Verify Party Member
Header
Header
ਤਾਜਾ ਖਬਰਾਂ

ਪੰਜਾਬ ਦੇ ਬਣਨ ਵਾਲੇ ਸਭ ਮੁੱਖ ਮੰਤਰੀ, ਸੈਟਰ ਦੇ ਮੁਤੱਸਵੀ ਹੁਕਮਰਾਨਾਂ ਦੇ ਹੁਕਮਾਂ ਦਾ ਪਾਲਣ ਕਰਨ ਵਾਲੇ ਹੁੰਦੇ ਹਨ, ਇਹੀ ਵਜਹ ਹੈ ਕਿ ਪੰਜਾਬ ਸੂਬਾ ਆਪਣੀ ਗਤੀ ਨਾਲ ਅੱਗੇ ਨਹੀਂ ਵੱਧਿਆ : ਮਾਨ

ਪੰਜਾਬ ਦੇ ਬਣਨ ਵਾਲੇ ਸਭ ਮੁੱਖ ਮੰਤਰੀ, ਸੈਟਰ ਦੇ ਮੁਤੱਸਵੀ ਹੁਕਮਰਾਨਾਂ ਦੇ ਹੁਕਮਾਂ ਦਾ ਪਾਲਣ ਕਰਨ ਵਾਲੇ ਹੁੰਦੇ ਹਨ, ਇਹੀ ਵਜਹ ਹੈ ਕਿ ਪੰਜਾਬ ਸੂਬਾ ਆਪਣੀ ਗਤੀ ਨਾਲ ਅੱਗੇ ਨਹੀਂ ਵੱਧਿਆ : ਮਾਨ

ਚੰਡੀਗੜ੍ਹ, 1 ਅਪ੍ਰੈਲ ( ) “1947 ਤੋਂ ਬਾਅਦ ਜਿੰਨੇ ਵੀ ਪੰਜਾਬ ਦੇ ਸੀ.ਐਮ. ਹੋਏ ਹਨ, ਸੈਟਰ ਦੀ ਰਾਏ ਤੋਂ ਬਗੈਰ ਨਹੀਂ ਸਨ ਬਣਦੇ । ਹਿੰਦੂ ਰਾਜ ਨੇ ਸਿੱਖਾਂ ਉਤੇ ਕਸ਼ਮੀਰ ਵਿਚ ਵੀ ਆਪਣਾ ਪ੍ਰਭਾਵ ਛੱਡਿਆ । ਇਸ ਕਰਕੇ ਇਸਲਾਮਾਬਾਦ (ਲਾਹੌਰ) ਵਿਖੇ ਹਾਈਕਮਿਸ਼ਨਰ (ਸਫੀਰ) ਸਿੱਖ ਨੂੰ ਕਦੀ ਨਹੀਂ ਲਗਾਇਆ । ਜਿਹੜੀ ਸਮਗੱਲਰਾਂ ਦੀ ਸੂਚੀ ਨਿਕਲੀ ਉਸ ਵਿਚ ਬੀਜੇਪੀ ਦੇ ਮੁੱਖ ਦੋਸ਼ੀ ਆਗੂ ਨਹੀਂ ਆਏ ਕਿਉਂਕਿ ਸ੍ਰੀ ਕਮਲ ਸ਼ਰਮਾ ਜੋ ਬੀਜੇਪੀ ਦਾ ਪ੍ਰਧਾਨ ਸੀ, ਫਿਰੋਜ਼ਪੁਰ ਤੋਂ ਉਸਦੇ ਸਮੱਗਲਰਾਂ ਨਾਲ ਸਿੱਧੇ ਸੰਬੰਧ ਸਨ । ਸੈਟਰ ਦੀ ਹਕੂਮਤ ਨਹੀਂ ਚਾਹੁੰਦੀ ਕਿ ਬਾਦਲ-ਬੀਜੇਪੀ ਦੇ ਵਜੀਰ ਇਨ੍ਹਾਂ ਨਸ਼ੀਲੀਆਂ ਵਸਤਾਂ ਦੇ ਕਾਰੋਬਾਰ ਦੇ ਕੇਸਾ ਵਿਚ ਆਉਣ । ਦੂਸਰੀ ਗੱਲ ਹੈ ਕਿ ਮੋਦੀ ਨੇ 2002 ਵਿਚ ਗੁਜਰਾਤ ਵਿਚ ਮੁਸਲਮਾਨਾਂ ਦਾ ਕਤਲੇਆਮ ਕਰਵਾਇਆ, ਮੁਸਲਿਮ ਬੀਬੀਆਂ ਨਾਲ ਜ਼ਬਰ-ਜ਼ਨਾਹ ਕਰਵਾਏ ਅਤੇ ਉਨ੍ਹਾਂ ਦੀਆਂ ਵੀਡੀਓਜ਼ ਬਣਵਾਈਆ । 2013 ਵਿਚ 60 ਹਜ਼ਾਰ ਸਿੱਖ ਜਿੰਮੀਦਾਰਾਂ ਨੂੰ ਗੁਜਰਾਤ ਵਿਚੋਂ ਬੇਘਰ ਅਤੇ ਬੇਜ਼ਮੀਨੇ ਕਰ ਦਿੱਤਾ । ਹੁਣ ਜੋ ਕੈਪਟਨ ਅਮਰਿੰਦਰ ਸਿੰਘ ਦੀ ਮੋਦੀ ਨਾਲ ਮੀਟਿੰਗ ਹੋਈ, ਜੋ ਅਸੀਂ ਕਿਹਾ ਹੈ ਕਿ ਸੈਟਰ ਦੀ ਹਕੂਮਤ ਤੋਂ ਬਿਨ੍ਹਾਂ ਪੰਜਾਬ ਦਾ ਸੀ.ਐਮ. ਨਹੀਂ ਬਣਦਾ, ਉਸੇ ਸੋਚ ਅਧੀਨ ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਕੌਮ ਦੇ ਕਾਤਲ ਕੇ.ਪੀ.ਐਸ. ਗਿੱਲ ਨਾਲ ਮੀਟਿੰਗ ਕਰਕੇ ਗੁਲਦਸਤਾ ਭੇਟ ਕਰਦੇ ਹੋਏ ਆਉਣ ਵਾਲੇ ਸਮੇਂ ਵਿਚ ਸਰਕਾਰੀ ਦਹਿਸਤਗਰਦੀ ਹੋਣ ਦਾ ਸੰਕੇਤ ਦੇ ਦਿੱਤਾ । ਜੋ ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਨਾਲ ਮੀਟਿੰਗ ਕੀਤੀ ਹੈ, ਉਹ ਦੱਸਕੇ ਆ ਰਹੇ ਹਨ ਕਿ ਮੈਂ ਪੰਜਾਬ ਵਿਚ ਸਿੱਖਾਂ ਨੂੰ ਕੋਈ ਸਿਰ ਨਹੀਂ ਚੁੱਕਣ ਦੇਵਾਂਗਾ । ਜਿਵੇ ਬਾਦਲ, ਬੇਅੰਤ ਸਿੰਘ ਸਮੇਂ ਹੋਇਆ ਹੈ । ਇਹ ਹਕੀਕਤ ਹੈ ਕਿ ਇਹਨਾਂ ਨੇ ਮੁਖੋਟਾ ਸਿੱਖੀ ਦਾ ਪਹਿਨਿਆ ਹੋਇਆ ਹੈ ਪਰ ਇਹ ਸ. ਬਾਦਲ, ਕੈਪਟਨ ਅਮਰਿੰਦਰ ਸਿੰਘ ਅਤੇ ਮਰਹੂਮ ਬੇਅੰਤ ਸਿੰਘ, ਸੁਰਜੀਤ ਸਿੰਘ ਬਰਨਾਲਾ ਵਰਗੇ ਮੁੱਖ ਮੰਤਰੀ ਮੁਤੱਸਵੀ ਹੁਕਮਰਾਨਾਂ ਦੇ ਆਦੇਸ਼ਾਂ ਤੇ ਹੀ ਕੰਮ ਕਰਦੇ ਆਏ ਹਨ । ਆਮ ਆਦਮੀ ਪਾਰਟੀ ਵੀ ਅੰਦਰੂਨੀ ਤੌਰ ਤੇ ਮੁਤੱਸਵੀ ਹੁਕਮਰਾਨਾ ਨਾਲ ਮਿਲੀਭੁਗਤ ਕਰਕੇ ਆਈ ਹੈ। ਨਿਰੰਕਾਰੀਆਂ ਵੱਲੋਂ ਬੱਬਰਾਂ ਤੇ ਆਖੰਡ ਕੀਰਤਨੀ ਜਥਾਂ ਦਾ ਜੋ ਨੁਕਸਾਨ ਹੋਇਆ । ਭਾਈ ਫੌਜਾ ਸਿੰਘ ਤੇ 12 ਹੋਰ ਸਿੰਘ ਸ਼ਹੀਦ ਕਰ ਦਿੱਤੇ ਗਏ ਸਨ, ਉਦੋਂ ਪੰਜਾਬ ਵਿਚ ਬਾਦਲ ਹਕੂਮਤ ਸੀ, ਸੈਟਰ ਦੇ ਹੁਕਮਰਾਨਾਂ ਨੇ ਬਾਦਲ ਤੇ ਜੋਰ ਪਾਇਆ ਕਿ ਕਾਤਲ ਨਿਰੰਕਾਰੀਆ ਵਿਰੁੱਧ ਕੋਈ ਕਾਰਵਾਈ ਨਹੀਂ ਕਰਨੀ । ਇਹੀ ਵਜਹ ਹੈ ਕਿ ਉਸ ਸਮੇਂ ਇਹ ਸਾਰੇ ਕੇਸ ਖੁਰਦ-ਬੁਰਦ ਕਰ ਦਿੱਤੇ ਗਏ ਸਨ । ਆਮ ਆਦਮੀ ਪਾਰਟੀ, ਦਲ ਖ਼ਾਲਸਾ, ਪੰਚ ਪ੍ਰਧਾਨੀ, ਸਿੱਖ ਸਟੂਡੈਟ ਫੈਡਰੇਸ਼ਨਾਂ, ਕਥਾਵਾਚਕ, ਪ੍ਰਚਾਰਕ, ਰਾਗੀ, ਸਤਿਕਾਰ ਕਮੇਟੀ ਇਹਨਾਂ ਸਾਰਿਆਂ ਨੇ 4 ਫਰਵਰੀ ਨੂੰ ਪੰਜਾਬ ਦੀਆਂ ਹੋਈਆ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਵੋਟਾਂ ਪਵਾਈਆ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤਾਂ ਉਤੇ ਆਪਣੇ ਵਿਚਾਰ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਛੇਵੀ ਪਾਤਸਾਹੀ ਸ੍ਰੀ ਹਰਗੋਬਿੰਦ ਸਾਹਿਬ ਨੇ ਸਿੱਖ ਕੌਮ ਦੀ ਵਿੱਲਖਣ ਅਤੇ ਅਣਖ਼ੀਲੀ ਪਹਿਚਾਣ ਨੂੰ ਕਾਇਮ ਰੱਖਣ ਹਿੱਤ ਸਾਨੂੰ ਕਿਰਪਾਨ ਉਸ ਸਮੇਂ ਬਖਸ਼ੀ ਜਦੋਂ ਹੁਕਮਰਾਨਾਂ ਵੱਲੋਂ ਮਨੁੱਖਤਾ ਉਤੇ ਜ਼ਬਰ-ਜੁਲਮ ਦਾ ਦੌਰ ਜਾਰੀ ਸੀ । ਕੋਈ ਵੀ ਗੈਰ ਮੁਸਲਮਾਨ, ਗੈਰ ਮੁਗਲ ਕਿਰਪਾਨ ਨਹੀਂ ਪਹਿਨ ਸਕਦਾ ਸੀ, ਨਾ ਹੀ ਕਲਗੀ ਲਗਾ ਸਕਦਾ ਸੀ, ਨਾ ਹੀ ਬਾਜ ਰੱਖ ਸਕਦਾ ਸੀ ਅਤੇ ਨਾ ਹੀ ਕੋਈ ਘੋੜੇ ਦੀ ਸਵਾਰੀ ਕਰ ਸਕਦਾ ਸੀ । ਪਰ ਛੇਵੇ ਪਾਤਸਾਹ ਨੇ ਸਾਨੂੰ ਇਹ ਸਭ ਚੀਜਾਂ ਦੀ ਬਖਸਿ਼ਸ਼ ਕਰਕੇ ਹਰ ਤਰ੍ਹਾਂ ਦੇ ਜ਼ਬਰ-ਜੁਲਮ ਵਿਰੁੱਧ ਅਤੇ ਬੇਇਨਸਾਫ਼ੀ ਵਿਰੁੱਧ ਜੂਝਣ ਦਾ ਆਦੇਸ਼ ਦੇ ਕੇ ਵੱਖਰੀ ਪਹਿਚਾਣ ਨੂੰ ਜਾਰੀ ਰੱਖਿਆ । ਦਸਵੇਂ ਪਾਤਸਾਹ ਨੇ ਸਾਨੂੰ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਬਖਸਕੇ ਸਿੰਘ (ਸ਼ੇਰ) ਬਣਾਇਆ । ਸਾਨੂੰ ਦਸਤਾਰ ਦੀ ਬਖਸਿ਼ਸ਼ ਕੀਤੀ। ਪਰ ਜਿਸ ਆਮ ਆਦਮੀ ਪਾਰਟੀ ਨੇ ਸਿੱਖਾਂ ਨੂੰ ਦਸਤਾਰ ਤੇ ਸਥਾਂਨ ਤੇ ਟੋਪੀ ਪਹਿਨਾਈ ਅਤੇ ਕਿਰਪਾਨ ਦੀ ਥਾਂ ਤੇ ਝਾੜੂ ਫੜਾਇਆ, ਉਸ ਸਿੱਖ ਵਿਰੋਧੀ ਪਾਰਟੀ ਨੂੰ ਉਪਰੋਕਤ ਸਭ ਪੰਥਕ ਕਹਾਉਣ ਵਾਲਿਆ ਨੇ ਵੋਟਾਂ ਹੀ ਨਹੀਂ ਪਵਾਈਆ, ਬਲਕਿ ਹਰ ਪੱਖੋ ਉਸ ਨੂੰ ਸਹਿਯੋਗ ਕੀਤਾ ।

ਕੁਝ ਦਿਨ ਪਹਿਲੇ ਰੋਜ਼ਾਨਾ ਪਹਿਰੇਦਾਰ ਅਖ਼ਬਾਰ ਦੇ ਇਕ ਕਿਤਾਬ “ਓੜਕ ਸੱਚ ਰਹੀ” ਦੇ ਜਾਰੀ ਹੋਣ ਦੇ ਸਮਾਗਮ ਤੇ ਸਾਬਕਾ ਖਾੜਕੂ ਡਾ. ਭਗਵਾਨ ਸਿੰਘ ਸੰਧੂ ਨੇ ਤਕਰੀਰ ਕਰਦੇ ਹੋਏ ਕਿਹਾ ਕਿ ਸਿੱਖਾਂ ਕੋਲ ਲੀਡਰਸਿ਼ਪ ਹੀ ਨਹੀਂ । ਅਸੀਂ ਇਹਨਾਂ ਨੂੰ ਪੁੱਛਣਾ ਚਾਹਵਾਂਗੇ ਜੇਕਰ ਸਿੱਖ ਕੌਮ ਕੋਲ ਕੋਈ ਲੀਡਰਸਿ਼ਪ ਨਹੀਂ, ਤੁਸੀਂ ਸਿੱਖ ਕੌਮ ਨੂੰ ਆਜ਼ਾਦੀ ਦੀ ਲੜਾਈ ਵੱਲ ਤੋਰਿਆ, ਇਹ ਸਾਰਾ ਕੁਝ ਛੱਡਕੇ ਹੁਣ ਘਰਾਂ ਵਿਚ ਬੈਠ ਗਏ ਹੋ ਅਤੇ ਅਜਿਹੀਆ ਤਕਰੀਰਾਂ ਕਰ ਰਹੇ ਹਨ ਜਿਸ ਨਾਲ ਸਿੱਖ ਕੌਮ ਦਾ ਮਨੋਬਲ ਡਿੱਗੇ । ਜਦੋਂਕਿ ਸਿੱਖ ਕੌਮ ਦਾ ਇਤਿਹਾਸ ਸ਼ਹੀਦ ਭਾਈ ਬੋਤਾ ਸਿੰਘ, ਭਾਈ ਗਰਜਾ ਸਿੰਘ ਜਦੋਂ ਅਗਵਾਈ ਕੀਤੀ ਉਸ ਸਮੇਂ ਕੋਈ ਲੀਡਰ ਨਹੀਂ ਸੀ । ਪਰ ਉਨ੍ਹਾਂ ਨੇ ਸਿੱਖੀ ਸੋਚ ਤੇ ਪਹਿਰਾ ਦੇ ਕੇ ਅਗਵਾਈ ਕੀਤੀ ਅਤੇ ਸਿੱਖ ਕੌਮ ਦੇ ਉਸ ਸਮੇਂ ਦੇ ਲੀਡਰ ਬਣੇ । ਇਸੇ ਤਰ੍ਹਾਂ ਹੁਣੇ ਹੋਈਆ ਚੋਣਾਂ ਵਿਚ ਸਾਡੀ ਪਾਰਟੀ ਵੱਲੋਂ ਇਕ ਗਰੀਬ ਸਿੱਖ ਸ. ਕੁਲਵੰਤ ਸਿੰਘ ਨੇ ਬਿਕਰਮ ਸਿੰਘ ਮਜੀਠੀਏ ਦੇ ਖਿਲਾਫ਼ ਚੋਣ ਲੜੀ । ਉਸ ਕੁਲਵੰਤ ਸਿੰਘ ਨੂੰ ਹਰ ਤਰ੍ਹਾਂ ਦੇ ਲਾਲਚ ਦਿੱਤੇ ਗਏ, ਡਰਾਵੇ ਵੀ ਦਿੱਤੇ ਗਏ ਪਰ ਉਸ ਗਰੀਬ ਸਿੱਖ ਨੇ ਗੁਰੂ ਸਾਹਿਬਾਨ ਜੀ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਡੱਟਕੇ ਚੋਣ ਲੜੀ । ਭਾਵੇ ਉਸ ਨੂੰ ਬਹੁਤ ਘੱਟ ਵੋਟਾਂ ਪ੍ਰਾਪਤ ਹੋਈਆ, ਪਰ ਉਸ ਨੇ ਕਿਸੇ ਡਰ ਜਾਂ ਲਾਲਚ ਵਿਚ ਆ ਕੇ ਮੈਦਾਨ ਨਹੀਂ ਛੱਡਿਆ । ਕੀ ਕੁਲਵੰਤ ਸਿੰਘ ਸਮੇਂ ਦੇ ਥਪੇੜਿਆ ਵਿਚੋਂ ਨਿਕਲਿਆ ਹੋਇਆ ਸਿੱਖ ਆਗੂ ਨਹੀਂ ?

ਜਦੋਂ 1992 ਵਿਚ ਪੰਜਾਬ ਦੀਆਂ ਚੋਣਾਂ ਹੋਈਆ ਤਾਂ ਉਪਰੋਕਤ ਵਰਣਨ ਕੀਤੇ ਗਏ ਖਾੜਕੂ ਗਰੁੱਪਾਂ ਦੇ ਆਗੂਆਂ ਨੇ ਚੋਣਾਂ ਦਾ ਬਾਈਕਾਟ ਕਰਵਾਇਆ, ਜੋਕਿ ਉਸ ਸਮੇਂ ਵੀ ਸਰਕਾਰ ਨਾਲ ਚੱਲ ਰਹੇ ਸਨ । ਉਸ ਸਮੇਂ ਸ਼੍ਰੋਮਣੀ ਅਕਾਲੀ ਦਲ (ਮਾਨ) ਵੱਲੋ ਖੜੇ ਕੀਤੇ ਗਏ ਕਈ ਉਮੀਦਵਾਰਾਂ ਨੂੰ ਇਨ੍ਹਾਂ ਨੇ ਗੋਲੀਆਂ ਦਾ ਨਿਸ਼ਾਨਾਂ ਬਣਾਇਆ ਅਤੇ ਇਹ ਗਰੁੱਪ ਇਸ ਮਿਸ਼ਨ ਨਾਲ ਚੱਲ ਰਹੇ ਹਨ ਕਿ ਬੇਸ਼ੱਕ ਸਾਰਾ ਪਿੰਡ ਮਾਰ ਜਾਵੇ, ਸਰਪੰਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਨਹੀਂ ਬਣਨ ਦੇਣੇ । ਜੇਕਰ ਅਸੀਂ ਸਿਆਸਤ ਵਿਚ ਮੋਹਰੀ ਨਹੀਂ ਬਣਦੇ ਜਾਂ ਹਿੰਦੂ ਰਾਸ਼ਟਰ ਸਾਡੀ ਕੌਮੀ ਸਿਆਸਤ ਦੇ ਦਰਿਆ ਦੇ ਵਹਿਣ ਨੂੰ ਨਹੀਂ ਵਹਿਣ ਦੇਵੇਗਾ, ਸਾਨੂੰ ਇਸ ਦੀ ਕੋਈ ਚਿੰਤਾ ਨਹੀਂ । ਕੈਪਟਨ ਅਮਰਿੰਦਰ ਸਿੰਘ ਨੂੰ ਇਨ੍ਹਾਂ ਖ਼ਾਲਿਸਤਾਨੀਆਂ ਤੇ ਪੰਥਕ ਗਰੁੱਪਾਂ ਨੇ ਵੋਟਾਂ ਪਵਾਈਆ ਤਾਂ ਚੱਲ ਰਹੇ ਖ਼ਾਲਿਸਤਾਨ ਦੇ ਸੰਘਰਸ਼ ਦੀ ਗਤੀ ਨੂੰ ਬੇਸ਼ੱਕ ਇਹ ਧੀਮੀ ਕਰਨ ਵਿਚ ਕਾਮਯਾਬ ਹੋ ਗਏ ਹਨ ਪਰ ਅਸੀਂ ਕੰਮਜੋਰ ਨਹੀਂ ਹੋਏ ਜਾਂ ਅਸੀਂ ਨਮੋਸੀ ਵਿਚ ਨਹੀਂ ਆਏ । ਸਾਡੇ ਉਤੇ ਸਿੱਖ ਕੌਮ ਨੇ ਜੋ ਆਜ਼ਾਦੀ ਦੇ ਮਿਸ਼ਨ ਦੀ ਜਿੰਮੇਵਾਰੀ ਪਾਈ ਹੋਈ ਹੈ, ਉਸ ਨੂੰ ਅਸੀਂ ਹਰ ਕੀਮਤ ਤੇ ਜ਼ਰੂਰ ਪੂਰਨ ਕਰਾਂਗੇ, ਭਾਵੇ ਕਿ ਕੌਮ ਵਿਚ ਵਿਚਰ ਰਹੇ ਕੁਝ ਲੋਕ ਮੁਤੱਸਵੀ ਹੁਕਮਰਾਨਾਂ ਦੀਆਂ ਸਾਜਿ਼ਸਾਂ ਨਾਲ ਮਿਲਕੇ ਵੀ ਕਿਉਂ ਨਾ ਚੱਲਦੇ ਰਹਿਣ । ਅਜਿਹਾ ਕੁਝ ਕੇਵਲ ਸਾਡੇ ਨਾਲ ਹੀ ਨਹੀਂ, ਕਸ਼ਮੀਰ ਵਿਚ ਮੁਸਲਮਾਨਾਂ ਨਾਲ, ਮਾਓਵਾਦੀਆਂ ਨਾਲ, ਆਦਿਵਾਸੀਆਂ ਨਾਲ, ਰੰਘਰੇਟੇ ਸਿੱਖਾਂ ਨਾਲ ਹੋ ਰਿਹਾ ਹੈ । ਪਰ ਅਸੀਂ ਅਜਿਹੇ ਜ਼ਾਬਰ ਹੁਕਮਰਾਨਾਂ ਅਤੇ ਸਾਜਿ਼ਸਕਾਰੀਆ ਨੂੰ ਪਹਿਲੇ ਵੀ ਚੁਣੋਤੀ ਦਿੰਦੇ ਰਹੇ ਹਾਂ ਤੇ ਆਉਣ ਵਾਲੇ ਸਮੇਂ ਵਿਚ ਵੀ ਚੁਣੋਤੀ ਦੇਣ ਤੋਂ ਨਹੀਂ ਝਿਜਕਾਗੇ ਬਲਕਿ ਇਨਸਾਨੀਅਤ ਤੇ ਆਜ਼ਾਦੀ ਪੱਖੀ ਮਿਸ਼ਨ ਅਤੇ ਸੋਚ ਦੀ ਪ੍ਰਾਪਤੀ ਲਈ ਮੁਹਰਲੀਆਂ ਕਤਾਰਾਂ ਵਿਚ ਹੋਵਾਂਗੇ ।

ਕਿਉਂਕਿ ਭਾਰਤ ਦੀਆਂ ਤਿੰਨੇ ਫ਼ੌਜਾਂ ਨੇਵੀ, ਹਵਾਈ ਅਤੇ ਥਲ ਸੈਨਾ ਸਭ ਨਿਊਕਲਰ ਤਾਕਤਾਂ ਨਾਲ ਲੈਸ ਹਨ । ਜਦੋਂ ਇਨ੍ਹਾਂ ਦੀ ਤਾਕਤ ਵੱਧ ਜਾਂਦੀ ਹੈ ਤਾਂ ਇਹ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਮੁਸਲਿਮ, ਇਸਾਈ, ਸਿੱਖ ਅਤੇ ਰੰਘਰੇਟਿਆ ਉਤੇ ਜ਼ਬਰ-ਜੁਲਮ ਕਰਦੇ ਹਨ । ਇਸ ਲਈ ਹੀ ਮੌਜੂਦਾ ਆਰਮੀ ਚੀਫ਼ ਜਰਨਲ ਵਿਪਨ ਰਾਵਤ ਨੇ ਕਸ਼ਮੀਰ ਵਿਚ ਅਣਮਨੁੱਖੀ ਹੁਕਮ ਕੀਤੇ ਹਨ । ਜਦੋਂਕਿ ਗੈਰ-ਹਥਿਆਰਬੰਦ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨ ਵਾਲੇ ਕਸ਼ਮੀਰੀਆਂ ਜਾਂ ਸਿਵਲੀਅਨਾਂ ਉਤੇ ਗੋਲੀ ਬੰਦੂਕ ਦੀ ਵਰਤੋ ਕਰਕੇ ਉਨ੍ਹਾਂ ਨੂੰ ਨਹੀਂ ਮਾਰਿਆ ਜਾ ਸਕਦਾ । ਜੋ ਹੁਣ ਕਸ਼ਮੀਰ ਵਿਚ ਹੁਕਮ ਹੋਏ ਹਨ, ਉਹ ਜਨੇਵਾ ਕੰਨਵੈਨਸ਼ਨਜ਼ ਆਫ਼ ਵਾਰ ਵੱਲੋਂ ਤਹਿ ਕੀਤੇ ਉਪਰੋਕਤ ਨਿਯਮਾਂ ਦੀ ਘੋਰ ਉਲੰਘਣਾ ਹੈ । ਕਿਉਂਕਿ ਕਸ਼ਮੀਰ ਵਿਚ ਜੋ ਰੋਸ ਵੱਜੋ ਪੱਥਰਬਾਜੀ ਕਰਨ ਵਾਲੇ ਕਸ਼ਮੀਰੀ ਤਿੰਨ ਨੌਜ਼ਵਾਨ ਸਨ, ਉਨ੍ਹਾਂ ਨੂੰ ਭਾਰਤ ਦੀ ਆਰਮੀ ਨੇ ਅਣਮਨੁੱਖੀ ਢੰਗਾਂ ਰਾਹੀ ਮਾਰਕੇ, ਖ਼ਤਮ ਕਰਕੇ ਜਨੇਵਾ ਕੰਨਵੈਨਸ਼ਨਜ਼ ਆਫ਼ ਵਾਰ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ । ਜਿਸ ਨੂੰ ਕੌਮਾਂਤਰੀ ਕਾਨੂੰਨ ਅਨੁਸਾਰ “ਜੰਗੀ ਅਪਰਾਧ” (War Crimes) ਕਿਹਾ ਜਾਂਦਾ ਹੈ । ਜਿਨ੍ਹਾਂ ਆਰਮੀ ਅਫ਼ਸਰਾਂ ਜਾਂ ਫੋਰਸਾ ਦੇ ਅਧਿਕਾਰੀਆਂ ਨੇ ਨਿਹੱਥੇ ਕਸ਼ਮੀਰੀਆਂ ਨੂੰ ਮਾਰਿਆ ਹੈ, ਉਨ੍ਹਾਂ ਉਤੇ ਵਾਰ ਕਰਾਈਮ ਦੇ ਨਿਯਮਾਂ ਅਧੀਨ ਕਤਲ ਦੇ ਕੇਸ ਦਰਜ ਹੋਣੇ ਚਾਹੀਦੇ ਹਨ ਅਤੇ ਕੌਮਾਂਤਰੀ ਕਾਨੂੰਨ ਅਨੁਸਾਰ ਉਨ੍ਹਾਂ ਨੂੰ ਕਿਸੇ ਵੀ ਸਮੇਂ ਸਜ਼ਾਵਾਂ ਮਿਲ ਸਕਦੀਆ ਹਨ । ਸਾਡੀ ਪਾਰਟੀ ਪਾਕਿਸਤਾਨ ਫ਼ੌਜ ਨੂੰ ਮਜ਼ਬੂਤ ਵੇਖਣਾ ਚਾਹੁੰਦੀ ਹੈ । ਕਿਉਂਕਿ ਰੂਸ ਅਤੇ ਚੀਨ ਦੇ ਮੁਲਕ ਵੀ ਪਾਕਿਸਤਾਨ ਨਾਲ ਰਲਕੇ ਹਿੰਦੂਤਵ ਅਮਲਾਂ ਵਿਰੁੱਧ ਇਕ ਮਜ਼ਬੂਤ ਬਲਾਕ ਬਣਾ ਰਿਹਾ ਹੈ । ਅਜਿਹਾ ਹੋਣ ਨਾਲ ਜੋ ਪੰਜਾਬ ਦੇ ਸਰਜਮੀਨ ਨੂੰ ਮੈਦਾਨ-ਏ-ਜੰਗ ਬਣਾਉਣ ਦਾ ਖ਼ਤਰਾ ਖੜ੍ਹਾ ਹੋਇਆ ਸੀ, ਉਹ ਖ਼ਤਮ ਹੋਇਆ ਹੈ । ਕਿਉਂਕਿ ਜਦੋਂ ਦੁਸ਼ਮਣ ਤਾਕਤਾਂ ਦੀਆਂ ਮਿਆਨਾ ਵਿਚ ਪਈਆ ਤਲਵਾਰਾਂ ਇਕੋ ਜਿਹੀਆ ਤਿੱਖੀਆ ਹੋਣਗੀਆ, ਤਾਂ ਕੋਈ ਵੀ ਤਾਕਤ ਆਪਣੀ ਕਿਰਪਾਨ ਮਿਆਨ ਵਿਚੋ ਨਹੀਂ ਕੱਢ ਸਕਦਾ । ਇਸ ਨਾਲ ਸਿੱਖ ਕੌਮ ਨੂੰ ਫਾਇਦਾ ਹੋਇਆ ਹੈ । ਜਿਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕੌਮਾਂਤਰੀ ਪੱਧਰ ਤੇ ਬਣੇ ਪਾਕਿਸਤਾਨ, ਰੂਸ ਤੇ ਚੀਨ ਦੇ ਬਲਾਕ ਦਾ ਸਵਾਗਤ ਕਰਦਾ ਹੈ ।

About The Author

Related posts

Leave a Reply

Your email address will not be published. Required fields are marked *