀਆਂ ਪਾਉਣ ਜਿਨ੍ਹਾਂ ਨੇ ਬਲਿਊ ਸਟਾਰ ਦੇ ਫ਼ੌਜੀ ਹਮਲੇ ਦੀ ਹਮਾਇਤ ਕੀਤੀ ਹੋਵੇ ਤਾਂ ਸਿੱਖ ਕੌਮ ਦੇ ਮਨਾਂ ਨੂੰ ਅਤੇ ਆਤਮਾਵਾਂ ਨੂੰ ਡੂੰਘੀ ਠੇਸ ਪਹੁੰਚਦੀ ਹੈ ਅਤੇ ਡੂੰਘਾਂ ਦੁੱਖ ਲਗਦਾ ਹੈ । ਕਾਮਰੇਡ ਦਿਆਲ ਨੂੰ ਅਸੀਂ ਇਹ ਵੀ ਯਾਦ ਕਰਵਾਉਣਾ ਚਾਹੁੰਦੇ ਹਾਂ ਕਿ 1943 ਵਿਚ ਉਨ੍ਹਾਂ ਦੀ ਪਾਰਟੀ ਸੀ.ਪੀ.ਆਈ. ਨੇ ਜੋ ਖ਼ਾਲਿਸਤਾਨ ਦੇ ਹੱਕ ਵਿਚ ਮਤਾ ਪਾਸ ਕੀਤਾ ਸੀ, ਉਸਦੀ ਡਿਰਾਫਟਿੰਗ ਸੀ.ਪੀ.ਆਈ. ਆਗੂ ਸ੍ਰੀ ਹਰਕ੍ਰਿਸ਼ਨ ਸੁਰਜੀਤ ਨੇ ਕੀਤੀ ਸੀ । ਸਿੱਖਾਂ ਤੇ ਪੰਜਾਬ ਵਿਚ ਰਹਿਕੇ ਜਿਹੜੀਆ ਪਾਰਟੀਆਂ ਪੰਜਾਬ ਦੀ ਨੁਮਾਇੰਦਗੀ ਕਰਦੀਆ ਹਨ, ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਸ ਬਲਿਊ ਸਟਾਰ ਆਪ੍ਰੇਸ਼ਨ ਦੀ ਹਮਾਇਤ ਕਰਨ ਵਾਲੇ ਮੁਲਕਾਂ ਜਾਂ ਆਗੂਆਂ ਨਾਲ ਕਿਸੇ ਤਰ੍ਹਾਂ ਦੀ ਯਾਰੀ ਨਾ ਰੱਖੀ ਜਾਵੇ ਜਿਸ ਨਾਲ ਸਿੱਖ ਕੌਮ ਨੂੰ ਸੱਟ ਵੱਜਦੀ ਹੋਵੇ ।

About The Author

Related posts

Leave a Reply

Your email address will not be published. Required fields are marked *