Verify Party Member
Header
Header
ਤਾਜਾ ਖਬਰਾਂ

ਪੰਜਾਬ ਦੇ ਡੀਜੀਪੀ ਕਾਨੂੰਨ ਦੇ ਰਖਵਾਲੇ, ਲੋਕਾਂ ਨੂੰ ਕਾਨੂੰਨ ਦੀ ਪਾਲਣਾ ਕਰਨਾ ਸਿਖਾਉਣ ਵਾਲੇ, ਹੁਣ ਖ਼ੁਦ ਫ਼ਰਾਰ ਹੋ ਕੇ ਪੰਜਾਬ ਦੇ ਲੋਕਾਂ ਨੂੰ ਕੀ ਸੇਧ ਦੇ ਰਹੇ ਹਨ – ਮਾਨ

ਪੰਜਾਬ ਦੇ ਡੀਜੀਪੀ ਕਾਨੂੰਨ ਦੇ ਰਖਵਾਲੇ, ਲੋਕਾਂ ਨੂੰ ਕਾਨੂੰਨ ਦੀ ਪਾਲਣਾ ਕਰਨਾ ਸਿਖਾਉਣ ਵਾਲੇ, ਹੁਣ ਖ਼ੁਦ ਫ਼ਰਾਰ ਹੋ ਕੇ ਪੰਜਾਬ ਦੇ ਲੋਕਾਂ ਨੂੰ ਕੀ ਸੇਧ ਦੇ ਰਹੇ ਹਨ ? : ਮਾਨ

ਫ਼ਤਹਿਗੜ੍ਹ ਸਾਹਿਬ ਮਿਤੀ 07 ਸਤੰਬਰ ਪੰਜਾਬ ਦੀ ਰੱਖਿਅਕ ਅਖਵਾਉਣ ਵਾਲੀ ਪੰਜਾਬ ਪੁਲਿਸ, ਪੰਜਾਬ ਦੇ ਵਸਨੀਕਾਂ ਨੂੰ ਕਾਨੂੰਨ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੀ ਪਾਲਨਾ ਕਰਨ ਅਤੇ ਉਨ੍ਹਾਂ ਦੇ ਅਧੀਨ ਚੱਲਣ ਲਈ ਪ੍ਰੇਰਿਤ ਕਰਦੀ ਹੈ। ਅਪਰਾਧ ਨੂੰ ਠੱਲ੍ਹ ਪਾਉਣੀ ਇਸ ਦੀ ਇੱਕ ਨੈਤਿਕ ਜ਼ਿੰਮੇਵਾਰੀ ਹੈ ਅਤੇ ਦੋਸ਼ੀਆਂ ਨੂੰ ਫੜ ਕੇ ਕਾਨੂੰਨ ਅਧੀਨ ਸਜ਼ਾਵਾ ਦਵਾਉਣਾ, ਪੰਜਾਬ ਪੁਲਸ ਦੀ ਹੀ ਡਿਊਟੀ ਹੈ। ਪਰ ਜੇਕਰ ਪੰਜਾਬ ਪੁਲਸ ਖੁਦ ਹੀ ਕਾਨੂੰਨਾਂ ਦੀ ਪਾਲਣਾ ਭੁੱਲ ਜਾਵੇ, ਤਾਂ ਕਾਨੂੰਨ ਵਿਵਸਥਾ ਦਾ ਕੀ ਹਾਲ ਹੋਵੇਗਾ।
ਕੁਝ ਅਜਿਹਾ ਹੀ ਪੰਜਾਬ ਪੁਲਿਸ ਦੇ ਮੁੱਖੀ ਦੇ ਡੀਜੀਪੀ ਸੈਣੀ ਦੁਆਰਾ ਪਿਛਲੇ ਕਈ ਦਿਨਾਂ ਤੋਂ ਕੀਤਾ ਜਾ ਰਿਹਾ ਹੈ, ਜੋ ਪਿਛਲੇ ਲੰਮੇ ਸਮੇਂ ਤੋਂ ਮੁਲਤਾਨੀ ਕੇਸ ਵਿੱਚ ਦੋਸ਼ੀ ਪਾਏ ਜਾਣ ਤੇ ਵਿਵਾਦਾਂ ਵਿੱਚ ਘਿਰੇ ਹੋਏ ਹਨ। ਜੋ ਕਿ ਪਿਛਲੇ ਤਕਰੀਬਨ ਇਕ ਹਫ਼ਤੇ ਤੋਂ ਆਪਣੀ ਜ਼ੈੱਡ ਸਕਿਓਰਿਟੀ ਹੋਣ ਦੇ ਬਾਵਜੂਦ ਵੀ ਚੰਡੀਗੜ੍ਹ ਪੁਲਸ ਦੀਆਂ ਨਜ਼ਰਾਂ ਵਿੱਚ ਫਰਾਰ ਹਨ। ਪੁਲਿਸ ਦੁਆਰਾ ਪਿਛਲੇ ਹਫ਼ਤੇ ਉਨ੍ਹਾਂ ਦੇ ਚੰਡੀਗੜ੍ਹ ਵਿਖੇ ਨਿਵਾਸ ਉੱਤੇ ਰੇਡ ਕੀਤੀ ਗਈ ਜਿੱਥੇ ਉਹ ਮੌਜੂਦ ਨਹੀਂ ਸਨ। ਪੁਖ਼ਤਾ ਖ਼ਬਰਾਂ ਅਨੁਸਾਰ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਫਰਾਰ ਹੋ ਚੁੱਕੇ ਹਨ ਜਿਨ੍ਹਾਂ ਨੂੰ ਕਿ ਚੰਡੀਗੜ੍ਹ ਪੁਲਸ ਲਗਾਤਾਰ ਵੱਖ ਵੱਖ ਥਾਵਾਂ ਦਿੱਲੀ, ਹਿਮਾਚਲ ਅਤੇ ਚੰਡੀਗੜ੍ਹ ਵਿਖੇ ਲੱਭਿਆ ਜਾ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇੱਥੇ ਇਹ ਜਾਣਨਾ ਚਾਹੁੰਦਾ ਹੈ ਕਿ ਡੀਜੀਪੀ ਸ੍ਰੀ ਸੁਮੇਧ ਸੈਣੀ ਦੁਆਰਾ ਕੀਤੀ ਜਾ ਰਹੀ ਇਹ ਗੈਰ ਜਿੰਮੇਵਾਰਾਨਾ ਕਾਰਵਾਈ। ਪੰਜਾਬ ਦੀ ਆਮ ਜਨਤਾ ਦੇ ਮਨਾਂ ਵਿੱਚ ਕੀ ਪ੍ਰਭਾਵ ਪਾਵੇਗੀ। ਪੰਜਾਬ ਦੇ ਆਮ ਲੋਕ ਅਤੇ ਮੁਜਰਮ ਇਸ ਤੋਂ ਕੀ ਸਿੱਖਿਆ ਲੈਣਗੇ।
ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਅਸੀਂ ਜਾਨਣਾ ਚਾਹੁੰਦੇ ਹਾਂ ਕਿ ਹਿੰਦ ਹਕੂਮਤ ਦੇ ਰਾਜ ਵਿੱਚ ਕਾਨੂੰਨ ਵਿਵਸਥਾ ਸਾਰਿਆਂ ਲਈ ਇੱਕ ਕਿਉਂ ਨਹੀਂ ਹੈ। ਡੀਜੀਪੀ ਸ੍ਰੀ ਸੈਣੀ ਦਾ ਜਦੋਂ ਇਨ੍ਹਾਂ ਕਾਲੇ ਕਾਰਨਾਮਿਆਂ ਦਾ ਸਾਰਾ ਚਿੱਠਾ ਸਾਹਮਣੇ ਆ ਚੁੱਕਿਆ ਹੈ। ਤਾਂ ਇਸੇ ਤਹਿਤ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਜਾ ਚੁੱਕਿਆ ਹੈ ਫਿਰ ਉਨ੍ਹਾਂ ਦੀ ਗ੍ਰਿਫ਼ਤਾਰੀ ਵਿੱਚ ਇਸ ਤਰ੍ਹਾਂ ਦੀ ਢਿੱਲ ਕਿਉਂ ਨਜ਼ਰ ਆ ਰਹੀ ਹੈ ਅਤੇ ਉਹ ਆਪਣੀ ਗ੍ਰਿਫ਼ਤਾਰੀ ਤੋਂ ਭੱਜ ਕੇ ਇੱਕ ਆਮ ਪੰਜਾਬ ਦੀ ਜਨਤਾ ਨੂੰ ਕੀ ਸੇਧ ਦੇਣਾ ਚਾਹੁੰਦੇ ਹਨ। ਉਨ੍ਹਾਂ ਦੀ ਇਹ ਕਾਰਵਾਈ ਸਾਨੂੰ ਪਿਛਲੇ ਸਮੇਂ ਵਿੱਚ ਹੋਈ ਸਿੱਖ ਕਤਲੇਆਮ ਦੀ ਯਾਦ ਦਿਵਾਉਂਦਿਆਂ ਇਹ ਸਿੱਧ ਕਰਦੀ ਹੈ ਕਿ ਜੇਕਰ ਉਹ ਅੱਜ ਇਨ੍ਹਾਂ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਹਨ ਤਾਂ ਪਿਛਲੇ ਸਮੇਂ ਉਨ੍ਹਾਂ ਦੀ ਸਵੀ ਕੋਈ ਬਹੁਤੀ ਸਾਫ ਨਹੀਂ ਰਹੀ ਹੋਵੇਗੀ ਜਿਵੇਂ ਕਿ ਅਸੀਂ ਸਭ ਜਾਣਦੇ ਹੀ ਹਾਂ।
ਜਦੋਂ ਪੰਜਾਬ ਪੁਲਸ ਮਜ਼ਲੂਮ ਅਤੇ ਸਿੱਖ ਨੌਜਵਾਨਾਂ ਨੂੰ ਘਰੋਂ ਚੱਕ ਕੇ ਮਾਰ ਦੇਣਾ ਅਤੇ ਅਣਪਛਾਤਾ ਦੱਸ ਕੇ ਸਾੜ ਦੇਣਾ ਦੀਆਂ ਕਾਰਵਾਈਆਂ ਨੂੰ ਅੰਜਾਮ ਦੇ ਸਕਦੀ ਹੈ। ਫਿਰ ਡੀਜੀਪੀ ਸੈਣੀ ਦੀ ਗ੍ਰਿਫ਼ਤਾਰੀ ਵਿੱਚ ਦੇਰੀ ਕਿਉਂ ਨਹੀਂ ਇਹ ਕਾਨੂੰਨ ਵਿਵਸਥਾ ਸਭ ਲਈ ਇੱਕ ਕਿਉਂ ਨਹੀਂ ਹੈ। ਹਿੰਦ ਹਕੂਮਤ ਦੁਆਰਾ ਪਿਛਲੇ ਲੰਬੇ ਸਮੇਂ ਸਿੱਖ ਕੌਮ ਦਾ ਕਤਲ ਕਰਵਾਉਣ ਵਾਲਿਆਂ ਨੂੰ ਕਾਨੂੰਨੀ ਤੌਰ ਤੇ ਢਿੱਲ ਬਖਸ਼ਾਉਣ ਦੀ ਗੁਣਾਗਾਰ ਹੈ। ਜਿਸ ਨਾਲ ਕਿ ਸਿੱਖ ਵਿਰੋਧੀ ਧਿਰਾਂ ਨੂੰ ਹੌਸਲਾ ਮਿਲਦਾ ਹੈ ਅਤੇ ਸਿੱਖਾਂ ਨੂੰ ਇਸ ਦਾ ਅੰਜਾਮ ਭੁਗਤਨਾ ਪੈਂਦਾ ਹੈ।
ਸਰਦਾਰ ਮਾਨ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਪੁਲਿਸ ਅਤੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਆਪਣੀ ਇਮਾਨਦਾਰੀ ਦਿਖਾਉਂਦਿਆਂ ਸ੍ਰੀ ਸੁਮੇਧ ਸੈਣੀ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨਾ ਚਾਹੀਦਾ ਹੈ ਅਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਇਹ ਮਨੁੱਖਤਾ ਵਿਰੋਧੀ ਹੋਵੇਗਾ ਅਤੇ ਉਹ ਲੋਕਾਂ ਦੇ ਮਨਾਂ ਵਿੱਚ ਬਣੀ ਆਪਣੀ ਇੱਜ਼ਤ ਨੂੰ ਗੁਆ ਬੈਠਣਗੇ।
ਜੇਕਰ ਹੁਣ ਸ੍ਰੀ ਡੀ, ਜੀ, ਪੀ ਫਰਾਰ ਹੋ ਚੁੱਕੇ ਹਨ। ਤਾਂ ਇਹ ਕਿਹਾ ਜਾ ਸਕਦਾ ਹੈ ਕਿ ਇਹ ਜੁਰਮ ਜਿਨ੍ਹਾਂ ਦਾ ਦੋਸ਼ ਲਗਾਇਆ ਗਿਆ ਹੈ । ਉਹ ਬਿਲਕੁਲ ਸਹੀ ਹਨ। ਉਹਨਾਂ ਨੂੰ ਦਿੱਤੀ ਗਈ ਜੈਡ ਸਕਿਉਰਟੀ, ਸਹਾਇਕ ਅਫਸਰ, ਲਾਂਗਰੀ ਅਤੇ ਮਾਲੀ ਸਭ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਕਿਥੇ ਹਨ ਅਤੇ ਜੇਕਰ ਨਹੀਂ ਤਾਂ ਸਵਿਧਾਨ ਦੀ ਧਾਰਾ 311 ਅਨੁਸਾਰ ਉਹਨਾ ਨੂੰ ਮਕਰੂਫ ਕਰ ਦੇਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਪੰਜਾਬ ਸਰਕਾਰ ਅਤੇ ਇੰਡੀਆ ਦੀ ਸਰਕਾਰ ਨੂੰ ਹਵਾਈ ਅੱਡਿਆਂ ਅਤੇ ਬਾਰਡਰ ਉੱਤੇ ਜੋ ਬੀਐਸਐਫ ਦੇ ਦਸਤੇ ਮੌਜੂਦ ਹਨ। ਉਨ੍ਹਾਂ ਨੂੰ ਨੋਟਿਸ ਦੇਣਾ ਚਾਹੀਦਾ ਹੈ। ਤਾਂ ਜੋ ਇਹ ਮੁਲਕ ਛੱਡ ਕੇ ਫਰਾਰ ਨਾ ਹੋ ਸਕਣ। ਸਾਬਕਾ ਡੀਆਈਜੀ ਦਾ ਫਰਾਰ ਹੋ ਜਾਣਾ ਇੰਡੀਆ ਦੀ ਕਾਨੂੰਨ ਅਵਸਥਾ ਅਤੇ ਖੁਫੀਆ ਏਜੰਸੀਆਂ ਜਿਵੇਂ ਕਿ ਆਈ ਬੀ ਅਤੇ ਪੰਜਾਬ ਚੰਡੀਗੜ੍ਹ ਦੀ ਸੀ, ਆਈ, ਡੀ, ਦੀ ਕਾਰਗੁਜ਼ਾਰੀ ਉੱਤੇ ਸਵਾਲ ਖੜ੍ਹੇ ਕਰਦਾ ਹੈ। ਸ੍ਰੀ ਡੀਜੀਪੀ ਦਾ ਕੇਸ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿੱਚ ਜਾਣ ਦੇ ਬਾਵਜੂਦ ਵੀ ਉਨ੍ਹਾਂ ਦੇ ਉੱਤੇ ਤਕਡ਼ੀ ਨਿਗਾਹ ਕਿਉਂ ਨਹੀਂ ਰੱਖੀ ਗਈ। ਸਰਕਾਰੀ ਅਦਾਰੇ ਵਿੱਚ ਉੱਚ ਅਹੁਦੇ ਤੇ ਸਥਾਪਤ ਹੋਣ ਕਰਕੇ ਇਨ੍ਹਾਂ ਦੀ ਪਹੁੰਚ ਹਾਈਕੋਰਟ ਅਤੇ ਸੁਪਰੀਮ ਕੋਰਟ ਦੇ ਜੱਜ ਸਾਹਿਬਾਨਾਂ ਤੱਕ ਹੈ ਜਿਸ ਨਾਲ ਇਨ੍ਹਾਂ ਦਾ ਪ੍ਰਭਾਵ ਹੋਰ ਵੀ ਵੱਧ ਜਾਂਦਾ ਹੈ।
ਹੁਣ ਸਾਰੇ ਸੰਸਾਰ ਨੂੰ ਕੋਈ ਸ਼ੱਕ ਨਹੀਂ ਰਹਿਣਾ ਚਾਹੀਦਾ ਕਿ ਇੰਡੀਆ ਦੀ ਪੁਲਸ ਨੇ ਹੀ ਸਰਦਾਰ ਜਸਵੰਤ ਸਿੰਘ ਖਾਲੜਾ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਅਤੇ ਹੋਰ ਹਜ਼ਾਰਾਂ ਲਾਸ਼ਾਂ, ਜਿਨ੍ਹਾਂ ਨੂੰ ਕਿ ਅਣਪਛਾਤੇ ਸਮਝ ਕੇ ਸਾੜ ਦਿੱਤਾ ਗਿਆ ਉਹ ਨਿਰਦੋਸ਼ ਸਨ। ਜਿਵੇਂ ਕਿ ਮੁਲਤਾਨੀ ਕੇਸ ਨੇ ਇਹ ਸਭ ਸਾਬਿਤ ਕਰ ਦਿੱਤਾ ਹੈ। ਅਸੀਂ ਸਿੱਖ ਕੌਮ ਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਇੰਡੀਆ ਸਰਕਾਰ ਦੀ ਇੱਕ ਸਪੈਸ਼ਲ ਫਰੰਟੀਅਰ ਫੋਰਸ ਜਿਸ ਵਿੱਚ ਸਿਰਫ਼ ਤਿੱਬਤੀਆਂ ਲੋਕ ਭਰਤੀ ਕੀਤੇ ਜਾਂਦੇ ਹਨ। ਜਿਨ੍ਹਾਂ ਦੀ ਡਿਊਟੀ ਅਜਿਹੇ ਗਲਤ ਕੰਮਾਂ ਤੇ ਲਗਾਈ ਜਾਂਦੀ ਹੈ ਅਤੇ ਉਹ ਸਿਰਫ਼ ਨੈਸ਼ਨਲ ਸਕਿਓਰਿਟੀ ਐਡਵਾਈਜ਼ਰ ਅਤੇ ਪ੍ਰਾਈਮ ਮਨਿਸਟਰ ਨੂੰ ਹੀ ਪਤਾ ਹੁੰਦਾ ਹੈ।
ਸ਼੍ਰੋਮਣੀ ਅਕਾਲੀ ਦਲ ਇੱਥੇ ਇਹ ਮਹਿਸੂਸ ਕਰਦਾ ਹੈ ਕਿ ਪੰਜਾਬ ਪੁਲਸ ਅਤੇ ਭਾਰਤੀ ਫੌਜ ਨੂੰ ਮੈਸੇਜ ਦੇ ਨਾਲ ਨਾਲ ਸਾਬਕਾ ਡੀਜੀਪੀ ਬਾਰੇ ਸੁਚੇਤ ਕੀਤਾ ਜਾਏ। ਇਸ ਦੇ ਨਾਲ ਹੀ ਮੁਲਤਾਨੀ ਕੇਸ ਦੇ ਮੁੱਖ ਗਵਾਹਾਂ, ਮੁਲਤਾਨੀ ਕੇਸ ਦੇ ਸਰਕਾਰੀ ਅਤੇ ਪ੍ਰਾਈਵੇਟ ਵਕੀਲਾਂ ਨਾਲ ਹੀ ਉਸ ਦੇ ਪਰਿਵਾਰ ਦੇ ਮੈਂਬਰਾਂ ਨੂੰ ਇੱਕ ਖਾਸ ਸਕਿਓਰਿਟੀ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *