Verify Party Member
Header
Header
ਤਾਜਾ ਖਬਰਾਂ

ਪੰਜਾਬ ਦੀ ਸਿਆਸਤ ਦਾ ਬਦਲਿਆ ਰੁੱਖ

ਪੰਜਾਬ ਦੀ ਸਿਆਸਤ ਦਾ ਬਦਲਿਆ ਰੁੱਖ

ਪੰਜਾਬ ਦੀ ਸਿਆਸਤ ਦਾ ਰੁੱਖ ਸਿਆਸੀ ਪਾਰਟੀਆ ਵੱਲੋਂ ਲੱਗ ਰਹੇ ਫਲੈਕਸਾਂ, ਇਸਤਿਹਾਰਾਂ ਰਾਹੀ ਸਪੱਸਟ ਨਜ਼ਰ ਆਉਣਾ ਲੱਗ ਪਿਆ ਹੈ । ਇਸਦੀ ਉਦਾਹਰਣ 15 ਅਗਸਤ ਨੂੰ ਈਸੜੂ ਵਿਖੇ ਲੱਗਦੇ ਜੋੜ ਮੇਲੇ ਸਮੇਂ ਉਦੋ ਦੇਖਣ ਨੂੰ ਮਿਲੀ ਜਦੋਂ ਬਾਦਲ ਦਲ ਦੇ ਲੱਗੇ ਫਲੈਕਸ ਬੋਰਡਾਂ ਤੋਂ ਸਿਰਫ਼ ਸੁਖਬੀਰ ਸਿੰਘ ਬਾਦਲ ਦੀਆਂ ਕੱਦਬੁੱਤ ਅਤੇ ਵੱਡੀਆ-ਵੱਡੀਆ ਤਸਵੀਰਾਂ ਨਜ਼ਰ ਆਈਆ । ਇਨ੍ਹਾਂ ਫਲੈਕਸਾਂ ਵਿਚੋਂ ਬਜੁਰਗ ਆਗੂ ਸ. ਪ੍ਰਕਾਸ਼ ਸਿੰਘ ਬਾਦਲ ਦੀਆਂ ਤਸਵੀਰਾਂ ਦੇਖਣ ਨੂੰ ਨਹੀਂ ਮਿਲੀਆ । ਜਿਵੇਂ ਔਰੰਗਜੇਬ ਨੇ ਸਿਆਸਤ ਤੇ ਕਾਬਜ ਹੋਣ ਲਈ ਆਪਣੇ ਪਿਤਾ ਸ਼ਾਹਜਾਹ ਨੂੰ ਆਗਰੇ ਦੇ ਕਿਲ੍ਹੇ ਵਿਚ ਬੰਦ ਕਰ ਦਿੱਤਾ ਸੀ, ਉਸੇ ਤਰ੍ਹਾਂ ਲੱਗਦਾ ਹੈ ਕਿ ਸ. ਸੁਖਬੀਰ ਸਿੰਘ ਬਾਦਲ ਨੇ ਵੀ ਆਪਣੇ ਪਿਤਾ ਨੂੰ ਆਪਣੀ ਰਿਹਾਇਸ਼ ਨਵੇਂ ਬਣੇ ਅਲੀਸ਼ਾਨ ਬੰਗਲੇ ਪਿੰਡ ਬਾਦਲ ਜਾਂ ਚੰਡੀਗੜ੍ਹ ਦੇ ਸੈਕਟਰ-9 ਵਿਚ ਤਿਆਰ ਹੋ ਰਹੀ ਮਹਿਲਨੁਮਾ ਕੋਠੀ ਵਿਚ ਰਹਿਕੇ ਆਰਾਮ ਕਰਨ ਲਈ ਹਦਾਇਤ ਜਾਰੀ ਕਰ ਦਿੱਤੀ ਹੈ । ਪਰ ਕਦੇ-ਕਦੇ ਜਦੋਂ ਸਿਆਸਤ ਚੋਂ ਸ. ਸੁਖਬੀਰ ਸਿੰਘ ਨੂੰ ਫੁਰਸਤ ਮਿਲੇਗੀ ਜਾਂ ਸਨੀਵਾਰ-ਐਤਵਾਰ ਨੂੰ ਸ. ਪ੍ਰਕਾਸ਼ ਸਿੰਘ ਬਾਦਲ ਦਾ ਦਿਲ ਬਹਿਲਾਉਣ ਲਈ ਸਿਸਵਾ ਰੋਡ-ਚੰਡੀਗੜ੍ਹ ਤੇ ਬਣਾਏ ਆਪਣੇ 5 ਤਾਰਾ ਓਰਬਿਟ ਹੋਟਲ ਵਿਚ ਗੇੜਾ ਜ਼ਰੂਰ ਕਢਵਾ ਲਿਆ ਕਰਨਗੇ । ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਭਰਮਾਉਣ ਲਈ ਜਾਂ ਮੇਲਾ ਲੁੱਟਣ ਲਈ ਸ. ਸੁਖਪਾਲ ਸਿੰਘ ਖਹਿਰਾ ਦੀਆਂ ਮੋਟਰ-ਗੱਡੀਆਂ ਤੇ ਸਿਰਫ਼ ਇਕੱਲੇ ਦੀਆਂ ਹੀ ਤਸਵੀਰਾਂ ਨਜ਼ਰ ਆਈਆ ।

ਕਾਂਗਰਸ ਪਾਰਟੀ ਦੇ ਲੱਗੇ ਫਲੈਕਸਾਂ ਵਿਚੋਂ ਵੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਪਕੜ ਵੀ ਢਿੱਲੀ-ਢਿੱਲੀ ਨਜ਼ਰ ਪਈ । ਸਿਰਫ਼ ਇਨ੍ਹਾਂ ਫਲੈਕਸਾਂ ਵਿਚ ਜ਼ਾਲਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਗੁਰਕੀਰਤ ਕੋਟਲੀ ਦੀਆਂ ਤਸਵੀਰਾਂ ਹੀ ਵੱਡੀ ਮਾਤਰਾ ਵਿਚ ਦੇਖਣ ਨੂੰ ਮਿਲੀਆ । ਸਿੱਖ ਸਿਆਸਤ ਅਤੇ ਸਿੱਖ ਕੌਮੀਅਤ ਲਈ ਜੁਝਾਰੂ ਸੂਰਬੀਰਾਂ ਦੀ ਗੱਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਟੇਜ਼ ਤੋਂ ਹੀ ਹੋਈ । ਫਲੈਕਸਾਂ ਵਿਚ ਅਤੇ ਇਸਤਿਹਾਰਾਂ ਵਿਚ 20ਵੀਂ ਸਦੀਂ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੀਆਂ ਤਸਵੀਰਾਂ ਵੱਡੀ ਗਿਣਤੀ ਵਿਚ ਦੇਖਣ ਨੂੰ ਮਿਲੀਆ । ਸੋ ਇਹ ਸਾਰੀਆ ਘਟਨਾਵਾਂ ਦੱਸਦੀਆ ਹਨ ਕਿ ਪੰਜਾਬ ਦੀ ਸਿਆਸਤ ਦਾ ਰੁੱਖ ਕਿਹੜੇ ਪਾਸੇ ਹੈ । ਜਿਵੇਂ ਚੀਨ ਵਿਚ ਕਾਉਮਨਿਸਟ ਸਰਕਾਰਾਂ ਹੋਣ ਕਾਰਨ ਖੁੱਲ੍ਹੇ ਰੂਪ ਵਿਚ ਪ੍ਰਚਾਰ ਕਰਨ ਦੀ ਬੰਦਿਸ ਹੈ, ਪਰ ਉਥੇ ਸਰਕਾਰ ਬਦਲਣ ਤੋਂ ਪਹਿਲਾ ਹੀ ਇਸਤਿਹਾਰਾਂ ਅਤੇ ਪੋਸਟਰਾਂ ਵਿਚ ਨਜ਼ਰ ਆਉਦੇ ਚਿਹਰਿਆ ਤੋਂ ਲੋਕੀ ਅੰਦਾਜ਼ਾ ਲਗਾ ਲੈਦੇ ਹਨ ਕਿ ਆਉਣ ਵਾਲੀ ਸਿਆਸਤ ਕਿਹੜੇ ਪਾਸੇ ਨੂੰ ਜਾ ਰਹੀ ਹੈ । (ਇਹ ਦੋਵੇ ਤਸਵੀਰਾਂ ਅਸੀਂ ਪਾਠਕਾਂ ਦੀ ਜਾਣਕਾਰੀ ਲਈ ਹੇਠਾਂ ਦੇ ਰਹੇ ਹਾਂ) :-

Webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *