Verify Party Member
Header
Header
ਤਾਜਾ ਖਬਰਾਂ

ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਵੱਲੋਂ 2020 ਰੈਫ਼ਰੈਡਮ ਦੇ ਨਾਮ ‘ਤੇ ਸਿੱਖ ਨੌਜ਼ਵਾਨੀ ਅਤੇ ਸਿੱਖ ਪਰਿਵਾਰਾਂ ਨੂੰ ਬਿਨ੍ਹਾਂ ਵਜਹ ਤੰਗ-ਪ੍ਰੇਸ਼ਾਨ ਕਰਨ ਨੂੰ ਸਹਿਣ ਨਹੀਂ ਕੀਤਾ ਜਾਵੇਗਾ : ਮਾਨ

ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਵੱਲੋਂ 2020 ਰੈਫ਼ਰੈਡਮ ਦੇ ਨਾਮ ‘ਤੇ ਸਿੱਖ ਨੌਜ਼ਵਾਨੀ ਅਤੇ ਸਿੱਖ ਪਰਿਵਾਰਾਂ ਨੂੰ ਬਿਨ੍ਹਾਂ ਵਜਹ ਤੰਗ-ਪ੍ਰੇਸ਼ਾਨ ਕਰਨ ਨੂੰ ਸਹਿਣ ਨਹੀਂ ਕੀਤਾ ਜਾਵੇਗਾ : ਮਾਨ

ਫ਼ਤਹਿਗੜ੍ਹ ਸਾਹਿਬ, 07 ਜੁਲਾਈ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਬੇਸ਼ੱਕ ਜਮਹੂਰੀਅਤ ਅਤੇ ਅਮਨਮਈ ਢੰਗਾਂ ਦੀ ਵਰਤੋਂ ਕਰਦੇ ਹੋਏ ਬੀਤੇ ਲੰਮੇਂ ਸਮੇਂ ਤੋਂ ਆਪਣੇ ਕੌਮੀ ਰਾਜਸ਼ੀ ਨਿਸ਼ਾਨੇ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ ਕਰਦੀ ਆ ਰਹੀ ਹੈ । ਸਾਡੇ ਮੈਂਬਰ ਅਤੇ ਵਰਕਰਾਂ ਵੱਲੋਂ ਕਦੀ ਵੀ ਕਿਸੇ ਵੀ ਤਰ੍ਹਾਂ ਦੇ ਗੈਰ-ਕਾਨੂੰਨੀ ਢੰਗ ਜਾਂ ਗੈਰ-ਸਮਾਜਿਕ ਕਾਰਵਾਈ ਵਿਚ ਸਮੂਲੀਅਤ ਨਹੀਂ ਕਰਦੇ । ਜੋ ਵਿਧਾਨ ਦੀ ਧਾਰਾ 19 ਰਾਹੀ ਜੋ ਇਥੋਂ ਦੇ ਹਰ ਨਾਗਰਿਕ ਨੂੰ ਆਪਣੀ ਆਜ਼ਾਦੀ ਨਾਲ ਆਪਣੇ ਵਿਚਾਰ ਪ੍ਰਗਟ ਕਰਨ, ਇਕੱਤਰਤਾਵਾ ਕਰਨ ਅਤੇ ਆਪਣੇ ਵਿਚਾਰਾਂ ਨੂੰ ਛਪਵਾਕੇ ਪ੍ਰਕਾਸਿ਼ਤ ਕਰਨ ਅਤੇ ਆਪਣੀ ਗੱਲ ਕਹਿਣ ਦੀ ਆਜ਼ਾਦੀ ਪ੍ਰਦਾਨ ਕਰਦਾ ਹੈ, ਉਸ ਰਾਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਆਪਣੇ ਖ਼ਾਲਿਸਤਾਨ ਸਟੇਟ ਬਣਾਉਣ ਲਈ ਸਮਾਜਿਕ ਢੰਗਾਂ ਰਾਹੀ ਗਤੀਵਿਧੀ ਕਰਦੀ ਆ ਰਹੀ ਹੈ । ਪਰ ਇਸਦੇ ਬਾਵਜੂਦ ਵੀ ਬੀਤੇ ਕੁਝ ਦਿਨਾਂ ਤੋਂ ਪੰਜਾਬ ਪੁਲਿਸ ਵੱਲੋਂ ਪੰਜਾਬ ਦੇ ਸਮੁੱਚੇ ਸ਼ਹਿਰਾਂ, ਪਿੰਡਾਂ, ਨਗਰਾਂ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨਾਲ ਸੰਬੰਧਤ ਨੌਜ਼ਵਾਨੀ ਅਤੇ ਪਰਿਵਾਰਾਂ ਨੂੰ ਥਾਣਿਆਂ ਵਿਚ ਬੁਲਾਕੇ ਉਨ੍ਹਾਂ ਤੋਂ ਗੈਰ-ਕਾਨੂੰਨੀ ਢੰਗ ਨਾਲ ਪੁੱਛ ਪੜਤਾਲ ਵੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਜਾਂਦਾ ਆ ਰਿਹਾ ਹੈ । ਇਸ ਤਰ੍ਹਾਂ ਦੀਆਂ ਇਤਲਾਹਾਂ ਵੱਡੀ ਗਿਣਤੀ ਵਿਚ ਸਾਡੇ ਮੁੱਖ ਦਫ਼ਤਰ ਵਿਖੇ ਪਹੁੰਚ ਰਹੀਆ ਹਨ । ਅਜਿਹਾ ਕਰਨਾ ਨਾ ਤਾਂ ਪੁਲਿਸ ਦਾ ਅਧਿਕਾਰ ਹੈ ਅਤੇ ਨਾ ਹੀ ਕਿਸੇ ਹਕੂਮਤ ਦਾ ਜੋ ਅਜਿਹਾ ਦੁਰਵਿਹਾਰ ਅਤੇ ਜ਼ਲਾਲਤ ਸਿੱਖ ਕੌਮ ਨਾਲ ਪੰਜਾਬ ਪੁਲਿਸ ਨੇ ਸੁਰੂ ਕੀਤੀ ਹੈ, ਇਹ ਸਰਕਾਰੀ ਅਤੇ ਪੁਲਿਸ ਦਹਿਸਤਗਰਦੀ ਦੀ ਵੱਡੀ ਮਿਸਾਲ ਹੈ । ਇਸ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਬਿਲਕੁਲ ਬਰਦਾਸਤ ਨਹੀਂ ਕਰਨਗੇ । ਇਸ ਲਈ ਬਿਹਤਰ ਹੋਵੇਗਾ ਕਿ ਡੀਜੀਪੀ ਪੰਜਾਬ ਅਤੇ ਪੰਜਾਬ ਸਰਕਾਰ ਆਪਣੇ ਪੁਲਿਸ ਨੂੰ ਤੁਰੰਤ ਅਜਿਹਾ ਕਰਨ ਤੋਂ ਵਰਜੇ । ਵਰਨਾ ਇਸਦੇ ਨਿਕਲਣ ਵਾਲੇ ਭਿਆਨਕ ਨਤੀਜਿਆ ਲਈ ਪੰਜਾਬ ਪੁਲਿਸ ਅਤੇ ਮੁਤੱਸਵੀ ਅਫ਼ਸਰਸ਼ਾਹੀ ਜਿ਼ੰਮੇਵਾਰ ਹੋਵੇਗੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੇ ਡੀਜੀਪੀ ਸ੍ਰੀ ਦਿਨਕਰ ਗੁਪਤਾ ਨੂੰ ਇਕ ਲਿਖੇ ਗਏ ਗੰਭੀਰ ਪੱਤਰ ਵਿਚ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਸੀਂ ਜਮਹੂਰੀਅਤ ਕਦਰਾ-ਕੀਮਤਾ ਵਿਚ ਵਿਸਵਾਸ ਰੱਖਦੇ ਹਾਂ । ਅਸੀਂ ਕਿਸੇ ਦੇ ਵੀ ਅਮਨ-ਚੈਨ ਅਤੇ ਸਮਾਜਿਕ ਸਥਿਰਤਾ ਨੂੰ ਭੰਗ ਕਰਨ ਦੇ ਬਿਲਕੁਲ ਵੀ ਹੱਕ ਵਿਚ ਨਹੀਂ ਹਾਂ । ਜੋ ਸ. ਗੁਰਪੰਤਵੰਤ ਸਿੰਘ ਪੰਨੂੰ ਵੱਲੋਂ 2020 ਰੈਫ਼ਰੈਡਮ ਦੀ ਗੱਲ ਸੁਰੂ ਕੀਤੀ ਗਈ ਹੈ, ਉਸ ਨਾਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਅਤੇ ਸਹਿਯੋਗੀ ਜਥੇਬੰਦੀਆਂ ਦਾ ਕੋਈ ਸੰਬੰਧ ਨਹੀਂ । ਇਸ ਲਈ ਉਸਦੀ ਆੜ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਹੋਰ ਪੰਥਕ ਜਥੇਬੰਦੀਆਂ ਅਤੇ ਮੈਬਰਾਂ ਨੂੰ ਪ੍ਰੇਸ਼ਾਨ ਕਰਨਾ ਅਤੇ ਥਾਣਿਆ ਵਿਚ ਬੁਲਾਕੇ ਜ਼ਲੀਲ ਕਰਨਾ ਬਿਲਕੁਲ ਗੈਰ-ਕਾਨੂੰਨੀ ਅਮਲ ਹਨ । ਪੁਲਿਸ ਜਾਂ ਸਰਕਾਰ ਨੂੰ ਇਹ ਕੋਈ ਵੀ ਵਿਧਾਨਿਕ ਹੱਕ ਨਹੀਂ ਕਿ ਉਹ ਆਮ ਸ਼ਹਿਰੀਆਂ ਨੂੰ ਜੋ ਆਪਣੀ ਅਮਨਮਈ ਅਤੇ ਜਮਹੂਰੀਅਤ ਢੰਗਾਂ ਰਾਹੀ ਜਿ਼ੰਦਗੀ ਜਿਊ ਰਹੇ ਹਨ ਅਤੇ ਆਪਣੇ ਕਾਰੋਬਾਰ ਕਰ ਰਹੇ ਹਨ, ਉਨ੍ਹਾਂ ਨੂੰ ਘਸੀਆ-ਪਿੱਟੀਆ ਦਲੀਲਾਂ ਅਤੇ ਬਹਾਨੇ ਬਣਾਕੇ ਪੰਜਾਬ ਪੁਲਿਸ ਅਤੇ ਸਰਕਾਰ ਪ੍ਰੇਸ਼ਾਨ ਕਰ ਰਹੀ ਹੈ । ਜਿਸ ਨਾਲ ਸਮੁੱਚੇ ਪੰਜਾਬ ਵਿਚ ਬਹੁਤ ਵੱਡੀ ਅਰਾਜਕਤਾ ਫੈਲਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਇਸ ਲਈ ਆਪ ਜੀ ਨੂੰ ਪੰਜਾਬ ਦੇ ਡੀਜੀਪੀ ਹੋਣ ਦੇ ਨਾਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਵੱਲੋਂ ਇਹ ਅਤਿ ਗੰਭੀਰਤਾ ਭਰੀ ਅਪੀਲ ਕੀਤੀ ਜਾਂਦੀ ਹੈ ਕਿ ਆਪਣੀ ਪੁਲਿਸ ਨੂੰ ਅਜਿਹੀਆ ਆਪ ਹੁਦਰੀਆ ਗੈਰ-ਵਿਧਾਨਿਕ ਕਾਰਵਾਈਆ ਕਰਨ ਤੋਂ ਸਖ਼ਤੀ ਨਾਲ ਵਰਜਿਆ ਜਾਵੇ ਅਤੇ ਪੰਜਾਬ ਦੇ ਅਮਨ-ਚੈਨ ਨੂੰ ਬਰਕਰਾਰ ਰੱਖਣ ਵਿਚ ਭੂਮਿਕਾ ਨਿਭਾਈ ਜਾਵੇ।

ਸ. ਮਾਨ ਨੇ ਸਮੁੱਚੇ ਪੰਜਾਬੀਆਂ ਅਤੇ ਸਿੱਖਾਂ ਨੂੰ ਇਹ ਗੰਭੀਰਤਾ ਭਰੀ ਅਪੀਲ ਕੀਤੀ ਕਿ ਜਿਥੇ ਕਿਤੇ ਵੀ ਪੰਜਾਬ ਪੁਲਿਸ ਇਸ ਤਰ੍ਹਾਂ ਤੰਗ-ਪ੍ਰੇਸ਼ਾਨ ਕਰਦੀ ਹੈ ਤਾਂ ਉਹ ਤੁਰੰਤ ਸਾਡੀ ਪਾਰਟੀ ਦੇ ਕਾਨੂੰਨੀ ਸਲਾਹਕਾਰ ਸ੍ਰੀ ਰੰਜਨ ਲਖਨਪਾਲ, ਸ. ਸਿਮਰਜੀਤ ਸਿੰਘ ਐਡਵੋਕੇਟ ਪੰਜਾਬ-ਹਰਿਆਣਾ ਹਾਈਕੋਰਟ ਦੇ ਫੋਨ ਨੰਬਰਾਂ 9814004689, 9855458024 ਉਤੇ ਸੰਪਰਕ ਕਰਨ ਅਤੇ ਆਪਣੇ ਜਿ਼ਲ੍ਹਿਆਂ ਦੀਆਂ ਕਾਨੂੰਨੀ ਬਣਾਈਆ ਗਈਆ ਕਮੇਟੀਆ ਨਾਲ ਸੰਪਰਕ ਕਰਕੇ ਅਗਲੇਰੀ ਕਾਰਵਾਈ ਕਰਨ ਵਿਚ ਯੋਗਦਾਨ ਪਾਉਣ । ਜੇਕਰ ਪੁਲਿਸ ਅਤੇ ਸਰਕਾਰ ਨੇ ਇਹ ਗੈਰ-ਕਾਨੂੰਨੀ ਅਮਲ ਬੰਦ ਨਾ ਕੀਤੇ ਤਾਂ ਅਸੀਂ ਅਗਲੇਰਾ ਸਖ਼ਤ ਕਦਮ ਉਠਾਉਣ ਲਈ ਮਜਬੂਰ ਹੋਵਾਂਗੇ । ਉਨ੍ਹਾਂ ਆਪਣੇ ਮੈਬਰਾਂ ਅਤੇ ਸਿੱਖਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਮੈਂਬਰ ਆਪਣੇ ਫਿਗਰ ਪ੍ਰਿੰਟ ਜਾਂ ਕੋਈ ਹੋਰ ਦਸਤਾਵੇਜ ਪੁਲਿਸ ਨੂੰ ਗੈਰ-ਕਾਨੂੰਨੀ ਤਰੀਕੇ ਨਾ ਦੇਣ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *