Verify Party Member
Header
Header
ਤਾਜਾ ਖਬਰਾਂ

ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂਆਂ ਦੇ ਘਰ ਛਾਪੇ ਮਾਰਕੇ ਦਹਿਸਤ ਪੈਦਾ ਕਰਨਾ ਅਤਿ ਨਿੰਦਣਯੋਗ : ਮਾਨ

ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂਆਂ ਦੇ ਘਰ ਛਾਪੇ ਮਾਰਕੇ ਦਹਿਸਤ ਪੈਦਾ ਕਰਨਾ ਅਤਿ ਨਿੰਦਣਯੋਗ : ਮਾਨ

ਅੰਮ੍ਰਿਤਸਰ, 05 ਜੂਨ ( ) “ਜਦੋਂ ਇੰਡੀਆਂ ਅਤੇ ਪੰਜਾਬ ਦੀਆਂ ਹਕੂਮਤਾਂ ਅਤੇ ਹੁਕਮਰਾਨਾਂ ਨੂੰ ਇਹ ਭਰਪੂਰ ਜਾਣਕਾਰੀ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ 06 ਜੂਨ ਦੇ ਘੱਲੂਘਾਰੇ ਦਿਹਾੜੇ ਦੇ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਣੇ ਸ਼ਹੀਦਾਂ ਨੂੰ ਅਤੇ ਆਪਣੇ ਕੌਮੀ ਨਿਸ਼ਾਨੇ ਨੂੰ ਸਮਰਪਿਤ ਹੋ ਕੇ ਜਮਹੂਰੀਅਤ ਅਤੇ ਅਮਨਮਈ ਤਰੀਕੇ ਹਰ ਸਾਲ ਅਰਦਾਸ ਕਰਦੀ ਆ ਰਹੀ ਹੈ, ਜੋ ਕਿ ਕਿਸੇ ਤਰ੍ਹਾਂ ਦਾ ਵੀ ਗੈਰ-ਕਾਨੂੰਨੀ ਜਾਂ ਗੈਰ-ਸਮਾਜਿਕ ਅਮਲ ਨਹੀਂ ਹੈ । ਪਰ ਇਸਦੇ ਬਾਵਜੂਦ ਵੀ ਸਰਕਾਰ ਵੱਲੋਂ ਹਰ ਸਾਲ ਸਾਡੇ ਇਸ ਕੌਮੀ ਪ੍ਰੋਗਰਾਮ ਅਤੇ ਅਰਦਾਸ ਵਿਚ ਵਿਘਨ ਪਾਉਣ ਦੀ ਮੰਦਭਾਵਨਾ ਅਧੀਨ ਕਦੀ ਐਸ.ਜੀ.ਪੀ.ਸੀ. ਦੀ ਟਾਸਕ ਫੋਰਸ ਤੇ ਚਿੱਟ-ਕਪੜਿਆ ਵਿਚ ਪੁਲਿਸ ਤੇ ਖੂਫੀਆ ਵਿਭਾਗ ਦੇ ਮੁਲਾਜ਼ਮਾਂ ਨੂੰ ਭੇਜਕੇ ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਅਮਨਮਈ ਤੇ ਮਨੁੱਖਤਾ ਪੱਖੀ ਚੌਗਿਰਦੇ ਨੂੰ ਗੰਧਲਾ ਕਰਦੇ ਹੋਏ ਸਿੱਖ ਕੌਮ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਨੌਜ਼ਵਾਨੀ ਨੂੰ ਬਦਨਾਮ ਕਰਨ ਦੇ ਮਨਸੂਬੇ ਬਣਾਏ ਜਾਂਦੇ ਆ ਰਹੇ ਹਨ । ਲੰਮੇਂ ਸਮੇਂ ਤੋਂ ਇਹ ਅਰਦਾਸ 06 ਜੂਨ ਨੂੰ ਨਿਰੰਤਰ ਹੁੰਦੀ ਆ ਰਹੀ ਹੈ । ਪਰ ਇਸ ਵਾਰੀ ਮੁਤੱਸਵੀ ਹੁਕਮਰਾਨਾਂ ਦੇ ਗੁਪਤ ਆਦੇਸ਼ਾਂ ਉਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਜਿਨ੍ਹਾਂ ਸਿੱਖਾਂ ਦੇ ਮਨ ਅਤੇ ਆਤਮਾਵਾਂ 1984 ਤੋਂ ਹੀ ਛਲਣੀ ਹੋਏ ਪਏ ਹਨ ਅਤੇ ਜਿਸ ਸਿੱਖ ਕੌਮ ਦੀ ਨੌਜ਼ਵਾਨੀ ਵੱਡੀ ਗਿਣਤੀ ਵਿਚ ਸ਼ਹੀਦ ਹੋ ਚੁੱਕੀ ਹੈ ਅਤੇ ਉਨ੍ਹਾਂ ਦੇ ਧਾਰਮਿਕ ਅਸਥਾਂਨ ਢਹਿ-ਢੇਰੀ ਕੀਤੇ ਗਏ ਹਨ, ਉਨ੍ਹਾਂ ਦੇ ਮਨਾਂ ਵਿਚ ਉੱਠ ਰਹੇ ਰੋਸ਼ ਨੂੰ ਸ਼ਾਂਤ ਕਰਨ ਦੀ ਬਜਾਇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਹੁਦੇਦਾਰਾਂ ਅਤੇ ਸਿੱਖਾਂ ਦੇ ਘਰਾਂ ਤੇ ਇਸ ਵਾਰੀ ਛਾਪੇ ਮਾਰਕੇ ਅਤੇ ਉਨ੍ਹਾਂ ਦੀਆਂ ਗ੍ਰਿਫ਼ਤਾਰੀਆਂ ਕਰਕੇ ਹਕੂਮਤਾਂ ਖੁਦ ਹੀ ਅਰਾਜਕਤਾ ਨੂੰ ਪ੍ਰਫੁੱਲਿਤ ਕਰ ਰਹੀਆ ਹਨ । ਜੋ ਅਤਿ ਨਿੰਦਣਯੋਗ ਤੇ ਸਿੱਖ ਮਨਾਂ ਨੂੰ ਹੋਰ ਡੂੰਘੀ ਠੇਸ ਪਹੁੰਚਾਉਣ ਵਾਲੇ ਦੁੱਖਦਾਇਕ ਅਮਲ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਹਕੂਮਤ ਵੱਲੋਂ ਅੰਮ੍ਰਿਤਸਰ, ਤਰਨਤਾਰਨ, ਜਲੰਧਰ, ਗੁਰਦਾਸਪੁਰ, ਕਪੂਰਥਲਾ ਦੇ ਸਿਰਕੱਢ ਆਗੂਆਂ ਦੇ ਘਰਾਂ ਵਿਚ ਅੱਜ ਤੜਕੇ ਭਾਰੀ ਫੋਰਸਾਂ ਨਾਲ ਛਾਪੇ ਮਾਰਕੇ ਅਤੇ ਸਾਡੇ ਸਰਬਉੱਚ ਅਸਥਾਂਨ ਸ੍ਰੀ ਦਰਬਾਰ ਸਾਹਿਬ ਦੇ ਡੇਢ-ਦੋ ਕਿਲੋਮੀਟਰ ਦੇ ਚੌਗਿਰਦੇ ਵਿਚ ਨਾਕੇ ਲਗਾਕੇ ਅਤੇ ਸਿੱਖਾਂ ਨਾਲ ਗੈਰ ਇਨਸਾਨੀ ਤਰੀਕੇ ਪੇਸ਼ ਆਉਣ ਅਤੇ ਸਰਧਾਲੂਆਂ ਨੂੰ ਜ਼ਬਰੀ ਰੋਕਣ ਦੀਆਂ ਕਾਰਵਾਈਆ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਸਰਕਾਰ ਤੇ ਪੰਜਾਬ ਪੁਲਿਸ ਨੂੰ ਸਟੇਟਲੈਸ ਸਿੱਖ ਕੌਮ ਨਾਲ ਅਜਿਹੀਆ ਕਾਰਵਾਈਆ ਕਰਨ ਤੇ ਮਾਰੂ ਨਤੀਜਿਆ ਤੋਂ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਭਾਰੀ ਆਧੁਨਿਕ ਹਥਿਆਰਾਂ, ਗੋਲੀ-ਸਿੱਕੇ ਨਾਲ ਲੈਸ ਹੋ ਕੇ ਜੋ ਫੋਰਸਾਂ ਸਿੱਖ ਕੌਮ ਨਾਲ ਆਪਣੇ ਗੁਰੂਘਰਾਂ ਵਿਚ ਦਾਖਲ ਹੋਣ ਅਤੇ ਆਪਣੇ ਸ਼ਹੀਦਾਂ ਦੀਆਂ ਆਤਮਾਵਾਂ ਦੀ ਸ਼ਾਂਤੀ ਲਈ ਅਰਦਾਸ ਕਰਨ ਤੋਂ ਰੋਕਿਆ ਜਾ ਰਿਹਾ ਹੈ । ਅਜਿਹੇ ਅਮਲ ਤਾਂ ਇਕ-ਦੂਸਰੇ ਮੁਲਕਾਂ ਦੀਆਂ ਫ਼ੌਜਾਂ ਵੱਲੋਂ ਜੰਗ ਸਮੇਂ ਵੀ ਨਹੀਂ ਕੀਤੇ ਜਾਂਦੇ । ਫਿਰ ਜਦੋਂ ਸਿੱਖ ਕੌਮ ਬਿਨ੍ਹਾਂ ਕਿਸੇ ਤਰ੍ਹਾਂ ਦੀ ਭੜਕਾਹਟ ਜਾਂ ਗੈਰ-ਕਾਨੂੰਨੀ ਅਮਲ ਕਰਦੀ ਹੀ ਨਹੀਂ, ਉਨ੍ਹਾਂ ਉਤੇ ਅਜਿਹਾ ਵਰਤਾਰਾ ਅਤਿ ਦੁੱਖਦਾਇਕ, ਵਿਤਕਰੇ ਭਰਿਆ ਅਤੇ ਬੇਇਨਸਾਫ਼ੀ ਵਾਲਾ ਹੈ । ਜੋ ਬਰਦਾਸਤ ਕਰਨ ਯੋਗ ਨਹੀਂ । ਉਨ੍ਹਾਂ ਅਜਿਹੇ ਜ਼ਬਰ ਕਰਨ ਵਾਲੇ ਸਿਆਸਤਦਾਨਾਂ, ਜਰਨੈਲਾਂ, ਪੁਲਿਸ ਅਤੇ ਸਿਵਲ ਅਫ਼ਸਰਾਂ ਨੂੰ ਚੇਤੇ ਕਰਵਾਉਦੇ ਹੋਏ ਕਿਹਾ ਕਿ ਸਿੱਖਾਂ ਉਤੇ ਜ਼ਬਰ ਕਰਨ ਦੀ ਕਾਰਵਾਈ ਤੋਂ ਪਹਿਲੇ ਇਹ ਚੇਤੇ ਕਰ ਲੈਣਾ ਚਾਹੀਦਾ ਹੈ ਕਿ ਜਿਸ ਵੀ ਸਿਆਸਤਦਾਨ, ਫ਼ੌਜੀ ਜਰਨੈਲ, ਪੁਲਿਸ ਜਾਂ ਸਿਵਲ ਅਫ਼ਸਰ ਨੇ ਸਿੱਖ ਕੌਮ ਤੇ ਜਿਆਦਤੀ ਕੀਤੀ ਹੈ, ਉਹ ਕੁਦਰਤ ਦੇ ਹੁਕਮਾਂ ਅਨੁਸਾਰ ਸਰੀਰਕ ਤੌਰ ਤੇ ਨਹੀਂ ਰਿਹਾ ਅਤੇ ਉਨ੍ਹਾਂ ਦੇ ਹੋਏ ਹਸਰ ਨੂੰ ਵੀ ਚੇਤੇ ਰੱਖਣਾ ਚਾਹੀਦਾ ਹੈ ।

ਸ. ਮਾਨ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸਿੱਖ ਨੌਜ਼ਵਾਨੀ ਅਤੇ ਸਮੁੱਚੀ ਸਿੱਖ ਕੌਮ ਨੂੰ ਇਹ ਸੰਜ਼ੀਦਾ ਅਪੀਲ ਕੀਤੀ ਕਿ ਜਦੋਂ ਸੈਂਟਰ ਦੀ ਮੋਦੀ ਹਕੂਮਤ ਅਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਹਕੂਮਤ ਖੁਦ ਹੀ ਭੜਕਾਊ ਅਤੇ ਗੈਰ-ਕਾਨੂੰਨੀ ਕਾਰਵਾਈਆ ਕਰਕੇ ਸਾਡੇ ਸਰਬਉੱਚ ਅਸਥਾਂਨ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਅਤੇ ਮੀਰੀ-ਪੀਰੀ ਦੇ ਮਹਾਨ ਅਸਥਾਂਨ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਪਵਿੱਤਰਤਾ, ਅਮਨ ਚੈਨ ਤੇ ਜਮਹੂਰੀਅਤ ਕਦਰਾ-ਕੀਮਤਾ ਨੂੰ ਕੁੱਚਲਣ ਦੇ ਮਨਸੂਬੇ ਅਧੀਨ ਪੁਲਿਸ ਫੋਰਸਾਂ ਰਾਹੀ ਦਹਿਸਤ ਪੈਦਾ ਕਰ ਰਹੀ ਹੈ ਅਤੇ ਸ੍ਰੀ ਦਰਬਾਰ ਸਾਹਿਬ ਦੇ ਘੰਟਾ ਘਰ ਦੀ ਸੜਕ ਉਤੇ ਪੁਲਿਸ ਵਰਦੀ ਵਿਚ ਮਾਰਚ ਕਰਕੇ ਡਰ ਭੈ ਪੈਦਾ ਕਰਨ ਦੇ ਜਮਹੂਰੀਅਤ ਵਿਰੋਧੀ ਅਮਲ ਕਰ ਰਹੀ ਹੈ, ਤਾਂ ਸਮੁੱਚੀ ਸਿੱਖ ਕੌਮ ਨੂੰ ਮੇਰੀ ਅਪੀਲ ਹੈ ਕਿ ਭਾਵੇਕਿ ਸਰਕਾਰ ਅਤੇ ਫੋਰਸਾਂ ਸਿੱਖ ਕੌਮ ਅਤੇ ਸਿੱਖ ਗੁਰਧਾਮਾਂ ਨੂੰ ਬਦਨਾਮ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੀਆ ਹਨ, ਲੇਕਿਨ ਸਿੱਖ ਕੌਮ ਇਨ੍ਹਾਂ ਫੋਰਸਾਂ ਨਾਲ ਕਿਸੇ ਤਰ੍ਹਾਂ ਬਹਿਸਬਾਜੀ ਜਾਂ ਕੁੜੱਤਣ ਜਾਂ ਕੁਝ ਬੋਲਣ ਤੋਂ ਗੁਰੇਜ ਕਰਦੇ ਹੋਏ ਸਮੂਹਿਕ ਤੌਰ ਤੇ ਆਪਣੇ ਸ਼ਹੀਦਾਂ ਦੀਆਂ ਆਤਮਾਵਾਂ ਲਈ ਜਿਥੇ-ਜਿਥੇ ਵੀ ਹਨ, ਅਰਦਾਸ ਕਰਨ ਅਤੇ ਇਸ ਦਿਨ ਨੂੰ ਬਤੌਰ ਖ਼ਾਲਿਸਤਾਨ ਡੇ ਮਨਾਉਦੇ ਹੋਏ ਜ਼ਾਬਰ ਤੇ ਮੁਤੱਸਵੀ ਹੁਕਮਰਾਨਾਂ ਨੂੰ ਇਹ ਸੰਦੇਸ਼ ਦੇਣ ਦਾ ਉਦਮ ਕਰਨ ਕਿ ਅਸੀਂ ਆਪਣੇ ਕੌਮੀ ਨਿਸ਼ਾਨੇ ਖ਼ਾਲਿਸਤਾਨ ਨੂੰ ਜਮਹੂਰੀਅਤ ਕਦਰਾ-ਕੀਮਤਾ ਅਧੀਨ ਆਪਣੀ ਜੰਗ ਲੜਦੇ ਹੋਏ ਅਵੱਸ ਪ੍ਰਾਪਤ ਕਰਾਂਗੇ ਅਤੇ ਅਜਿਹਾ ਕੋਈ ਵੀ ਬਹਾਨਾ ਨਹੀਂ ਬਣਨ ਦੇਵਾਂਗੇ ਜਿਸ ਨਾਲ ਹੁਕਮਰਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸਿੱਖ ਕੌਮ ਅਤੇ ਕੌਮੀ ਨਿਸ਼ਾਨੇ ਖ਼ਾਲਿਸਤਾਨ ਨੂੰ ਬਦਨਾਮ ਕਰਨ ਵਿਚ ਕਾਮਯਾਬ ਹੋ ਸਕਣ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਜਦੋਂ ਦੁਸ਼ਮਣ ਸਿੱਖ ਕੌਮ ਨੂੰ ਬਦਨਾਮ ਕਰਨ ਲਈ ਅਤੇ ਦਹਿਸਤ ਪੈਦਾ ਕਰਨ ਲਈ ਹਰ ਹੱਥਕੰਡਾ ਵਰਤ ਰਿਹਾ ਹੈ, ਉਸ ਸਮੇਂ ਸਿੱਖ ਕੌਮ ਆਪਣੇ ਕੌਮੀ ਨਿਸ਼ਾਨੇ ਤੇ ਕੇਦਰਿਤ ਹੁੰਦੀ ਹੋਈ ਹੁਕਮਰਾਨਾਂ ਨੂੰ ਉਨ੍ਹਾਂ ਦੀਆਂ ਸਿੱਖ ਵਿਰੋਧੀ ਸਾਜਿ਼ਸਾਂ ਨੂੰ ਬਿਲਕੁਲ ਕਾਮਯਾਬ ਨਹੀਂ ਹੋਣ ਦੇਣਗੇ ਅਤੇ ਜਿਥੇ-ਜਿਥੇ ਵੀ ਆਪਣੇ ਪਿੰਡਾਂ, ਸ਼ਹਿਰਾਂ ਵਿਚ ਹਨ, ਉਥੇ ਗੁਰੂਘਰਾਂ ਜਾਂ ਆਪਣੇ ਘਰ ਵਿਚ ਅਰਦਾਸ ਕਰਕੇ ਆਪਣੇ ਕੌਮੀ ਫਰਜਾਂ ਦੀ ਪੂਰਤੀ ਕਰਨ ਅਤੇ ਦਹਿਸਤ ਪੈਦਾ ਕਰਨ ਵਾਲੀਆ ਤਾਕਤਾਂ ਦੇ ਮਦਭਾਵਨਾ ਭਰੇ ਮਨਸੂਬਿਆ ਨੂੰ ਅਸਫ਼ਲ ਬਣਾਉਣ ਵਿਚ ਯੋਗਦਾਨ ਪਾਉਣਗੇ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *